ਸ੍ਰੀ ਰਾਮਲੀਲਾ ਦੁਸਿਹਰਾ ਕਮੇਟੀ ਦੇ ਨਾਜ ਸਿੰਗਲਾ ਸਰਬਸੰਮਤੀ ਨਾਲ ਬਣੇ ਪਧਾਨ, ਰਾਜੀਵ ਗਰਗ ਮੀਤ ਪ੍ਰਧਾਨ, ਜੀਵਨ ਭੂਤ ਚੈਅਰਮੈਨ ਅਤੇ ਸੋਮਨਾਥ ਸ਼ਰਮਾ ਵਾਈਸ ਚੈਅਰਮੈਨ ਨਿਯੁਕਤ
ਤਪਾ ਮੰਡੀ 17 ਅਗਸਤ , 7ਡੇਅ ਨਿੳੂਜ ਸਰਵਿਸ,
ਸਥਾਨਕ ਸ਼ਹਿਰ ਦੀ ਪ੍ਰਸਿੱਧ ਧਾਰਮਿਕ ਸੰਸਥਾਂ ਆਜਾਦ ਕਲਚਰਲ ਐਂਡ ਡਰਾਮਾਟਿਕ ਕਲੱਬ ਅਤੇ ਸ੍ਰੀ ਰਾਮਲੀਲਾ ਦੁਸਿਹਰਾ ਕਮੇਟੀ ਦੀ ਇਕ ਭਰਵੀਂ ਮੀਟਿੰਗ ਸ੍ਰੀ ਰਾਮਲੀਲਾ ਮੈਦਾਨ ਵਿਖੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪਿਛਲੇ ਸਾਲ ਹੋਏ ਧਾਰਮਿਕ ਸਮਾਗਮ ਸ੍ਰੀ ਰਾਮ ਲੀਲਾ ਅਤੇ ਦੁਸਿਹਰਾ ਪ੍ਰੋਗਰਾਮ ਲਈ ਜਿੱਥੇ ਪੂਰਨ ਕਮੇਟੀ ਵੱਲੋ ਸ਼ਹਿਰੀਆਂ ਦੇ ਸਹਿਯੋਗ ਨਾਲ ਕੀਤੇ ਕੰਮ ਦੀ ਸ਼ਲਾਘਾ ਕੀਤੀ ਗਈ, ਉਥੇ ਹਿੰਦੂ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੋਰ ਵੀ ਵਧੀਆ ਢੰਗ ਨਾਲ ਯਤਨ ਕਰਨ ਬਾਰੇ ਵਿਚਾਰ ਚਰਚਾ ਹੋਈ। ਆਪਣੇ ਸਲਾਨਾ ਸਮਾਗਮ ਦੀ ਤਿਆਰੀ ਤੋ ਪਹਿਲਾ ਸ੍ਰੀ ਰਾਮਲੀਲਾ ਦੁਸਿਹਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਪਿਛਲੀ ਕਮੇਟੀ ਨੂੰ ਭੰਗ ਕੀਤਾ ਗਿਆ। ਨਵੀਂ ਕਮੇਟੀ ਦੀ ਚੋਣ ਲਈ ਮੁੱਖ ਸੇਵਾਦਾਰ ਭਾਵ ਪ੍ਰਧਾਨ ਲਈ ਤਿੰਨ ਉਮੀਦਵਾਰ ਨਾਜ ਸਿੰਗਲਾ, ਸੋਮ ਨਾਥ ਸ਼ਰਮਾ ਅਤੇ ਰਾਜੀਵ ਗਰਗ ਦਾ ਨਾਂਅ ਸਾਹਮਣੇ ਆਇਆ, ਜਿਨ੍ਹਾਂ ਨੇ ਬਤੌਰ ਮੁੱਖ ਸੇਵਾਦਾਰ ਵਜੋ ਸੇਵਾ ਕਰਨ ਲਈ ਕਮੇਟੀ ਸਾਹਮਣੇ ਆਪਣੇ ਹੱਥ ਖੜੇ ਕਰਕੇ ਵਿਚਾਰ ਕਰਨ ਲਈ ਕਿਹਾ, ਕਮੇਟੀ ਦੇ ਸੀਨੀਅਰ ਮੈਂਬਰਾਂ ਅਤੇ ਹਾਜਰੀਨ ਪਤਵੰਤਿਆਂ ਨੇ ਚੋਣ ਨੂੰ ਸਰਬਸੰਮਤੀ ਨਾਲ ਕਰਨ ਦੀ ਸਲਾਹ ਦਿੱਤੀ ਅਤੇ ਸਮਾਜ ਸੇਵੀ ਪਵਨ ਕੁਮਾਰ ਬਤਾਰਾ, ਸ਼ੁਸੀਲ ਕੁਮਾਰ ਭੂਤ, ਸੁਰੇਸ਼ ਚੰਦੇਲ, ਲੁਭਾਸ਼ ਸਿੰਗਲਾ, ਅਸ਼ੋਕ ਗੋਇਲ, ਵਿਜੈ ਸ਼ਰਮਾ, ਉਮੇਸ਼ ਪਿੰਕੂ ਨੇ ਸਮੂਹ ਕਮੇਟੀ ਮੈਂਬਰਾਂ ਦੀ ਸਲਾਹ ਮਸ਼ਵਰਾ ਉਪਰੰਤ ਨਾਜ ਸਿੰਗਲਾ ਨੂੰ ਪ੍ਰਧਾਨ ਅਤੇ ਸੋਮ ਨਾਥ ਸ਼ਰਮਾ ਨੂੰ ਵਾਈਸ ਚੇਅਰਮੈਨ, ਰਾਜੀਵ ਗਰਗ ਨੂੰ ਮੀਤ ਪ੍ਰਧਾਨ ਸਣੇ ਜੀਵਨ ਭੂਤ ਨੂੰ ਚੇਅਰਮੈਨ ਵਜੋ ਐਲਾਣਿਆ। ਉਧਰ ਨਵ ਨਿਯੁਕਤ ਪ੍ਰਧਾਨ ਨਾਜ ਸਿੰਗਲਾ ਨੇ ਸਮੂਹ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਕਲੱਬ ਵੱਲੋ ਦਿੱਤੀ ਜੁੰਮੇਵਾਰੀ ਨੂੰ ਸਾਥੀ ਵਲੰਟੀਅਰਾਂ ਨਾਲ ਮਿਲ ਕੇ ਵਧੀਆ ਢੰਗ ਤਰੀਕੇ ਨਾਲ ਨੇਪਰੇ ਚਾੜੀ ਜਾਵੇਗੀ। ਉਧਰ ਕਲੱਬ ਨਾਲ ਜੁੜੇ ਸਮੂਹ ਵਲੰਟੀਅਰਾਂ ਨੇ ਨਵ ਨਿਯੁਕਤ ਅਹੁਦੇਦਾਰਾਂ ਪ੍ਰਧਾਨ ਨਾਜ ਸਿੰਗਲਾ, ਮੀਤ ਪ੍ਰਧਾਨ ਰਾਜੀਵ ਗਰਗ, ਚੇਅਰਮੈਨ ਜੀਵਨ ਭੂਤ ਅਤੇ ਵਾਈਸ ਚੇਅਰਮੈਨ ਸੋਮ ਨਾਥ ਸ਼ਰਮਾ ਦਾ ਹਾਰ ਪਾ ਕੇ ਸੁਆਗਤ ਕੀਤਾ। ਸਮੁੱਚੀ ਕਾਰਵਾਈ ਸਕੱਤਰ ਜਸਵੰਤ ਰਾਏ ਮਾਸਟਰ ਅਤੇ ਸੱਤਪਾਲ ਛਾਬੜਾ ਖਜਾਨਚੀ ਦੀ ਦੇਖ ਰੇਖ ਹੇਠ ਹੋਈ। ਇਸ ਮੌਕੇ ਚੂੰਨੀ ਲਾਲ ਢੀਗਰਾ, ਰਮੇਸ਼ ਸਿੰਗਲਾ, ਗਿਰੀ ਰਾਜ ਸ਼ਰਮਾ, ਨਰੋਤਮ ਭੁੱਚੋ, ਕੇਸ਼ਵ ਸ਼ਰਮਾ, ਦੀਪਕ ਗੋਇਲ, ਰਾਣਾ ਸ਼ਰਮਾ, ਸ਼ੈਲੀ, ਮਿਸਟਰ ਬਰਾੜ ਸਣੇ ਵੱਡੀ ਗਿਣਤੀ ਵਿਚ ਵਲੰਟੀਅਰ ਹਾਜਰ ਸਨ।