ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਰਾਈਫਲ ਸ਼ੂਟਿੰਗ ਦੇ 12 ਖਿਡਾਰੀਆਂ ਦੀ ਹੋਈ ਨੈਸ਼ਨਲ ਖੇਡਾਂ ਲਈ ਚੋਣ
ਤਪਾ ਮੰਡੀ 31 ਅਗਸਤ (ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਬੱਚਿਆਂ ਨੇ ਸੀ.ਆਈ.ਐੱਸ.ਸੀ. ਈ ਬੋਰਡ ਦੇ ਚੱਲ ਰਹੇ ਉੱਤਰੀ ਖੇਤਰ ਦੇ ਖੇਡ ਮੁਕਾਬਿਲਆਂ ਵਿਚ ਆਪਣੀ ਜਿੱਤ ਦੀ ਝੰਡੀ ਗੱਡਦੇ ਹੋਏ ਸੰਸਥਾਂ ਦੇ ਬੱਚਿਆਂ ਨੇ ਰਾਈਫਲ ਸ਼ੂਟਿੰਗ ਟੂਰਨਾਮੈਂਟ ਦੇ ਖੇਡ ਮੁਕਾਬਿਲਆਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਸ੍ਰੀਮਤੀ ਬਬਲੀ ਖੀਪਲ ਨੇ ਦੱਸਿਆ ਕਿ ਸੀ.ਆਈ.ਐੱਸ.ਸੀ.ਈ ਬੋਰਡ ਦੇ ਉੱਤਰੀ ਖੇਤਰ ਵਿਚ ਆਉਂਦੇ ਵੱਖ ਵੱਖ ਸਕੂਲਾਂ ਦੇ ਰਾਈਫਲ ਸ਼ੂਟਿੰਗ ਦੇ ਮੁਕਾਬਲੇ ਅਜ਼ੰਪਸ਼ਨ ਕਾਨਵੈਂਟ ਸਕੂਲ ਅਬੋਹਰ ਵਿਖੇ ਕਰਵਾਏ ਗਏ ਸਨ। ਜਿਨਾਂ ਵਿਚ ਸੀ.ਆਈ.ਐੱਸ.ਸੀ.ਈ ਬੋਰਡ ਦੇ ਉੱਤਰੀ ਖੇਤਰ ਵਿਚ ਆਉਂਦੇ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਅਜ਼ੰਪਸ਼ਨ ਕੇਂਨਵੈਂਟ ਸਕੂਲ ਅਬੋਹਰ ਵਿਖੇ ਖਿਡਾਰੀਆਂ ਨੇ ਰਾਈਫਲ ਸ਼ੂਟਿੰਗ ਖੇਡ ਦੇ ਵੱਖ ਵੱਖ ਈਵੈਂਟ ਦੇ ਮੁਕਾਬਿਲਆਂ ਵਿਚ ਆਪਣੀ ਮਿਹਨਤ ਅਤੇ ਤਕਨੀਕ ਦੇ ਬਲਬੂਤੇ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਸੋਨੇ, ਚਾਂਦੀ ਅਤੇ ਤਾਂਬੇ ਦੇ ਕੁੱਲ 12 ਤਗਮੇ ਪ੍ਰਾਪਤ ਕੀਤੇ। ਜਿਨਾਂ ਵਿਚ ਸੋਨੇ ਦੇ 5, ਚਾਂਦੀ ਦੇ 4 ਅਤੇ ਤਾਂਬੇ ਦੇ 3 ਤਗਮੇ ਸ਼ਾਮਿਲ ਹਨ। ਖਿਡਾਰੀਆਂ ਨੇ ਵੱਡੀ ਜਿੱਤ ਹਾਸਿਲ ਕਰਕੇ ਆਪਣਾ ਨਾਮ ਸੀ.ਆਈ.ਐੱਸ.ਸੀ.ਈ ਬੋਰਡ ਦੀਆਂ ਹੋਣ ਵਾਲੀਆ ਨੈਸ਼ਨਲ ਖੇਡਾਂ ਦੀ ਸੂਚੀ ਵਿਚ ਦਰਜ ਕਰਵਾਇਆ ਹੈ। ਨੈਸ਼ਨਲ ਪੱਧਰ ਦੀਆਂ ਖੇਡਾਂ ਸਤੰਬਰ 2022 ਵਿਚ ਬੈਂਗਲੋਰ (ਕਰਨਾਟਕਾ ਰਾਜ) ਵਿਚ ਹੋ ਰਹੀਆਂ ਹਨ। ਜਿਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿਚ ਲੜਕੇ (ਅੰਡਰ19) ਵਿਚ ਸੁਖਪ੍ਰੀਤ ਸਿੰਘ (ਪੀਪ ਸਾਈਟ), ਰਣਦੀਪ ਸਿੰਘ ਬਰਿੰਗ (ਓਪਨ ਸਾਈਟ) ਅਤੇ ਲੜਕੀਆ (ਅੰਡਰ19) ਵਿਚ ਖੁਸ਼ਪ੍ਰੀਤ ਕੌਰ (ਓਪਨ ਸਾਈਟ), ਸਹਿਜਪ੍ਰੀਤ ਕੌਰ (ਏਅਰ ਪਿਸਟਲ) ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਸੋਨੇ ਦੇ ਤਗਮੇ ਜਿੱਤੇ। ਮਾਨਵੀ (ਏਅਰ ਪਿਸਟਲ) ਵਿਚ ਦੂਸਰੇ ਸਥਾਨ ਤੇ ਰਹਿ ਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਲੜਕੇ ( ਅੰਡਰ 17) ਵਿਚ ਸਹਿਜ ਪਾਲ (ਓਪਨ ਸਾਈਟ) ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਦੇ ਤਗਮੇ ਤੇ ਜਿਤ ਹਾਸਿਲ ਕੀਤੀ। ਲੜਕੇ (ਅੰਡਰ14) ਵਿਚ ਅਰਸ਼ਦੀਪ ਸਿੰਘ (ਪੀਪ ਸਾਈਟ) ਨੇ ਦੂਸਰੇ ਸਥਾਨ ਤੇ ਰਹਿ ਕੇ ਚਾਂਦੀ ਅਤੇ ਹਰਮਨਦੀਪ ਸਿੰਘ (ਪੀਪ ਸਾਈਟ), ਹਰਮਨਦੀਪ ਸਿੰਘ ਪੁੱਤਰ ਸੁਖਜੀਵਨ ਸਿੰਘ (ਓਪਨ ਸਾਈਟ) ਨੇ ਤੀਜੇ ਸਥਾਨ ਤੇ ਰਹਿ ਕੇ ਤਾਂਬੇ ਦੇ ਤਗਮੇ ਜਿੱਤੇ। ਇਸੇ ਤਰਾ ਲੜਕੀਆਂ (ਅੰਡਰ14) ਵਿਚ ਪ੍ਰਨੀਤ ਕੌਰ (ਓਪਨ ਸਾਈਟ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨਾ ਦਾ ਤਗਮਾ ਹਾਸਿਲ ਕੀਤਾ, ਰੂਪਿੰਦਰਜੀਤ ਕੌਰ (ਓਪਨ ਸਾਈਟ) ਵਿਚ ਦੂਸਰੇ ਅਤੇ ਪ੍ਰਬਨੂਰ ਕੌਰ (ਪੀਪ ਸਾਈਟ) ਵਿਚ ਤੀਜੇ ਸਥਾਨ ਤੇ ਰਹਿ ਕੇ ਕ੍ਰਮਵਾਰ ਚਾਂਦੀ ਅਤੇ ਤਾਂਬੇੇ ਦੇ ਤਗਮੇ ਜਿੱਤੇ। ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਸ੍ਰੀਮਤੀ ਬਬਲੀ ਖੀਪਲ ਨੇ ਸਮੁੱਚੇ ਜੇਤੂ ਖਿਡਾਰੀਆਂ ਅਤੇ ਕੋਚ ਸਾਹਿਬਾਨ ਨੂੰ ਰਾਈਫਲ ਸ਼ੂਟਿੰਗ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਖਿਡਾਰੀਆਂ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੈਂਗਲੋਰ (ਕਰਨਾਟਕਾ ਰਾਜ) ਵਿਚ ਹੋਣ ਵਾਲੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਚੁਣੇ ਜਾਣ ਤੇ ਸੰਸਥਾ ਨੂੰ ਮਾਣ ਹੈ। ਉਹਨਾਂ ਨੇ ਕਾਮਨਾ ਕੀਤੀ ਕਿ ਖਿਡਾਰੀ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਜਿੱਤ ਪ੍ਰਾਪਤ ਕਰਕੇ ਆਪਣੇ ਮਾਪਿਆਂ, ਕੋਚ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨਗੇ। ਜੇਤੂ ਖਿਡਾਰੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ, ਕੋਚ ਅਤੇ ਵਿਦਿਆਰਥੀ ਹਾਜਰ ਸਨ।