ਢਿਲਵਾਂ ਵਿਖੇ ਤੀਆ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ
7ਡੇਅ ਨਿਊਜ ਸਰਵਿਸ
ਨੇੜਲੇ ਪਿੰਡ ਢਿਲਵਾਂ ਵਿਖੇ ਮੁਸਕਾਨ ਬਿਊੁਟੀ ਪਾਰਲਰ ਵੱਲੋ ਤੀਆ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਔਰਤਾਂ ਅਤੇ ਕੁੜੀਆਂ ਨੇ ਰਲਮਿਲ ਕੇ ਪੰਜਾਬੀ ਵਿਰਸੇ ਦਾ ਪ੍ਰਤੀਕ ਗਿੱਧਾ ਵਿਚ ਪੰਜਾਬੀ ਬੋਲੀਆਂ ਰਾਹੀ ਰੰਗ ਬੰਨਿਆਂ। ਮੈਡਮ ਮੁਸਕਾਨ ਵੱਲੋ ਸੱਭਿਆਚਾਰ ਪ੍ਰਦਰਸ਼ਨੀ ਲਗਾਈ। ਰੰਗਾਂ ਰੰਗ ਪ੍ਰੋਗਰਾਮ ਦੌਰਾਨ ਗਿੱਧਾ ਅਤੇ ਭੰਗੜਾ ਦੀ ਵਧੀਆ ਪੇਸ਼ਕਾਰੀ ਰਾਹੀ ਸਾਉਣ ਮਹੀਨੇ ਨਾਲ ਸਬੰਧਤ ਤੀਜ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਜੁੜੀਆ।
ਸਮਾਗਮ ਵਿਚ ਮੁੱਖ ਮਹਿਮਾਨ ਅਤੇ ਇਨਾਮ ਵੰਡਣ ਦੀ ਰਸਮ ਮੈਡਮ ਸੀਮਾ ਗਰਗ ਬਾਲਾ ਜੀ ਕਲਾਥ ਹਾਊਸ ਵਾਲਿਆਂ ਨੇ ਨਿਭਾਈ। ਜਿਨਾਂ ਨੇ ਸਮਾਗਮ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਮੰਚ ਸੰਚਾਲਣ ਦੀ ਭੂਮਿਕਾ ਮੈਡਮ ਮੰਜੂ ਬਾਲਾ ਨੇ ਵਧੀਆ ਢੰਗ ਨਾਲ ਨਿਭਾਇਆ। ਉਨਾਂ ਲੋਕਾਂ ਨੂੰ ਪੰਜਾਬ ਸੱਭਿਆਚਾਰ ਨਾਲ ਜੁੜਣ ਦਾ ਸੁਨੇਹਾ ਦਿੱਤਾ। ਇਸ ਮੌਕੇ ਜਸਵਿੰਦਰ ਕੌਰ, ਕੁਲਦੀਪ ਕੌਰ, ਮਨਜੀਤ ਕੌਰ, ਪਿ੍ਰਆ, ਰੂੁਪਿੰਦਰ ਕੌਰ, ਨੈਨਸੀ, ਦਲਜੀਤ ਕੌਰ, ਬਲਵਿੰਦਰ, ਸੰਦੀਪ, ਕੁਲਦੀਪ ਕੌਰ, ਪ੍ਰਨੀਤ ਬੇਗਮ, ਪਰਮਜੀਤ ਕੌਰ, ਹਰਦੀਪ ਕੌਰ ਮੈਡਮ ਆਦਿ ਵੀ ਹਾਜਰ ਸਨ।