ਤਪਾ ਸਿਟੀ ਵਿਖੇ ਬਲਜੀਤ ਸਿੰਘ ਢਿਲੋ ਨੇ ਇੰਚਾਰਜ ਵਜੋ ਅਹੁਦਾ ਸੰਭਾਲਿਆ,ਯੁੱਧ ਨਸ਼ਿਆਂ ਵਿਰੁੱਧ ਵਿਚ ਲੋਕਾਂ ਦੇ ਸਹਿਯੋਗ ਦੀ ਅਪੀਲ
ਤਪਾ ਮੰਡੀ 29 ਮਾਰਚ (ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ ਗੁਰਪ੍ਰੀਤ ਸਿੰਘ) :- ਉੱਚ ਪੁਲਿਸ ਅਧਿਕਾਰੀਆਂ ਵੱਲੋ ਕੀਤੇ ਪੁਲਿਸ ਮੁਲਾਜਮਾਂ ਦੇ ਤਬਾਦਲਿਆਂ ਤਹਿਤ ਸਿਟੀ ਚੌਕੀ ਦੇ ਇੰਚਾਰਜ ਦਾ ਤਬਾਦਲਾ ਵੀ ਕੀਤਾ ਗਿਆ। ਸਥਾਨਕ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਾਲੀ ਸਿਟੀ ਚੌਂਕੀ ਵਿਖੇ ਵੀ ਨਵੇਂ ਇੰਚਾਰਜ ਵਜੋ ਬਲਜੀਤ ਸਿੰਘ ਢਿਲੋ ਸਹਾਇਕ ਥਾਣੇਦਾਰ ਨੇ ਚਾਰਜ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਇੰਚਾਰਜ ਬਲਜੀਤ ਸਿੰਘ ਢਿਲੋ ਨੇ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਦੇ ’ ਯੁੱਧ ਨਸ਼ਿਆਂ ਵਿਰੁੱਧ ‘ ਚਲਾਈ ਮੁਹਿੰਮ ਤਹਿਤ ਉੱਚ ਪੁਲਿਸ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਕਿਸੇ ਵੀ ਨਸ਼ਾਂ ਤਸਕਰ ਜਾਂ ਅਸਮਾਜਿਕ ਤੱਤ ਨੂੰ ਬਖਸ਼ਿਆ ਨਹੀ ਜਾਵੇਗਾ। ਜਿਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇੰਚਾਰਜ ਢਿਲੋ ਨੇ ਅੱਗੇ ਬੋਲਦਿਆ ਕਿਹਾ ਕਿ ਪੁਲਿਸ ਆਮ ਨਾਗਰਿਕ ਦੀ ਦੋਸਤ ਅਤੇ ਉਨ੍ਹਾਂ ਦੀ ਰੱਖਿਆ ਲਈ ਈਮਾਨਦਾਰੀ ਨਾਲ ਡਿੳੂਟੀ ਨਿਭਾਉਦੀ ਹੈ ਜਦਕਿ ਨਸ਼ਿਆਂ ਵਰਗੇ ਸਮਾਜ ਦੀ ਭੈੜੀ ਅਲਾਮਤ ਨੂੰ ਖਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਕਿਉਕਿ ਪਿਛਲੇ ਸਮੇਂ ਜਿਨੀਆਂ ਸਮਾਜ ਵਿਰੋਧੀ ਮੁਹਿੰਮਾਂ ਨੂੰ ਠੱਲ ਪਈ ਹੈ, ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਬਣਾਇਆ ਜਾ ਸਕਿਆ ਹੈ ਅਤੇ ਹੁਣ ਵੀ ਸਮਾਜ ਅੰਦਰੋ ਨਸ਼ੇਂ ਦੇ ਖਾਤਮੇ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਧਿਆਣ ਰੱਖਣ ਅਤੇ ਉਨ੍ਹਾਂ ਨਾਲ ਦੋਸਤਾਂ ਵਰਗਾ ਵਤੀਰਾ ਰੱਖ ਕੇ ਉਨ੍ਹਾਂ ਦੀਆ ਗਤੀਵਿਧੀਆ ਅਤੇ ਪੜਾਈ ਵੱਲ ਖਾਸ ਧਿਆਣ ਰੱਖਣ ਤਾਂ ਜੋ ਇਕ ਨਿਰੋਏ ਸਮਾਜ ਦੀ ਸਿਰਜਣਾ ਵਿਚ ਵਧੀਆ ਰੋਲ ਨਿਭਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਦੇ ਵਪਾਰੀਆਂ/ਕਾਰੋਬਾਰੀਆਂ ਸਣੇ ਮੋਹਤਬਰਾਂ ਨਾਲ ਆਉਦੇਂ ਦਿਨਾਂ ਵਿਚ ਬੈਠਕਾਂ ਕੀਤੀਆ ਜਾਣਗੀਆ। ਜਿਸ ਵਿਚ ਸ਼ਹਿਰੀਆਂ ਦੇ ਜਾਨ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਸਿਟੀ ਪੁਲਿਸ ਵੱਲੋ ਰਾਤਰੀ ਗਸ਼ਤ ਵਿਚ ਤੇਜੀ ਲਿਆਉਣ ਅਤੇ ਉਕਤ ਸੰਸਥਾਵਾਂ ਨੂੰ ਅਪੀਲ ਵੀ ਕੀਤੀ ਜਾਵੇਗੀ ਕਿ ਦੁਕਾਨਦਾਰ ਇਕਠੇ ਹੋ ਕੇ ਸਾਝੇਂ ਤੌਰ ’ਤੇ ਚੋਕੀਦਾਰ ਜਰੁੂਰ ਰੱਖਣ ਤਾਂ ਜੋ ਚੋਰੀ ਵਰਗੀਆ ਘਟਨਾਵਾਂ ਤੋ ਬਚਿਆ ਜਾ ਸਕੇ। ਉਨ੍ਹਾਂ ਆਉਦੇਂ ਹਾੜੀ ਦੇ ਸੀਂਜਣ ਸਬੰਧੀ ਵੀ ਕਿਹਾ ਕਿ ਫੁੱਟਪਾਥਾਂ ’ਤੇ ਨਜਾਇਜ ਆਰਜੀ ਕਬਜੇ ਨਾ ਕੀਤੇ ਜਾਣ ਤਾਂ ਜੋ ਆਵਾਜਾਈ ਨਿਰਵਿਘਨ ਚਲ ਸਕੇ। ਉਨ੍ਹਾਂ ਸ਼ਹਿਰੀਆਂ ਨੂੰ ਯਕੀਨ ਦਿਵਾਇਆ ਕਿ ਸਿਟੀ ਚੌਕੀ ਅੰਦਰ ਕੰਮਕਾਜ ਲਈ ਪੁੱਜਣ ਵਾਲੇ ਹਰੇਕ ਵਿਅਕਤੀ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਨਵੇਂ ਇੰਚਾਰਜ ਬਲਜੀਤ ਸਿੰਘ ਢਿਲੋ ਬਰਨਾਲਾ ਸਿਟੀ-1 ਵਿਚ ਬਦਲ ਕੇ ਇਥੇ ਆਏ ਹਨ ਜਦਕਿ ਇਥੋ ਦੇ ਇੰਚਾਰਜ ਕਰਮਜੀਤ ਸਿੰਘ ਨੂੰ ਪੱਖੋ ਕੈਂਚੀਆ ਵਿਖੇ ਤੈਨਾਤ ਕੀਤਾ ਗਿਆ ਹੈ। ਇਸ ਮੌਕੇ ਸਤਿਗੁਰੂ ਸਿੰਘ ਸਹਾਇਕ ਥਾਣੇਦਾਰ ਬਲਜੀਤ ਸਿੰਘ ਸਹਾਇਕ ਥਾਣੇਦਾਰ, ਗੁਰਪਿਆਰ ਸਿੰਘ ਹੋਲਦਾਰ ਸਣੇ ਸਿਟੀ ਚੈਕੀ ਵਿਚਲੇ ਤੈਨਾਤ ਪੁਲਿਸ ਕਰਮੀ ਵੀ ਹਾਜਰ ਸਨ।