ਕੱਚਾ ਆੜਤੀਆਂ ਐਸੋਸੀਏਸ਼ਨ ਦੇ ਸਰੇਸ਼ ਕੁਮਾਰ ਕਾਲਾ ਤਾਜੋ ਸਰਬਸੰਮਤੀ ਨਾਲ ਬਣੇ ਪ੍ਰਧਾਨ,ਕਾਰੋਬਾਰ ਦੀ ਤਰੱਕੀ ਲਈ ਹਮੇਸ਼ਾਂ ਬਣਦੇ ਯਤਨ ਕਰਾਗੇਂ-ਸੁਰੇਸ਼ ਕੁਮਾਰ ਤਾਜੋ
7ਡੇਅ ਨਿਊਜ ਸਰਵਿਸ, ਲੁਭਾਸ਼ ਸਿੰਗਲਾ
ਤਪਾ ਮੰਡੀ , ਸਥਾਨਕ ਸ਼ਹਿਰ ਦੀ ਸਿਰਮੌਰ ਵਪਾਰਿਕ ਜੱਥੇਬੰਦੀ ਕੱਚਾ ਆੜਤੀਆਂ ਐਸੋਸੀਏਸ਼ਨ ਦੀ ਪ੍ਰਧਾਨਗੀ ਪਦ ਦੀ ਚਲ ਰਹੀ ਚੋਣ ਪ੍ਰੀ�ਿਆ ਵਿਚ ਫਰਮ ਮੈਸ: ਗੁਰਦਿਆਲ ਚੰਦ, ਸੁਰੇਸ਼ ਕੁਮਾਰ ਦੇ ਮਾਲਿਕ ਆੜਤੀਏ ਕਮ ਸਮਾਜ ਸੇਵੀ ਸੁਰੇਸ਼ ਕੁਮਾਰ ਕਾਲਾ ਤਾਜੋ ਦੇ ਨਾਂਅ ’ਤੇ ਜੱਥੇਬੰਦੀ ਦੇ 126 ਦੇ ਕਰੀਬ ਆੜਤੀਆਂ ਨੇ ਸਰਬਸੰਮਤੀ ਕਰਕੇ ਇਨਾਂ ਨੂੰ ਬਿਨਾਂ ਮੁਕਾਬਲਾ ਜੇਤੂ ਬਣਾ ਦਿੱਤਾ। ਪਿਛਲੇ ਕਈ ਦਿਨ ਤੋ ਸ਼ਹਿਰ ਦੇ ਸਮੁੱਚੇ ਕਾਰੋਬਾਰੀਆਂ ਦੀ ਨਜਰ ਇਸ ਪਦ ਦੀ ਚੋਣ ’ਤੇ ਲੱਗੀ ਹੋਈ ਸੀ ਭਾਵੇਂ ਇਸ ਸਬੰਧ ਵਿਚ ਸਮੇਂ-2 ’ਤੇ ਕਈ ਅਫਵਾਹਾਂ ਦੇ ਬਾਜਾਰ ਗਰਮ ਹੋਏ ਪਰ ਸੁਰੇਸ਼ ਕੁਮਾਰ ਕਾਲਾ ਦੇ ਰਸੂਖ ਕਾਰਨ ਸਮੁੱਚੇ ਆੜਤੀਆਂ ਨੇ ਇਨਾਂ ਦੇ ਨਾਂਅ ’ਤੇ ਸਰਬਸੰਮਤੀ ਦੀ ਮੋਹਰ ਲਗਾ ਦਿੱਤੀ।
ਉਧਰ ਪ੍ਰਧਾਨਗੀ ਪਦ ਦੇ ਐਲਾਣ ਹੋਣ ਸਾਰ ਹੀ ਸੁਰੇਸ਼ ਕੁਮਾਰ ਕਾਲਾ ਅਤੇ ਉਨਾਂ ਦੇ ਭਰਾਤਾ ਮੱਖਣ ਲਾਲ ਤਾਜੋ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਆਖਿਰ ਤੱਕ ਲੱਗਿਆ ਰਿਹਾ। ਨਵ ਨਿਯੁਕਤ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਨੇ ਸਮੁੱਚੇ ਆੜਤੀਆਂ ਅਤੇ ਸ਼ਹਿਰੀਆਂ ਦਾ ਸਰਬਸੰਮਤੀ ਕਰਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਕਾਰੋਬਾਰੀ ਭਾਈਚਾਰੇ ਵੱਲੋ ਕੀਤੀ ਸਹਿਮਤੀ ’ਤੇ ਉਹ ਸਮੁੱਚੇ ਲੋਕਾਂ ਦੇ ਨੁੰਮਾਇੰਦੇ ਹਨ ਅਤੇ ਆੜਤੀਆਂ ਭਾਈਚਾਰੇ ਵੱਲੋ ਦਿੱਤੀ ਜੁੰਮੇਵਾਰੀ ਨੂੰ ਪੂਰਨ ਤਨਦੇਹੀ ਨਾਲ ਨਿਭਾਉਣ ਦੇ ਨਾਲ ਜੱਥੇਬੰਦੀ ਦੀ ਵਪਾਰਿਕ ਪਕੜ ਨੂੰ ਵਧੇਰੇ ਮਜਬੂਤ ਕਰਨ ਅਤੇ ਵਪਾਰੀਆਂ ਨੂੰ ਆਰਥਿਕ ਪੱਖੋ ਤਾਕਤਵਾਰ ਬਣਾਉਣ ਲਈ ਉਨਾਂ ਦੀਆ ਮੰਗਾਂ ਅਤੇ ਮੁਸ਼ਕਿਲਾਵਾਂ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ। ਉਧਰ ਕਾਲਾ ਤਾਜੋ ਦੇ ਸਰਬਸੰਮਤੀ ਨਾਲ ਪ੍ਰਧਾਨ ਬਣਨ ’ਤੇ ਹੇਮ ਰਾਜ ਸ਼ੰਟੀ ਮੋੜ ਸਾਬਕਾ ਪ੍ਰਧਾਨ ਕੱਚਾ ਆੜਤੀਆਂ, ਅਨੀਸ਼ ਕੁਮਾਰ ਮੌੜ ਸਾਬਕਾ ਪ੍ਰਧਾਨ, ਅਨਿਲ ਕੁਮਾਰ ਭੂਤ ਪ੍ਰਧਾਨ ਨਗਰ ਕੋਸਲ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਸਲ, ਆਸ਼ੂ ਭੂਤ ਸਾਬਕਾ ਪ੍ਰਧਾਨ ਨਗਰ ਕੌਸਲ, ਸੁਸ਼ੀਲ ਕੁਮਾਰ ਸੰਟੀ ਮਿੱਤਲ ਉਦਯੋਗਪਤੀ, ਚੋਧਰੀ ਮਨੌਜ ਕੁਮਾਰ, ਅਸ਼ੋਕ ਕੁਮਾਰ ਭੂਤ, ਅਰਵਿੰਦ ਕੁਮਾਰ ਰੰਗੀ, ਐਸ਼ਲੇ ਬਾਂਸਲ, ਮਨੋਜ ਸਿੰਗਲਾ, ਬੋਬੀ ਤਾਜੋ, ਸੰਜੀਵ ਕੁਮਾਰ ਜਿੰਦਲ ਪ੍ਰਧਾਨ ਚੋਲ ਮਿੱਲਰਜ, ਮੁਨੀਸ਼ ਮਿੱਤਲ ਉਦਯੋਗਪਤੀ, ਡਾ ਨਰੇਸ਼ ਬਾਂਸਲ, ਰਾਵਿੰਦਰ ਕੁਮਾਰ ਤਾਜੋਕੇ, ਸ਼ਿਵ ਲਾਲ ਮੌੜ, ਮਹੇਸ਼ ਕੁਮਾਰ, ਰਾਣਾ ਪੱਖੋ, ਮੁਨੀਸ਼ ਢਿਲਵਾਂ, ਭੂਸ਼ਨ ਕੁਮਾਰ ਵਿੱਕੀ ਠੇਕੇਦਾਰ, ਹੰਸ ਰਾਜ ਬੀ.ਏ, ਬੂਟਾ ਰਾਮ ਕਾਹਨੇਕੇ, ਮਨੋਹਰ ਲਾਲ ਮੌੜ, ਦੀਪਕ ਬਾਂਸਲ, ਗੁਰਜੰਟ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਜਗਰਾਜ ਸਿੰਘ ਬੱਲਾ ਨੰਬਰਦਾਰ, ਜਨਮ ਰਾਜ ਅਕਾਊਟੈਂਟ, ਜਸਵੀਰ ਸਿੰਘ ਸਕੱਤਰ ਮਾਰਕੀਟ ਕਮੇਟੀ, ਅੰਗਰੇਜ ਸ਼ਰਮਾ ਸਣੇ ਸਮੁੱਚੀਆ ਵਪਾਰਿਕ ਜੱਥੇਬੰਦੀਆਂ ਦੇ ਨੁੰਮਾਇਦਿਆਂ ਨੇ ਨਵ ਨਿਯੁਕਤ ਪ੍ਰਧਾਨ ਕਾਲਾ ਤਾਜੋ ਨੂੰ ਮੁਬਾਰਕਬਾਦ ਦਿੱਤੀ। ਜਿਕਰਯੋਗ ਹੈ ਕਿ ਸੁਰੇਸ਼ ਕੁਮਾਰ ਕਾਲਾ ਪਹਿਲਾ ਵੀ ਮਾਰਕੀਟ ਕਮੇਟੀ ਤਪਾ ਦੇ ਮੈਂਬਰ ਵਜੋ ਸੇਵਾ ਨਿਭਾ ਚੁੱਕੇ ਹਨ ਜਦਕਿ ਪਿਛਲੇ ਸਮੇਂ ਤੋ ਰਾਜਸੀ ਪੱਖ ਤੋ ਆਮ ਆਦਮੀ ਪਾਰਟੀ ਵਿਚ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਉਧਰ ਸੁਰੇਸ਼ ਕੁਮਾਰ ਕਾਲਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਰਾਹੀ ਅਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੱਕ ਆੜਤੀਆਂ ਦੀਆ ਕਾਰੋਬਾਰੀ ਮੁਸ਼ਕਿਲਾਵਾਂ ਪਹੁੰਚਾ ਕੇ ਸਮਾਂ ਰਹਿੰਦੇ ਹੱਲ ਕਰਵਾਵਾਗੇਂ।