ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ਨੇ ਐਸ.ਡੀ.ਐਚ. ਤਪਾ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਅਹੁਦਾ ਸੰਭਾਲਿਆ, ਚਾਰ ਦਹਾਕਿਆਂ ਬਾਅਦ ਔਰਤ ਡਾਕਟਰ ਹਸਪਤਾਲ ਦੀ ਉੱਚ ਅਧਿਕਾਰੀ ਵਜੋ ਤੈਨਾਤੀ ਹੋਈ
*ਆਮ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ- ਡਾ. ਇੰਦੂ ਬਾਂਸਲ
ਤਪਾ ਮੰਡੀ 17 ਅਗਸਤ , 7ਡੇਅ ਨਿੳੂਜ ਸਰਵਿਸ, ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ਵੱਲੋਂ ਅੱਜ ਸਬ ਡਵੀਜਨਲ ਹਸਪਤਾਲ ਤਪਾ ਦੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ ਗਿਆ ਹੈ। ਡਾ. ਇੰਦੂ ਐਮ.ਐਸ. (ਆਈ) ਹਨ ਤੇ ਉਨ੍ਹਾਂ 1999 ਵਿਚ ਆਰ.ਐਚ. ਠੀਕਰੀਵਾਲ ਤੋਂ ਬਤੌਰ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਦਾ ਸਫਰ ਸ਼ੁਰੂ ਕੀਤਾ। ਫਿਰ ਉਨਾਂ ਨੇ ਬਤੌਰ ਐੱਮ.ਓ. ਖੰਨਾ, ਧਨੌਲਾ, ਬਰਨਾਲਾ, ਤਪਾ ਤੇ ਹੋਰ ਸਿਹਤ ਸੰਸਥਾਵਾਂ ਵਿਚ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਉਹ ਬਤੌਰ ਸੀਨੀਅਰ ਮੈਡੀਕਲ ਅਫਸਰ ਸੀ ਐਚ.ਸੀ. ਭੀਖੀ, ਮਾਨਸਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਸੀਨੀਅਰ ਮੈਡੀਕਲ ਅਫਸਰ ਦਾ ਅਹੁਦਾ ਸੰਭਾਲਣ ਮੌਕੇ ਸਮੂਹ ਮੈਡੀਕਲ ਅਫਸਰਾਂ ਅਤੇ ਕਰਮਚਾਰੀਆਂ ਵਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਉਨਾਂ ਸਮੂਹ ਮੁਲਾਜਮਾਂ ਨਾਲ ਮੀਟਿੰਗ ਕੀਤੀ ਗਈ ਤੇ ਬਲਾਕ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ। ਇਸ ਉਪਰੰਤ ਉਨ੍ਹਾਂ ਹਸਪਤਾਲ ਦਾ ਦੌਰਾ ਵੀ ਕੀਤਾ। ਇਸ ਮੌਕੇ ਡਾ. ਕੰਵਲਜੀਤ ਸਿੰਘ ਬਾਜਵਾ, ਡਾ. ਗੁਰਪ੍ਰੀਤ ਸਿੰਘ ਮਾਹਲ, ਡਾ ਗੁਰਸਾਗਰਦੀਪ ਸਿੰਘ, ਡਾ. ਸ਼ਿਖਾ, ਡਾ. ਤਨੂੰ ਸਿੰਗਲਾ, ਡਾ. ਗੁਰਪ੍ਰੀਤ ਕੌਰ, ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਆਪਥਾਲਮਿਕ ਅਫਸਰ ਗੁਰਵਿੰਦਰ ਸਿੰਘ, ਫਾਰਮੇਸੀ ਅਫਸਰ ਹਰਪਾਲ ਸਿੰਘ, ਐਸ.ਆਈ. ਰਣਜੀਵ ਕੁਮਾਰ, ਜਗਦੇਵ ਸਿੰਘ ਐਮ.ਪੀ.ਐਚ.ਡਬਲਯੂ, ਜਸਪਾਲ ਕੌਰ, ਬੂਟਾ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਡਾ ਇੰਦੂ ਬਾਂਸਲ ਦੀ ਅਗਵਾਈ ਹੇਠ ਹਸਪਤਾਲ ਆਪਣੀਆ ਸੇਵਾਵਾਂ ਹੋਰ ਵੀ ਵਧੀਆ ਢੰਗ ਨਾਲ ਦੇਵੇਗਾ-ਸਟੇਟ ਐਵਾਰਡੀ ਬਤਾਰਾ
ਪ੍ਰਸਿੱਧ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਪਵਨ ਕੁਮਾਰ ਬਤਾਰਾ ਨੇ ਡਾ ਇੰਦੂ ਬਾਂਸਲ ਦੇ ਬਤੌਰ ਐਸ.ਐਮ.ਓ ਵਜੋ ਸਬ ਡਵੀਜਨ ਹਸਪਤਾਲ ਅੰਦਰ ਅਹੁਦਾ ਸੰਭਾਲਣ ’ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਜਿੱਥੇ ਇਨ੍ਹਾਂ ਦੀ ਨਿਯੁਕਤੀ ਨਾਲ ਹਸਪਤਾਲ ਨੂੰ ਇਕ ਵਧੀਆ ਉੱਚ ਅਧਿਕਾਰੀ ਮਿਲੇ ਹਨ, ਜਿਨ੍ਹਾਂ ਦੀ ਅਗਵਾਈ ਹੇਠ ਹਸਪਤਾਲ ਆਪਣੀਆ ਸੇਵਾਵਾਂ ਹੋਰ ਵੀ ਵਧੀਆ ਢੰਗ ਨਾਲ ਪ੍ਰਦਾਨ ਕਰਨਗੇ, ਉਥੇ ਹੁਣ ਅੱਖਾਂ ਦੇ ਮਰੀਜਾਂ ਨੂੰ ਆਪਣੀਆ ਬਿਮਾਰੀਆਂ ਪ੍ਰਤੀ ਬਾਹਰਲੇ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀ ਰਹੇਗੀ, ਉਨ੍ਹਾਂ ਦਾ ਵਧੀਆ ਅਤੇ ਸਰਕਾਰੀ ਹਸਪਤਾਲ ਅੰਦਰ ਮੁਫਤ ਵਿਚ ਇਲਾਜ ਸੰਭਵ ਹੋ ਗਿਆ ਹੈ। ਜਿਕਰਯੋਗ ਹੈ ਕਿ ਚਾਰ ਦਹਾਕਿਆਂ ਬਾਅਦ ਸਰਕਾਰੀ ਹਸਪਤਾਲ ਨੂੰ ਇਕ ਔਰਤ ਸੀਨੀਅਰ ਮੈਡੀਕਲ ਅਫਸਰ ਵਜੋ ਮਿਲੇ ਹਨ।