ਆੜਤੀਏ ਤਿਲੀ ਦੀ ਚੋਣ ਲੜਣ ਲਈ ਸੁੱਟੀ ਤੀਲੀ ਨੇ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲਈ ਅੱਗ ਦੇ ਭਾਂਬੜ ਨਿਕਲਣ ਲਾਏ
7 ਡੇਅ ਨਿਊਜ ਸਰਵਿਸ,
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ,
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਵਿਖੇ ਸਭ ਤੋ ਅਮੀਰ ਅਤੇ ਵੱਡੇ ਕਾਰੋਬਾਰ ਕੱਚਾ ਆੜਤੀਆਂ ਐਸੋਸੀਏਸ਼ਨ ਦੀਆ ਚੋਣਾਂ ਲਈ ਮਾਹੋਲ ਭਖਦਾ ਜਾ ਰਿਹਾ ਹੈ, ਬੇਸ਼ੱਕ ਦੋ ਵਰਿਆਂ ਬਾਅਦ ਹੋਣ ਵਾਲੀਆ ਇਨਾਂ ਚੋਣਾਂ ਲਈ ਪਹਿਲਾ ਆਮ ਆਦਮੀ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਰੇਸ ਕੁਮਾਰ ਕਾਲਾ ਤਾਜੋਕੇ ਦਾ ਨਾਂਅ ਇਕਤਰਫਾ ਚਲ ਰਿਹਾ ਸੀ ਅਤੇ ਮੁੜ ਉਨਾਂ ਦਾ ਪ੍ਰਧਾਨ ਬਣਨਾ ਲਗਭਗ ਤੈਅ ਸੀ ਪਰ ਪਿਛਲੇ ਦਿਨੀ ਇਕ ਜਿਣਸ ਦੀ ਬੋਲੀ ਤੋ ਬਾਅਦ ਮਾਹੋਲ ਵਿਚ ਕੁਝ ਕੁੜੱਤਣ ਵਿਖਾਈ ਦੇਣ ਲੱਗੀ। ਜਿਸ ਤੋ ਬਾਅਦ ਭਾਜਪਾ ਨਾਲ ਸਬੰਧ ਰੱਖਣ ਵਾਲੇ ਨੋਜਵਾਨ ਆਗੂ ਅਤੇ ਜਿਲਾ ਵਪਾਰ ਸੈਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਤੀਲੀ ਮਲੋਟ ਵਾਲੇ ਨੇ ਚੋਣ ਮੈਦਾਨ ਵਾਲੇ ਅਖਾੜੇ ਵਿਚ ਡਟ ਕੇ ਆਪ ਆਗੂ ਨੂੰ ਖੁੱਲੀ ਸਿਆਸੀ ਚੁਣੋਤੀ ਦੇ ਦਿੱਤੀ ਹੈ। ਜਿਸ ਤੋ ਬਾਅਦ ਇਸ ਚੋਣ ਵਿਚ ਆੜਤੀਆਂ ਦੀ ਦਿਲਚਸਪੀ ਕਾਫੀ ਵਧ ਗਈ ਹੈ, ਭਾਵੇਂ ਮੌਜੂਦਾ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਨੇ ਦਾਅਵਾ ਕੀਤਾ ਹੈ ਕਿ ਉਨਾਂ ਨੂੰ 90 ਫੀਸਦੀ ਆੜਤੀਆਂ ਦਾ ਸਮੱਰਥਣ ਹੈ, ਕਿਉਕਿ ਉਨਾਂ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੋਰਾਨ ਐਸੋਸੀਏਸ਼ਨ ਅਤੇ ਆੜਤੀਆਂ ਲਈ ਅਨੇਕਾਂ ਕੰਮ ਕੀਤੇ ਹਨ। ਜਿਨਾਂ ਵਿਚ ਚਾਰ ਸੀਂਜਣ ਦੋਰਾਨ ਕਿਸੇ ਵੀ ਆੜਤੀਏ ਨੂੰ ਬਾਰਦਾਨੇ ਜਾਂ ਜਿਣਸ ਦੇ ਵੇਚਣ ਸਬੰਧੀ ਕੋਈ ਦਿੱਕਤ ਨਹੀ ਆਉਣ ਦਿੱਤੀ ਜਦਕਿ ਆੜਤੀਆਂ ਵੱਲੋ ਇਕ ਦੂਜੇ ਦੀ ਫਸਲ ਬਗੈਰ ਪਹਿਲੇ ਆੜਤੀਏ ਦੇ ਹਿਸਾਬ ਕੀਤੇ ਬਿਨਾਂ ਸੁਟਾਉਣ ਦੀ ਮਨਾਹੀ ਲਈ ਵੀ ਉਨਾਂ ਕਈ ਆੜਤੀਆਂ ਦੇ ਹੱਕ ਵਿਚ ਖੜ ਕੇ ਡੱਟਵਾਂ ਪਹਿਰਾ ਦਿੱਤਾ ਹੈ। ਪ੍ਰਧਾਨ ਸੁਰੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਲੰਘੇ ਕਣਕ ਦੇ ਸੀਜਣ ਦੌਰਾਨ ਕਣਕ ਦੀ ਖਰੀਦ ਵਿਚ ਹੋ ਰਹੀ ਦੇਰੀ ਦੇ ਚਲਦਿਆਂ ਜਿੱਥੇ ਸਰਕਾਰ ਅਤੇ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕਰਕੇ ਸਮੁੱਚੇ ਆੜਤੀਆਂ ਦੀ ਜਿਣਸ ਸਹੀ ਸਮੇਂ ਚੁਕਵਾਈ, ਉਥੇੇ ਟਰੱਕ ਯੂਨੀਅਨ ਦੇ ਕਈ ਝੋਟਾ ਟੈਕਸ ਵਰਗੇ ਟੈਕਸਾਂ ਤੋ ਵੀ ਆੜਤੀਆਂ ਨੂੰ ਮੁਕਤੀ ਦਿਵਾਈ। ਜਿਸ ਕਾਰਨ ਹੀ ਆੜਤੀਆਂ ਨੇ ਉਨਾਂ ਨੂੰ ਮੁੜ ਪ੍ਰਧਾਨ ਬਣਾਉਣ ਦਾ ਮਨ ਬਣਾਇਆ ਹੈ। ਉਨਾਂ ਅੱਗੇ ਕਿਹਾ ਕਿ ਭਾਵੇਂ ਲੋਕਤੰਤਰ ਵਿਧੀ ਅਨੁਸਾਰ ਸਭ ਨੂੰ ਚੋਣ ਲੜਣ ਦਾ ਹੱਕ ਹੈ ਪਰ ਅਜਿਹੀਆ ਕਾਰੋਬਾਰੀ ਚੋਣਾਂ ਸਰਬਸੰਮਤੀ ਨਾਲ ਹੋਣੀਆ ਚਾਹੀਦੀਆ ਹਨ। ਉਧਰ ਭਾਜਪਾ ਆਗੁੂ ਪ੍ਰਦੀਪ ਕੁਮਾਰ ਤਿਲੀ ਨੇ ਪ੍ਰਧਾਨ ਕਾਲਾ ਤਾਜੋ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਇਥੇ ਠੇਕਾ ਜਾਂ ਪਟਾ ਪੱਕੇ ਤੌਰ ’ਤੇ ਕਿਸੇ ਦਾ ਨਹੀ ਕਰਵਾਇਆ, ਬਲਕਿ ਹੁਣ ਨਵੇਂ ਬੰਦਿਆਂ ਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ, ਅੱਜ ਹਾਲਾਤ ਇਹ ਹੈ ਕਿ ਆਮ ਅਤੇ ਦਰਮਿਆਣੇ ਆੜਤੀਆਂ ਦੀਆ ਚੀਕਾਂ ਨਿਕਲੀਆ ਪਈਆ ਹਨ। ਇਥੇ ਰਾਤ ਬਰਾਤੇ ਕਿਸੇ ਆੜਤੀਏ ਨੂੰ ਲੋੜ ਪੈ ਜਾਵੇ ਤਾਂ ਉਹ ਬਰਨਾਲੇ ਆਪਣੇ ਕੰਮ ਲਈ ਜਾਵੇ, ਜਦਕਿ ਸਾਡੀ ਤਾਂ ਮੰਗ ਹੈ ਕਿ ਆੜਤੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲਿਆਂ ਹੱਥ ਵਾਂਗਡੋਰ ਫੜਾਈ ਜਾਵੇ, ਅੱਜ ਹਾਲਾਤ ਇਹ ਬਣੇ ਪਏ ਹਨ ਕਿ ਮੰਦਹਾਲੀ ਵੱਲ ਧੱਕੇ ਜਾ ਰਹੇ ਆੜਤੀਆਂ ਦੀ ਕੋਈ ਬਾਂਹ ਫੜਣ ਵਾਲਾ ਨਹੀ, ਰਿਸ਼ਵਤਾਂ ਖਿਲਾਫ ਕੋਈ ਆਵਾਜ ਕੱਢਣ ਨੂੰ ਤਿਆਰ ਨਹੀ। ਆੜਤੀਆਂ ਤਿਲੀ ਨੇ ਦਾਅਵਾ ਕੀਤਾ ਕਿ ਅੰਦਰਖਾਤੇਆੜਤੀਆਂ ਦੇ ਵੱਡੇ ਸਮੂਹ ਦਾ ਉਨਾਂ ਨੂੰ ਸਮੱਰਥਣ ਹੈ। ਜਿਸ ਦਾ ਪਤਾ ਚੋਣ ਮੈਦਾਨ ਵਿਚ ਨਿੱਤਰ ਕੇ ਹੀ ਲੱਗੇਗਾ ਕਿਉਕਿ ਅੱਜ ਛੋਟੇ ਆੜਤੀਆਂ ਨਾਲ ਕਈ ਗੱਲ ਕਰਨ ਨੂੰ ਤਿਆਰ ਨਹੀ, ਉਨਾਂ ਦੇ ਮਸਲੇ ਮੂੰਹ ਅੱਡੀ ਖੜੇ ਹਨ ਜਦਕਿ ਉਹ ਚੋਣ ਕਿਸੇ ਸਿਆਸੀ ਪਾਰਟੀ ਵੱਲੋ ਨਹੀ ਬਲਕਿ ਇਕ ਕਾਰੋਬਾਰੀ ਵਜੋ ਲੜਣਗੇ ਅਤੇ ਜੇਕਰ ਆੜਤੀਆਂ ਨੇ ਉਨਾਂ ਨੂੰ ਸਰਬਸੰਮਤੀ ਨਾਲ ਜਾਂ ਚੋਣ ਮੈਦਾਨ ਵਿਚ ਜਿਤਾਇਆ ਤਦ ਇਹ ਵਾਅਦਾ ਕਰਦੇ ਹਾਂ ਕਿ ਆੜਤੀਆਂ ਦੀਆ ਮੰਗਾਂ ਤੇ ਮੁਸ਼ਕਿਲਾਵਾਂ ਦੇ ਹੱਲ ਲਈ ਕਦਇ ਪਿੱਛੇ ਨਹੀ ਹਟਾਗਾਂ। ਜਿਕਰਯੋਗ ਹੈ ਕਿ ਕੱਚਾ ਆੜਤੀਆਂ ਐਸੋਸੀਏਸ਼ਨ ਦੀ ਚੋਣ ਜੁਲਾਈ ਮਹੀਨੇ ਦੇ ਅੰਤ ਜਾਂ ਫੇਰ ਅਗਸਤ ਮਹੀਨੇ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ ਬਣ ਗਈ ਹੈ।