ਤਪਾ ਡਾਕਟਰ’ਜ ਐਸੋਸੀਏਸਨ ਨੇ ਕੋਲਕਤਾ ਦੀ ਟਰੇਨਰੀ ਮਹਿਲਾ ਡਾਕਟਰ ਦੇ ਹੋਏ ਜਬਰ ਜਨਾਹ ਅਤੇ ਕਤਲ ਖਿਲਾਫ ਮਾਰਚ ਕੱਢਿਆ।
ਸ਼ਰਮਸਾਰ ਘਟਨਾ- ਡਾਕਟਰ ਹਸਪਤਾਲਾਂ ਅੰਦਰ ਵੀ ਮਹਿਫੂਜ ਨਹੀ!
ਤਪਾ ਮੰਡੀ, 7ਡੇਅ ਨਿੳੂਜ ਸਰਵਿਸ,
ਪੱਛਮੀ ਬੰਗਾਲ ਸੂਬੇ ਦੇ ਸ਼ਹਿਰ ਕੋਲਕਤਾ ਦੇ ਸਰਕਾਰੀ ਹਸਪਤਾਲ ਵਿਖੇ ਟਰੇਨਰੀ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਉਪਰੰਤ ਕਤਲ ਕਰ ਦੇਣ ਦੇ ਰੋਸ ਵਜੋ ਅੱਜ ਤਪਾ ਡਾਕਟਰਜ ਐਸੋਸੀਏਸ਼ਨ ਨੇ ਪ੍ਰਧਾਨ ਜਗਸੀਰ ਸਿੰਗਲਾ ਲੱਕੀ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ। ਜਿਸ ਵਿਚ ਡਾਕਟਰ’ਜ ਐਸੋਸੀਏਸ਼ਨ ਨਾਲ ਜੁੜੇ ਸ਼ਹਿਰ ਦੇ ਸਮੁੱਚੇ ਡਾਕਟਰਾਂ ਅਤੇ ਮੈਡੀਕਲ ਸਹੂਲਤਾਂ ਦੇਣ ਵਾਲੇ ਹੋਰਨਾਂ ਵਰਗਾਂ ਸਣੇ ਇਨਸਾਫਪਸੰਦ ਲੋਕਾਂ ਨੇ ਵੀ ਹਿੱਸਾ ਲਿਆ। ਕੈਂਡਲ ਮਾਰਚ ਡਾਕਖਾਨਾ ਤੋ ਸ਼ੁਰੂ ਹੋ ਕੇ ਬਾਲਮੀਕ ਚੌਕ ਤੱਕ ਉਪੜਿਆ। ਮਾਰਚ ਸਬੰਧੀ ਡਾ ਜਗਸੀਰ ਸਿੰਗਲਾ ਅਤੇ ਉਨ੍ਹਾਂ ਦੇ ਸਾਥੀ ਡਾਕਟਰਾਂ ਨੇ ਵਾਪਰੀ ਘਟਨਾ ’ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਡਾਕਟਰ ਹਸਪਤਾਲਾਂ ਅੰਦਰ ਹੀ ਮਹਿਫੂਜ ਨਹੀ, ਕਿਉਕਿ ਘਟਨਾ ਦਰਸਾ ਰਹੀ ਹੈ ਕਿ ਪੁਲਿਸ ਨੇ ਪਹਿਲਾ ਘਟਨਾ ’ਤੇ ਪਰਦਾ ਪਾਉਣ ਦੀ ਅਥਾਹ ਕੋਸ਼ਿਸ ਕੀਤੀ, ਮਾਮਲੇ ਨੂੰ ਕਥਿਤ ਤੌਰ ’ਤੇ ਸ਼ੱਕੀ ਜਾਹਿਰ ਕੀਤਾ ਗਿਆ ਪਰ ਮਾਣਯੋਗ ਅਦਾਲਤ ਨੇ ਸੂਬਾ ਸਰਕਾਰ ਅਤੇ ਉਥੋ ਦੇ ਪ੍ਰਸਾਸਨ ਦੀ ਇਸ ਸਬੰਧ ਵਿਚ ਜਵਾਬ ਤਲਬੀ ਕੀਤੀ, ਜਦਕਿ ਅਜਿਹੀਆ ਘਟਨਾਵਾਂ ਸਮਾਜ ਦੇ ਮੱਥੇ ’ਤੇ ਜਿੱਥੇ ਕਲੰਕ ਹਨ, ਉਥੇ ਡਾਕਟਰੀ ਪੇਸ਼ੇ ਲਈ ਚਿੰਤਾਜਨਕ ਵੀ ਹਨ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਅੰਦਰਲੇ ਹਸਪਤਾਲਾਂ ਅੰਦਰ ਡਾਕਟਰਾਂ ਦੀ ਸੁਰੱਖਿਆਂ ਯਕੀਨੀ ਬਣਾਈ ਜਾਵੇ ਤਾਂ ਜੋ ਮੁੜ ਜਿੱਥੇ ਅਜਿਹੀ ਘਟਨਾ ਨਾ ਵਾਪਰੇ।
ਐਸੋਸੀਏਸ਼ਨ ਦੇ ਬੁਲਾਰਿਆਂ ਨੇ ਸਾਂਝੇਂ ਤੋਰ ’ਤੇ ਕੇਂਦਰ ਅਤੇ ਸੂਬਾ ਸਰਕਾਰ ਤੋ ਮੰਗ ਕੀਤੀ ਕਿ ਉਕਤ ਵਾਪਰੀ ਘਟਨਾ ਦੇ ਦੋਸ਼ੀ ਵਿਅਕਤੀ ਨੂੰ ਕਰੜੀ ਤੋ ਕਰੜੀ ਸਜਾ ਦਿੱਤੀ ਜਾਵੇ ਜੋ ਇਕ ਮਿਸਾਲ ਦੇ ਤੌਰ ’ਤੇ ਲੰਬਾਂ ਸਮਾਂ ਜਾਣੀ ਜਾ ਸਕੇ। ਇਸ ਮੌਕੇ ਡਾ ਨਰੇਸ਼ ਬਾਂਸਲ ਸਾਬਕਾ ਪ੍ਰਧਾਨ, ਡਾ ਰਾਜ ਕੁਮਾਰ ਸ਼ਰਮਾ, ਡਾ ਬਾਂਕੇ ਗੋਇਲ, ਸੇਵਾਮੁਕਤ ਐਸ.ਐਮ.ਓ ਡਾ ਨਵਜੋਤਪਾਲ ਸਿੰਘ ਭੁੱਲਰ, ਡਾ ਧੀਰਜ ਸ਼ਰਮਾ ਜਨਰਲ ਸੈਕਟਰੀ, ਡਾ ਅਮਿਤ ਕੁਮਾਰ, ਡਾ ਮੁਨੀਸ਼ ਗਰਗ, ਡਾ ਟਿੰਕੂ ਸ਼ਰਮਾ, ਡਾ ਮਦਨ ਲਾਲ ਸ਼ਰਮਾ, ਡਾ ਟਿੰਕਲ, ਡਾ ਸੁਰੇਸ਼ ਕਾਂਤ ਸ਼ਰਮਾ, ਡਾ ਰਾਕੇਸ਼ ਕੁਮਾਰ, ਡਾ ਨੀਰਵ ਬਾਂਸਲ, ਡਾ ਪ੍ਰਬੋਧ ਮਿੱਤਲ, ਡਾ ਬੀ.ਸੀ.ਬਾਂਸਲ ਸਣੇ ਲੇਡੀਜ ਡਾ ਸੰਗੀਤਾ ਸ਼ਰਮਾ, ਡਾ ਅੰਜਲੀ ਸਿੰਗਲਾ, ਡਾ ਮੁਕਤਾ ਬਾਂਸਲ, ਮਿਸਿਜ ਡਾ ਧੀਰਜ, ਡਾ ਮੰਜਲਾ ਸ਼ਰਮਾ, ਡਾ ਨੇਹਾ ਬਾਂਸਲ, ਡਾ ਸੋਨੀਆ ਬਾਂਸਲ ਸਣੇ ਸੱਤਪਾਲ ਗੋਇਲ ਲੈਬ ਟੈਕਨੀਸੀਅਨ, ਪਿ੍ਰੰਸੀਪਲ ਨੀਨਾ ਗਰਗ, ਸੁਨੀਤਾ ਰਾਣੀ, ਬੀਸ਼ਾ ਬੁੱਗਰ ਆਦਿ ਵੀ ਹਾਜਰ ਸਨ।