ਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨ
ਫੂਲ ਟਾਊਨ 20 ਦਸੰਬਰ (ਕੁਲਦੀਪ ਗਰਗ)
ਮਿਉਂਸਪਲ ਕਮੇਟੀ ਰਾਮਪੁਰਾ ਫੂਲ ਦੇ ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਵਜੋ ਚੋਣ ਲੜ ਰਹੇ ਅਤੇ ਲੰਬੇ ਸਮੇਂ ਤੋਂ ਗਊਆ ਨੂੰ ਬੁੱਚੜਾਂ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਸਮਾਜਸੇਵੀ ਅੰਕੁਸ਼ ਗਰਗ ਰਾਈਆ ਦੀ ਇਮਾਨਦਾਰੀ ,ਕੰਮ ਕਰਨ ਦਾ ਜਜ਼ਬਾ ,ਲੋਕਾਂ ਵਿੱਚ ਰੁਝਾਨ ਦੇਖਦੇ ਹੋਏ ਰਾਮਪੁਰਾ ਫੂਲ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਸਮਰਥਕ,ਧਾਰਮਿਕ ਸੰਗਠਨ , ਪਾਰਟੀ ਬਾਜੀ ਤੋ ਉੱਪਰ ਉੱਠ ਕੇ ਅੰਕੁਸ਼ ਗਰਗ ਦੀ ਸਪੋਰਟ ਕਰਕੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ।