ਵਿਵਾਦਤ, ਟਰੱਕ ਯੂਨੀਅਨ ਮਾਮਲਾ ਨਿਬੜਿਆ, ਛਿੱਕਾ ਟੁੱਟਾ, ਬਿੱਲੀ ਦੇ ਭਾਗੀ
7ਡੇਅ ਨਿੳੂਜ ਸਰਵਿਸ,
ਜਿਲ੍ਹੇਂ ਦੀ ਟਰੱਕ ਯੂਨੀਅਨ ਤਪਾ ਦੀ ਪ੍ਰਧਾਨਗੀ ਦਾ ਮਾਮਲਾ ਲੰਘੀਆ ਲੋਕ ਸਭਾ ਚੋਣਾਂ ਤੋ ਬਾਅਦ ਸੱਤਾਧਾਰੀਆਂ ਲਈ ਹੀ ਮੁੱਛ ਦਾ ਸਵਾਲ ਬਣ ਗਿਆ ਸੀ, ਕਿਉਕਿ ਪ੍ਰਧਾਨਗੀ ਹਥਿਆਉਣ ਲਈ ਹੀ ਆਮ ਆਦਮੀ ਪਾਰਟੀ ਦੇ ਦੋ ਧੜੇ ਆਹਮੋ ਸਾਹਮਣੇ ਜੋਰ ਅਜਮਾਇਸ਼ ਕਰ ਰਹੇ ਸਨ, ਪਰ ਜਿੱਥੇ ਪਹਿਲੀ ਧਿਰ ਪ੍ਰਧਾਨਗੀ ਛੱਡਣ ਲਈ ਰਾਜੀ ਨਹੀ ਸੀ, ਉਥੇ ਵਿਧਾਇਕ ਲਾਭ ਸਿੰਘ ਉਗੋਕੇ ਪੱਖੀ ਧਿਰ ਪ੍ਰਧਾਨਗੀ ਲੈਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ ਪਰ ਵਖਤ ਦੇ ਵਾਅ ਵਰੋਲਿਆਂ ਵਿਚ ਕਾਫੀ ਕੁਝ ਖਿੰਡ ਪੁੰਡ ਜਾ ਰਿਹਾ ਸੀ ਪਰ ਪਿਛਲੇ ਚਾਰ ਕੁ ਦਿਨ ਪਹਿਲਾ ਦੋਵੇ ਧਿਰਾਂ ਵਿਚਕਾਰ ਹੋਏ ਰਾਜਸੀ ਅਤੇ ਆਰਥਿਕ ਸਮਝੋਤੇ ਤੋ ਬਾਅਦ ਆਖਿਰ ਵਿਧਾਇਕ ਲਾਭ ਸਿੰਘ ਉਗੋਕੇ ਦੇ ਪੱਖੀ ਦੋ ਨੌਜਵਾਨ ਆਪ ਆਗੂਆਂ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਦਰਾਜ ਨੂੰ ਪ੍ਰਧਾਨਗੀ ਸੋਪ ਦਿੱਤੀ ਗਈ। ਦੋਵੇ ਆਪ ਆਗੂਆਂ ਚੱਠਾ ਅਤੇ ਦਰਾਜ ਦਾ ਹਾਰ ਪਾ ਕੇ ਅਪ੍ਰੇਟਰਾਂ ਨੇ ਸਵਾਗਤ ਕੀਤਾ। ਦੋਵੇ ਨਵ ਨਿਯੁਕਤ ਪ੍ਰਧਾਨ ਚੱਠਾ ਅਤੇ ਦਰਾਜ ਨੇ ਅਪ੍ਰੇਟਰਾਂ ਅਤੇ ਯੂਨੀਅਨ ਨਾਲ ਜੁੜੇ ਡਰਾਇਵਰਾਂ ਅਤੇ ਕਲੀਨਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਛਤਰ ਛਾਇਆ ਹੇਠ ਹੀ ਸਭ ਕੁਝ ਸਿੱਖਣਾ ਹੈ ਕਿਉਕਿ ਅਪ੍ਰੇਟਰਾਂ ਦਾ ਤਜਰਬਾ ਸਾਡੀ ਉਮਰ ਤੋ ਵੀ ਵੱਡਾ ਹੈ, ਪਰ ਇਹ ਜਰੁੂਰ ਹੈ ਕਿ ਤੁਹਾਡੇ ਵੱਲੋ ਦਿੱਤੀ ਪਾਵਰ ਨੂੰ ਯੂਨੀਅਨ ਅਤੇ ਅਪ੍ਰੇਟਰਾਂ ਦੀ ਤਰੱਕੀ ਲਈ ਹੀ ਵਰਤਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਤੁਹਾਨੂੰ ਸਾਡੀ ਕਾਰੁਗਜਾਰੀ ਤੋ ਕੋਈ ਦਿੱਕਤ ਹੋਵੇ ਤਦ ਸਾਡੀ ਸ਼ਿਕਾਇਤ ਵਿਧਾਇਕ ਉਗੋਕੇ ਦੇ ਦਰ ਤੱਕ ਪਹੁੰਚਾ ਦਿੱਤੀ ਜਾਵੇ। ਉਧਰ ਦੋਵੇ ਨਵ ਨਿਯੁਕਤ ਪ੍ਰਧਾਨ ਚੱਠਾ ਅਤੇ ਦਰਾਜ ਦਾ ਅਪ੍ਰੇਟਰਾਂ ਅਤੇ ਆਪ ਆਗੂਆਂ/ਸਮੱਰਥਕਾਂ ਨੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਹੈਰੀ ਧੂਰਕੋਟ ਨਿੱਜੀ ਸਹਾਇਕ, ਅਮਨਦੀਪ ਸਿੰਘ ਦਰਾਜ, ਦੀਪਕ ਗੋਇਲ ਗੱਗ, ਜਗਦੀਪ ਸਿੰਘ ਜੱਗੀ ਭਦੌੜ, ਅਸ਼ੋਕ ਕੁਮਾਰ ਦਰਾਜ, ਹੇਮ ਰਾਜ ਭੂਤ, ਰਛਪਾਲ ਕੁਮਾਰ ਦਰਾਕਾ, ਰਾਕੇਸ਼ ਕੁਮਾਰ ਦਰਾਜ, ਗੁਰਦੀਪ ਸਿੰਘ ਚੱਠਾ, ਮੁਨੀਸ਼ ਗਰਗ ਟੈਂਟ ਵਾਲਾ, ਸੁੂਰਜ ਰਾਮ ਆਲੀਕੇ, ਬਲਵਿੰਦਰ ਸਿੰਘ ਦਰਾਕਾ ਸਰਪੰਚ, ਗੁਰਵਿੰਦਰ ਸਿੰਘ ਬਾਸੀ, ਧੰਨਾ ਸਿੰਘ ਚੱਠਾ, ਲਾਲ ਚੰਦ ਸ਼ਰਮਾ, ਕੁਲਦੀਪ ਸਿੰਘ ਕੀਪਾ ਸਣੇ ਵੱਡੀ ਗਿਣਤੀ ਵਿਚ ਅਪ੍ਰੇਟਰ ਹਾਜਰ ਸਨ। ਉਧਰ ਯੂਨੀਅਨ ਵਿਚ ਪ੍ਰਧਾਨਗੀ ਪਦ ਤੇ ਦੋਵੇ ਵਿਅਕਤੀਆਂ ਨੂੰ ਬਿਠਾਉਣ ਵੇਲੇ ਕਿਸੇ ਪ੍ਰਕਾਰ ਦੀ ਹੀਲ ਹੁੱਜਤ ਨਾ ਹੋਵੇ ਦੇ ਨਜਿੱਠਣ ਲਈ ਪੁਲਿਸ ਪਾਰਟੀ ਤੈਨਾਤ ਸੀ।