ਜਵਾਹਰ ਨਵੋਦਿਆਂ ਸਕੂਲ ’ਚ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ, ਸੀਨੀਅਰ ਵਿਦਿਆਰਥੀਆਂ ਆਪਣੇ ਜੂਨੀਅਰਾਂ ਤੋ ਪਾਣੀ ਵਾਲੀਆ ਬੋਤਲਾਂ ਭਰਵਾਉਣ ਦੇ ਨਾਲ ਬਾਥਰੁੂਮ ਕਰਵਾਉਦੇ ਸਨ ਸਾਫ, ਇਨਕਾਰ ਕਰਨ ’ਤੇ ਚਾੜਿਆ ਕੁਟਾਪਾ, ਵਿਦਿਆਰਥੀ ਹਸਪਤਾਲ ’ਚ ਦਾਖਿਲ
7ਡੇਅ ਨਿੳੂਜ ਸਰਵਿਸ, ਬਰਨਾਲਾ, ਬਰਨਾਲਾ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਬੰਟੀ ਦੀਕਿਸ਼ਤ
ਸਰਕਾਰਾਂ ਅਤੇ ਪ੍ਰਸਾਸਨ ਲੱਖ ਜੋਰ ਲਾਉਣ ਕਿ ਸਕੂਲਾਂ/ਕਾਲਜਾਂ ਅੰਦਰ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਬੰਦ ਹੋ ਗਈ ਹੈ, ਪਰ ਅੱਜ ਵੀ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਜਿਸ ਦੀ ਮਿਸਾਲ ਬਰਨਾਲਾ ਜਿਲ੍ਹੇਂ ਦੇ ਪਿੰਡ ਢਿਲਵਾਂ ਵਿਖੇ ਸਥਿਤ ਕੇਂਦਰ ਸਰਕਾਰ ਵੱਲੋ ਸਥਾਪਿਤ ਜਵਾਹਰ ਨਵੋਦਿਆਂ ਸਕੂਲ ਅੰਦਰੋ ਲਈ ਜਾ ਸਕਦੀ ਹੈ। ਤਿੰਨ ਦਿਨ ਪਹਿਲਾ ਸਕੂਲ ਅੰਦਰ ਇਕ ਵੱਡੀ ਘਟਨਾ ਵਾਪਰ ਗਈ ਹੈ, ਬੇਸ਼ੱਕ ਸਕੂਲ ਸਟਾਫ ਨੇ ਉੂਕਤ ਮਾਮਲੇ ਨੂੰ ਪੁੂਰੀ ਤਰ੍ਹਾਂ ਗੁਪਤ ਰੱਖਿਆ, ਪਰ ਅੱਜ ਇਸ ਦਾ ਧੂੰਆਂ ਬਾਹਰ ਨਿਕਲ ਹੀ ਆਇਆ। ਮਿਲੀ ਜਾਣਕਾਰੀ ਅਨੁਸਾਰ ਸਕੂਲ ਅੰਦਰ ਸੀਨੀਅਰ ਵਿਦਿਆਰਥੀਆਂ ਨੇ ਅੱਧੀ ਦਰਜਣ ਦੇ ਕਰੀਬ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੀਤੀ ਰੈਗਿੰਗ ਤੋ ਬਾਅਦ ਮਾਰਕੁੱਟ ਵਿਚ ਇਕ ਵਿਦਿਆਰਥੀ ਦੇ ਸੂਖਮ ਅੰਗ ਅੱਖ ’ਤੇ ਸੱਟ ਲੱਗਣ ਕਾਰਨ ਉਸ ਦੀ ਨਿਗ੍ਹਾਂ ਵੀ ਚਲੀ ਗਈ ਹੈ, ਜੋ ਕਿ ਬਰਨਾਲਾ ਵਿਖੇ ਜੇਰੇ ਇਲਾਜ ਹੈ। ਅੱਧੀ ਦਰਜਣ ਤੋ ਵੱਧ ਪੀੜਿਤ ਵਿਦਿਆਰਥੀਆਂ ਵਿਚਲੇ ਇਕ ਮਾਪਿਆਂ ਨੇ ਇਸ ਪ੍ਰਤੀਨਿਧ ਨੂੰ ਦੱਸਿਆਂ ਕਿ ਉਨ੍ਹਾਂ ਦੇ ਬੱਚੇ ਸਮੇਤ ਕੁੱਲ 7 ਵਿਦਿਆਰਥੀ ਹਨ, ਜਿਹਨ੍ਹਾਂ ਨਾਲ 10+2 ਦੇ ਕਰੀਬ ਡੇਢ ਦਰਜਣ ਵਿਦਿਆਰਥੀਆਂ ਨੇ ਕੁੱਟਮਾਰ ਕੀਤੀ ਹੈ ਜਦਕਿ ਇਸ ਘਟਨਾ ਵਿਚ ਇਕ ਵਿਦਿਆਰਥੀ ਦੀ ਅੱਖ ਦੀ ਨਿਗ੍ਹਾਂ ਵੀ ਪ੍ਰਭਾਵਿਤ ਹੋਈ ਹੈ, ਜੋ ਬਰਨਾਲਾ ਵਿਖੇ ਜੇਰੇ ਇਲਾਜ ਹੈ। ਉਨ੍ਹਾਂ ਘਟਨਾ ਸਬੰਧੀ ਦੱਸਿਆਂ ਕਿ ਉਨ੍ਹਾਂ ਦੇ ਬੱਚਿਆਂ ਨੇ ਸਾਂਝੇਂ ਤੌਰ ’ਤੇ ਇਕ ਮੋਬਾਇਲ ਫੋਨ ਰੱਖਿਆ ਹੋਇਆ ਸੀ। ਜਿਸ ਰਾਹੀ ਉਹ ਪਰਿਵਾਰ ਨਾਲ ਆਪਣੀ ਠੀਕ ਠਾਕ ਹੋਣ ਬਾਰੇ ਦਸ ਦਿੰਦੇ ਸਨ, ਜਿਸ ਦੀ ਭਿਣਕ 10+2 ਦੇ ਵਿਦਿਆਰਥੀਆਂ ਨੂੰ ਲੱਗ ਗਈ, ਜਿਨ੍ਹਾਂ ਨੇ ਉਨ੍ਹਾਂ ਤੋ ਫੋਨ ਲੈ ਲਿਆ, ਭਾਵੇਂ ਇਕ ਵਾਰ ਫੋਨ ਵਾਪਿਸ ਕਰ ਦਿੱਤਾ ਸੀ, ਪਰ ਮੰਗਣ ਦਾ ਸਿਲਸਿਲਾ ਮੁੜ ਜਾਰੀ ਰਿਹਾ। ਮਾਪਿਆਂ ਨੇ ਅੱਗੇ ਦੱਸਿਆਂ ਕਿ ਉਕਤ ਸੀਨੀਅਰ ਵਿਦਿਆਰਥੀ ਆਪਣੇ ਜੂਨੀਅਰ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਪਾਣੀ ਦੀਆ ਬੋਤਲਾਂ ਭਰਨ, ਬਾਥਰੂਮ ਸਾਫ ਕਰਨ ਆਦਿ ਵਰਗੇ ਹੁਕਮ ਚਾੜਦੇ ਰਹਿੰਦੇ ਸਨ, ਭਾਵੇਂ ਇਸ ਸਬੰਧੀ ਸਕੂਲ ਸਟਾਫ ਨੂੰ ਵੀ ਕਈ ਵਾਰ ਦੱਸਿਆ ਗਿਆ ਪਰ ਕੋਈ ਗੌਰ ਨਾ ਹੋਈ। ਜਿਸ ਤੋ ਬਾਅਦ ਸਾਡੇ ਬੱਚਿਆਂ ਨੇ ਸੀਨੀਅਰ ਵਿਦਿਆਰਥੀਆਂ ਦੀਆ ਅਜਿਹੀਆ ਮਨਮਾਨੀਆ ਕਰਨ ਤੋ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਧੱਕੇ ਨਾਲ ਸਕੁੂਲ ਦੀ ਛੱਤ ’ਤੇ ਡਰਾ ਧਮਕਾ ਕੇ ਲੈ ਗਏ। ਜਿਨ੍ਹਾਂ ਨੇ ਲਾਇਨ ਵਿਚ ਖੜਾ ਕੇ ਵਿਦਿਆਰਥੀਆਂ ਦੇ ਥੱਪੜ ਮਾਰੇ ਜਦਕਿ ਇਕ ਵਿਦਿਆਰਥੀ ਦੇ ਜਿਆਦਾ ਥੱਪੜ ਵੱਜਣ ਕਾਰਨ ਉਸ ਦੀ ਇਕ ਅੱਖ ਦੀ ਨਿਗ੍ਹਾਂ ਚਲੀ ਗਈ। ਇਕ ਪੀੜਿਤ ਮਾਪਿਆਂ ਨੇ ਇਹ ਵੀ ਕਿਹਾ ਉਨ੍ਹਾਂ ਦੇ ਬੱਚੇ ਦੀ ਗਰਦਣ ਵੀ ਪੂਰੀ ਤਰ੍ਹਾਂ ਸੁੱਜੀ ਪਈ ਸੀ, ਜਦਕਿ ਬੱਚੇ ਉਕਤ ਹਾਦਸੇ ਤੋ ਬਾਅਦ ਡਰੇ ਸਹਿਮੇ ਹੋਏ ਸਨ, ਜੋ ਆਪਣੇ ਮਾਪਿਆਂ ਨੂੰ ਘਟਨਾ ਸਬੰਧੀ ਕੁਝ ਵੀ ਦੱਸਣ ਨੂੰ ਤਿਆਰ ਨਹੀ ਸਨ, ਜੋ ਕਿ ਦਬਾਅ ਹੋਣਾ ਦਰਸਾ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸਕੂਲ ਸਟਾਫ ਐਨੇ ਵੱਡੇ ਮਾਮਲੇ ਨੂੰ ਮੀਡੀਆ ਅਤੇ ਪੁਲਿਸ ਤੋ ਦਬਾਉਣਾ ਚਾਹੁੰਦੇ ਹਨ। ਉਧਰ ਸਕੂਲ ਅੰਦਰ ਪੀੜਿਤ ਮਾਪਿਆਂ ਦਾ ਜਾਣਾ ਨਿਰੰਤਰ ਜਾਰੀ ਹੈ, ਜਦਕਿ ਸਕੂਲ ਇੰਚਾਰਜ ਅਤੇ ਸਟਾਫ ਮਾਮਲੇ ਨੂੰ ਪੁੂਰੀ ਤਰ੍ਹਾਂ ਗੁਪਤ ਰੱਖਣਾ ਚਾਹੁੰਦਾ ਹੈ। ਮਾਪਿਆਂ ਨੂੰ ਸਕੂਲ ਸਟਾਫ ਨੇ ਦੋ ਦਿਨ ਅੰਦਰ ਘਟਨਾ ਨੂੰ ਅੰਜਾਮ ਦੇਣ ਵਾਲੇ ਬੱਚਿਆਂ ਖਿਲਾਫ ਕਾਰਵਾਈ ਕਰਨ ਅਤੇ ਅੱਗੇ ਤੋ ਅਜਿਹੀ ਘਟਨਾ ਨਾ ਵਾਪਰਣ ਸਬੰਧੀ ਭਰੋਸਾ ਦਿਵਾਇਆ ਹੈ। ਮਾਮਲੇ ਸਬੰਧੀ ਜਦ ਸਕੂਲ ਇੰਚਾਰਜ ਵਿਨੋਦ ਕੁਮਾਰ ਨਾਲ ਗੱਲ ਕੀਤੀ ਤਦ ਉਨ੍ਹਾਂ ਘਟਨਾ ਦੀ ਪੁਸ਼ਟੀ ਤਾਂ ਕੀਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ, ਉਨ੍ਹਾਂ ਅੱਖ ਤੋ ਪੀੜਿਤ ਬੱਚੇ ਬਾਰੇ ਕਿਹਾ ਕਿ ਉਸ ਦਾ ਹੀ ਫਿਕਰ ਹੈ, ਪਰ ਤੁਸੀ ਖਬਰ ਨਾ ਪ੍ਰਕਾਸ਼ਿਤ ਕਰਿਓ। ਦੱਸਣਯੋਗ ਹੈ ਕਿ ਪੂਰੇ ਜਿਲ੍ਹੇਂ ਅੰਦਰੋ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਜਵਾਹਰ ਨਵੋਦਿਆਂ ਵਿਚ ਦਾਖਲਾ ਮਿਲਦਾ ਹੈ, ਜਿਸ ਲਈ ਬਕਾਇਦਾ ਤੌਰ ’ਤੇ ਦਾਖਲਾ ਪ੍ਰੀਖਿਆ ਹੁੰਦੀ ਹੈ। ਜਿਸ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਮੈਰਿਟ ਬਣਦੀ ਹੈ ਅਤੇ ਉਸ ਦੇ ਅਧਾਰ ’ਤੇ ਹੀ ਦਾਖਿਲਾ ਮਿਲਦਾ ਹੈ, ਜਿੱਥੇ ਵਿਦਿਆਰਥੀਆਂ ਨੂੰ ਬੋਰਡਿੰਗ ਸਕੂਲ ਵਾਂਗ ਰਹਿਣ ਸਹਿਣ, ਖਾਣ ਪੀਣ ਅਤੇ ਸਮੁੱਚੀ ਪੜਾਈ ਮੁਫਤ ਵਿਚ ਕੇਂਦਰ ਸਰਕਾਰ ਦੇ ਖਰਚੇ ’ਤੇ ਹੁੰਦੀ ਹੈ। ਉਧਰ ਮਾਮਲੇ ਸਬੰਧੀ ਥਾਣਾ ਮੁੱਖੀ ਧਰਮਪਾਲ ਦਾ ਕਹਿਣਾ ਹੈ ਕਿ ਅਜੇ ਤੱਕ ਐਮ.ਐਲ.ਆਰ ਨਹੀ ਆਈ, ਪਰ ਜਿਉ ਹੀ ਕੋਈ ਮਾਪੇ ਸਾਡੇ ਕੋਲ ਆਏ, ਤੁਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।