ਇਤਿਹਾਸ ਗਵਾਹ, ਹਲਕਾ ਫੂਲ ਨੇ ਹਮੇਸ਼ਾਂ ਨਵੇਂ ਚੇਹਰੇ ਨੂੰ ਚਮਕਾਇਆ, ਹੁਣ ਹਿੰਦਾਂ ਮਹਿਰਾਜ ਉਭਰੇਗਾ !
ਅਕਾਲੀ ਦਲ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ ਲਈ ਲੋਕ ਸਭਾ ਅਤੇ ਪੰਚਾਇਤੀ ਚੋਣਾਂ ਵੱਕਾਰ ਦਾ ਸੁਆਲ
ਰਾਮਪੁਰਾ ਫੂਲ (ਬਠਿੰਡਾ) 13 ਸਤੰਬਰ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) : - ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਸ੍ਰੋਮਣੀ ਅਕਾਲੀ ਦਲ ਵੱਲੋ ਨਵਾਂ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ ਲਗਾਉਣ ਉਪਰੰਤ ਸਿਆਸੀ ਤਸਵੀਰ ਬਦਲਣੀ ਸ਼ੁਰੂ ਹੋ ਗਈ ਹੈ, ਭਾਵੇਂ ਫੂਲ ਹਲਕੇ ਦੀ ਸਿਆਸਤ ਵਿਚ ਵਿਧਾਨ ਸਭਾ ਚੋਣਾਂ 2022 ਤੋ ਬਾਅਦ ਇਕ ਵੱਡਾ ਸਿਆਸੀ ਫੇਰਬਦਲ ਵਿਖਾਈ ਦਿੱਤਾ। ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ। ਜਿਸ ਤੋ ਬਾਅਦ ਕਈ ਸਾਲ ਤੱਕ ਕਾਂਗਰਸ ਦਾ ਦਬਦਬਾ ਰਹਿਣ ਵਾਲੇ ਇਸ ਹਲਕੇ ਅੰਦਰ ਪਾਰਟੀ ਬੇਕਫੁੱਟ ’ਤੇ ਚਲੀ ਗਈ, ਭਾਵੇਂ ਪਾਰਟੀ ਦਾ ਹੇਠਲਾ ਕੇਡਰ ਇਸ ਨੂੰ ਬਚਾਉਣ ਲਈ ਪੂਰੀ ਤਰਾਂ ਯਤਨਸ਼ੀਲ ਹੈ। ਉਧਰ ਅਕਾਲੀ ਦਲ ਤੋ ਇਥੇ ਦੋ ਚੋਣਾਂ ਜਿੱਤਣ ਵਾਲੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਵੀ ਹਲਕਾ ਫੂਲ ਦੀ ਥਾਂ ਆਉਣ ਵਾਲੇ ਭਵਿੱਖ ਵਿਚ ਹਲਕਾ ਮੌੜ ਤੋ ਸਿਆਸੀ ਕਿਸਮਤ ਅਜਮਾਉਣ ਦਾ ਆਪਣਾ ਫੈਸਲਾ ਲੈ ਲਿਆ ਹੈ, ਭਾਵੇਂ ਉਨਾਂ ਨੇ ਇਹ ਇੱਛਾ ਲੰਘੀਆ ਵਿਧਾਨ ਸਭਾ ਚੋਣਾਂ ਵਿਚ ਵੀ ਜਾਹਿਰ ਕੀਤੀ ਸੀ ਪਰ ਪਾਰਟੀ ਨੇ ਉਨਾਂ ਦੀ ਥਾਂ ਤੇਜ ਤਰਾਰ ਬੁਲਾਰੇ ਜਗਮੀਤ ਸਿੰਘ ਬਰਾੜ ਨੂੰ ਟਿਕਟ ਦੇ ਕੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਪਰ ਪਿਛਲੇ ਸਮਿਆਂੲ ਵਿਚ ਹੀ ਆਗੂ ਬਰਾੜ ਦੇ ਅਕਾਲੀ ਦਲ ਖਿਲਾਫ ਚੁੱਕੇ ਝੰਡੇ ਤੋ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ’ਤੇ ਹਲਕਾ ਮੌੜ ਦੀ ਵਾਂਗਡੋਰ ਸਿੰਕਦਰ ਸਿੰਘ ਮਲੂਕਾ ਹੱਥ ਫੜਾ ਦਿੱਤੀ। ਜਿਸ ਤੋ ਬਾਅਦ ਛੇ ਮਹੀਨਿਆਂ ਦੇ ਕਰੀਬ ਦੋਵੇ ਹਲਕੇ ਫੂਲ ਅਤੇ ਮੋੜ ਅੰਦਰ ਵਿਚਰਣ ’ਤੇ ਮਲੂਕਾ ਨੇ ਆਖਿਰ ਆਪਣੇ ਕਰੀਬੀ ਹਰਿੰਦਰ ਸਿੰਘ ਹਿੰਦਾ ਮਹਿਰਾਜ ਨੂੰ ਸਿਆਸੀ ਉਤਰਾਧਿਕਾਰੀ ਵਜੋ ਪਾਰਟੀ ਪ੍ਰਧਾਨ ਬਾਦਲ ਅੱਗੇ ਪੇਸ਼ ਕੀਤਾ। ਪਾਰਟੀ ਨੇ ਆਪਣੀਆ ਰਵਾਇਤਾਂ ਅਨੁਸਾਰ ਹਲਕਾ ਰਾਮਪੁਰਾ ਫੂਲ ਤੋ ਹਿੰਦਾ ਮਹਿਰਾਜ ਨੂੰ ਸਿਆਸੀ ਗਤੀਵਿਧੀਆਂ ਲਈ ਇੰਚਾਰਜ ਲਗਾ ਦਿੱਤਾ, ਭਾਵੇਂ ਨਵੇਂ ਬਣੇ ਹਲਕਾ ਇੰਚਾਰਜ ਹਿੰਦਾਂ ਮਹਿਰਾਜ ਲਈ ਮੁੱਢਲੇ ਦੌਰ ਵਿਚ ਕਈ ਤਰਾਂ ਦੀਆ ਕਿਆਸ ਅਰਾਈਆ ਲਗਾਈਆ ਜਾ ਰਹੀਆ ਹਨ, ਪਰ ਇਤਿਹਾਸ ਗਵਾਹ ਹੈ ਕਿ ਹਲਕਾ ਰਾਮਪੁਰਾ ਫੂਲ ਨੇ ਹਮੇਸ਼ਾਂ ਹੀ ਨਵੇਂ ਚੇਹਰਿਆਂ ਅਤੇ ਖਾਸ ਕਰ ਨੌਜਵਾਨਾਂ ਨੂੰ ਸਿਆਸੀ ਤੋਰ ’ਤੇ ਉੱਚਾ ਚੁੱਕਿਆ ਹੈ। ਜਿਸ ਦੀ ਮਿਸਾਲ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ ਹਨ, ਜਿਨਾਂ ਨੇ 2002 ਵਿਚ ਹਲਕੇ ਅੰਦਰੋ ਇਕ ਸਰਪੰਚ ਅਤੇ ਜਿਲਾ ਪ੍ਰੀਸ਼ਦ ਮੈਂਬਰ ਵਜੋ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਕੇ ਹਲਕੇ ਦੀ ਤਿੰਨ ਵਾਰ ਨੁੰਮਾਇਦਗੀ ਹੀ ਨਹੀ ਕੀਤੀ ਬਲਕਿ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਪਦ ਤੱਕ ਦਾ ਸਫਰ ਤੈਅ ਕੀਤਾ ਜਦਕਿ ਪਹਿਲੀ ਚੋਣ ਆਜਾਦ ਉਮੀਦਵਾਰ ਵਜੋ ਲੜਣ ਵਾਲੇ ਕਾਂਗੜ ਨੇ 2002 ਵਿਚ ਉਸ ਵੇਲੇ ਦੋ ਕੈਬਨਿਟ ਮੰਤਰੀਆਂ ਹਰਬੰਸ ਸਿੰਘ ਸਿੱਧੂ ਕਾਂਗਰਸ ਅਤੇ ਸਿੰਕਦਰ ਸਿੰਘ ਮਲੂਕਾ ਅਕਾਲੀ ਭਾਜਪਾ ਨੂੰ ਹਰਾ ਕੇ ਅਸੈਂਬਲੀ ਦੀਆ ਪੋੜੀਆ ਚੜੇ ਸਨ ਅਤੇ ਲੰਘੀਆ ਚੋਣਾਂ ਵਿਚ ਵੀ ਦੋ ਕੈਬਨਿਟ ਮੰਤਰੀਆਂ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਿੰਕਦਰ ਸਿੰਘ ਮਲੂਕਾ ਨੂੰ ਹਰਾ ਕੇ ਨਵੇਂ ਚਹੇਰੇ ਵਜੋ ਨਿੱਤਰੇ ਆਪ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਵੀ ਹਲਕਾ ਅੰਦਰੋ ਵਿਧਾਇਕ ਬਣੇ। ਹੁਣ ਜਿਹੜੀਆ ਧਿਰਾਂ ਹਰਿੰਦਰ ਹਿੰਦਾ ਮਹਿਰਾਜ ਨੂੰ ਸਿਆਸੀ ਤੌਰ ’ਤੇ ਹੱਲਕੇ ਵਿਚ ਲੈਣਗੀਆ, ਉਨਾਂ ਪੱਲੇ ਬਾਅਦ ਵਿਚ ਪਛਤਾਉਣ ਤੋ ਸਿਵਾਏ ਕੁਝ ਨਹੀ ਰਹਿਣਾ ਕਿਉਕਿ ਮਹਿਰਾਜ ਪਿੰਡ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੋਣ ਕਾਰਨ ਇਥੋ ਕਾਂਗਰਸ ਦੇ ਹਮੇਸ਼ਾਂ ਸਿਆਸੀ ਤੌਰ ’ਤੇ ਤਾਕਤਵਾਰ ਹੋਣ ਦੇ ਅੰਦਾਜੇ ਲਾਏ ਜਾਂਦੇ ਰਹੇ ਹਨ, ਪਰ ਜਦ ਤੋ ਹਿੰਦਾਂ ਮਹਿਰਾਜ ਨੇ ਸਿੱਧੇ ਤੌਰ ‘ਤੇ ਸਰਗਰਮ ਸਿਆਸਤ ਵਿਚ ਹਿੱਸਾ ਲਿਆ ਸੀ ਤਦ ਤੋ ਮਹਿਰਾਜ ਅੰਦਰ ਕਾਂਗਰਸ ਨੂੰ ਵੱਡੀ ਠੱਲ ਪਈ ਸੀ, ਇਹ ਕੋਈ ਹੋਰ ਨਹੀ ਬਲਕਿ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵਿਚ ਕਾਗਰਸੀਆਂ ਦੇ ਮੂੰਹੋ ਅਕਸਰ ਸੁਣਿਆ ਜਾਂਦਾ ਸੀ ਅਤੇ ਪਿਛਲੇ ਸਮੇਂ ਵੀ ਕਾਂਗਰਸ ਵਰਗੀ ਤਕੜੀ ਸਿਆਸੀ ਧਿਰ ਮਹਿਰਾਜ ਅੰਦਰ ਹਿੰਦੇ ਦੇ ਸਿਆਸੀ ਕੱਦ ਦਾ ਮੁਕਾਬਲਾ ਕਰਨ ਲਈ ਕੋਈ ਲੀਡਰ ਨਹੀ ਬਣਾ ਸਕੀ ਸੀ ਜਦਕਿ ਹੁਣ ਇਹੋ ਹਾਲ ਆਮ ਆਦਮੀ ਪਾਰਟੀ ਦਾ ਵੀ ਹੈ, ਜੋ ਇਸ ਜੋਰ ਯਤਨ ਵਿਚ ਲੱਗੀ ਹੋਈ ਹੈ ਕਿ ਮਹਿਰਾਜ ਨੂੰ ਜਿੱਤ ਕੇ ਹਲਕੇ ’ਤੇ ਜਿੱਤ ਦਰਜ ਕੀਤੀ ਜਾ ਸਕੇ, ਪਰ ਕਹਿਣ ਨੂੰ ਕੋਈ ਕੁਝ ਕਹਿ ਲਵੇ, ਹਰਿੰਦਰ ਸਿੰਘ ਹਿੰਦਾਂ ਮਹਿਰਾਜ ਵਿਚ ਇਕ ਲੀਡਰ ਬਣਨ ਦੇ ਲੋੜੀਦੇ ਗੁਣ ਹਨ, ਜਿਨਾਂ ਦਾ ਸਿਆਸੀ ਭਵਿੱਖ ਫਿਲਹਾਲ ਚਮਕਦਾ ਵਿਖਾਈ ਦਿੰਦਾ ਹੈ। ਜਿਸ ਦੀ ਮੁੱਢਲੀ ਸਿਆਸੀ ਪ੍ਰੀਖਿਆ ਆਉਦੀਆ ਪੰਚਾਇਤੀ ਚੋਣਾਂ ਅਤੇ ਲੋਕ ਸਭਾ ਚੋਣਾਂ ਹਨ, ਜੇਕਰ ਇੰਚਾਰਜ ਹਿੰਦਾਂ ਮਹਿਰਾਜ ਨੇ ਪੂਰਨ ਲਗਨ ਅਤੇ ਮਿਹਨਤ ਸਿਆਸੀ ਫੀਲਡ ਵਿਚ ਕਰਕੇ ਆਪਣੀ ਜਨਮ ਭੂਮੀ ਨੂੰ ਸਿਆਸੀ ਭੂਮੀ ਵਜੋ ਅਪਣਾਇਆ ਅਤੇ ਇਸ ਨੂੰ ਸਮਰਪਿਤ ਹੋ ਗਏ ਤਦ ਸਮੁੱਚੇ ਅਕਾਲੀਆ ਦੇ ਸਾਥ ਨਾਲ ਪਾਰਟੀ ਦੀ ਹਲਕੇ ਅੰਦਰ ਗੋਤੇ ਖਾ ਰਹੀ ਕਿਸ਼ਤੀ ਇਥੋ ਜਰੂਰ ਪਾਰ ਲੱਗ ਸਕਦੀ ਹੈ।