ਬਠਿੰਡਾ (ਸਿੰਗਲਾ/ਰਮਨਦੀਪ ਸਿੰਘ) :- ਜਿਲੇਂ ਦੀ ਮੰਡੀ ਭੁੱਚੋ ਵਿਖੇ ਇਕ ਮੁਟਿਆਰ ਨਾਲ ਗਲਤ ਹਰਕਤਾਂ ਕਰਨ ਦੇ ਮਾਮਲੇ ਵਿਚ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕੋਲ ਮੁਟਿਆਰ ਨੇ ਬਿਆਨ ਦਰਜ ਕਰਵਾਏ ਹਨ ਕਿ ਜਦ ਉਹ ਬੱਸ ਵਿਚ ਸਫਰ ਕਰ ਰਹੀ ਸੀ ਤਦ ਭੁੱਚੋ ਦੇ ਹੀ ਨੌਜਵਾਨ ਨੇ ਉਸ ਦੇ ਨਾਲ ਸ਼ਰੀਰਕ ਤੋਰ ’ਤੇ ਗੰਦੀਆ ਹਰਕਤਾਂ ਕੀਤੀਆ। ਜਿਸ ਦੇ ਆਧਾਰ ’ਤੇ ਪੁਲਿਸ ਨੇ ਸੁਖਜੀਤ ਸਿੰਘ ਵਾਸੀ ਭੁੱਚੋ ਮੰਡੀ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ। ਉਧਰ ਇਸ ਸ਼ਰਮਸਾਰ ਘਟਨਾ ਉਪਰ ਮੰਡੀ ਦੇ ਲੋਕਾਂ ਨੇ ਗਹਿਰਾ ਅਫਸੋਸ ਪ੍ਰਗਟਾਇਆ ਹੈ।