ਉਦਯੋਗਪਤੀ ਅਸਵਨੀ ਬਹਾਵਲਪੁਰੀਆ ਭਾਜਪਾ ਦੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਦੇ ਜਿਲਾ ਪ੍ਰਧਾਨ ਬਣੇ, ਸ਼ਹਿਰੀਆਂ ’ਚ ਖੁਸ਼ੀ ਦੀ ਲਹਿਰ
ਤਪਾ ਮੰਡੀ 17 ਮਾਰਚ (ਲੁਭਾਸ ਸਿੰਗਲਾ/ਰੋਹਿਤ ਸਿੰਗਲਾ) : - ਸਥਾਨਕ ਸ਼ਹਿਰ ਦੇ ਉੱਘੇ ਸਮਾਜ ਸੇਵੀ, ਉਦਯੋਗਪਤੀ ਅਤੇ ਸ੍ਰੀ ਰਾਮ ਲੀਲਾ ਦੁਸਿਹਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੂੰ ਭਾਜਪਾ ਹਾਈਕਮਾਂਡ ਨੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ (ਐੱਮ.ਐੱਸ.ਐੱਮ.ਈ. ਸੈੱਲ) ਦੇ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨੂੰ ਲੈ ਕੇ ਸ਼ਹਿਰ ਅੰਦਰ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ। ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਆਪਣੇ ਦਸਤਖਤਾਂ ਹੇਠ ਜਾਰੀ ਪੱਤਰ ਰਾਹੀ ਇਸ ਨਿਯੁਕਤੀ ’ਤੇ ਸਹੀ ਪਾਈ। ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਅਸ਼ਵਨੀ ਬਹਾਵਲਪੁਰੀਆਂ ਦੀ ਇਸ ਨਿਯੁਕਤੀ ਦਾ ਸ਼ਹਿਰੀਆਂ ਅਤੇ ਉਦਯੋਗ ਨੂੰ ਡਾਹਢਾ ਲਾਭ ਮਿਲੇਗਾ। ਉਧਰ ਐੱਮ.ਐੱਸ.ਐੱਮ.ਈ. ਸੈੱਲ ਦੇ ਨਵ ਨਿਯੁਕਤ ਜਿਲਾ ਪ੍ਰਧਾਨ ਅਸ਼ਵਨੀ ਬਹਾਵਲਪੁਰੀਆਂ ਨੇ ਭਾਜਪਾ ਹਾਈਕਮਾਂਡ ਸਣੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋ ਦਿੱਤੀ ਜੁੰਮੇਵਾਰੀ ਨੂੰ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਇਕ ਸਿਆਸੀ ਪਾਰਟੀ ਨਹੀ ਬਲਕਿ ਲੋਕ ਲਹਿਰ ਹੈ। ਜਿਸ ਨੇ ਸਮੁੱਚੇ ਦੇਸ਼ ਵਾਸੀਆਂ ਦੀਆ ਭਾਵਨਾਵਾਂ ਦੀ ਕਦਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਉਦਯੋਗ ਨੂੰ ਪ੍ਰਫੁੱਲਤ ਕੀਤਾ ਹੈ। ਜਿਸ ਨਾਲ ਭਾਰਤ ਦਾ ਡੰਕਾ ਪੂਰੇ ਸੰਸਾਰ ਅੰਦਰ ਵਜ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾੲਂੀ ਕਿ ਦੇਸ਼ ਅੰਦਰ ਹੋਣ ਜਾ ਰਹੀਆ ਆਮ ਚੋਣਾਂ ਵਿਚ ਭਾਜਪਾ ਮੁੜ ਤੀਜੀ ਵਾਰ ਸਰਕਾਰ ਬਣਾਵੇਗੀ, ਕਿਉਕਿ ਲੋਕਾਂ ਨੇ ਮੋਦੀ ਸਰਕਾਰ ਦੀਆ ਨੀਤੀਆ ਅਤੇ ਨੀਅਤ ‘ਤੇ ਮੋਹਰ ਲਾਉਣ ਦਾ ਮਨ ਬਣਾਇਆ ਹੋਇਆ ਹੈ। ਭਾਜਪਾ ਵੱਲੋ ਅਸ਼ਵਨੀ ਬਹਾਵਲਪੁਰੀਆਂ ਦੀ ਇਸ ਨਿਯੁਕਤੀ ਦਾ ਸ਼ਹਿਰ ਦੀਆ ਵੱਖ ਵੱਖ ਧਾਰਮਿਕ, ਸਮਾਜਿਕ ਜੱਥੇਬੰਦੀਆਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਨੇ ਸਹੀ ਸਮੇਂ ਸਹੀ ਵਿਅਕਤੀ ਦੀ ਚੋਣ ਕਰਕੇ ਉਦਯੋਗ ਨੂੰ ਇਕ ਤੋਹਫਾ ਦਿੱਤਾ ਹੈ। ਇਸ ਮੋਕੇ ਪਾਰਟੀ ਵਰਕਰ ਵੀ ਹਾਜਰ ਸਨ।