7ਡੇਅ ਨਿੳੂਜ ਸਰਵਿਸ
ਸਥਾਨਕ ਸ਼ਹਿਰ ਦੀ ਤਾਜੋ ਰੋਡ ’ਤੇ ਸਥਿਤ ਢਿਲੋ ਬਸਤੀ ਦੇ ਇਕ ਨੌਜਵਾਨ ਪੁੱਤ ਨੇ ਪਟਿਆਲਾ ਵਿਖੇ ਹਸਪਤਾਲ ਅੰਦਰ ਜੇਰੇ ਇਲਾਜ ਆਪਣੀ ਮਾਂ ਦੇ ਇਲਾਜ ’ਤੇ ਹੋ ਰਹੇ ਖਰਚ ਲਈ ਆਪਣੀ ਆਰਥਿਕਤਾ ਦੇ ਆੜੇ ਆਉਣ ’ਤੇ ਬੀਤੀ ਰਾਤ ਫਾਹਾ ਲੈ ਕੇ ਖੁਦਕਸ਼ੀ ਕਰ ਲੈਣ ਦੀ ਦੁਖਦਾਇਕ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਤਾਜੋਕੇ ਰੋਡ ’ਤੇ ਸਥਿਤ ਢਿਲੋ ਬਸਤੀ ਦੇ ਵਸਿੰਦੇ ਦਲਿਤ ਵਰਗ ਦੇ ਨੌਜਵਾਨ ਅਮਨਦੀਪ ਸਿੰਘ ਉਰਫ ਰਾਜੂ ਪੁੱਤਰ ਭੋਲਾ ਸਿੰਘ ਦੀ ਮਾਂ ਪਰਮਜੀਤ ਕੌਰ ਪਿਛਲੇ ਸਮੇਂ ਤੋ ਰਾਜਿੰਦਰਾ ਹਸਪਤਾਲ ਪਟਿਆਲਾ ਅੰਦਰ ਜੇਰੇ ਇਲਾਜ ਸੀ, ਜਿੱਥੇ ਅਮਨਦੀਪ ਸਿੰਘ ਅਤੇ ਉਸ ਦੀ ਪਤਨੀ ਆਪਣੀ ਮਾਂ ਦੀ ਦੇਖਭਾਲ ਲਈ ਕਈ ਦਿਨ ਲਗਾ ਕੇ ਆਏ ਸਨ ਪਰ ਲਗਾਤਾਰ ਹੋ ਰਹੇ ਖਰਚ ਅਤੇ ਆਰਥਿਕ ਪੱਖੋ ਕਿਤੇ ਵੀ ਹੱਥ ਨਾ ਪੈਣ ਕਾਰਨ ਮਾਨਸਿਕ ਤੋਰ ‘ਤੇ ਪ੍ਰੇਸ਼ਾਨ ਨੋਜਵਾਨ ਬੀਤੀ ਰਾਤ ਘਰ ਤੋ ਅਣਦੱਸੇ ਕਿਸੇ ਪਾਸੇ ਚਲਾ ਗਿਆ ਪਰ ਕਾਫੀ ਸਮਾਂ ਨਾ ਆਉਣ ’ਤੇ ਜਦ ਪਰਿਵਾਰ ਨੇ ਭਾਲ ਕੀਤੀ ਤਦ ਉਹ ਤਾਜੋਕੇ ਅਨਾਜ ਮੰਡੀ ਤੋ ਥੋੜਾ ਅੱਗੇ ਸੁੰਨਸਾਨ ਜਗਾਂ ਉਪਰ ਆਪਣੇ ਗਲ ਵਿਚ ਪਾਏ ਕੱਪੜੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰੀ ਬੈਠਾ ਸੀ। ਮਾਮਲੇ ਦੇ ਪੜਤਾਲੀਆ ਅਧਿਕਾਰੀ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆਂ ਕਿ ਮਿ੍ਰਤਕ ਦੇ ਭਰਾ ਬਲਜਿੰਦਰ ਸਿੰਘ ਪੁੱਤਰ ਭੋਲਾ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਪੀੜਿਤ ਪਰਿਵਾਰ ਅਨੁਸਾਰ ਨੋਜਵਾਨ ਆਪਣੀ ਮਾਂ ਦੀ ਬਿਮਾਰੀ ਤੋ ਕਾਫੀ ਪ੍ਰੇਸ਼ਾਨ ਸੀ। ਜਿਸ ਦੇ ਚਲਦਿਆਂ ਹੀ ਉਸ ਨੇ ਉਕਤ ਕਦਮ ਚੁੱਕਿਆ ਹੈ। ਉਧਰ ਸਹਾਇਕ ਥਾਣੇਦਾਰ ਪ੍ਰਦੀਪ ਸਿੰਘ ਨੇ ਇਹ ਵੀ ਦੱਸਿਆਂ ਕਿ ਨੌਜਵਾਨ ਪੁੱਤ ਦੇ ਫਾਹੇ ਲੈਣ ਦੀ ਦੁਖਦਾਇਕ ਖਬਰ ਦੇ ਨਾਲ ਉਧਰ ਮਿ੍ਰਤਕ ਦੀ ਮਾਂ ਪਰਮਜੀਤ ਕੌਰ ਵੀ ਅਕਾਲ ਚਲਾਣਾ ਕਰ ਗਏ ਹਨ। ਮਾਂ ਪੁੱਤ ਦੀ ਇਸ ਮੋਤ ’ਤੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਨੁੰਮਾਇਦਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਇਹ ਵੀ ਹੈ ਕਿ ਤਿੰਨ ਦਿਨਾਂ ਅੰਦਰ ਮਾਂ ਪੁੱਤ ਦੀ ਮੋਤ ਦੀ ਇਹ ਦੂਜੀ ਘਟਨਾ ਹੈ।