ਵਕੀਲ ਢਿਲਵਾਂ ਨੇ ਨਾਭਾ ਪੱਤੀ ਢਿਲਵਾਂ ਵਿਖੇ ਆਪਣੇ ਚੋਣ ਮੁਹਿੰਮ ਨੂੰ ਪ੍ਰਚਾਰ ਪੱਖ ਤੋ ਸਿਖਰਾਂ ’ਤੇ ਪੰੁਹਚਇਆ
ਤਪਾ ਮੰਡੀ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਨੇੜਲੇ ਪਿੰਡ ਢਿਲਵਾਂ ਨਾਭਾ ਵਿਖੇ ਸਰਪੰਚੀ ਦੀ ਚੋਣ ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ, ਹਰੇਕ ਗਲੀ-2, ਘਰ2 ਉਮੀਦਵਾਰ ਵੋਟਾਂ ਮੰਗਦੇ ਫਿਰਦੇ ਹਨ, ਜਦਕਿ ਪਿੰਡ ਦਾ ਨੌਜਵਾਨ ਵਕੀਲ ਢਿਲਵਾਂ ਵਿਰੋਧੀਆਂ ਨੂੰ ਟੱਕਰ ਦੇਣ ਲਈ ਆਪਣੀ ਚੋਣ ਮੁਹਿੰਮ ਨਾਲ ਲਗਾਤਾਰ ਜੁੜਿਆ ਹੋਇਆ ਹੈ। ਵਕੀਲ ਢਿਲਵਾਂ ਦਾ ਦਾਅਵਾ ਹੈ ਕਿ ਉਹਨਾਂ ਰਾਜਨੀਤੀ ਨਹੀਂ ਬਲਕਿ ਸੇਵਾ ਨੀਤੀ ਦੀ ਨੀਯਤ ਨਾਲ ਮੈਦਾਨ ਵਿਚ ਡਟੇ ਹਨ ਜਦਕਿ ਰਾਜਨੀਤੀ ਤਾਂ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਅੰਦਰ ਹੁੰਦੀ ਆ ਰਹੀ ਹੈ। ਜਿਸ ਨੇ ਪਿੰਡ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਪਰ ਹੁਣ ਲੋਕ ਅਜਿਹੇ ਕਿਸੇ ਵੀ ਆਗੂ ਨੂੰ ਮੂੰਹ ਨਹੀਂ ਲਾਉਣਗੇ ਜੋ ਅਜਿਹੀਆਂ ਭਾਈਚਾਰਕ ਚੋਣਾਂ ਨੂੰ ਰਾਜਨੀਤੀ ਦੇ ਪੱਖ ਤੋਂ ਵੇਖਦਾ ਹੈ। ਉਹਨਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਮਿਹਨਤ ਅਤੇ ਮੁਸ਼ੱਕਤ ਕਰਕੇ ਘਰ ਦੀ ਗਰੀਬੀ ਨੂੰ ਦੂਰ ਕੀਤਾ ਹੈ ਇੰਝ ਹੀ ਪਿੰਡ ਦੀ ਸੇਵਾ ਨਾਲ ਪਿੰਡ ਨੂੰ ਵਿਕਾਸ ਤੇ ਤਰੱਕੀ ਪੱਖ ਤੋਂ ਮੋਹਰੀ ਪਿੰਡਾਂ ਵਿਚ ਦਰਜ ਕਰਵਾਇਆ ਜਾਵੇਗਾ। ਵਕੀਲ ਢਿਲਵਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਵਾਲਿਆਂ ਵਾਂਗ ਗੱਪ ਮਾਰ ਕੇ ਸਰਪੰਚ ਨਹੀਂ ਬਣਨਾ ਚਾਹੁੰਦੇ ਬਲਕਿ ਲੋਕ ਸੇਵਾ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਸਰਪੰਚੀ ਦੀ ਚੋਣ ਲੜ ਰਹੇ ਹਨ। ਜਿਨਾਂ ਨੂੰ ਪੂਰਨ ਪਿੰਡ ਅੰਦਰੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਪਿੰਡਾਂ ਅੰਦਰੋਂ ਨਸੇ ਦੇ ਖਾਤਮੇ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਅਲਾਮਤਾਂ ਨਾਲ ਡਟ ਕੇ ਟਾਕਰਾ ਲੈਣਗੇ ਕਿਉਂਕਿ ਉਹਨਾਂ ਦਾ ਮੁੱਖ ਮੰਤਵ ਸਮੁੱਚੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸਿਹਤ, ਸਿੱਖਿਆ ਦੀ ਬੇਹਤਰੀ ਲਈ ਕੰਮ ਕਰਨਾ ਹੈ। ਜਿਕਰਯੋਗ ਹੈ ਕਿ ਪਿੰਡ ਢਿਲਵਾਂ ਨਾਭਾ ਜਨਰਲ ਸੀਟ ਲਈ ਵੱਡੇ ਧੜੱਲੇਦਾਰ ਆਗੂ ਸਿਆਸੀ ਪਿੜ ਵਿਚ ਨਿੱਤਰੇ ਹੋਏ ਹਨ। ਜਿਨਾਂ ਨੂੰ ਮੁਕਾਬਲਾ ਦੇਣ ਲਈ ਵਕੀਲ ਢਿਲਵਾਂ ਅਤੇ ਗਰਜੰਟ ਸਿੰਘ ਨੇ ਵੀ ਸਿਆਸੀ ਮੈਦਾਨ ਮੱਲਿਆ ਹੋਇਆ ਹੈ ਹੁਣ 15 ਅਕਤੂਬਰ ਨੂੰ ਹੀ ਨਤੀਜੇ ਹੀ ਸਥਿਤੀ ਨੂੰ ਸਪੱਸ਼ਟ ਕਰਨਗੇ, ਜਦਕਿ ਵਕੀਲ ਢਿਲਵਾਂ ਦਾ ਕਾਲਾ ਵੀ ਲਗਾਤਾਰ ਵਧਦਾ ਨਜਰ ਆ ਰਿਹਾ ਹੈ।