Friday, November 01, 2024
BREAKING NEWS
ਨੈਣੇਵਾਲ ਅੰਦਰ ਅਕਾਲੀ ਦਲ ਦੀ ਸਿਆਸੀ ਚੜ੍ਹਤ, ਦਰਬਾਰਾ ਸਿੰਘ ਗੁੂਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਨੈਣੇਵਾਲ ਬਣੇ ਸਰਪੰਚ, ਸਾਬਕਾ ਪ੍ਰਮੁੱਖ ਸਕੱਤਰ ਗੁਰੂ ਦੇ ਲੋਕਾਂ ਪੱਖੀ ਕੰਮ ਕਰਨ ਦੀ ਕਾਰਜਸ਼ੈਲੀ ਤੋ ਪ੍ਰਭਾਵਿਤ ਹੋਏ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ ਵਿਧਾਇਕ ਬਲਕਾਰ ਸਿੱਧੂ ਨੇ ਹਲਕਾ ਫੂਲ ਅੰਦਰ ਆਪ ਪਾਰਟੀ ਦੀਆ ਜਿੱਤੀਆ ਗ੍ਰਾਮ ਪੰਚਾਇਤਾ ਦਾ ਕੀਤਾ ਸਨਮਾਨਪੱਖੋ ਕਲਾਂ ’ਚ ਮੋਹਨੀ ਜੱਸਲ ਦੀ ਕੈਂਚੀ ਨੇ ਪਿੰਡ ਦੀ ਸਿਆਸਤ ਵਿਚ ਭਰਿਆੜ ਕੀਤਾ ਪੈਸਾ, ਤਾਕਤ, ਸ਼ਰਾਬ, ਗਰਮੀ-ਸਰਦੀ ਸਭ ਕੁਝ ਹਾਰੇ, ਨਰਮਾਈ ਅਤੇ ਨੌਜਵਾਨਾਂ ਹੱਥ ਆਈ ਵਾਂਗਡੋਰ ਲੋਕਾਂ ਲਈ ਕੰਮ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ -ਅਮਨਦੀਪ ਸਿੰਘ ਖਾਲਸਾਡਾ: ਸੋਨਿਕਾ ਬਾਂਸਲ ਦਾ ਬਤੌਰ ਨਗਰ ਕੋਂਸਲ ਪ੍ਰਧਾਨ ਤਾਜਪੋਸ਼ੀ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ,ਨਗਰ ਕੌਂਸਲ ਦੀ ਸਿਆਸੀ ਖੇਡ ਵਿਚ ਕਿੰਗ ਮੇਕਰ ਦੀ ਭੂਮਿਕਾ ਨਿਭਾਉਣ ਵਾਲਾ ਦੀਪਕ ਗੋਇਲ ਗੱਗ ਤਾਜੋਕੇ ਖੁਰਦ ਵਿਖੇ ਬੀਬਾ ਹਰਜਿੰਦਰ ਕੌਰ ਨੇ ਡੋਰ ਟੂ ਡੋਰ ਚੋਣ ਮੁਹਿੰਮ ਭਖਾਈਵਕੀਲ ਢਿਲਵਾਂ ਨੇ ਨਾਭਾ ਪੱਤੀ ਢਿਲਵਾਂ ਵਿਖੇ ਆਪਣੇ ਚੋਣ ਮੁਹਿੰਮ ਨੂੰ ਪ੍ਰਚਾਰ ਪੱਖ ਤੋ ਸਿਖਰਾਂ ’ਤੇ ਪੰੁਹਚਇਆਪੱਖੋ ਕਲਾਂ ਦੀ ਸਰਪੰਚੀ ਲਈ ਦੋ ਧਿਰਾਂ ਵਿਚ ਜਬਰਦਸਤ ਸਿਆਸੀ ਟੱਕਰ,ਪੰਚਾਇਤੀ ਚੋਣਾਂ ਵਿਚ ਜਾਗਰੁਕ ਹੋਇਆ ਐਸ.ਸੀ.ਭਾਈਚਾਰਾ ਦੇ ਰਿਹਾ ਹੈ ਜਨਰਲ ਵਰਗ ਨੂੰ ਸਿਆਸੀ ਚੁਣੋਤੀ, ਸਰਬਸੰਮਤੀਆਂ ਟੁੱਟਣ ਦਾ ਮੁੱਖ ਕਾਰਨ ਬਣਿਆ

Punjab

ਲੋਕਾਂ ਲਈ ਕੰਮ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ -ਅਮਨਦੀਪ ਸਿੰਘ ਖਾਲਸਾ

October 10, 2024 05:41 PM


ਲੋਕਾਂ ਲਈ ਕੰਮ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ -ਅਮਨਦੀਪ ਸਿੰਘ ਖਾਲਸਾ
ਰਾਮਪੁਰਾ ਫੂਲ 10 ਅਕਤੂਬਰ (ਲੁਭਾਸ਼ ਸਿੰਗਲਾ/ਗੁਰਪੀਤ ਸਿੰਘ) :- ਵਿਧਾਨ ਸਭਾ ਹਲਕਾ ਮੌੜ ਦੇ ਅਧੀਨ ਪੈਂਦੇ ਪਿੰਡ ਰਾਮਪੁਰਾ ਵਿਖੇ ਵਾਰਡ ਨੰਬਰ 9 ਤੋ ਬਤੌਰ ਪੰਚ ਦੀ ਚੋਣ ਲੜਣ ਵਾਲੇ ਸਮਾਜ ਸੇਵੀ ਅਮਨਦੀਪ ਸਿੰਘ ਖਾਲਸਾ ਦੀ ਚੋਣ ਮੁਹਿੰਮ ਸਿਖਰਾਂ ’ਤੇ ਵਿਖਾਈ ਦੇ ਰਹੀ ਹੈ। ਉਮੀਦਵਾਰ ਅਮਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਹਮੇਸ਼ਾਂ ਹੀ ਭਾਈਚਾਰਕ ਸਾਂਝ ਨੂੰ ਪਹਿਲ ਦਿੱਤੀ ਹੈ ਜਦਕਿ ਪਿੰਡ ਦੇ ਵਿਕਾਸ ਲਈ ਉਹ ਤੱਤਪਰ ਰਹੇ ਹਨ। ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਪਿੰਡ ਅੰਦਰ ਅਨੇਕਾਂ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਇਆ। ਜਿਨ੍ਹਾਂ ਵਿਚ 55 ਲੱਖ ਰੁਪਏ ਦੀ ਲਾਗਤ ਨਾਲ ਅਨਾਜ ਮੰਡੀ ਦੇ ਫੜ੍ਹ ਨੂੰ ਪੱਕਾ ਕਰਵਾਉਣ ਦੇ ਨਾਲੋ ਨਾਲ ਖਰੀਦ ਕੇਂਦਰ ਦੀ ਚਾਰਦੀਵਾਰੀ ਕਰਵਾਈ, ਕੱਚੇ ਰਾਹ ਤੋਂ ਸੜਕ ਬਣਵਾਈ, 55 ਲੱਖ ਰੁਪਏ ਨਾਲ ਸ਼ਮਸ਼ਾਨਘਾਟ ਦੇ ਨਾਲ ਦੀ ਸੜਕ ਬਣਵਾਉਣ ਦੇ ਨਾਲੋ ਨਾਲ ਪਿੰਡ ਵਿਚ ਲਾਇਬਰੇਰੀ ਹੋਂਦ ਵਿਚ ਲਿਆਂਦੀ ਤਾਂ ਜੋ ਨੌਜਵਾਨ ਵਰਗ ਪੜਾਈ ਨਾਲ ਜੁੜ ਸਕਣ ਸਣੇ 10 ਲੱਖ ਰੁਪਏ ਦੀ ਲਾਗਤ ਨਾਲ ਨੱਤਾਂ ਵਾਲੀ ਧਰਮਸਾਲਾ ਦਾ ਨਿਰਮਾਣ, 10 ਲੱਖ ਰੁਪਏ ਦੀ ਲਾਗਤ ਨਾਲ ਜੱਸਾ-ਮੱਸਾ ਪੱਤੀ ਦੀ ਧਰਮਸਾਲਾ ਤੇ ਲਗਵਾਏ, 6 ਲੱਖ ਰੁਪਏ ਦੀ ਲਾਗਤ ਨਾਲ ਡੇਰਾ ਬਾਬਾ ਤਿ੍ਰਵੈਣੀ ਦਾਸ ਦੇ ਕੋਲ ਡਾ. ਅੰਬੇਡਕਰ ਪਾਰਕ ਬਣਾਉਣ, 5 ਲੱਖ ਰੁਪਏ ਦੀ ਲਾਗਤ ਨਾਲ ਮਾਤਾ ਰਾਣੀਆਂ ਦੇ ਕੋਲ ਪਾਰਕ, 50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿਚ ਸੜਕ ਦੇ ਨਾਲ ਇੰਟਰਲਾਕ ਟਾਇਲਾਂ ਲਗਵਾਈਆ, 5 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਅੰਦਰ ਵਿਕਾਸ ਕਾਰਜ, 1.5 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਸਕੂਲ ਵਿਚ ਸੈੱਡ, 6 ਲੱਖ ਰੁਪਏ ਦੀ ਲਾਗਤ ਨਾਲ ਬਾਜੀਗਰ ਭਾਈਚਾਰੇ ਦੀ ਧਰਮਸਾਲਾ ਦਾ ਨਵਨਿਰਮਾਣ, 2.5 ਲੱਖ ਰੁਪਏ ਦੀ ਲਾਗਤ ਨਾਲ ਬਾਗ ਵਾਲੇ ਛੱਪੜ ਦੀ ਸਫਾਈ ਕਰਵਾਈ ਅਤੇ ਜਿੰਮ ਲਈ ਕਮਰਾ, ਬਹੁ ਗਿਣਤੀ ਵਿਚ ਆਟਾ ਦਾਲ ਸਕੀਮ ਵਾਲੇ ਕਣਕ ਦੇ ਕੱਟੇ ਹੋਏ ਕਾਰਡ ਦੀ ਮੁੜ ਬਹਾਲੀ ਅਤੇ ਬੁਢਾਪਾ ਅਤੇ ਅੰਗਹੀਣ ਪੈਨਸ਼ਨਾਂ ਲਗਵਾ ਕੇ ਆਪਣਾ ਯੋਗਦਾਨ ਪਾਇਆ। ਜਿਸ ਨਾਲ ਪਿੰਡ ਦੀ ਨੁਹਾਰ ਬਦਲਣ ਵਿਚ ਰੋਲ ਅਦਾ ਹੋਇਆ। ਖਾਲਸਾ ਨੇ ਅੱਗੇ ਦੱਸਿਆ ਕਿ ਹੁਣ ਵੀ ਪਿੰਡ ਅੰਦਰ ਪਾਰਟੀਬਾਜੀ ਤੋ ਹਟ ਕੇ ਪਿੰਡ ਦੀ ਪੰਚਾਇਤ ਅਤੇ ਪੰਚ ਬਣਨਾ ਹੀ ਇਕ ਸੁਪਨਾ ਹੈ। ਉਨ੍ਹਾਂ ਪਿੰਡ ਵਾਸੀਆਂ ਦੇ ਮਿਲਦੇ ਭਰਵੇਂ ਹੁੰਗਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨਾਲ ਖੜਣਾ ਅਤੇ ਲੋਕਾਂ ਲਈ ਕੰਮ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੈ। ਇਸ ਮੌਕੇ ਪਿੰਡ ਵਾਸੀ ਅਤੇ ਵਾਰਡ ਵਾਸੀ ਵੀ ਹਾਜਰ ਸਨ।

Have something to say? Post your comment

More in Punjab

ਨੈਣੇਵਾਲ ਅੰਦਰ ਅਕਾਲੀ ਦਲ ਦੀ ਸਿਆਸੀ ਚੜ੍ਹਤ, ਦਰਬਾਰਾ ਸਿੰਘ ਗੁੂਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਨੈਣੇਵਾਲ ਬਣੇ ਸਰਪੰਚ, ਸਾਬਕਾ ਪ੍ਰਮੁੱਖ ਸਕੱਤਰ ਗੁਰੂ ਦੇ ਲੋਕਾਂ ਪੱਖੀ ਕੰਮ ਕਰਨ ਦੀ ਕਾਰਜਸ਼ੈਲੀ ਤੋ ਪ੍ਰਭਾਵਿਤ ਹੋਏ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ

ਵਿਧਾਇਕ ਬਲਕਾਰ ਸਿੱਧੂ ਨੇ ਹਲਕਾ ਫੂਲ ਅੰਦਰ ਆਪ ਪਾਰਟੀ ਦੀਆ ਜਿੱਤੀਆ ਗ੍ਰਾਮ ਪੰਚਾਇਤਾ ਦਾ ਕੀਤਾ ਸਨਮਾਨ

ਪੱਖੋ ਕਲਾਂ ’ਚ ਮੋਹਨੀ ਜੱਸਲ ਦੀ ਕੈਂਚੀ ਨੇ ਪਿੰਡ ਦੀ ਸਿਆਸਤ ਵਿਚ ਭਰਿਆੜ ਕੀਤਾ ਪੈਸਾ, ਤਾਕਤ, ਸ਼ਰਾਬ, ਗਰਮੀ-ਸਰਦੀ ਸਭ ਕੁਝ ਹਾਰੇ, ਨਰਮਾਈ ਅਤੇ ਨੌਜਵਾਨਾਂ ਹੱਥ ਆਈ ਵਾਂਗਡੋਰ

ਡਾ: ਸੋਨਿਕਾ ਬਾਂਸਲ ਦਾ ਬਤੌਰ ਨਗਰ ਕੋਂਸਲ ਪ੍ਰਧਾਨ ਤਾਜਪੋਸ਼ੀ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ,

ਨਗਰ ਕੌਂਸਲ ਦੀ ਸਿਆਸੀ ਖੇਡ ਵਿਚ ਕਿੰਗ ਮੇਕਰ ਦੀ ਭੂਮਿਕਾ ਨਿਭਾਉਣ ਵਾਲਾ ਦੀਪਕ ਗੋਇਲ ਗੱਗ

ਤਾਜੋਕੇ ਖੁਰਦ ਵਿਖੇ ਬੀਬਾ ਹਰਜਿੰਦਰ ਕੌਰ ਨੇ ਡੋਰ ਟੂ ਡੋਰ ਚੋਣ ਮੁਹਿੰਮ ਭਖਾਈ

ਵਕੀਲ ਢਿਲਵਾਂ ਨੇ ਨਾਭਾ ਪੱਤੀ ਢਿਲਵਾਂ ਵਿਖੇ ਆਪਣੇ ਚੋਣ ਮੁਹਿੰਮ ਨੂੰ ਪ੍ਰਚਾਰ ਪੱਖ ਤੋ ਸਿਖਰਾਂ ’ਤੇ ਪੰੁਹਚਇਆ

ਪੱਖੋ ਕਲਾਂ ਦੀ ਸਰਪੰਚੀ ਲਈ ਦੋ ਧਿਰਾਂ ਵਿਚ ਜਬਰਦਸਤ ਸਿਆਸੀ ਟੱਕਰ,

ਪੰਚਾਇਤੀ ਚੋਣਾਂ ਵਿਚ ਜਾਗਰੁਕ ਹੋਇਆ ਐਸ.ਸੀ.ਭਾਈਚਾਰਾ ਦੇ ਰਿਹਾ ਹੈ ਜਨਰਲ ਵਰਗ ਨੂੰ ਸਿਆਸੀ ਚੁਣੋਤੀ, ਸਰਬਸੰਮਤੀਆਂ ਟੁੱਟਣ ਦਾ ਮੁੱਖ ਕਾਰਨ ਬਣਿਆ

ਢਿਲਵਾਂ ਨਾਭਾ ਵਿਖੇ ਸਰਪੰਚੀ ਦੀ ਚੋਣ ਵੱਡੇ ਘਰਾਂ ਲਈ ਮੁੱਛ ਦਾ ਸਵਾਲ ਬਣੀ