ਕੇਂਦਰ ਦੀ ਭਾਜਪਾ ਸਰਕਾਰ ਦਾ ’ਇਕ ਰਾਸ਼ਟਰ ਇਕ ਚੋਣ’ ਫੈਸਲਾ ਦੇਸ਼ ਹਿੱਤ ਵਾਲਾ- ਦਿਨੇਸ਼ ਗਰਗ ਮੰਡਲ ਪ੍ਰਧਾਨ
ਰਾਮਪੁਰਾ ਫੂਲ (ਬਠਿੰਡਾ) 20 ਸਤੰਬਰ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਭਾਰਤੀ ਜਨਤਾ ਪਾਰਟੀ ਰਾਮਪੁਰਾ ਫੂਲ ਦੇ ਮੰਡਲ ਪ੍ਰਧਾਨ ਦਿਨੇਸ ਗਰਗ ਦੀ ਅਗਵਾਈ ਵਿਚ ਪਾਰਟੀ ਵੱਲੋਂ ਵਿੱਢੀ ਮੈਂਬਰਸ਼ਿਪ ਮੁਹਿੰਮ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋ ਲੋਕ ਭਲਾਈ ਵਾਲੀਆਂ ਚਲਾਈਆ ਸਕੀਮਾਂ ਨੂੰ ਵੀ ਆਮ ਸਹਿਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ ਭਾਜਪਾ ਮੰਡਲ ਪ੍ਰਧਾਨ ਦਿਨੇਸ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਹੁਣ ਬਿਨਾਂ ਛੱਤ ਤੋਂ ਨਹੀਂ ਰਹਿਣਾ ਪਵੇਗਾ ਕਿਉਂਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋ ਹਰੇਕ ਸਹਿਰ, ਕਸਬੇ, ਪਿੰਡ ਵਿਚਲੇ ਲੋੜਵੰਦ ਪਰਿਵਾਰਾਂ ਦੀਆਂ ਸੂਚੀਆਂ ਮੰਗਵਾ ਕੇ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਲਈ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਭਾਜਪਾ ਆਗੂ ਗਰਗ ਨੇ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਅਗਵਾਈ ਵਿਚ ਉਕਤ ਲੋਕ ਭਲਾਈ ਸਕੀਮਾਂ ਬੜੇ ਹੀ ਪਾਰਦਰਸੀ ਤਰੀਕੇ ਨਾਲ ਚਲ ਰਹੀ ਹੈ। ਜਿਸ ਦਾ ਸਮੁੱਚਾ ਲਾਭ ਲਾਭਪਾਤਰੀਆਂ ਨੂੰ ਮਿਲ ਰਿਹਾ ਹੈ ਕਿਉਂਕਿ ਸਰਕਾਰ ਵੱਲੋੋ ਵਿਚੋਲਗੀਆਂ ਖਤਮ ਕਰਕੇ ਬੈਂਕ ਖਾਤਿਆਂ ਰਾਹੀਂ ਲਾਭਪਾਤਰੀਆਂ ਨੂੰ ਇਸਦਾ ਲਾਭ ਦਿੱਤਾ ਜਾ ਰਿਹਾ ਹੈ। ਉਨਾਂ ਸਹਿਰਾਂ ਦੀਆਂ ਨਗਰ ਕੌਂਸਲਾਂ ਅਤੇ ਪਿੰਡਾਂ ਵਿਚਲੇ ਮੋਹਤਬਰਾਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਦੀਆਂ ਅਜਿਹੀਆਂ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਪਰਿਵਾਰ ਤੱਕ ਪਹੁੰਚਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਭਾਜਪਾ ਗਰਗ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਆਯੁਸਮਾਨ ਸਿਹਤ ਬੀਮਾ ਯੋਜਨਾ ਤਹਿਤ ਵੀ ਲੋਕਾਂ ਨੂੰ ਸ਼ਰੀਰਕ ਇਲਾਜ ਕਰਾਉਣ ਵਿਚ ਆਸਾਨੀ ਹੋਈ ਹੈ। ਜਿਸ ਦਾ ਫਾਇਦਾ ਵੀ ਲੋਕ ਲੈ ਰਹੇ ਹਨ। ਉਨਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਕ ਦੇਸ ਇਕ ਚੋਣ ਵਾਲੇ ਫੈਸਲੇ ਦੀ ਜੋਰਦਾਰ ਤਾਰੀਫ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਦੇਸ ਉੱਪਰ ਚੋਣਾਂ ਦਾ ਵਾਧੂ ਪੈਣ ਵਾਲਾ ਆਰਥਿਕ ਬੋਝ ਖਤਮ ਹੋ ਜਾਵੇਗਾ। ਜਿਸ ਲਈ ਸਮੁੱਚੀਆਂ ਪਾਰਟੀਆਂ ਨੂੰ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਹਮਾਇਤ ਕਰਨੀ ਚਾਹੀਦੀ ਹੈ। ਇਸ ਮੌਕੇ ਪਾਰਟੀ ਵਰਕਰ ਵੀ ਹਾਜਰ ਸਨ।