ਹਮ ਨਹੀ ਸੁਧਰੇਗੇ, ਮਾਮਲਾ ਸਰਕਾਰੀ ਹਸਪਤਾਲ ਦਾ, ਬਿਨ੍ਹਾਂ ਕਿਸੇ ਮਾਪਦੰਡਾਂ ਤੋ ਕੁਰਸੀਆਂ ’ਤੇ ਬੈਠੇ ਕਰਮਚਾਰੀ ਮਰੀਜਾਂ ’ਤੇ ਪੈ ਰਹੇ ਨੇ ਭਾਰੂ
ਤਪਾ ਮੰਡੀ, 7ਡੇਅ ਨਿੳੂਜ ਸਰਵਿਸ, ਅਕਸਰ ਸੁਰਖੀਆ ਵਿਚ ਰਹਿਣ ਵਾਲਾ ਸਥਾਨਕ ਸਬ ਡਵੀਜਨਲ ਹਸਪਤਾਲ ਤਪਾ ਨਾਲ ਇਕ ਹੋਰ ਸੁਰਖੀ ਜੁੜ ਗਈ ਹੈ। ਜਿਸ ਨੇ ਹਸਪਤਾਲ ਦੀ ਕਾਰੁਗਜਾਰੀ ਅਤੇ ਪ੍ਰਬੰਧਾਂ ’ਤੇ ਵੱਡਾ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ। ਹਸਪਤਾਲ ਦੀ ਕਾਰੁਗਜਾਰੀ ਵੇਖ ਕੇ ਸ਼ੋਅਲੇ ਫਿਲਮ ਦਾ ਸੀਨ ਯਾਦ ਆ ਜਾਂਦਾ ਹੈ, ਜਿਸ ਵਿਚ ਜੇਲ੍ਹਰ ਅਸਰਾਨੀ ਦਾ ਡਾਇਲਾਗ ’ ਹਮ ਨਹੀ ਸੁਧਰੇਗੇ ‘ ਪਰ ਸੁਧਰੀਆ ਉਸ ਵੇਲੇ ਜਦ ਤੱਤਾ ਸਰੀਆ ਹੱਥ ਵਿਚ ਚੁੱਕ ਲਿਆ, ਸੋ ਹੁਣ ਹਸਪਤਾਲ ਦਾ ਕੁਝ ਸਟਾਫ ਵੀ ਹੁਣ ਸੁਧਰਨ ਦੀ ਥਾਂ ਤੱਤਾ ਸਰੀਆ ਚੁੱਕਣ ਲਈ ਕਾਹਲਾ ਹੋਇਆ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਅੰਦਰ ਤੈਨਾਤ ਇਕ ਫਰਮਾਸਿਸਟ ਅਕਸਰ ਫਰਲੋ ’ਤੇ ਰਹਿੰਦਾ ਹੈ ਜਦਕਿ ਉਸ ਨੇ ਵਧੀਆ ਜੁਗਾੜ ਲਾ ਕੇ ਇਕ ਪੇਂਡੂ ਡਾਕਟਰ ਨੂੰ ਆਪਣੀ ਥਾਂ ’ਤੇ ਨਿਗੂਣੀ ਤਨਖਾਹ ’ਤੇ ਨੌਕਰੀ ’ਤੇ ਰੱਖ ਲਿਆ ਹੈ, ਸ਼ਾਇਦ ਫਰਮਾਸਿਸਟ ਪੰਜਾਬ ਦੇ ਮੁੱਖ ਮੰਤਰੀ ਦੀ 26 ਹਜਾਰ ਵਾਲੀ ਭਰਤੀ ਵਿਚ ਆਪਣਾ ਬਣਦਾ ਯੋਗਦਾਨ ਪਾਉਣ ’ਤੇ ਤੁਲਿਆ ਹੋਇਆ ਹੈ ਤਾਂ ਜੋ ਸਰਕਾਰ ਦੀ 26 ਹਜਾਰ ਦੀ ਭਰਤੀ ਨੂੰ ਪੂਰਾ ਕੀਤਾ ਜਾ ਸਕੇ। ਉਧਰ ਬਿਨ੍ਹਾਂ ਮਾਪਦੰਡਾਂ ਵਾਲਾ ਭਰਤੀ ਹੋਇਆ ਫਰਮਾਸਿਸਟ ਵੀ ਲੋਕਾਂ ਨੂੰ ਸੂਈ ਗਿੱਦੜੀ ਵਾਂਗ ਪੈਂਦਾ ਹੈ ਅਤੇ ਖੁਦ ਦੇ ਉਪਰ ਕਿਸੇ ਅਧਿਕਾਰੀ ਨੂੰ ਬੋਸ ਦਾ ਦਰਜਾ ਨਹੀ ਦਿੰਦਾ, ਅਪਣੀ ਭਾਸ਼ਾ ਅਤੇ ਹਾੳੂਮੇ ਨੂੰ ਆਪਣੇ ਤਰੀਕੇ ਨਾਲ ਵਰਤ ਰਿਹਾ ਹੈ। ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦੀ ਪਤਨੀ ਬਲੱਡ ਪ੍ਰੈਸ਼ਰ ਦੀ ਮਰੀਜ ਹੈ। ਜਿਸ ਦਾ ਸਰਕਾਰੀ ਕਾਰਡ ਬਣਿਆ ਹੋਇਆ ਹੈ, ਪਰ ਜਦ ਉਸ ਉਪਰ ਬਲੱਡ ਪ੍ਰੈਸ਼ਰ ਸਬੰਧੀ ਦਵਾਈ ਲੈਣ ਗਏ ਤਦ ਅੱਗਿਓ ਦਵਾਈ ਦੇਣ ਵਾਲੇ ਆਰਜੀ ਫਰਮਾਸਿਸਟ ਨੇ ਆਪਣੀ ਰੱਟੀ ਰਟਾਈ ਆਦਤ ਅਨੁਸਾਰ ਫੇਰ ਆਉ ਜਾਂ ਪਰਚੀ ਸਬੰਧੀ ਬੋਲਣਾ ਸ਼ੁਰੂ ਕੀਤਾ, ਬਲੱਡ ਪ੍ਰੈਸਰ ਦੀ ਮਰੀਜ ਔਰਤ ਨੂੰ ਨਾਲ ਲੈ ਕੇ ਪੀੜਿਤ ਨੇ ਕਈ ਚੱਕਰ ਲਾ ਕੇ ਆਖਿਰ ਮੁਸ਼ਕਿਲ ਨਾਲ ਦਵਾਈ ਦਾ ਪੱਤਾ ਲਿਆ, ਭਾਵੇਂ ਇਸ ਸਬੰਧੀ ਐਸ.ਐਮ.ਓ ਦਫਤਰ ਵਿਖੇ ਵੀ ਪੀੜਿਤ ਧਿਰ ਨੇ ਗੁਹਾਰ ਲਗਾਈ ਪਰ ਸਭ ਮਾਮਲੇ ’ਤੇ ਅਸਤੁੰਸਟੀ ਜਾਹਿਰ ਹੋਈ। ਸਰਕਾਰੀ ਦਵਾਈ ਦੇ ਮਾਮਲੇ ਵਿਚ ਕਈ ਤਰ੍ਹਾਂ ਦੀਆ ਪੋਲਾ ਹੋਰ ਵੀ ਖੁੱਲੀਆ, ਪਰ ਮੌਕੇ ’ਤੇ ਪੁਰਾਣੀ ਧਰਮਾ ਫਿਲਮ ਦੀ ਕਵਾਲੀ ’ਰਾਜ ਕੋ ਰਾਜ ਰਹਿਣੇ ਦੋ ‘ ਦੀ ਨੀਤੀ ਬਣੀ ਰਹੀ। ਉਧਰ ਜਦ ਸਰਕਾਰੀ ਫਰਮਾਸਿਸਟ ਸਾਹਿਬ ਨਾਲ ਗੱਲ ਕੀਤੀ ਤਦ ਉਨ੍ਹਾਂ ਫਰਮਾਸਿਸਟ ਦੀ ਥਾਂ ਆਪਣੇ ਪਲੰਬਰ ਵਿਚਲੇ ਮਾਹਿਰ ਕੰਮਾਂ ਨੂੰ ਗਿਣਵਾਉਦਿਆਂ ਮਾਨਸਾ ਵਾਲੇ ਮਸ਼ਹੁੂਰ ਮਿੱਠੂ ਕਬਾੜੀਏ ਕੋਲੋ ਜਰਨੇਟਰ ਦਾ ਪੁਰਜਾ ਲਿਆਉਣ ਦੀ ਗੱਲ ਕਰਦਿਟਾ ਕਿਹਾ ਕਿ ਅੱਜ ਕੱਲ ਮੈਂ ਉਪਰਲੇ ਕੰਮ ਵੇਖਦਾ ਹਾਂ ਜੀ, ਜਦ ਮਰੀਜਾਂ ਨੂੰ ਦਵਾਈ ਦੇਣ ਸਬੰਧੀ ਆਰਜੀ ਰੱਖੇ ਫਰਮਾਸਿਸਟ ਦੀ ਨਿਯੁਕਤੀ ਦੇ ਮਾਪਦੰਡਾਂ ਬਾਰੇ ਕੋਈ ਖਾਸ ਢੁੱਕਵਾਂ ਜਵਾਬ ਨਾ ਦੇ ਸਕੇ। ਉਧਰ ਹਸਪਤਾਲ ਦੇ ਉਪਰਲੇ ਦਰਜੇ ਦੇ ਅਧਿਕਾਰੀ ਵੀ ਮਾਮਲੇ ’ਤੇ ਗੋਗਲੂਆਂ ਤੋ ਮਿੱਟੀ ਝਾੜਦੇ ਹੀ ਨਜਰ ਆਏ। ਹੁਣ ਵੇਖਦੇ ਹਾਂ ਕਿ ਤਪਾ ਦੇ ਸਰਕਾਰੀ ਹਸਪਤਾਲ ਵਿਚ ਪ੍ਰਾਈਵੇਟ ਰੱਖੇ ਕਰਮਚਾਰੀ ਆਉਦੇਂ ਦਿਨਾਂ ਵਿਚ ਕਿਹੋ ਜਿਹਾ ਰਵੱਈਆ ਮਰੀਜਾਂ ਪ੍ਰਤੀ ਅਪਣਾਉਦੇ ਹਨ।