ਵਿਧਾਇਕ ਉਗੋਕੇ ਨੇ ਜੰਗੀਆਣਾ ਵਿਖੇ ਅਕਾਲੀ ਦਲ ਅਤੇ ਕਾਂਗਰਸ ਨੂੰ ਦਿੱਤਾ ਸਿਆਸੀ ਝਟਕਾ
ਦਰਜਣਾ ਪਰਿਵਾਰਾਂ ਨੇ ਆਪ ਪਾਰਟੀ ’ਚ ਸਮੂਲੀਅਤ ਕੀਤੀ
ਤਪਾ ਮੰਡੀ (ਬਰਨਾਲਾ), (ਸੁਭਾਸ਼ ਸਿੰਗਲਾ/ਰੋਹਿਤ ਸਿੰਗਲਾ) :- ਵਿਧਾਨ ਸਭਾ ਹਲਕਾ ਭਦੌੜ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੱਖੋ ਵੱਖ ਰਵਾਇਤੀ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ
ਉਸ ਵੇਲੇ ਸਿਆਸੀ ਝਟਕਾ ਦਿੱਤਾ ਜਦ ਹਲਕੇ ਦੇ ਪਿੰਡ ਜੰਗੀਆਣਾ ਵਿਖੇ ਦਰਜਣਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਤੌਰ ’ਤੇ ਪੱਲਾ ਫੜ ਲਿਆ। ਵਿਧਾਇਕ ਉਗੋਕੇ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਨੋਜਵਾਨਾਂ ਨੂੰ ਪਾਰਟੀ ਚਿੰਨ੍ਹ ਵਾਲੀ ਪੱਟੀ ਪਾ ਕੇ ਸਨਮਾਨਿਤ ਕੀਤਾ। ਵਿਧਾਇਕ ਉਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਵਿਚ ਉਹ ਕਰ ਵਿਖਾਇਆ ਜੋ ਪਿਛਲੀਆ ਸਰਕਾਰਾਂ ਲੋਕਾਂ ਨੂੰ ਲਾਰੇ ਲਾ ਕੇ ਅੱਕਾ ਦਿੰਦੀਆ ਸਨ ਪਰ ਆਪਣੇ ਚੋਣ ਵਾਅਦੇ ਕਦੇ ਪੂੁਰੇ ਨਹੀ ਕਰਦੀਆ ਸਨ, ਪਰ ਇਸ ਦੇ ਉੱਲਟ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਸਭ ਤੋ ਵਧੇਰੇ 600 ਯੂਨਿਟ ਮੁਫਤ ਬਿਜਲੀ ਨੂੰ ਸਰਕਾਰ ਬਣਨਸਾਰ ਪੂਰਾ ਕੀਤਾ ਜਦਕਿ ਇਹ ਰਿਆਇਤ ਕਿਸੇ ਵਿਸ਼ੇਸ ਵਰਗ ਜਾਂ ਤਬਕੇ ਨੂੰ ਨਹੀ ਦਿੱਤੀ ਬਲਕਿ ਪੰਜਾਬ ਦੇ ਹਰੇਕ ਵਸਿੰਦੇ ਤੱਕ ਪਹੁੰਚਾਈ। ਜਿਸ ਕਾਰਨ ਹੀ ਅੱਜ ਲੋਕ ਸੁਖਾਲੇ ਹੋਏ ਹਨ। ਉਨ੍ਹਾਂ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਆਮ ਘਰ ਵਿਚੋ ਉੱਠ ਕੇ ਸਿਆਸਤ ਵਿਚ ਆਏ ਹਨ ਜਦਕਿ ਭਿ੍ਰਸ਼ਟ ਸਿਸਟਮ ਨੂੰ ਬਦਲਣਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੈ। ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਪਰਗਟ ਸਿੰਘ ਗਿੱਲ, ਜੀਵਨ ਸਿੰਘ, ਜਗਸੀਰ ਸਿੰਘ, ਗੋਰਾ ਸਿੰਘ, ਗੁਰਭੇਜ ਸਿੰਘ, ਰਾਜੂ ਬਰਾੜ, ਸਤਨਾਮ ਸਿੰਘ, ਅਞਤਾਰ ਸਿੰਘ, ਸ਼ੁਰਜੀਤ ਸਿੰਘ, ਗੁਰਤੇਜ ਸਿੰਘ, ਮਨਿੰਦਰ ਸਿੰਘ ਨੇ ਸਾਂਝੇਂ ਤੋਰ ’ਤੇ ਕਿਹਾ ਕਿ ਪਹਿਲੀ ਵਾਰ ਕਿਸੇ ਵਿਧਾਇਕ ਨੇ ਐਨੇ ਵਧੀਆ ਢੰਗ ਨਾਲ ਹਲਕੇ ਦੇ ਲੋਕ ਮਸਲਿਆਂ ਨੂੰ ਸੁਲਝਾਇਆ ਹੈ। ਜਿਸ ਕਾਰਨ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਆਪ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਦੀ ਜਿੱਤ ਵਿਚ ਬਣਦਾ ਯੋਗਦਾਨ ਪਾਵਾਗੇਂ। ਇਸ ਮੌਕੇ ਪਿੰਡ ਵਿਚਲੇ ਆਪ ਵਲੰਟੀਅਰਾਂ ਸਣੇ ਹੈਰੀ ਧੂਰਕੋਟ, ਡਾ ਬਾਲ ਚੰਦ ਬਾਂਸਲ, ਦੀਪਕ ਗੋਇਲ ਗੱਗ ਆਦਿ ਵੀ ਹਾਜਰ ਸਨ।