ਪੰਜਾਬ ਅੰਦਰ ਪਹਿਲੀ ਵਾਰ ਪੰਚਾਇਤੀ ਚੋਣਾਂ ਸਿਆਸੀ ਤੋਰ ’ਤੇ ਭੈਅ ਮੁਕਤ ਹੋ ਰਹੀਆ ਹਨ-ਵਿਧਾਇਕ ਉਗੋਕੇ
ਤਪਾ ਮੰਡੀ, 7ਡੇਅ ਨਿੳੂਜ ਸਰਵਿਸ- ਸੂਬੇ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿਚ ਪਹਿਲੀ ਵਾਰ ਵਿਖਾਈ ਦੇਵੇਗਾ ਕਿ ਇਹ ਚੋਣਾਂ ਬਿਨਾਂ ਕਿਸੇ ਸਿਆਸੀ ਦਬਾਅ ਅਤੇ ਸਰਕਾਰੀ ਮਸੀਨਰੀ ਮੁਕਤ ਹੋਣਗੀਆਂ, ਕਿਉਂਕਿ ਅਜੇ ਤੱਕ ਕਿਤੇ ਵੀ ਕੁਝ ਅਜਿਹਾ ਸੁਣਾਈ ਜਾਂ ਵਿਖਾਈ ਨਹੀਂ ਦਿੱਤਾ ਕਿ ਸਰਕਾਰ ਨੇ ਇਹਨਾਂ ਚੋਣਾਂ ਵਿਚ ਕਿਸੇ ਪ੍ਰਕਾਰ ਦਾ ਦਖਲ ਦਿੱਤਾ ਹੋਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੱਸਟ ਤੌਰ ਤੇ ਐਲਾਨ ਕੀਤਾ ਗਿਆ ਹੈ ਕਿ ਪੰਚਾਇਤੀ ਚੋਣਾਂ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਜਿਸ ਕਾਰਨ ਇਹਨਾਂ ਵਿਚ ਰਾਜਨੀਤੀ ਨਹੀਂ ਸਗੋਂ ਪਿੰਡਾਂ ਦੇ ਵਿਕਾਸ ਅਤੇ ਤਰੱਕੀ ਨੂੰ ਮੁੱਖ ਰੱਖਦਿਆਂ ਹੀ ਚੋਣਾਂ ਨੂੰ ਕਰਵਾਇਆ ਜਾਣਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤਪਾ ਦੇ ਸੀਨੀਅਰ ਆਗੂ ਅਤੇ ਟਰੇਡ ਵਿੰਗ ਦੇ ਅਹੁਦੇਦਾਰ ਸਿਕੰਦਰ ਸਿੰਘ ਸਵਰਨਕਾਰ ਦੇ ਮਾਤਾ ਸੁਰਿੰਦਰ ਕੌਰ ਦੀ ਅੰਤਿਮ ਅਰਦਾਸ ਵਿਚ ਸਾਮਿਲ ਹੋਣ ਉਪਰੰਤ ਕੁਝ ਚੋਣਵੇਂ ਪੱਤਰਕਾਰਾਂ ਨਾਲ ਪੰਚਾਇਤੀ ਚੋਣਾਂ ਦੇ ਸੰਬੰਧ ਵਿਚ ਪ੍ਰਗਟ ਕੀਤੇ। ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਗੇ ਬੋਲਦਿਆਂ ਕਿਹਾ ਕਿ ਹਲਕਾ ਭਦੌੜ ਦੇ ਛੇ ਦਰਸਨ ਤੋਂ ਵੱਧ ਗ੍ਰਾਮ ਪੰਚਾਇਤਾਂ ਵਿਚਲੇ ਪਿੰਡ ਵਾਸੀਆਂ ਨੂੰ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਹੀ ਚੁਣਨ ਦੀ ਅਪੀਲ ਕੀਤੀ ਹੈ ਜਦਕਿ ਇਹਨਾਂ ਸਰਬਸੰਮਤੀਆਂ ਲਈ ਜਿੱਥੇ ਕਿਤੇ ਵੀ ਉਹਨਾਂ ਦੀ ਜਰੂਰਤ ਸਮਝਣ ਲੋਕ ਸਾਂਝਾ ਇਕੱਠ ਕਰਕੇ ਬੁਲਾ ਸਕਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਪਿੰਡਾਂ ਅੰਦਰ ਧੜੇਬੰਦੀਆਂ ਨੂੰ ਖਤਮ ਕਰਕੇ ਭਾਈਚਾਰਾ ਬਣਾਉਣ ਅਤੇ ਲੋਕਾਂ ਦੇ ਆਪਸੀ ਪਿਆਰ ਵਿਚ ਵਾਧਾ ਕਰਨ ਨੂੰ ਹੀ ਆਪਣੀ ਜਿੱਤ ਸਮਝਦੀ ਹੈ। ਜਿਸ ਦਾ ਮੁੱਢ ਇਨ੍ਹਾਂ ਪੰਚਾਇਤੀ ਚੋਣਾਂ ਵਿਚੋਂ ਬੰਝਣਾ ਹੈ ਕਿਉਂਕਿ ਆਪ ਸਰਕਾਰ ਦਾ ਮੁੱਖ ਮੰਤਵ ਪਿੰਡਾਂ ਅੰਦਰੋਂ ਧੜੇਬੰਦੀਆਂ ਖਤਮ ਕਰਕੇ ਲੋਕਾਂ ਨੂੰ ਇਕਜੁੱਟ ਕਰਕੇ ਪਿੰਡਾਂ ਦੀ ਵਿਕਾਸ ਪੱਖ ਤੋ ਨੁਹਾਰ ਨੂੰ ਬਦਲਣਾ ਹੈ। ਉਨ੍ਹਾਂ ਕਾਂਗਰਸ ਦੇ ਵਰਦਿਆਂ ਕਿਹਾ ਕਿ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਬੇਵੱਜ੍ਹਾ ਹੀ ਚੋਣ ਕਮਿਸਨਰ ਨੂੰ ਮਿਲ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਕਿਤੇ ਵੀ ਕਿਸੇ ਪ੍ਰਕਾਰ ਦੀ ਦਖਲਅੰਦਾਜੀ ਸਰਕਾਰ ਦੀ ਇਹਨਾਂ ਚੋਣਾਂ ਵਿਚ ਵਿਖਾਈ ਜਾਂ ਸੁਣਾਈ ਨਹੀਂ ਦੇ ਰਹੀ ਜਦਕਿ ਕਾਂਗਰਸ ਆਗੂ ਬਾਜਵਾ ਫੋਕੀ ਅਤੇ ਸਸਤੀ ਸ਼ੋਹਰਤ ਅਜਿਹਾ ਕਰਕੇ ਖੱਟਣੀ ਚਾਹੁੰਦੇ ਹਨ। ਉਨਾਂ ਹਲਕਾ ਭਦੌੜ ਸਬੰਧੀ ਬੋਲਦਿਆਂ ਕਿਹਾ ਕਿ ਹਲਕਾ ਪਰਿਵਾਰ ਵਾਂਗ ਹੈ ਅਤੇ ਪਰਿਵਾਰ ਵਿਚ ਕਿਸੇ ਵੀ ਪ੍ਰਕਾਰ ਦੀ ਖਟਾਸ ਪਰਿਵਾਰ ਦਾ ਮੁਖੀ ਨਹੀਂ ਚਾਹੁੰਦਾ, ਜਿਸ ਕਾਰਨ ਉਨ੍ਹਾਂ ਪਿੰਡਾਂ ਅੰਦਰ ਸਰਬਸੰਮਤੀਆਂ ਕਰਨ ਨੂੰ ਹੀ ਤਵੱਜੋ ਦਿੱਤੀ ਹ। ਇਸ ਮੌਕੇ ਡਾ ਬਾਲ ਚੰਦ ਬਾਂਸਲ ਪ੍ਰਧਾਨ, ਜਸਵਿੰਦਰ ਸਿੰਘ ਚੱਠਾ, ਗੁਰਤੇਜ ਸਿੰਘ ਦਰਾਜ, ਦੋਵੇ ਪ੍ਰਧਾਨ ਟਰੱਕ ਯੂਨੀਅਨ, ਅਰਵਿੰਦ ਰੰਗੀ ਪ੍ਰਧਾਨ ਕਾਂਵੜ ਸੰਘ, ਦੀਪਕ ਗੋਇਲ ਗੱਗ, ਅਮਨਦੀਪ ਸਿੰਘ ਦਰਾਜ , ਬਲਜੀਤ ਬਾਸੀ ਬਲਾਕ ਪ੍ਰਧਾਨ, ਦਵਿੰਦਰ ਦੀਕਿਸ਼ਤ ਟੀਟੂ ਪ੍ਰਧਾਨ ਮਾਤਾ ਦਾਤੀ ਕਲੱਬ, ਚੰਬਾ ਸਿੰਘ ਚੱਠਾ, ਗੁਰਦੀਪ ਸਿੰਘ ਚੱਠਾ, ਕੁਲਵਿੰਦਰ ਚੱਠਾ, ਕਿਸ਼ੋਰ ਬਾਵਾ, ਰਾਜੂ ਆਦਿ ਵੀ ਹਾਜਰ ਸਨ।