ਸਰਹੱਦੀ ਇਲਾਕੇ ਦੇ ਝੋਨਾ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਨਿਰੰਤਰ ਜਾਰੀ!
ਚੰਡੀਗੜ੍ਹ, 8 ਨਵੰਬਰ 7ਡੇਅ ਨਿੳੂਜ ਸਰਵਿਸ :- ਪੰਜਾਬ ਦੇ ਸਰਹੱਦੀ ਇਲਾਕੇ ਦੇ ਝੋਨਾ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਲਗਾਤਾਰ ਬਰਕਰਾਰ ਹੈ ਕਿਉਕਿ ਮਾਲਵੇ ਵਿਚ ਮੁੜ ਸਰਹੱਦੀ ਇਲਾਕੇ ਗੁਰਦਾਸਪੁਰ, ਤਰਨਤਾਰਨ ਅਤੇ ਅੰਮਿ੍ਰਤਸਰ ਦੀਆ ਮੰਡੀਆਂ ਵਿਚੋ ਝੋਨੇ ਦੇ ਭਰੇ ਵੱਡੇ ਟਰਾਲਿਆਂ ਦੇ ਮੂੰਹ ਇਕ ਵਾਰ ਫੇਰ ਇਧਰ ਨੂੰ ਆਉਦੇ ਵਿਖਾਈ ਦੇ ਰਹੇ ਹਨ ਜਦਕਿ ਇਹ ਵਰਤਾਰਾ ਪਿਛਲੇ ਦਹਾਕੇ ਭਰ ਤੋ ਲਗਾਤਾਰ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਇਲਾਕਿਆਂ ਅੰਦਰੋ ਪਿਛਲੇ ਦਹਾਕੇ ਭਰ ਤੋ ਝੋਨਾ ਮਾਲਵੇ ਦੀਆ ਚੋਲ ਮਿੱਲਾਂ ਵਿਚ ਛੜਾਈ ਲਈ ਮਿੱਲ ਮਾਲਿਕ ਲੈ ਕੇ ਆਉਦੇ ਹਨ, ਕਿਉਕਿ ਉਕਤ ਇਲਾਕੇ ਦੀਆ ਮਿੱਲਾਂ ਪਿਛਲੇ ਸਮੇਂ ਕਈ ਵੱਖ ਵੱਖ ਕਾਰਨਾਂ ਕਰਕੇ ਉਜਾੜੇ ਵਿਚ ਚਲੀਆ ਗਈਆ ਸਨ। ਜਿਸ ਤੋ ਬਾਅਦ ਉਥੇ ਝੋਨੇ ਦੇ ਰੁਲਣ ਕਾਰਨ ਝੋਨਾ ਕਾਸ਼ਤਕਾਰ ਕਿਸਾਨ ਦੀਆ ਧਾਹਾਂ ਲਗਾਤਾਰ ਨਿਕਲੀਆ ਸਨ। ਸਮੇਂ ਦੇ ਹਾਕਮਾਂ ਨੇ ਇਸ ਸਮੱਸਿਆਂ ਦੇ ਹੱਲ ਲਈ ਆਰ.ਓ (ਰਲੀਜਡ ਆਰਡਰ) ਨਾਂਅ ਹੇਠ ਇਕ ਅਜਿਹਾ ਨੁਕਤਾ ਕੱਢਿਆ। ਜਿਸ ਵਿਚ ਆਰ.ਓ ਰਾਹੀ ਉਧਰਲੀ ਝੋਨੇ ਦੀ ਜਿਣਸ ਨੂੰ ਇਧਰ ਲਿਆ ਕੇ ਛੜਾਈ ਕੀਤਾ ਜਾਂਦਾ ਸੀ, ਪਹਿਲਾ ਪਹਿਲ ਉਕਤ ਝੋਨੇ ਨੂੰ ਇਧਰ ਲਿਆਉਣ ਵਾਲੇ ਮਿੱਲ ਮਾਲਿਕ ਖਰੀਦ ਕੇਂਦਰਾਂ ਵਿਚ ਬੈਠੇ ਸਰਹੱਦੀ ਇਲਾਕੇ ਦੇ ਆੜਤੀਆਂ ਰਾਹੀ ਕਿਸਾਨਾਂ ਤੋ ਕੱਟ ਜਾਂ ਫੇਰ ਨਗਦੀ ਦੇ ਰੂਪ ਵਿਚ ਮੋਟੀ ਉਗਰਾਹੀ ਲੈ ਕੇ ਆਉਦੇ ਸਨ, ਕਿਉਕਿ ਫੜਾਂ ਵਿਚ ਝੋਨੇ ਨੂੰ ਵੇਚਣ ਲਈ ਕਈ ਦਿਨਾਂ ਵਿਚ ਬੈਠੇ ਕਿਸਾਨ ਥੱਕ ਟੁੱਟ ਚੁੱਕੇ ਹੁੰਦੇ ਸਨ, ਜਿਸ ਕਾਰਨ ਮਾਲਵੇ ਦੀਆ ਮਿੱਲਾਂ ਦੇ ਮਾਲਿਕਾਂ ਦੀ ਉਥੇ ਹਾਜਰੀ ਵੇਖਦੇ ਹੀ ਉਨ੍ਹਾਂ ਵੱਲੋ ਬਿਨ੍ਹਾਂ ਕਿਸੇ ਸ਼ਰਤ ’ਤੇ ਹਾਂ ਕਰ ਦਿੱਤੀ ਜਾਂਦੀ ਸੀ। ਜਿਸ ਕਾਰਨ ਦੱਬ ਕੇ ਝੋਨੇ ਨੂੰ ਕਾਟ ਜਾਂ ਫੇਰ ਆੜਤੀਏ ਰਾਹੀ ਨਗਦੀ ਦੇ ਰੂੁਪ ਵਿਚ ਹੱਥ ਰੰਗੇ ਜਾਂਦੇ ਸਨ, ਇਹ ਵਰਤਾਰਾ ਕਾਫੀ ਸਮਾਂ ਚਲਦਾ ਰਿਹਾ, ਜਿਨ੍ਹਾਂ ਵਿਚ ਅਧਿਕਾਰੀਆਂ ਸਣੇ ਹਰੇਕ ਵੱਡੇ ਛੋਟੇ ਬਾਬੂ ਦਾ ਵੀ ਹਿੱਸਾ ਪੱਤੀ ਹੁੰਦਾ ਸੀ, ਜੋ ਆਰ.ਓ ਨਾਲ ਸਬੰਧਤ ਸੀ। ਲੰਬਾਂ ਸਮਾਂ ਚਲੀ ਇਸ ਖੇਡ ਤੋ ਬਾਅਦ ਜਿਆਦਾ ਸਰਹੱਦੀ ਇਲਾਕੇ ਦੀਆ ਮੰਡੀਆਂ ਵਿਚ ਮਾਲਵੇ ਦੀਆ ਮਿੱਲਾਂ ਦੇ ਮਾਲਿਕਾ ਦੀ ਭੀੜ ਵਧਣੀ ਸ਼ੁਰੂ ਹੋਈ ਤਦ ਉਧਰੋ ਆਉਣ ਵਾਲੇ ਵੱਡੇ ਟਰਾਲਿਆਂ ਵਾਲੇ ਝੋਨੇ ਦੀ ਥੋੜੀ ਬਹੁਤ ਬੁੱਕਤ ਪੈਣੀ ਸ਼ੁਰੂ ਹੋਈ ਜਦਕਿ ਇਧਰਲੀਆ ਮੰਡੀਆਂ ਵਿਚ ਅਲਾਟ ਹੋਏ ਝੋਨੇ ਦੀ ਮੰਗ ਜਿਆਦਾ ਹੋਣ ਅਤੇ ਮਿੱਲਾਂ ਲੋੜ ਤੋ ਵੱਧ ਹੋਣ ਕਾਰਨ ਛੜਾਈ ਲਈ ਮਿਲਣ ਵਾਲੇ ਝੋਨੇ ਤੇ ਕੱਟ ਦੀ ਮਾਤਰਾ ਆਏ ਸਾਲ ਵਧਦੀ ਨਜਰ ਆਈ। ਜਿਸ ਤੋ ਬਾਅਦ ਸਰਹੱਦੀ ਏਰੀਏ ਦਾ ਝੋਨਾ ਚੰਗਾ ਲੱਗਣਾ ਸ਼ੁਰੂ ਹੋਇਆ, ਉਧਰ ਵਧਦੀ ਮੰਗ ਵੇਖ ਕੇ ਉਧਰਲਿਆਂ ਨੇ ਵੀ ਆਪਣੇ ਹੱਥ ਪਿਛਾਂਹ ਨੂੰ ਖਿੱਚਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਟਰਾਲਿਆਂ ਦੇ ਦਿੱਤੇ ਜਾਣ ਵਾਲੇ ਕਿਰਾਏ ਦਾ ਅੱਧੋ ਅੱਧ ਜਾਂ ਹੋਰ ਵੱਧ ਘੱਟ ’ਤੇ ਨਿਬੜਣਾ ਸ਼ੁਰੂ ਹੋਇਆ, ਭਾਵੇਂ ਸਰਕਾਰੀ ਤੌਰ ’ਤੇ ਭਾੜਾ ਸਰਕਾਰ ਦੇ ਖਾਤਿਓ ਹੀ ਆਉਣਾ ਹੁੰਦਾ ਸੀ ਅਤੇ ਦੋ ਪਾਸਿਓ ਕਿਰਾਏ ਦੇ ਨਾਂਅ ’ਤੇ ਚੁੰਝ ਮਾਰਨ ਵਾਲਿਆਂ ਦੀ ਚੁੰਝ ਹੁਣ ਦੁੱਗਣੀ ਦੀ ਥਾਂ ਡੂਹਢੀ ਰਹਿ ਗਈ ਸੀ। ਪਰ ਇਸ ਵਾਰ ਸ਼ੁਰੂਆਤੀ ਦੌਰ ’ਚ ਸਰਕਾਰ ਵੱਲੋ ਸਰਹੱਦੀ ਇਲਾਕੇ ਅੰਦਰੋ ਭਾੜੇ ਤੋ ਹੱਥ ਖਿੱਚਣ ਕਾਰਨ ਪਹਿਲਾ ਉਨ੍ਹਾਂ ਮਿੱਲ ਮਾਲਿਕਾਂ ਦੇ ਆਰ.ਓ ਕੱਟੇ ਗਏ, ਜਿਹੜੇ ਆਪਣੇ ਖਰਚੇ ’ਤੇ ਸਰਹੱਦੀ ਇਲਾਕੇ ਵਾਲਾ ਝੋਨਾ ਚੁੱਕਣ ਲਈ ਰਾਜੀ ਸਨ, ਧੜਾਧੜ ਪਏ ਆਰ.ਓ ਨੇ ਸਰਕਾਰ ਦੇ ਸਾਰੇ ਵਹਿਮ ਕੱਢ ਦਿੱਤੇ ਅਤੇ ਹਜਾਰਾਂ ਦੀ ਗਿਣਤੀ ਵਿਚ ਆਰ.ਓ ਬਿਨ੍ਹਾਂ ਭਾੜੇ ਵਾਲੇ ਪੱਲਿਓ ਖਰਚ ਵਾਲੇ ਪਏ, ਪਰ ’ਬਿੱਲੀ ਦੇ ਭਾਗੀ ਕਦ ਛਿੱਕਾ ਟੁੱਟਦਾ ਐ’ ਦੀ ਕਹਾਵਤ ਇਥੇ ਵੀ ਸੱਚ ਹੋਈ, ਪੰਜਾਬ ਦੇ ਮਿੱਲਰਾਂ ਦੀਆ ਵੱਖੋ ਵੱਖ ਯੂਨੀਅਨਾਂ ਨੇ ਹੜਤਾਲ ਦਾ ਸੱਦਾ ਦੇ ਦਿੱਤਾ। ਜਿਸ ਵਿਚ ਲੋਕਲ ਖਰੀਦ ਕੇਂਦਰਾਂ ਵਿਚੋ ਝੋਨਾ ਚੁੱਕਣ ਤੋ ਮਨਾਹੀ ਦੇ ਨਾਲੋ ਨਾਲ ਸਰਹੱਦੀ ਏਰੀਏ ਵਾਲੇ ਝੋਨੇ ਦੀ ਲੁਹਾਈ ’ਤੇ ਵੀ ਰੋਕ ਸੀ ਜਦਕਿ ਮਾਲਵੇ ਨਾਲੋ ਪਹਿਲਾ ਆਉਦੀ ਉਥੋ ਦੀ ਫਸਲ ਨੂੰ ਵੇਚਣ ਲਈ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਲਈ ਆ ਹੁਕਮ ਹੋਰ ਵੀ ਮੰਦ ਭਾਗੇ ਸਨ, ਭਾਵੇਂ ਹਡਤਾਲ ਖੁੱਲਣ ਤੋ ਬਾਅਦ ਯਕਲਕ ਉਥੋ ਦਾ ਝੋਨਾ ਲੋਕਲ ਮਿੱਲਾਂ ਅੰਦਰ ਸਿੰਗਾਰ ਬਣਦਾ ਵਿਖਾਈ ਦਿੱਤਾ, ਪਰ ਹੋਲੀ ਹੋਲੀ ਹੋਏ ਪੂਲ ਤੋ ਬਾਅਦ ਮੁੜ ਇਕ ਵਾਰ ਮਾਲਵੇ ਅੰਦਰਲੀਆ ਮੰਡੀਆਂ ਵਿਚ ਹੀ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋਏ। ਜਿਸ ਤੋ ਬਾਅਦ ਉਥੇ ਦੇ ਝੋਨੇ ਦੀ ਬੁੱਕਤ ਘੱਟਣੀ ਸ਼ੁਰੂ ਹੋਈ ਅਤੇ ਹੁਣ ਇਕ ਵਾਰ ਫੇਰ ਉਥੇ ਜਾਣ ਵਾਲੇ ਵਪਾਰੀ ਭਾੜੇ ਦੇ ਨਾਲੋ ਨਾਲ ਹਰੇ ਜਾਂ ਬਦਰੰਗੇ ਦਾਣੇ ਦੇ ਨਾਂਅ ਹੇਠ ਕੱਟ ਲੈ ਕੇ ਆ ਰਹੇ ਹਨ।
ਸਰਹੱਦੀ ਇਲਾਕੇ ਵਿਚ ਲੱਗੀਆ ਮਿੱਲਾਂ ਵੀ ਨਾ ਰੋਕ ਸਕੀਆ ਇਹ ਵਰਤਾਰਾ- ਪੰਜਾਬ ਸਰਕਾਰ ਵੱਲੋ ਸਰਹੱਦੀ ਇਲਾਕੇ ਨੂੰ ਵਿਸ਼ੇਸ ਛੋਟਾ ਦੇ ਕੇ ਉਥੇ ਚੋਲ ਮਿੱਲਾਂ ਉਸਾਰਣ ਲਈ ਕਾਰੋਬਾਰੀਆਂ ਨੂੰ ਉਤਸ਼ਾਹਿਤ ਕੀਤਾ ਗਿਆ। ਜਿਸ ਦੀ ਬਦੋਲਤ ਸੈਕੜੇ ਮਿੱਲਾਂ ਉਥੇ ਹੋਂਦ ਵਿਚ ਆਈਆ, ਭਾਵੇਂ ਪਹਿਲਾ ਪਹਿਲ 2 ਸਤੱਬਰ ਤੱਕ ਜਿਨ੍ਹਾਂ ਮਿੱਲਾਂ ਅੰਦਰ ਬਿਜਲੀ ਦਾ ਕੁਨੈਕਸ਼ਨ ਹੋ ਗਿਆ ਸੀ, ਉਨ੍ਹਾਂ ਮਿੱਲਾਂ ਨੂੰ ਝੋਨਾ ਅਲਾਟ ਕਰਨ ਸਬੰਧੀ ਸਰਕਾਰ ਨੇ ਵੱਖੋ ਵੱਖ ਨੀਤੀਆ ਬਣਾਈਆ, ਪਰ ਬਾਅਦ ਵਿਚ ਮਿੱਲ ਮਾਲਿਕਾਂ ਦੀ ਹੋਈ ਹੜਤਾਲ ਕਾਰਨ ਸਰਕਾਰ ਦੇ ਹੱਥ ਪੈਰ ਇਸ ਕਾਰਨ ਫੁੱਲਣੇ ਸ਼ੁਰੂ ਹੋ ਗਏ ਕਿਉਕਿ ਮੰਡੀਆਂ ਵਿਚ ਝੋਨਾ ਵੇਚਣ ਆਏ ਕਿਸਾਨ ਸਣੇ ਆੜਤੀਏ ਅਤੇ ਬਾਕੀ ਧਿਰਾਂ ਡਾਹਢੀਆ ਪ੍ਰੇਸ਼ਾਨ ਵਿਖਾਈ ਦੇ ਰਹੀਆ ਸਨ। ਜਿਸ ਤੋ ਬਾਅਦ ਸਰਕਾਰ ਨੇ ਹਰੇਕ ਹਰਫਾ ਵਰਤ ਕੇ ਕਾਰੋਬਾਰੀਆਂ ਨੂੰ ਆਪਣੀ ਹੜਤਾਲ ਵਾਪਿਸ ਲੈਣ ਲਈ ਜਿੱਥੇ ਮਜਬੂਰ ਕਰ ਦਿੱਤਾ, ਉਥੇ ਅੰਦਰਖਾਤੇ ਕਈ ਮਿੱਲ ਮਾਲਿਕਾਂ ਨੂੰ ਵੀ ਸਰਕਾਰ ਨੇ ਸਿੰਗਾਰ ਲਿਆ ਸੀ ਜਦਕਿ ਝੋਨੇ ਦੀ ਅਲਾਟਮੈਂਟ ਨਾ ਹੋਣ ਵਾਲੀਆ ਮਿੱਲਾਂ ਦੇ ਕਰੀਬ 200 ਮਾਲਿਕਾਂ ੂ ਬੁਲਾ ਕੇ ਸਰਕਾਰ ਨੇ ਬਿਨ੍ਹਾਂ ਸ਼ਰਤ ਝੋਨਾ ਮੰਡੀਆ ਵਿਚ ਚੁੱਕਣ ਦੀ ਪੇਸ਼ਕਸ਼ ਹੁੰਦਿਆਂ ਸਾਰ ਹੀ ਉਨ੍ਹਾਂ ਵੱਲੋ ਝੋਨਾ ਚੁੱਕ ਲੈਣ ਕਾਰਨ ਮਿੱਲਰਾਂ ਦੀਆ ਯੂਨੀਅਨਾਂ ਅਤੇ ਸਿਖਰਲੇ ਅਹੁਦਿਆਂ ’ਤੇ ਬੈਠੇ ਅਹੁਦੇਦਾਰਾਂ ਨੂੰ ਵੀ ਧੱਕਾ ਲੱਗਿਆ। ਪਰ ਸਰਹੱਦੀ ਇਲਾਕੇ ਅੰਦਰਲੀਆ ਉਸਰੀਆ ਸੈਕੜੇ ਮਿੱਲਾਂ ਵੀ ਮਾਝੇ ਦੇ ਝੋਨੇ ਨੂੰ ਪੂੁਰੀ ਤਰ੍ਹਾਂ ਆਪਣੇ ਅੰਦਰ ਲਗਵਾਉਣ ਵਿਚ ਸਫਲ ਨਾ ਹੋ ਸਕੀਆ। ਜਿਸ ਕਾਰਨ ਹੀ ਕਿਸਾਨ ਦੀ ਲੁੱਟ ਨਿਰੰਤਰ ਜਾਰੀ ਹੈ। ਉਧਰ ਮਾਮਲੇ ਸਬੰਧੀ ਅਨਾਜ ਭਵਨ ਚੰਡੀਗੜ੍ਹ ਦੇ ਦਫਤਰ ਵਿਚਲੇ ਕਮਰੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ ਕਿਉਕਿ ਕਈ ਲਿਖਤੀ ਸ਼ਿਕਾਇਤਾ ਵੀ ਦਫਤਰ ਦਾਖਿਲ ਹੋਈਆ ਹਨ।