Sunday, January 12, 2025
BREAKING NEWS
ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ, ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲਆਮ ਲੋਕਾਂ ਦੀ ਆਵਾਜ ਮੇਰੇ ਪਿਤਾ ਹਮੇਸ਼ਾ ਬੁਲੰਦ ਕਰਦੇ ਰਹੇ ਹਨ, ਹੁਣ ਲੋਕਾਂ ਤੋ ਵੀ ਅਜਿਹੀ ਆਸ ਹੀ ਹੈ- : ਗੁਰਵੀਨ ਢਿੱਲੋਂਮੁੱਖ ਮੰਤਰੀ ਮਾਨ ਨੇ ਰੋਡ ਸ਼ੋਅ ਦੌਰਾਨ ਖੁੱਲ ਕੇ ਸਰਕਾਰੀ ਤੰਤਰ ਦੀ ਵਰਤੋ ਕੀਤੀ-ਕਾਲਾ ਢਿਲੋਨਗਰ ਕੋਂਸਲ ਰਾਮਪੁਰਾ ਦੀ ਚੋਣ ’ਚ ਹਾਕਮ ਧਿਰ ’ ਆਪ ’ ਨੂੰ ਟੱਕਰ ਦੇਣ ਲਈ ਬਣੀ ਵਿਉਤ , ਚੋਣਾਂ ਦਾ ਐਲਾਣ ਜਲਦ ਕਾਂਗਰਸ ਹਾਈਕਮਾਂਡ ਨੇ ਬਰਨਾਲਾ ਹਲਕੇ ਦੀ ਚੋਣ ਮੁਹਿੰਮ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਸੌਂਪੀਨੈਣੇਵਾਲ ਅੰਦਰ ਅਕਾਲੀ ਦਲ ਦੀ ਸਿਆਸੀ ਚੜ੍ਹਤ, ਦਰਬਾਰਾ ਸਿੰਘ ਗੁੂਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਨੈਣੇਵਾਲ ਬਣੇ ਸਰਪੰਚ, ਸਾਬਕਾ ਪ੍ਰਮੁੱਖ ਸਕੱਤਰ ਗੁਰੂ ਦੇ ਲੋਕਾਂ ਪੱਖੀ ਕੰਮ ਕਰਨ ਦੀ ਕਾਰਜਸ਼ੈਲੀ ਤੋ ਪ੍ਰਭਾਵਿਤ ਹੋਏ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ

Life Style

ਮਾਤਾ ਸੁਖਦੇਵ ਕੌਰ ਨੂੰ ਵੱਖ ਵੱਖ ਆਗੂਆ ਨੇ ਭਾਵ ਭਿੰਨੀਆਂ ਸ਼ਰਧਾਂਜਲੀਆ ਭੇਂਟ ਕੀਤੀਆ

July 26, 2019 05:05 PM

ਚਾਉਕੇ (ਬਠਿੰਡਾ) ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਵਿਧਾਨ ਸਭਾ ਹਲਕਾ ਮੋੜ ਦੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਮਨਦੀਪ ਸਿੰਘ ਹੈਪੀ ਬੁੱਗਰ ਦੀ ਮਾਤਾ ਸੁਖਦੇਵ ਕੌਰ ਦੇ ਨਮਿੱਤ ਰੱਖੇ ਸਹਿਜ ਪਾਠ ਦੇ ਭੋਗ ਪਿੰਡ ਬੁੱਗਰ ਦੇ ਗੁਰੂ ਘਰ ਅੰਦਰ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿਚ ਪਾਏ ਗਏ। ਰਾਗੀ ਸਿੰਘਾਂ ਵੱਲੋ ਵੈਰਾਗਮਈ ਕੀਰਤਨ ਰਾਹੀ ਸੰਗਤ ਨੂੰ ਗੁਰੂ ਦੇ ਲੜ ਜੋੜਿਆ। ਭੋਗ ਉਪਰੰਤ ਮਾਤਾ ਸੁਖਦੇਵ ਕੌਰ ਨੂੰ ਵੱਖ ਵੱਖ ਬੁਲਾਰਿਆਂ ਵਿਚ ਸੁਖਰਾਜ ਸਿੰਘ ਨੱਤ ਨੇ ਬੋਲਦਿਆਂ ਕਿਹਾ ਕਿ ਮਾਤਾ ਸੁਖਦੇਵ ਕੌਰ ਦੀ ਝਲਕ ਉਨਾਂ ਦੇ ਪੁੱਤਰ ਬੁੱਗਰ ਪਰਿਵਾਰ ਦੀ ਲੋਕ ਸੇਵਾ ਵਿਚੋ ਝਲਕਦੀ ਹੈ ਕਿਉਕਿ ਇਕ ਮਾਂ ਹੀ ਅਪਣੇ ਬੱਚਿਆਂ ਨੂੰ ਸਹੀ ਰਾਹ ਵਿਖਾਉਦੀ ਹੈ। ਭੂਪਿੰਦਰ ਸਿੰਘ ਗੋਰਾ ਕਾਂਗਰਸ ਆਗੂ ਨੇ ਪਰਿਵਾਰ ਅਤੇ ਮਾਤਾ ਸੁਖਦੇਵ ਕੌਰ ਨਾਲ ਅਪਣੀਆ ਮਿੱਠੀਆ ਯਾਦਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਨਾਂ ਹਮੇਸ਼ਾਂ ਹੀ ਪਰਿਵਾਰ ਨੂੰ ਸਮਾਜ ਸੇਵਾ ਵਿਚ ਅੱਗੇ ਆਉਣ ਲਈ ਪ੍ਰੇਰਿਆ। ਕਾਂਗਰਸ ਆਗੂ ਮਾਸਟਰ ਸੁਰਜੀਤ ਸਿੰਘ ਕਮਾਲੂ ਨੇ ਕਿਹਾ ਕਿ ਕਿਸੇ ਵੀ ਚੰਗੇ ਪਰਿਵਾਰ ਦੀ ਪਛਾਣ ਵਿਚ ਉਨਾਂ ਦੀ ਮਾਂ ਤੋ ਕੀਤੀ ਜਾ ਸਕਦੀ ਹੈ ਜਦਕਿ ਮਾਤਾ ਸੁਖਦੇਵ ਕੌਰ ਦੀ ਅੰਤਿਮ ਅਰਦਾਸ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਸੰਗਤ ਨੇ ਦਰਸਾ ਦਿੱਤਾ ਹੈ ਕਿ ਸਮਾਜ ਵਿਚ ਪਰਿਵਾਰ ਦਾ ਵਰਤਾਰਾ ਕਿੰਨਾ ਸਾਰਥਿਕ ਹੋਵੇਗਾ। ਐਡਵੋਕੈਟ ਜਗਦੇਵ ਸਿੰਘ ਜੇਠੂਕੇ ਨੇ ਅਪਣੇ ਸੰਬੋਧਨ ਵਿਚ ਮਾਤਾ ਸੁਖਦੇਵ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਅਕਾਲ ਪੁਰਖ ਦੇ ਭਾਣੇ ਅਨੁਸਾਰ ਹੀ ਫਾਨੀ ਸੰਸਾਰ ਅੰਦਰ ਸਾਹਾਂ ਦੀ ਪੂੰਜੀ ਮਿਲਦੀ ਹੈ ਪਰ ਇਥੇ ਚੰਗੇ ਕਰਮ ਕਰਕੇ ਇਨਸਾਨ ਨੂੰ ਰੁਖਸਤ ਹੋਣਾ ਚਾਹੀਦਾ ਹੈ। ਮੰਚ ਸੰਚਾਲਣ ਸੀਨੀਅਰ ਕਾਂਗਰਸ ਆਗੂ ਬੂਟਾ ਸਿੰਘ ਢੱਡੇ ਨੇ ਕੀਤਾ। ਜਿਨਾਂ ਨੇ ਬੁੱਗਰ ਪਰਿਵਾਰ ਦੀ ਥੰਮ ਮਾਤਾ ਸੁਖਦੇਵ ਕੌਰ ਦੇ ਸਦੀਵੀ ਵਿਛੋੜੇ ਨੂੰ ਪਰਿਵਾਰ ਅਤੇ ਪਾਰਟੀ ਲਈ ਵੱਡਾ ਘਾਟਾ ਕਰਾਰ ਦਿੱਤਾ। ਉਧਰ ਬੁੱਗਰ ਪਰਿਵਾਰ ਨਾਲ ਹਰਮੰਦਰ ਸਿੰਘ ਜੱਸੀ ਸਾਬਕਾ ਰਾਜ ਮੰਤਰੀ, ਬਲਕਾਰ ਸਿੰਘ ਸਿੱਧੂ ਸੀਨੀਅਰ ਕਾਂਗਰਸੀ ਆਗੂ, ਸੰਦੀਪ ਸਿੰਘ ਬਰਾੜ ਓ.ਐਸ.ਡੀ ਮੁੱਖ ਮੰਤਰੀ, ਅੰਕਿਤ ਬਾਂਸਲ ਓ.ਐਸ.ਡੀ ਮੁੱਖ ਮੰਤਰੀ, ਕੁਲਬੀਰ ਸਿੰਘ ਜੀਰਾ ਵਿਧਾਇਕ, ਦਲਬੀਰ ਸਿੰਘ ਖੰਗੂੜਾ ਵਿਧਾਇਕ ਧੂਰੀ, ਰਵਨੀਤ ਸਿੰਘ ਬਿੱਟੂ ਸੰਸਦ ਮੈਂਬਰ ਲੁਧਿਆਣਾ, ਗਗਨਦੀਪ ਸਿੰਘ ਸਿੱਪੀ ਭਾਕਰ ਜਿਲਾ ਜਨਰਲ ਸਕੱਤਰ, ਮਨੋਜ ਵਾਲਾ ਜਿਲਾ ਕਾਂਗਰਸ ਪ੍ਰਧਾਨ ਮਾਨਸਾ, ਗੁਰਪ੍ਰੀਤ ਸਿੰਘ ਕੋਟਲੀ ਵਿਧਾਇਕ ਖੰਨਾ, ਨਰਿੰਦਰ ਸਿੰਘ ਭਲੇਰੀਆ ਸਾਬਕਾ ਜਿਲਾ ਪ੍ਰਧਾਨ, ਜਗਦੀਪ ਸਿੰਘ ਨਕਈ ਸਾਬਕਾ ਮੁੱਖ ਸੰਸਦੀ ਸਕੱਤਰ, ਖੁਸ਼ਬਾਜ ਸਿੰਘ ਜਟਾਣਾ ਜਿਲਾ ਪ੍ਰਧਾਨ ਕਾਂਗਰਸ, ਮੇਜਰ ਸਿੰਘ ਢਿਲੋ ਮੈਂਬਰ ਸ੍ਰੋਮਣੀ ਕਮੇਟੀ, ਕਰਮਜੀਤ ਸਿੰਘ ਖਾਲਸਾ ਪੰਜਾਬ ਪ੍ਰਧਾਨ ਟਰੱਕ ਯੂਨੀਅਨ, ਜਗਰਾਜ ਸਿੰਘ ਗਿੱਲ ਸਾਬਕਾ ਚੇਅਰਮੈਨ, ਹਰਦਿਆਲ ਸਿੰਘ ਜੈਲਦਾਰ ਸੀਨੀਅਰ ਕਾਂਗਰਸ ਆਗ, ਗਮਦੂਰ ਸਿੰਘ ਸਾਬਕਾ ਸਰਪੰਚ ਚਾਉਕੇ, ਜੈਲਦਾਰ ਬਲਵਿੰਦਰ ਸਿੰਘ ਚਾਉਕੇ, ਕੋਸਲਰ ਰਾਮ ਸਿੰਘ ਚਾਉਕੇ ਸਮਾਜ ਸੇਵੀ, ਮਿੱਠੂ ਸਿੰਘ ਭੈਣੀ ਵਾਲੇ ਜਨਰਲ ਸਕੱਤਰ, ਰਾਜਦੀਪ ਸਿੰਘ ਕਾਲਾ, ਸਰਪੰਚ ਅਵਤਾਰ ਸਿੰਘ ਬਿੰਦੀ ਪ੍ਰਧਾਨ ਪੰਚਾਇਤ ਯੂਨੀਅਨ, ਸੰਜੀਵ ਕੁਮਾਰ ਟੀਨਾ ਸ਼ਹਿਰੀ ਪ੍ਰਧਾਨ, ਸੁਨੀਲ ਬਿੱਟਾ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਪੁਰਾ, ਮਨਦੀਪ ਕਰਕਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਚਰਨਜੀਤ ਸਿੰਘ ਜਟਾਣਾ ਪ੍ਰਧਾਨ ਨਗਰ ਕੌਂਸਲ, ਗੁਰਤੇਜ ਸਿੰਘ ਰਾਣਾ ਕੋਸਲਰ, ਹਰਦਿਆਲ ਸਿੰਘ ਮਿੱਠੂ ਚਾਉਕੇ, ਸੁਰੇਸ਼ ਬਾਹੀਆ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਖੋਖਰ ਬਲਾਕ ਪ੍ਰਧਾਨ, ਲਾਭ ਸਿੰਘ ਬਲਾਕ ਪ੍ਰਧਾਨ ਮੌੜ, ਸਰਪੰਚ ਹਰਲਾਲ ਸਿੰਘ, ਤੇਜਾ ਸਿੰਘ ਦੰਦੀਵਾਲ ਸਾਬਕਾ ਚੇਅਰਮੈਨ, ਸਰਪੰਚ ਅੰਗਰੇਜ ਸਿੰਘ ਤੇਜਾ ਗਿੱਲ ਕਲਾਂ, ਸਰਪੰਚ ਸੁਖਦੇਵ ਸਿੰਘ ਜੇਠੂਕੇ, ਸਰਪੰਚ ਸੁਖਰਾਜ ਸਿੰਘ ਘੜੈਲੀ, ਪਰਮਜੀਤ ਸਿੰਘ ਨਿੱਕਾ, ਸੁਖਵਿੰਦਰ ਸਿੰਘ ਜੈਦ ਸਰਪੰਚ, ਗੁਰਪਿਆਰ ਸਿੰਘ ਚਾਉਕੇ ਸਕੱਤਰ ਕਿਸਾਨ ਸੈਲ, ਗੁਰਦੀਪ ਸਿੰਘ ਸਰਪੰਚ ਜਿਉਦ, ਸਾਬਕਾ ਸਰਪੰਚ ਬੰਤ ਸਿੰਘ ਚੋਟੀਆਂ, ਕਮਲਜੀਤ ਸਿੰਘ ਬਰਾੜ ਮੁੱਖ ਬੁਲਾਰਾ ਕਾਂਗਰਸ, ਰਕੇਸ਼ ਬਾਹੀਆ ਪ੍ਰਧਾਨ, ਜਸਵਿੰਦਰ ਕੌਰ ਜੋਹਲ ਜਿਲਾ ਪ੍ਰਧਾਨ, ਰਣਜੀਤ ਸਿੰਘ ਪਿੱਥੋ, ਹਰਬੰਸ ਸਿੰਘ ਪ੍ਰਧਾਨ ਬਿਜਲੀ ਬੋਰਡ, ਸੁਖਦੀਪ ਸਿੰਘ ਰਾਮਨਗਰ ਯੂਥ ਆਗੂ, ਪ੍ਰਧਾਨ ਨਵਦੀਪ ਸਿੰਘ, ਧਰਮ ਸਿੰਘ ਸਾਬਕਾ ਸਰਪੰਚ ਜੇਠੂਕੇ, ਮਨਪ੍ਰੀਤ ਗਿੱਲ, ਗੁਰਦੀਪ ਡਿੱਖ, ਮਿੱਠੂ ਵੈਦ ਮਹਿਰਾਜ, ਗੁਰਮੇਲ ਸਿੰਘ, ਸੁਖਪ੍ਰੀਤ ਪਟਵਾਰੀ, ਕੁਲਦੀਪ ਰਾਈਆ ਜਿਲਾ ਜਨਰਲ ਸਕੱਤਰ, ਹਰਬੰਸ ਸਿੰਘ ਢੱਡੇ, ਨੈਬ ਸਿੰਘ ਕਰਾੜਵਾਲਾ ਬਲਾਕ ਸੰਮਤੀ ਮੈਂਬਰ, ਸੈਂਬਰ ਸਿੰਘ ਪਿੱਥੋ ਯੂਥ ਆਗੂ, ਹਰਦੀਪ ਚੋਟੀਆਂ, ਅਮੋਲਕ ਰਤਨ ਔਜਲਾ ਮਾਨਸਾ, ਬਲਵੀਰ ਸਿੰਘ ਪ੍ਰਧਾਨ ਚਾਉਕੇ, ਮਲਕੀਤ ਸਿੰਘ ਕੋਸਲਰ ਬਠਿੰਡਾ, ਸੁਖਵੀਰ ਸਿੰਘ ਬਰਾੜ, ਸੁਖਦੀਪ ਸਿੰਘ ਮਿੰਟੂ ਜਟਾਣਾ ਚਾਉਕੇ, ਜਗਮੀਤ ਸਿੰਘ ਘੜੈਲੀ ਬਲਾਕ ਪ੍ਰਧਾਨ, ਗੁਰਸੇਵਕ ਸਿੰਘ ਮਾਨ, ਜਸਕਰਨ ਸਿੰਘ ਰੰਧਾਵਾਂ ਪ੍ਰਧਾਨ ਸਹਿਕਾਰੀ ਸਭਾ, ਨੰਨਦੀਪ ਸਿੰਘ ਬੁੱਗਰ, ਪ੍ਰਤਾਪ ਸਿੰਘ ਬੁੱਗਰ, ਭੋਲਾ ਸਿੰਘ ਬੁੱਗਰ ਸਣੇ ਵੱਡੀ ਗਿਣਤੀ ਵਿਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਆਗੂਆਂ ਨੇ ਮਾਤਾ ਸੁਖਦੇਵ ਕੌਰ ਨੂੰ ਖੁਦ ਅਤੇ ਸ਼ੋਕ ਸੰਦੇਸ਼ ਰਾਹੀ ਸ਼ਰਧਾਂ ਦੇ ਫੁੱਲ ਭੇਂਟ ਕੀਤੇ। ਅੰਤ ਵਿਚ ਬੁੱਗਰ ਪਰਿਵਾਰ ਦੇ ਮਹਿੰਦਰ ਸਿੰਘ, ਮਨਦੀਪ ਸਿੰਘ ਹੈਪੀ ਬੁੱਗਰ ਅਤੇ ਕਮਲਦੀਪ ਸਿੰਘ ਵੱਲੋ ਰਾਹੁਲ ਸਿੱਧੂ ਮਹਿਰਾਜ ਜਨਰਲ ਸਕੱਤਰ ਕਾਂਗਰਸ ਨੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਵਾਲੀ ਸੰਗਤ ਦਾ ਧੰਨਵਾਦ ਕੀਤਾ। ਇਸ ਮੋਕੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆ ਪੰਚਾਇਤਾਂ ਦੇ ਪੰਚ ਸਰਪੰਚ ਅਤੇ ਮੋਹਤਬਰ ਹਾਜਰ ਸਨ।

Have something to say? Post your comment