Saturday, April 19, 2025
BREAKING NEWS
ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,ਤਪਾ ਸਿਟੀ ਵਿਖੇ ਬਲਜੀਤ ਸਿੰਘ ਢਿਲੋ ਨੇ ਇੰਚਾਰਜ ਵਜੋ ਅਹੁਦਾ ਸੰਭਾਲਿਆ, ਯੁੱਧ ਨਸ਼ਿਆਂ ਵਿਰੁੱਧ ਵਿਚ ਲੋਕਾਂ ਦੇ ਸਹਿਯੋਗ ਦੀ ਅਪੀਲਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੀ ਨਵੀਂ ਜਾਰੀ ਡਾਕਟਰ ਸੂਚੀ ਵਿਚੋ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹੋਣਗੇ ਦੋ ਮਾਹਿਰ ਡਾਕਟਰਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ, ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲ

Punjab

ਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀ

January 13, 2025 02:57 PM

ਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀ
7ਡੇਅ ਨਿੳੂਜ ਸਰਵਿਸ
                                           ਅੱਧੀ ਰਾਤ ਨੀਂਦ ਟੁੱਟੀ, ਬਥੇਰੀ ਕੋਸ਼ਿਸ ਕੀਤੀ ਕਿ ਅੱਖ ਲੱਗ ਜਾਵੇ, ਪਰ ਅਸੰਭਵ ਜਾਪੀ, ਪਹਿਲਾ ਤਾਂ ਨਾਲ ਪਈ ਜੀਵਨ ਸਾਥਣ ਨੂੰ ਹਲੂਣਾ ਜਿਹਾ ਦੇਣ ਦੀ ਕੋਸ਼ਿਸ ਕੀਤੀ ਫੇਰ ਸੋਚਿਆ ਦਿਨੇਂ ਤਾਂ ਕੁੱਤੇਖਾਣੀ ਹੰਦੀ ਐ, ਅੱਧੀ ਰਾਤ ਦੀ ਨਵੀਂ ਪਿਰਤ ਕਿਉ ਪਾਵਾਂ, ਅੱਖਾਂ ਵਿਚਦੀ ਆਪ ਬੀਤੀਆ ਅਨੇਕਾਂ ਲੰਘੀਆ, ਪਰ ਮਨ ਸਥਿਰ ਨਾ ਰਿਹਾ, ਫੇਰ ਜਗ ਬੀਤੀਆ ਦੀ ਚਲ ਪਈ, ਜਿੰਦਗੀ ਦੀਆ ਅਨੇਕਾਂ ਦੁਸ਼ਵਾਰੀਆਂ, ਪ੍ਰਾਪਤੀਆ ਸਣੇ ਕੁਦਰਤ ਅਤੇ ਆਪ ਸਹੇੜੀਆ ਕੋੜੀਆ, ਮਿੱਠੀਆਂ ਯਾਦ ਨੇ ਘੇਰ ਬੰਨ੍ਹ ਲਿਆ, ਅੱਖਾਂ ਸਾਹਮਣੇ ਇਕ-2 ਕਰਕੇ ਸ਼ਹਿਰ ਦੀਆ ਬੁਲੰਦੀਆ ਤੋ ਹੇਠਾਂ ਵੱਲ ਖਿਸਕਦੇ ਸਭ ਨਜਾਰੇ ਗੁਜਰਣ ਲੱਗੇ, ਜਿਸ ਵਿਚ ਮੇਰੇ ਸ਼ਹਿਰ ਤਪਾ ਦੀ, ਜਿੱਥੇ 80 ਤੋ 90 ਦੇ ਦਹਾਕੇ ਵਿਚ ਚੁਹੰ ਪਾਸੇ ਰੋਣਕਾਂ ਸਨ, ਮਾਲਵਾ ਪੱਟੀ ਵਿਚ ਰੂੰ ਦੇ ਕਾਰਖਾਨਿਆਂ ਦੀ ਗੂੰਜ ਦੂਰ ਦੁਰੇਡੇ ਤੱਕ ਸੁਣਾਈ ਦਿੰਦੀ ਸੀ, ਢਿਲਵਾਂ ਫਾਟਿਕ ਤੋ ਸੁਰੂ ਹੋ ਕੇ ਦਰਾਜ ਰੋਡ, ਰੂਪ ਚੰਦ ਰੋਡ ’ਤੇ ਕਾਰੋਬਾਰੀਆਂ ਦੀਆ ਲੱਗੀਆ ਸਾਰਜਿਨ੍ਹਾਂ ਦੀ ਗੂੰਜ ਲੋਕਾਂ ਦੀ ਰੋਣਕ ਨੂੰ ਹੋਰ ਵਧਾਉਦੀਆ ਸਨ। ਕਈ ਵੱਡੇ ਘਰਾਣਿਆਂ ਸਣੇ ਸ਼ਹਿਰ ਦੇ ਦਰਜਣਾਂ ਨਾਮਵਰ ਕਾਰੋਬਾਰੀ ਇਹ ਕਾਰਖਾਨੇ ਚਲਾਉਦੇ ਸਨ, ਜਿਨ੍ਹਾਂ ਨਾਲ ਤਪਾ ਇਲਾਕੇ ਦੇ ਨਾਲੋ ਨਾਲ ਰਾਜਸਥਾਨ ਤੱਕ ਦੇ ਲੋਕਾਂ ਦੇ ਚੁੱਲੇ ਵੀ ਤਪਦੇ ਸਨ ਕਿਉਕਿ ਰਾਜਸਥਾਨ ਤੋ ਵੱਡੀ ਗਿਣਤੀ ਵਿਚ ਪੱਲੇਦਾਰ ਇਥੇ ਕੰਮ ਕਰਨ ਲਈ ਆਉਦੇ ਸਨ, ਜਿਨ੍ਹਾਂ ਦੇ ਗੱਡਿਆਂ ’ਤੇ ਅਨਾਜ ਮੰਡੀ ਵਿਚੋ ਨਰਮੇਂ, ਕਪਾਹ ਅਤੇ ਰੂੰ ਦੀ ਢੋਅ ਢੁਆਈ ਵੇਲੇ ਉੱਠਾਂ ਵਾਲੀਆ ਰੇਹੜੀਆ ਵਿਚਲੇ ਉੱਠਾਂ ਦੇ ਗਲਾਂ ਵਿਚ ਵੱਜਦੀਆ ਟੱਲੀਆ ਕਿਸੇ ਚੰਗੇ ਸੰਗੀਤ ਦੀਆ ਧੁਨਾਂ ਤੋ ਘੱਟ ਨਹੀ ਸਨ, ਇਸ ਕਾਰੋਬਾਰ ਨਾਲ ਆੜ੍ਹਤ ਦੇ ਕਾਰੋਬਾਰ ਨੇ ਜਿੱਥੇ ਖੂਬ ਤਰੱਕੀ ਕੀਤੀ, ਉਥੇ ਸ਼ਹਿਰ ਦਾ ਨਾਂਅ ਵੀ ਖੂਬ ਚਮਕਿਆ, ਭਾਵੇਂ ਤਪਾ ਮੰਡੀ ਪਹਿਲਾ ਹੀ ਇਥੇ ਦੇ ਲਾਲਿਆਂ ਦੇ ਗਰਮ ਅਤੇ ਅੜ੍ਹਬ ਸੁਭਾਅ ਕਾਰਨ ਦੂਰ ਦਰੇਡੇ ਤੱਕ ਜਾਣੀ ਜਾਂਦੀ ਸੀ, ਇਥੇ ਇਕ ਗੱਲ ਮਸ਼ਹੂਰ ਸੀ ਕਿ ਕੋਈ ਅਧਿਕਾਰੀ-ਕਰਮਚਾਰੀ ਆਮ ਦੁਕਾਨਦਾਰ ਤੋ ਲੈ ਕੇ ਵੱਡੇ ਕਾਰੋਬਾਰੀਆਂ ਨਾਲ ਕੋਈ ਜਿਆਦਤੀ ਨੀ ਕਰਦਾ ਸੀ, ਵੱਡਿਆਂ ਦੇ ਨਾਲ ਨਾਲ ਛੋਟੇ ਕਾਰੋਬਾਰ ਵੀ ਚੰਗੀ ਤਰ੍ਹਾਂ ਆਪਣੇ ਪੈਰਾਂ ਸਿਰ ਸਨ, ਕਿਉਕਿ ਸ਼ਹਿਰ ਅੰਦਰ ਕੱਪੜੇ, ਕਰਿਆਣੇ ਦੀਆ ਦੁਕਾਨਾਂ ਦੇ ਨਾਲੋ ਨਾਲ ਬਿਜਲੀ ਦੇ ਸਮਾਨ, ਟੈਲੀਵੀਜਨਾਂ ਦੀਆ ਦੁਕਾਨਾਂ ਇਥੌ ਤੱਕ ਕਿ ਦੋ ਦਰਜਣ ਦੇ ਕਰੀਬ ਜੁੱਤੀਆ ਗੰਢਣ ਵਾਲੇ ਮੋਚੀ ਵੀ ਵਧੀਆ ਗੁਜਾਰਾ ਕਰਦੇ ਸਨ, ਪਰ ਇਹ ਕਾਰੋਬਾਰ 92 ਤੋ ਬਾਅਦ ਸਿਮਟਣਾ ਸ਼ੁਰੂ ਹੋਇਆ, ਚਿੱਟੇ ਮਾਲ ਦੇ ਧੰਦੇ ਦੇ ਇਸ ਕਾਰੋਬਾਰ ਦੇ ਘਾਟੇ ਵਾਲੇ ਝਟਕੇ ਨੇ ਚੰਗੇ-ਚੰਗਿਆਂ ਦੇ ਹੱਥ ਧਵਾ ਦਿੱਤੇ, ਕਿਉਕਿ ਉਕਤ ਕਾਰੋਬਾਰ ਵਿਚ ਮੰਡੀ ਦੇ ਚੋਧਰੀ, ਸ਼ਾਹੂਕਾਰ ਜੁੜੇ ਹੌਏ ਸਨ, ਜਿਨ੍ਹਾਂ ਦਾ ਅਪਣੇ ਸਮਿਆਂ ਵਿਚ ਐਨਾ ਤਪ ਤੇਜ ਸੀ ਕਿ ਸਿਰਾਂ ’ਤੇ ਤੁਰਲੇ ਵਾਲੀਆ ਪੱਗਾਂ ਬੰਨਣ ਅਤੇ ਕੰਨਾਂ ਵਿਚ ਸੋਨੇ ਦੀਆ ਨੱਤੀਆ ਪਾਉਣ ਦੇ ਸ਼ੌਕੀਨ ਇਨ੍ਹਾਂ ਸ਼ਾਹੂਕਾਰਾਂ ਬਾਰੇ ਮਸ਼ਹੂਰ ਸੀ ਕਿ ਜਦ ਇਹ ਦੁਕਾਨ ’ਤੇ ਬੈਠੇ ਹੁੰਦੇ ਸਨ ਤਦ ਕੋਈ ਜਿਮੀਦਾਰ ਪੈਸੇ ਮੰਗਣ ਤੱਕ ਨਹੀ ਆਉਦਾ ਸੀ, ਢਿਲਵਾਂ ਦਾ ਇਕ ਸ਼ਾਹੂਕਾਰ ਸੁਣਿਆ ਰੱਥ ’ਤੇ ਪਿੰਡ ਜਾਂਦਾ ਹੁੰਦਾ ਸੀ, ਜਿਹੜਾ ਉਥੇ ਫੈਸਲੇ ਵੀ ਕਰਦਾ ਸੀ ਅਤੇ ਲੋਕਾਂ ਨੂੰ ਉਨ੍ਹਾਂ ਦੀ ਮੰਗ ਅਤੇ ਸਮਰੱਥਾ ਅਨੁਸਾਰ ਉਧਾਰ ਵੀ ਦਿੰਦਾ ਸੀ, ਇੰਝ ਹੀ ਅਨੇਕਾਂ ਹੋਰ ਵੀ ਸ਼ਾਹੂਕਾਰ ਸਨ, ਜਿਨ੍ਹਾਂ ਦੀ ਅਨਾਜ ਮੰਡੀ ਵਿਚ ਹਾਜਰੀ ਤੋ ਬਗੈਰ ਜਿਣਸ ਦੀ ਬੋਲੀ ਤੱਕ ਸ਼ੁਰ ਨਹੀ ਹੁੰਦੀ ਸੀ, ਪਰ ਸਮੇਂ ਦਾ ਪਈਆ ਅਜਿਹਾ ਘੁੰਮਿਆ ਕਿ ਸਭ ਕੁਝ ਧਰਿਆ ਧਰਾਇਆ ਹੀ ਰਹਿ ਗਿਆ ਰੂੰ/ਕਪਾਹ ਦਾ ਕਾਰੋਬਾਰ ਕਰਨ ਵਾਲੇ ਇੰਨਾ ਸਾਹੂਕਾਰਾਂ ਨੂੰ ਵੱਡਾ ਆਰਥਿਕ ਘਾਟਾ ਕਾਰੋਬਾਰ ਵਿਚ ਪਿਆ ਕੁਝ ਨੇ ਤਾਂ ਆਪਣਾ ਸਭ ਕੁਝ ਵੇਚ ਵੱਟ ਕੇ ਘਾਟੇ ਦੀ ਕੀਮਤ ਚੁਕਾਈ, ਪਰ ਫਿਰ ਵੀ ਕਹਿੰਦੇ ਹੁੰਦੇ ਆ ਵੀ ਥੰਦੇ ਭਾਂਡੇ ਦੀ ਥੰਦਿਆਈ ਨਹੀਂ ਜਾਂਦੀ, ਅਜਿਹੇ ਕਾਰੋਬਾਰੀਆਂ ਨੇ ਆੜਤ ਸਣੇ ਹੋਰਨਾਂ ਕਾਰੋਬਾਰਾਂ ਵਿਚ ਪੈ ਕੇ ਆਪਣੀ ਕਬੀਲਦਾਰੀ ਨੂੰ ਅੱਗੇ ਤੋਰਿਆ, ਪਰ ਇਥੇ ਇਹ ਵੀ ਤ੍ਰਾਸਦੀ ਬਣੀ ਕਿ ਕਾਲੇ ਦੌਰ ਦੌਰਾਨ ਇਸ ਮੰਡੀ ਨੇ ਬੜਾ ਸੰਤਾਪ ਝੱਲਿਆ, ਇਸ ਦੀ ਗੋਦ ਵਿਚ ਬੈਠੇ ਅਨੇਕਾਂ ਪੁੱਤ ਜਹਾਨੋ ਤੁਰ ਗਏ, ਫਿਰੋਤੀਆਂ ਦਿੱਤੀਆ, ਕਾਰੋਬਾਰ ਉੱਜੜ ਗਏ, ਸੋਨੇ ਵਰਗੀਆ ਜਮੀਨਾਂ ਜਾਇਦਾਦਾਂ ਕੋਡੀਆ ਦੇ ਭਾਅ ਵਿਕ ਗਈਆ, ਇਥੋ ਤੱਕ ਕਿ ਹਰਿਆਣਾ, ਦਿੱਲੀ ਸਣੇ ਕਈ ਹੋਰਨਾਂ ਸੂਬਿਆਂ ਵਿਚ ਸਸਤੀਆ ਜਮੀਨਾਂ ਮਹਿੰਗੇ ਭਾਅ ਖਰੀਦਣੀਆ ਪਈਆ, ਪਰ ਹਾਲਾਤ ਸੁਧਰਣ ਸਾਰ ਹੀ ਉਥੇ ਕਾਰੋਬਾਰ ਨਾ ਚੱਲਣ ਕਾਰਨ ਉਥੇ ਮਹਿੰਗੀਆ ਖਰੀਦੀਆ ਜਮੀਨਾਂ ਨੂੰ ਮੁੜ ਕੋਡੀਆ ਦੇ ਭਾਅ ਵੇਚ ਕੇ ਇਥੇ ਗੁਜਾਰੇ ਲਾਇਕ ਕੰਮ ਕਰਨ ਲਈ ਘਰ ਪਰਤਣਾ ਪਿਆ, ਇਸੇ ਦੌਰਾਨ ਹੀ ਤਪਾ ਇਲਾਕੇ ਨੇ ਸਾਬਣ ਉਦਯੋਗ ਦੇ ਨਾਂਅ ਨਾਲ ਵੀ ਦੂਰ ਦੁਰੇਡੇ ਤੱਕ ਨਮਾਣਾ ਖੱਟਿਆ, ਤਪਾ ਤੋਂ ਬਣਦੀਆਂ ਕਈ ਮਸਹੂਰ ਮਾਰਕੇ ਵਾਲੀਆਂ ਸਾਬਨਾਂ ਬੰਬੇ ਦੇ ਬਾਜਾਰ ਵਿਚ ਵੀ ਵਿਕਦੀਆ ਲੋਕਾਂ ਨੇ ਵੇਖੀਆ ਹਨ, ਕੌਮੀ ਮਾਰਗ 64 ਉੱਪਰ ਦਰਜਣਾਂ ਲੋਕਾਂ ਨੇ ਢੋਲਾ ਉੱਤੇ ਫੱਟੇ ਧਰ ਕੇ ਸਾਬਣ-ਸਰਫ ਵੇਚਣ ਦਾ ਕਾਰੋਬਾਰ ਸੁਰੂ ਕੀਤਾ। ਜਿਸ ਨਾਲ ਉਹ ਆਪਣੇ ਟੱਬਰ ਦਾ ਢਿੱਡ ਭਰਦੇ ਰਹੇ, ਦੂਰ ਦਰੇਡਿਆਂ ਨੂੰਂ ਲੰਘਣ ਵਾਲੇ ਟਰੱਕ, ਕਾਰਾਂ ਇਥੋਂ ਤੱਕ ਕਿ ਬੱਸਾਂ ਵਿਚ ਬੈਠੀਆਂ ਸਵਾਰੀਆਂ ਵੀ ਤਪਾ ਤੋ ਸਾਬਣ ਖਰੀਦਣ ਨੂੰ ਪਹਿਲ ਦੇਣ ਲੱਗੀਆਂ, ਸਹਿਰ ਦੇ ਅੰਦਰਲੇ ਬੱਸ ਅੱਡੇ ਤੇ ਲੋਕਾਂ ਨੇ ਹੋਰਨਾਂ ਕਾਰੋਬਾਰਾਂ ਨੂੰ ਪਿੱਛੇ ਧੱਕਦਿਆਂ ਸਾਬਣ ਵੇਚ ਕੇ ਆਪਣਾ ਵਧੀਆ ਗੁਜਾਰਾ ਕਰਨਾ ਸੁਰੂ ਕੀਤਾ ਪਰ ਅਧਿੁਨਕਤਾ ਦੇ ਚਲੇ ਯੁੱਗ ਨੇ ਬੁੜੀਆਂ ਦੇ ਹੱਥ ਵਿਚੋਂ ਮੇਲੇ ਕੁਚੇਲੇ ਲੀੜਿਆਂ ’ਤੇ ਘੱਸਣ ਵਾਲੀਆਂ ਇਹ ਸਾਬਣ ਦੀਆਂ ਟਿੱਕੀਆਂ ਅਤੇ ਥਾਪੀਆਂ ਦੀ ਆਵਾਜ ਨੂੰ ਹਮੇਸ਼ਾਂ ਲਈ ਬੰਦ ਕਰਵਾ ਕੇ ਬਿਜਲੀ ਦੇ ਪਲੱਗਾਂ ਵਿਚ ਚੱਲਣ ਵਾਲੀਆਂ ਮਸੀਨਾਂ ਨੂੰ ਅਜਿਹੀ ਥਾਂ ਦਿੱਤੀ, ਕਿ ਉਕਤ ਧੰਦੇ ਦਾ ਭੋਗ ਪੈ ਗਿਆ। ਉਧਰ ਹੌਲੀ ਹੌਲੀ ਨਰਮੇ ਦੀ ਬੈਲਟ ਵਜੋਂ ਜਾਣੇ ਜਾਂਦੇ ਇਲਾਕੇ ਨੂੰ ਝੋਨੇ ਦੀ ਬੈਲਟ ਵਜੋਂ ਜਾਣਿਆ ਜਾਣ ਲੱਗਿਆ, ਅਨਾਜ ਮੰਡੀ ਦੇ ਸ਼ੈਡਾਂ ਹੇਠ ਮੁੜ ਵੱਡੀਆਂ ਗੱਡੀਆਂ ਖੜਨ ਲੱਗੀਆਂ ਹੁਣ ਝੋਨੇ ਦੇ ਕਾਰੋਬਾਰ ਨਾਲ ਹੌਲੀ ਹੌਲੀ ਲੋਕ ਜੁੜਨ ਲੱਗੇ, ਜਿਨਾਂ ਨੇ ਚੌਲ ਉਦਯੋਗ ਨਾਲ ਜੁੜਨ ਲਈ ਮਿਲਾਂ ਉਸਾਰਨੀਆਂ ਸੁਰੂ ਕੀਤੀਆਂ, ਇਹਨਾਂ ਮਿੱਲਾਂ ਦੀ ਗਿਣਤੀ ਵਧਦੀ ਗਈ ਭਾਵੇਂ ਪਹਿਲੇ ਦਸ ਵਰੇ ਕੁਝ ਖਾਸ ਮੁਨਾਫਾ ਨਾ ਹੋਇਆ। ਜਿਸ ਨਾਲ ਪੱਲਾ ਪੂਰਾ ਹੋਣ ਤੱਕ ਦਾ ਹੀ ਰੁਝਾਣ ਬਣਿਆ ਰਿਹਾ, ਪਰ ਪਿਛਲੇ ਦਸ ਕੁ ਵਰਿਆਂ ਵਿਚ ਚੌਲ ਉਦਯੋਗ ਦੇ ਵਪਾਰ ਨੇ ਕੁਝ ਅਜਿਹੀ ਤਰੱਕੀ ਕੀਤੀ ਕਿ ਉਕਤ ਵਪਾਰ ਸਿਖਰਾਂ ਨੂੰ ਛੂਹਣ ਲੱਗਿਆ, ਉਦਯੋਗ ਨਾਲ ਜੁੜੇ ਵਿਅਕਤੀਆਂ ਦੀ ਗਿਣਤੀ ਵਿਚ ਵਾਧਾ ਹੋਣਾ ਅਜਿਹਾ ਸੁਰੂ ਹੋਇਆ ਕਿ ਹਰੇਕ ਬੰਦੇ ਨੇ ਉਕਤ ਕਾਰੋਬਾਰ ਨਾਲ ਜੁੜਨ ਵਿਚ ਦਿਲਚਸਪੀ ਵਿਖਾਉਣੀ ਸੁਰੂ ਕੀਤੀ, ਕਿਉਕਿ ਉਕਤ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਇਕ ਵੱਖਰਾ ਸਮੂਹ ਸ਼ਹਿਰ ਅੰਦਰ ਵੱਡੇ ਕਾਰੋਬਾਰੀਆਂ ਵਜੋ ਵਿਚਰਣ ਲੱਗਿਆ, ਜਿਨ੍ਹਾਂ ਕੋਲ ਖੜਣ, ਬੈਠਣ ਨੂੰ ਹਰੇਕ ਵਿਅਕਤੀ ਤਰਜੀਹ ਦਿੰਦਾ ਸੀ, ਕਈ ਮਿੱਲਾਂ ਅੰਦਰ ਆਮ ਸਧਾਰਨ ਬੰਦੇ ਦੇ ਵੀ ਪੁੱਜਣ ’ਤੇ ਖੂਬ ਸੇਵਾ ਹੁੰਦੀ ਸੀ, ਜਿਸ ਕਾਰਨ ਹਰੇਕ ਆਮ ਖਾਸ ਦਾ ਧਿਆਨ ਇਧਰ ਖਿੱਚਿਆ ਜਾਣ ਲੱਗਿਆ, ਪਰ ਪਿਛਲੇ ਵਰ੍ਹੇ ਪਏ ਘਾਟੇ ਨੇ ਉਦਯੋਗ ਨਾਲ ਜੁੜੇ ਹਰੇਕ ਚੰਗੇ ਮਾੜੇ ਬੰਦੇ ਦੇ ਦੰਦ ਖੱਟੇ ਕਰਕੇ ਰੱਖ ਦਿੱਤੇ, ਕਾਰੋਬਾਰੀਆਂ ਨੂੰ ਭੱਜਦਿਆਂ ਨੂੰ ਰਾਹ ਨਾ ਲੱਭਿਆ ਕਿਉਂਕਿ ਜਿਸ ਕਾਰੋਬਾਰ ਨੂੰ ਸਰਕਾਰਾਂ ਅਣਡਿੱਠ ਕਰਨਾ ਸੁਰੂ ਕਰ ਦੇਣ, ਉਸ ਤੇ ਮਾੜੇ ਬੱਦਲਾਂ ਦਾ ਛਾਉਣਾ ਸੁਭਾਵਿਕ ਹੈ। ਪਰ ਪਿਛਲੇ ਦੋ ਦਹਾਕਿਆਂ ਤੋ ਸ਼ਹਿਰ ਅੰਦਰੋ ਲੋਕਾਂ ਦਾ ਪਲਾਇਨ ਹੋਣਾ ਨਿਰੰਤਰ ਜਾਰੀ ਰਿਹਾ, ਮੰਡੀ ਦੇ ਜਵਾਕਾਂ ਨੇ ਆਲੇ ਦੁਆਲੇ ਬਰਨਾਲਾ ਅਤੇ ਰਾਮਪੁਰਾ ਦੇ ਅਧੁਨਿਕ ਸਹੂਲਤਾਵਾਂ ਨਾਲ ਲੈਸ ਸਕੂਲਾਂ ਅੰਦਰ ਪੜਣ ਤੋ ਬਾਅਦ ਸਿੱਧਾ ਚੰਡੀਗੜ੍ਹ ਵੱਲ ਨੂੰ ਅਜਿਹਾ ਰੁਖ ਕੀਤਾ ਕਿ ਮੁੜ ਕਦੇ ਤਪਾ ਦੀਵਾਲੀ, ਦੁਸਹਿਰੇ ਤੋ ਪਹਿਲਾ ਦਸਤਕ ਨਹੀ ਦਿੱਤੀ, ਜਿਸ ਮੰਡੀ ਦੇ ਹਰੇਕ ਨਿਆਣੇ ਸਿਆਣੇ ਨੂੰ ਲੋਕ ਜਾਣਦੇ ਸਨ, ਉਥੇ ਅਜਿਹੇ ਹਾਲਾਤ ਬਣੇ ਕਿ ਨਵੇਂ ਪੋਸ਼ ਨੂੰ ਵਿਆਹ ਸਾਹੇ ’ਤੇ ਇਕਠੇ ਹੋਣ ਵਾਲੇ ਆਪਣਿਆਂ ਹੀ ਦੱਸਣਾ ਪੈ ਰਿਹਾ ਹੈ ਕਿ ਮੈਂ ਕਿਹੜੇ ਲਾਣੇ ਵਾਲਿਆਂ ਦਾ ਜਬਾਕ ਹਾਂ, ਪਰ ਇਸ ਦੇ ਨਾਲ ਹੀ ਇਥੋ ਕਮਾਈ ਦਾ ਵੱਡਾ ਹਿੱਸਾ ਇਨ੍ਹਾਂ ਬੱਚਿਆਂ ਦੇ ਚੰੜੀਗੜ੍ਹ ਸਣੇ ਹੋਰਨਾ ਵੱਡੇ ਪੱਥਰਾਂ ਵਾਲੇ ਸ਼ਹਿਰਾਂ ਵਿਚ ਫਲੈਟ ਬਣਾਉਣ ਜਾਂ ਖਰੀਦਣ ਉਪਰ ਲਗਾ ਦਿੱਤਾ, ਵਸ ਹੁਣ ਤਪੇ ਦੀ ਯਾਦ ਆਪਣੇ ਪੁਰਖਾ ਜਾਂ ਕਿਸੇ ਪਿਆਰੇ ਦੀ ਯਾਦ ਵਿਚ ਭੋਗ ਪਾਉਣ ਵੇਲੇ ਹੀ ਆਉਦੀ ਹੈ ਕਿਉਕਿ ਇਥੇ ਹੀ ਆਪਣੀ ਸ਼ਰਮਾਏਦਾਰੀ ਜਾਂ ਰੁਤਬੇ ਦਾ ਵਿਖਾਵਾ ਕੀਤਾ ਜਾ ਸਕਦਾ ਹੈ, ਨਹੀ ਤਾਂ ਚੰਡੀਗੜ੍ਹ ਵਿਚ ਪਤਾ ਨਹੀ ਕਿੰਨੇਂ ਕੁ ਧਨਾਢ ਹਨ, ਜਿਹੜੇ ਕਿਸੇ ਦੇ ਦੁੱਖ ਵਿਚ ਜਾਣ ਲਈ ਸਮਾਂ ਨਹੀ ਕੱਢਦੇ, ਪਰ ਭੋਗ ਪੈਣ ਦੀ ਦੇਰ ਹਲਵਾਈ ਅਤੇ ਬਹਿਰਿਆਂ ਦਾ ਹਿਸਾਬ ਕਰਨ ਸਾਰ ਹੀ ਸ਼ਾਂਤੀ ਹਾਲ ਵਿਚੋ ਅਜਿਹੇ ਲੋਕ ਮੁੜ ਆਪਣੀ ਮੰਜਿਲ ਵਲ ਨੂੰ ਰਵਾਨਾ ਹੋ ਜਾਂਦੇ ਹਨ, ਅਤੇ ਬੁੱਢੇ ਖੋਲੇ ਮੁੜ ਆਪਣੇ ਤਪੇ ਦੇ ਛੋਟੇ ਕਾਰੋਬਾਰੀਆਂ ਨਾਲ ਸੀਪ ਦੀ ਬਾਜੀ ਲਾ ਕੇ ਆਪਣਾ ਟਾਇਮ ਟਪਾਉਦੇ ਹਨ ਅਤੇ ਅੱਜ ਸ਼ਹਿਰ ਦਾ ਪੋਸ਼ ਇਲਾਕਾ 1 ਤੋ 9 ਤੱਕ ਗਲੀਆ ਵਿਚਲੇ ਘਰ ਖਾਲੀ ਭਾ ਭਾ ਕਰਦੇ ਹਨ। ਜਿਨ੍ਹਾਂ ਵਿਚ ਵਸ ਟਾਵਾ ਟੱਲਾ ਹੀ ਬੰਦਾ ਨਿਕਲਦਾ ਵੜਦਾ ਨਜਰ ਆਉਦਾ ਹੈ। ਪਰ ਇਸ ਤੋ ਮਾੜਾ ਹਸ਼ਰ ਉਨ੍ਹਾਂ ਦਾ ਹੈ ਜਿਨ੍ਹਾਂ ਦੇ ਘਰ ਦੇ ਕਈ ਬੰਦੇ ਕੈਂਸਰ ਵਰਗੀਆ ਬਿਮਾਰੀਆਂ ਨੇ ਨਿਗਲ ਲਏ, ਜਿਹੜੇ ਆਰਥਿਕਤਾ ਦੇ ਨਾਲੋ ਨਾਲ ਸ਼ਰੀਰਕ ਪੱਖ ਤੋ ਵੀ ਝੰਬੇ ਗਏ, ਕਿਉਕਿ ਅਜਿਹੀਆ ਭਿਆਨਕ ਬਿਮਾਰੀਆਂ ਨਾਲ ਘਰਾਂ ਦੇ ਘਰ ਉੱਜੜ ਗਏ ਹਨ, ਰਹਿੰਦੀ ਖੂਹਿੰਦੀ ਕਸਰ ਨਸ਼ੇ ਨੇ ਕੱਢ ਦਿੱਤੀ, ਭਾਵੇਂ ਇਥੇ ਇਹ ਵੀ ਕਹਿਣਾ ਕੋਈ ਅਤਿਕਥਨੀ ਨਹੀ ਹੋਵੇਗਾ ਕਿ ਸ਼ਹਿਰ ਅੰਦਰ ਮੈਡੀਕਲ ਨਸ਼ਿਆਂ ਦੇ ਵਿਕਣ ਦਾ ਵੀ ਇਕ ਦੌਰ ਖੂਬ ਚਲਿਆ, ਪਰ ਬਦਕਿਸਮਤੀ ਅਜਿਹੀ ਹੋਈ ਕਿ ਜਿਆਦਾਤਰ ਵੇਚਣ ਵਾਲਿਆਂ ਦੇ ਪਿਆਰੇ ਹੀ ਇਸ ਦਲਦਲ ਵਿਚ ਫਸ ਗਏ। ਰਾਜਸੀ ਪੱਧਰ ‘ਤੇ ਇਸ ਸ਼ਹਿਰ ਦੇ ਕਈ ਬੰਦੇ ਟੀਸੀ ’ਤੇ ਪੁੱਜੇ, ਭਾਵੇਂ ਪਹਿਲਾ ਕਈ ਵਰ੍ਹੇਂ ਤਾਂ ਉਨ੍ਹਾਂ ਨੇ ਆਪਣਾ ਹੀ ਆਲਾ ਦੁਆਲਾ ਸੰਵਾਰਿਆ, ਤਪੇ ਤਾਂ ਸਿਰਫ ਚੇਤ ਚੋਦਿਓ ਦੀ ਮਿੱਟੀ ਜਾਂ ਫੇਰ ਆਪਣੇ ਜੁਬਾਕ ਨਾਲ ਉਸ ਦੀ ਵੁਹਟੀ ਨੂੰ ਲਿਆ ਕੇ ਵਡ ਵਡੇਰਿਆ ਦੇ ਮੱਥਾ ਟੇਕਣ ਹੀ ਆਉਦੇ ਸਨ, ਪਰ ਆਖਿਰ ਜਿਹੇ ਵਿਚ ਕਾਫੀ ਜੋਰ ਲਗਾਇਆ, ਜਿੱਥੇ ਮਿੱਟੀ ਦਾ ਕਰਜ ਚੁਕਾਇਆ, ਪਰ ਕੁਝ ਘਰਾਣਿਆਂ ਨੇ ਇਥੋ ਸਿਰਫ ਪੇਸੇ ਕਮਾਉਣ ਨੂੰ ਹੀ ਪਹਿਲ ਦਿੱਤੀ। ਜੇਕਰ ਕਿਸੇ ਦੇ ਸਿਰ ਚੰਗਿਆਈ ਦੇ ਸਿਹਰਾ ਬੰਝਦਾ ਹੈ ਤਾਂ ੳਹ ਰਾਮਬਾਗ ਦੀ ਦੇਖ ਰੇਖ ਵਾਲੇ ਲੋਕਾਂ ਸਿਰ, ਜਿਨ੍ਹਾਂ ਨੇ ਜਹਾਨੋ ਰੁਖਸਤ ਹੋਏ ਬੰਦੇ ਤੋ ਲੈ ਕੇ ਉਨ੍ਹਾਂ ਦੇ ਪਿਛਲੇ ਆਉਣ ਵਾਲਿਆਂ ਦੀਆ ਅਨੇਕਾਂ ਦਿੱਕਤਾਂ ਨੂੰ ਦੁਰ ਕੀਤਾ, ਇਸ ਦੇ ਨਾਲ ਹੀ ਵਸਦੇ ਰਹਿਣ ਸ਼ਹਿਰ ਦੇ ਸ਼ਰੀਫ ਬੰਦੇ ਜਿਨ੍ਹਾਂ ਨੇ ਜੰਮਣ ਵਾਲਿਆਂ ਦਾ ਨੀ ਘੱਟੋ ਘੱਟ ਮਰਨ ਵਾਲਿਆ ਦਾ ਤਾਂ ਖਿਆਲ ਰੱਖਿਆ, ਜੇਕਰ ਇਥੇ ਸਹੀ ਸਮੇਂ ਭੋਗ ਪਾਉਣ ਲਈ ਸਥਾਨ ਨਾ ਬਣਦਾ, ਤਾਂ ਰੱਬ ਅੱਗੇ ਅਰਜੋਈ ਕਰਨੀ ਪੈਂਦੀ ਕਿ ਮੰਡੀ ਵਿਚੋ ਸਿਰਫ ਇਕ ਵਿਅਕਤੀ ਦਾ ਹੀ ਵਿਛੋੜਾ ਪਾਈ, ਕਿਉਕਿ ਸਾਡੇ ਕੋਲ ਭੋਗ ਪਾਉਣ ਲਈ ਦੂਜੀ ਥਾਂ ਨਹੀ, ਪਰ ਹੁਣ ਗਰੀਬ, ਅਮੀਰ ਘੱਟ ਖਰਚੇ ਵਿਚ ਗੁਜਾਰਾ ਕਰ ਸਕਦਾ ਹੈ, ਭਾਵੇਂ ਪਿਛਲੇ ਕੁਝ ਸਮੇਂ ਵਿਚ ਪਏ ਭੋਗ ਵੀ ਖੂਬ ਚਮਕ ਦਮਕ ਵਾਲੇ ਰਹੇੇ, ਜਿਨ੍ਹਾਂ ਨੇ ਆਮ ਲੋਕਾਂ ਨੂੰ ਆਪਣੇ ਪਿਆਰਿਆਂ ਦੇ ਭੋਗ ਪਾਉਣ ਵੇਲੇ ਵੀ ਰੀਸੋ ਰੀਸ ਦਿੱਕਤਾਂ ਖੜੀਆ ਕੀਤੀਆ। ਕਾਰੋਬਰ ਪੱਖੋ ਪਛੜੀ ਮੰਡੀ ਬਾਰੇ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਰੇਲ ਲਾਇਨ ਵਿਛੀ ਹੋਈ ਹੈ, ਉਥੇ ਹੁਣ ਕਾਰੋਬਾਰ ਘੱਟ ਗਿਆ ਹੈ, ਪਰ ਇਥੇ ਤਾਂ ਸੱਪ ਹੀ ਸੁੰਘ ਗਿਆ ਹੈ, ਕਾਰੋਬਾਰ ਨੂੰ, ਸ਼ਹਿਰ ਦੇ ਬੁਹਤੇ ਦੁਕਾਨਦਾਰ ਤਾਂ ਬਿਨ੍ਹਾਂ ਬੋਹਣੀ ਤੋ ਹੀ ਘਰ ਪਰਤਦੇ ਹਨ, ਗੁਜਾਰਾ ਕਿਵੇ ਹੁੰਦਾ ਹੈ, ਉਹ ਰੱਬ ਜਾਣੇ, ਪਰ ਇਸ ਤੋ ਵੱਡੀ ਜਿਹੜੀ ਸਮੱਸਿਆਂ ਸਾਹਮਣੇ ਆ ਰਹੀ ਹੈ ਉਹ ਮੰਡੀ ਦੇ ਨਿਆਣਿਆਂ ਦੇ ਵਿਆਹਾਂ ਦੀ ਹੈ, ਕਿਸੇ ਵੇਲੇ ਬਾਣੀਏ ਦਾ ਜਵਾਨ ਹੁੰਦਾ ਪੁੱਤ ਸੇਹਰੇ ਬੰਨ੍ਹ ਕੇ ਢੁੱਕ ਜਾਂਦਾ ਸੀ, ਪਰ ਹੁਣ ਸ਼ਹਿਰ ਦੇ ਸੈਕੜੇ ਸੋਹਣੇ ਸੁਨੱਖੇ ਨੋਜਵਾਨ ਛੜੇ ਫਿਰ ਰਹੇ ਹਨ, ਜੇਕਰ ਐਬ ਵੈਲ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੇ ਕਦੇ ਗਿੱਲੇ ਗੋਹੇ ’ਤੇ ਵੀ ਪੈਰ ਨੀ ਧਰਿਆ ਹੋਣਾ, ਜਿਨ੍ਹਾਂ ਦੀ ਮਾਵਾਂ ਹੁਣ ਬੁੱਢੀਆ ਹੋ ਚੁੱਕੀਆ ਹਨ, ਪਰ ਬਦਕਿਸਮਤੀ ਨਾਲ ਚੁੱਲੇ ਚੌਕੇ ਦੀ ਸਾਂਭ ਸੰਭਾਲ ਅਜੇ ਵੀ ਉਨ੍ਹਾਂ ਨੂੰ ਕਰਨੀ ਪੈ ਰਹੀ ਹੈ, ਜਿਨ੍ਹਾਂ ਦੀ ਅਗਲੀ ਪੀੜੀ ਵੱਧਣ ਦੇ ਆਸਾਰ ਮੱਧਮ ਪੈਣ ਲੱਗ ਪਏ ਹਨ, ਜਿਨ੍ਹਾਂ ਦੀਆ ਘੋੜੀਆ ਗਾਉਣ ਅਤੇ ਲੋਹੜੀਆ ਵੰਡਣ ਵਾਲੇ ਚਾਅ ਫਿੱਕੇ ਪੈਂਦੇ ਜਾ ਰਹੇ ਹਨ, ਹੁਣ ਤਾਂ ਅਜਿਹੇ ਬੇਵੱਸ ਮਾਪੇ ਆਪਣੀ ਔਲਾਦ ਨੂੰ ਇਹ ਕਹਿਣ ਲੱਗ ਪਏ ਹਨ ਕਿ ਫਲਾਣਿਆਂ ਦੇ ਨਿਆਣੇ ਨੇ ਜਿਵੇਂ ਜੇ ਵਿਆਹ ਕਰਵਾ ਲਿਆ ਹੈ, ਤੂੰ ਵੀ ਕਰਵਾ ਲੈ, ਪਰ ਕਿਸਮਤਾਂ ਦੀ ਖੇਡ, ਅਨੇਕਾਂ ਕਹਿੰਦੇ ਕਹਾਉਦੇ ਪਰਿਵਾਰ ਜਾਤਾਂ ਨੂੰ ਦਰਕਿਨਾਰ ਕਰਕੇ ਘਰ ਸ਼ਹਿਨਾਈ ਸੁਣਨ ਲਈ ਹਰ ਹੱਦ ਬੰਨ੍ਹਾਂ ਟੱਪਣ ਨੂੰ ਤਿਆਰ ਨੇ, ਪਰ ਡਾਹਢੇ ਅੱਗੇ ਕਾਹਦਾਂ ਜੋਰ, ਉਧਰ ਸ਼ਹਿਰ ਨੂੰ ਕਿਸੇ ਵੇਲੇ ਪ੍ਰਧਾਨਾਂ ਦੀ ਮੰਡੀ ਕਿਹਾ ਜਾਂਦਾ ਸੀ, ਪਰ ਬਦਕਿਸਤੀ ਨਾਲ ਹੋਲੀ ਹੋਲੀ ਅਜਿਹੇ ਕਬੀਲਦਾਰੀ ਅਤੇ ਲੋਕਾਂ ਨਾਲ ਅੜ ਕੇ ਖੜਣ ਵਾਲੇ ਬੰਦੇ ਜਹਾਨੋ ਤੁਰਦੇ ਬਣੇ, ਅੱਜ ਹਾਲਾਤ ਇਹ ਹੈ ਕਿ ਕਿਸੇ ਕੁੜੀ ਕੱਤਰੀ ਦੇ ਘਰੈਲੂ ਰੋਲੇ ਜਾਂ ਫੇਰ ਲੋੜ ਪੈਣ ’ਤੇ ਪੂਰੇ ਸ਼ਹਿਰ ਅੰਦਰ ਝਾਤ ਮਾਰਨ ’ਤੇ ਕੋਈ ਅਜਿਹਾ ਭਲਾ ਮਾਣਸ ਵਿਖਾਈ ਨੀ ਦਿੰਦਾ, ਜਿਸ ਕੋਲ ਆਪਣੇ ਦੁੱਖ ਰੋ ਕੇ ਉਸ ਦਾ ਹਲ ਕਰਵਾਇਆ ਜਾ ਸਕੇ, ਪਰ ਕਹਿੰਦੇ ਹੁੰਦੇ ਨੇ ਜੇ ੳਹ ਦਿਨ ਨੀ ਰਹੇ ਤਾਂ ਇਹ ਵੀ ਨੀ ਰਹਿਣੇ, ਸੋ ਅੱਛੇ ਦਿਨਾਂ ਦੀ ਉਡੀਕ ਕਰੋ। -- ਰੱਬ ਰਾਖਾ, ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਤਾਂ ਦੋਵੇ ਹੱਥ ਬੰਨ੍ਹ ਕੇ ਮਾਫੀ ਚਾਹੁੰਦੇ ਹਾਂ, -- ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ- 94654-30643
, ੬੪ ,

Have something to say? Post your comment

More in Punjab

ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏ

ਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,

ਤਪਾ ਸਿਟੀ ਵਿਖੇ ਬਲਜੀਤ ਸਿੰਘ ਢਿਲੋ ਨੇ ਇੰਚਾਰਜ ਵਜੋ ਅਹੁਦਾ ਸੰਭਾਲਿਆ, ਯੁੱਧ ਨਸ਼ਿਆਂ ਵਿਰੁੱਧ ਵਿਚ ਲੋਕਾਂ ਦੇ ਸਹਿਯੋਗ ਦੀ ਅਪੀਲ

ਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੀ ਨਵੀਂ ਜਾਰੀ ਡਾਕਟਰ ਸੂਚੀ ਵਿਚੋ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹੋਣਗੇ ਦੋ ਮਾਹਿਰ ਡਾਕਟਰ

ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀ

ਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ

ਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨ

ਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ,

ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲ

ਆਮ ਲੋਕਾਂ ਦੀ ਆਵਾਜ ਮੇਰੇ ਪਿਤਾ ਹਮੇਸ਼ਾ ਬੁਲੰਦ ਕਰਦੇ ਰਹੇ ਹਨ, ਹੁਣ ਲੋਕਾਂ ਤੋ ਵੀ ਅਜਿਹੀ ਆਸ ਹੀ ਹੈ- : ਗੁਰਵੀਨ ਢਿੱਲੋਂ