ਪੀੜਿਤ ਧਿਰਾਂ ਨੂੰ ਮਿਲੇ ਸਾਬਕਾ ਮੰਤਰੀ ਕਾਂਗੜ,
ਰਾਮਪੁਰਾ ਹਲਕੇ ਦੇ ਲੋਕ ਉਨ੍ਹਾਂ ਦਾ ਪਰਿਵਾਰ, ਆਖਿਰੀ ਸਾਹ ਤੱਕ ਲੋਕਾਂ ਨਾਲ ਖੜਾਗਾਂ- ਸਾਬਕਾ ਮੰਤਰੀ ਕਾਂਗੜ੍ਹ
ਰਾਮਪੁਰਾ ਫੂਲ (ਬਠਿੰਡਾ) 20 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਦੀ ਕਈ ਵਾਰੀ ਪ੍ਰਤਿਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪੁਰਾ ਵਿਖੇ ਨਜਾਇਜ ਕਬਜਿਆਂ ਦੇ ਨਾਂਅ ਹੇਠ ਬੇਰੁਜਗਾਰ ਕੀਤੇ ਸੈਂਕੜੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਸਾਬਕਾ ਕੈਬਨਿਟ ਮੰਤਰੀ ਕਾਂਗੜ ਨੇ ਪੀੜਿਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਰੁਜਗਾਰ ਦੇਣਾ ਹੈ ਨਾ ਕਿ ਚਲਦੇ ਕਾਰੋਬਾਰਾਂ ਨੂੰ ਬੰਦ ਕਰਵਾਉਣਾ ਹੈ। ਉਹਨਾਂ ਅੱਗੇ ਕਿਹਾ ਕਿ ਉਕਤ ਥਾਂ ’ਤੇ ਇਹ ਲੋਕ ਕਈ ਦਹਾਕਿਆਂ ਤੋਂ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ, ਪਰ ਅਫਸੋਸ ਅੱਜ ਇਹ ਬੇਰੁਜਗਾਰ ਕਰਕੇ ਫਾਕੇ ਵੱਢਣ ਲਈ ਮਜਬੂਰ ਕਰ ਦਿੱਛੇ ਹਨ। ਉਨ੍ਹਾਂ ਕਾਂਗਰਸ ਦੇ ਰਾਜ ਵਿਚਲੀ ਇਕ ਗੱਲ ਸਾਂਝੀ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ ਰਾਜ ਵਿਚ ਜਦ ਉਹ ਮਾਲ ਵਿਭਾਗ ਦੇ ਮੰਤਰੀ ਸਨ ਤਦ ਉਹਨਾਂ ਨੇ ਲਾਲ ਲਕੀਰ ਅੰਦਰ ਰਹਿਣ ਵਾਲੇ ਅਨੇਕਾਂ ਪਰਿਵਾਰਾਂ ਨੂੰ ਸਰਕਾਰ ਹਦਾਇਤਾਂ ਤਹਿਤ ਮਾਲਕ ਬਣਾਇਆ ਸੀ ਜਦ ਕਿ ਉਕਤ ਸਰਕਾਰ ਨੂੰ ਵੀ ਅਜਿਹੇ ਕੋਈ ਰਾਹ ਲੱਭਣੇ ਚਾਹੀਦੇ ਹਨ। ਜਿਸ ਨਾਲ ਇਹ ਜਿਹੇ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਪਰ ਅੱਜ ਦੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਬਦਲਾਅ ਦੇ ਨਾਂਅ ਹੇਠ ਆਈ ਸਰਕਾਰ ਨੇ ਆਪਣੀਆ ਨਕਾਮੀਆਂ ਦਾ ਲੋਕਾਂ ਤੋ ਬਦਲਾ ਲੈਣਾ ਸੁਰੂ ਕਰ ਦਿੱਤਾ ਹੈ। ਸਾਬਕਾ ਮੰਰੀ ਕਾਂਗੜ੍ਹ ਨੇ ਕਿਹਾ ਕਿ ਉਕਤ ਥਾਂ ’ਤੇ ਧਰਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਕਿਉਕਿ ਲੋਕਾਂ ਦੀ ਸ਼ਰਧਾ ਅਤੇ ਆਸਥਾ ਦੇ ਪ੍ਰਤੀਕ ਮੰਦਿਰ ਤੱਕ ਨੂੰ ਨਹੀ ਬਖਸ਼ਿਆ ਗਿਆ। ਜਿਸ ਕਾਰਨ ਹੀ ਲੋਕਾਂ ਵਿਚ ਸਰਕਾਰ ਅਤੇ ਇਸ ਤੇ ਲੀਡਰਾਂ ਨੂੰ ਲੈ ਕੇ ਭਾਰੀ ਰੋਸ ਹੈ। ਉਹਨਾਂ ਪੀੜਤਾਂ ਨੂੰ ਵਿਸਵਾਸ ਦਵਾਇਆ ਕਿ ਉਹ ਹਰ ਵੇਲੇ ਪੀੜਤ ਧਿਰਾਂ ਦੇ ਨਾਲ ਖੜੇ ਹਨ। ਜਿਸ ਲਈ ਉਹ ਬਣਦੀ ਹਰ ਸੰਭਵ ਸਹਾਇਤਾ ਕਰਨਗੇ। ਇਸ ਮੌਕੇ ਸਾਬਕਾ ਚੇਅਰਮੈਨ ਸੰਜੀਵ ਟੀਨਾ ਢੀਂਗਰਾ, ਸਾਬਕਾ ਟਰੱਕ ਯੂਨੀਅਨ ਪ੍ਰਧਾਨ ਕਰਮਜੀਤ ਸਿੰਘ ਖਾਲਸਾ, ਸੀਰਾ ਮੱਲੂਆਣਾ ਸਣੇ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਅਤੇ ਸਹਿਰੀ ਹਾਜਰ ਸਨ।