ਬਰਨਾਲਾ ’ਚ ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ
ਬਰਨਾਲਾ 19 ਫ਼ਰਵਰੀ (ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ):-ਬਰਨਾਲਾ ਤੋ ਸਿਆਸੀ ਪਿੜ ਵਿਚ ਉਤਰੇ ਨੌਜਵਾਨ ਕਾਂਗਰਸੀ ਉਮੀਦਵਾਰ ਮੁਨੀਸ਼ ਬਾਂਸਲ ਭਾਵੇਂ ਸਿੱਧੇ ਤੌਰ ’ਤੇ ਚੋਣ ਮੈਦਾਨ ਵਿਚ ਪਹਿਲੀ ਵਾਰ ਨਿੱਤਰੇ ਹਨ ਪਰ ਰਾਜਨੀਤੀ ਦੀ ਗੁੜਤੀ ਲੈ ਕੇ ਪੈਦਾ ਹੋਇਆਂ ਬਾਂਸਲ ਪਰਿਵਾਰ ਦੇ ਫਰਜੰਦ ਰਾਜਸੀ ਪਿੜ ਵਿਚ ਤੀਜੀ ਪੀੜੀ ਨਾਲ ਦਾਖਿਲ ਹੋ ਗਏ ਹਨ। ਜਿਲਾ ਬਰਨਾਲਾ ਤੋ ਕੁਝ ਪੈੜਾਂ ’ਤੇ ਵੱਸਦੀ ਵਪਾਰਿਕ ਮੰਡੀ ਤਪਾ ਦੇ ਮੁਨੀਸ਼ ਬਾਂਸਲ ਨੂੰ ਮਿੱਟੀ ਦਾ ਮੋਹ ਹਰ ਵੇਲੇ ਰਿਹਾ। ਵੱਡੇ ਘੇਰੇ ਵਾਲੇ ਬੇਹੱਦ ਸ਼ਰੀਫ ਬਾਂਸਲ ਪਰਿਵਾਰ ਦੇ ਅਨੇਕਾਂ ਜੀਅ ਬਰਨਾਲਾ ਅਤੇ ਤਪਾ ਇਲਾਕੇ ਅੰਦਰ ਲੋਕ ਸੇਵਾ ਲਈ ਹਰ ਵੇਲੇ ਤੱਤਪਰ ਰਹਿੰਦੇ ਹਨ। ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਪੜਾਈ ਪੱਖ ਤੋ ਜਿੱਥੇ ਵਕਾਲਤ ਦੀ ਪੜਾਈ ਵਿਚ ਨਿਪੁੰਨ ਹੈ ਅਤੇ ਪੰਜਾਬ ਸਰਕਾਰ ਵੱਲੋ ਐਡੀਸ਼ਨਲ ਐਡਵੋਕੇਟ ਜਨਰਲ ਤੱਕ ਦੇ ਅਹੁਦੇ ’ਤੇ ਰਹਿ ਚੁੱਕਿਆ ਹੈ। ਜਿਸ ਕੋਲ ਸਿਆਸੀ ਤਜਰਬੇ ਦੇ ਨਾਲ ਪ੍ਰਸ਼ਾਸਨਿਕ ਤਜਰਬਾ ਵੀ ਹਾਸਿਲ ਹੈ। ਮੁਨੀਸ਼ ਬਾਂਸਲ ਨੇ ਆਪਣੇ ਭਰਾ ਅਮਿਤ ਬਾਂਸਲ ਨਾਲ ਮਿਲ ਕੇ ਆਪਣੇ ਪਿਤਾ ਪਵਨ ਬਾਂਸਲ ਸਾਬਕਾ ਕੇਂਦਰੀ ਵਜੀਰ ਦੀਆ ਕਈ ਚੋਣਾਂ ਵਿਚ ਪਾਰਟੀ ਅਤੇ ਆਪਣੇ ਪਿਤਾ ਲਈ ਚੋਣ ਪ੍ਰਚਾਰ ਅਤੇ ਪ੍ਰਸਾਰ ਵੀ ਕੀਤਾ ਜਦਕਿ ਚੰਡੀਗੜ ਵਰਗੇ ਇਲਾਕੇ ਅੰਦਰ ਲੋਕਾਂ ਨੂੰ ਕਾਂਗਰਸ ਅਤੇ ਬਾਂਸਲ ਪਰਿਵਾਰ ਦੀਆ ਨੀਤੀਆ ਅਤੇ ਪਾਰਦਰਸ਼ੀ ਨੀਅਤ ਤੋ ਜਾਣੂੰ ਕਰਵਾਉਣ ਵਿਚ ਵੱਡੀ ਸਫਲਤਾ ਹਾਸਿਲ ਕੀਤੀ। ਜਿਸ ਦਾ ਹੀ ਸਿੱਟਾ ਸੀ ਕਿ ਪਵਨ ਬਾਂਸਲ ਦੀ 2004 ਅਤੇ 2009 ਦੀ ਚੋਣ ਵੱਡੇ ਫਰਕ ਨਾਲ ਜਿੱਤੀ ਅਤੇ ਡਾ ਮਨਮੋਹਨ ਸਿੰਘ ਦੀਆ ਦੋਵੇ ਪਾਰੀਆਂ ਵਿਚ ਅਹਿਮ ਸਥਾਨ ਹਾਸਲ ਕਰਕੇ ਚੰਡੀਗੜ ਸਣੇ ਪੂਰੇ ਭਾਰਤ ਅਤੇ ਖਾਸ ਕਰ ਆਪਣੇ ਜੱਦੀ ਇਲਾਕੇ ਬਰਨਾਲਾ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਇਆ। ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਦੀ ਹਲੀਮੀ ਅਤੇ ਸਿਆਸੀ ਸੂਝ ਬੂਝ ਸਣੇ ਲੋਕਾਂ ਨਾਲ ਮਿਲਵਰਤਣ ਦਾ ਤਰੀਕਾ ਅਤੇ ਸਲੀਕਾ ਹੀ ਹੈ ਕੁਝ ਦਿਨਾਂ ਅੰਦਰ ਹੀ ਇਹ ਪੂਰੇ ਬਰਨਾਲਾ ਦੇ ਲੋਕਾਂ ਦੇ ਭਰਾ ਅਤੇ ਪੁੱਤ ਬਣ ਕੇ ਨਿੱਤਰੇ ਹਨ। ਜਿਨਾਂ ਆਪਣੀਆ ਹਰੇਕ ਛੋਟੀਆਂ ਅਤੇ ਵੱਡੀਆ ਮੀਟਿੰਗਾਂ ਦੋਰਾਨ ਸਪੱਸਟ ਕੀਤਾ ਹੈ ਕਿ ਬਰਨਾਲਾ ਦਾ ਵਿਕਾਸ ਅਤੇ ਤਰੱਕੀ ਜਿੱਥੇ ਉਨਾਂ ਦਾ ਪਲੇਠਾ ਮੰਤਵ ਹੈ। ਬਾਂਸਲ ਪਰਿਵਾਰ ਕੋਲ ਜਦ ਵੀ ਸੱਤਾ ਆਈ ਤਦ ਉਨਾਂ ਨੇ ਬਰਨਾਲਾ ਇਲਾਕੇ ਦੇ ਵਿਕਾਸ ਲਈ ਆਪਣਾ ਬਣਦਾ ਫਰਜ ਨਿਭਾਇਆ ਭਾਵੇਂ ਉਹ ਇਲਾਕੇ ਅੰਦਰ ਲੰਘਦੀਆਂ ਸੜਕਾਂ ਦੇ ਜਾਲ ਵਿਛਾਏ, ਰੇਲਵੇ ਓਵਰਬਿ੍ਰਜ, ਰੇਲਵੇ ਟਰੈਕ ਵਿਛਾਉਣ, ਦੋਹਰੀ ਰੇਲਵੇ ਲਾਇਨ ਦੇ ਕੰਮ ਦੀ ਸ਼ੁਰੂਆਤ, ਬਠਿੰਡਾ ਰਾਜਪੁਰਾ ਰੇਲ ਲਾਇਨ ’ਤੇ ਅਨੇਕਾਂ ਯਾਤਰੀ ਗੱਡੀਆਂ ਦੋੜਣ ਲਾਉਣ ਦੇ ਨਾਲ ਰੇਲਵੇ ਪਲੇਟਫਾਰਮਾਂ ’ਤੇ ਗੱਡੀਆ ਦੇ ਸਟਾਪਜ ਕਰਵਾਏ ਤਾਂ ਜੋ ਇਲਾਕੇ ਦੇ ਲੋਕ ਫਾਇਦਾ ਲੇ ਸਕਣ। ਉਧਰ ਬਰਨਾਲਾ ਸ਼ਹਿਰ ਵਾਸੀਆਂ ਦੀ ਸਭ ਤੋ ਵੱਡੀ ਸਮੱਸਿਆਂ ਨੂੰ ਹੱਲ ਕਰਵਾਇਆ, ਬੇਸ਼ੱਕ ਉਸ ਵੇਲੇ ਪਾਰਟੀ ਉਮੀਦਵਾਰ ਮੁਨੀਸ਼ ਬਾਂਸਲ ਦੇ ਪਿਤਾ ਪਵਨ ਬਾਂਸਲ ਸਾਬਕਾ ਰੇਲ ਮੰਤਰੀ ਦੇ ਬਰਨਾਲਾ ਤੋ ਚੋਣ ਲੜਣ ਦੀ ਗੱਲ ਚਿੱਤ ਚੇਤੇ ਵੀ ਨਹੀ ਸੀ ਪਰ ਪਵਨ ਬਾਂਸਲ ਸਾਬਕਾ ਰੇਲ ਮੰਤਰੀ ਨੇ ਰੇਲ ਮੰਤਰੀ ਦਾ ਪਦ ਹੋਣ ਕਾਰਨ ਉਨਾਂ ਆਪਣੇ ਅਹੁਦੇ ਦੀ ਸਾਰਥਿਕ ਵਰਤੋ ਕਰਦਿਆਂ ਰੇਲਵੇ ਵਿਭਾਗ ਦੇ ਨਿਯਮਾਂ ਅਨੁਸਾਰ ਓਵਰਬਿ੍ਰਜ ਬਣਨ ਕਾਰਨ ਰੇਲਵੇ ਫਾਟਿਕ ਪੱਕੇ ਤੌਰ ’ਤੇ ਬੰਦ ਹੋ ਜਾਂਦੇ ਹਨ, ਪਰ ਬਰਨਾਲਾ ਦਾ ਪਹਿਲਾ ਕੱਚਾ ਕਾਲਜ ਵਾਲਾ ਫਾਟਿਕ ਪੰਜਾਬ ਵਿਚ ਹੋਵੇਗਾ, ਜਿਸ ਦੇ ਸਿਰ ’ਤੇ ਓਵਰਬਿ੍ਰਜ ਬਣਿਆ ਹੋਇਆ ਹੈ ਪਰ ਫੇਰ ਵੀ ਫਾਟਿਕ ਰੇਲ ਗੱਡੀ ਆਉਣ ’ਤੇ ਬੰਦ ਹੁੰਦਾ ਹੈ ਅਤੇ 24 ਘੰਟੇ ਖੁੱਲਾ ਰਹਿੰਦਾ ਹੈ। ਜਿਸ ਦੀ ਮਿਸਾਲ ਅਨੇਕਾਂ ਥਾਵਾਂ ’ਤੇ ਦਿੱਤੀ ਜਾਂਦੀ ਹੈ, ਜਿੱਥੇ ਕਿਤੇ ਵੀ ਰੇਲਵੇ ਓਵਰਬਿ੍ਰਜ ਬਣਦਾ ਹੈ। ਹਲਕਾ ਬਰਨਾਲਾ ਦੇ ਲੋਕਾਂ ਨੇ ਅਨੇਕਾਂ ਵਿਧਾਇਕਾਂ ਨੂੰ ਅਪਣੀ ਵੋਟ ਰਾਹੀ ਵਿਧਾਨ ਸਭਾ ਵਿਚ ਭੇਜਿਆ ਪਰ ਸ਼ਾਇਦ ਪਹਿਲੀ ਵਾਰ ਬਾਂਸਲ ਪਰਿਵਾਰ ਮਿਲਿਆ ਹੋਵੇਗਾ। ਜਿਸ ਨੇ ਚੋਣ ਲੜਣ ਤੋ ਪਹਿਲਾ ਲੋਕ ਪੱਖੀ ਕਾਰਜਾਂ ਨੂੰ ਸਾਲਾਂ ਬੰਦੀ ਪਹਿਲਾ ਹੀ ਅੰਜਾਮ ਦਿੱਤਾ। ਹਲਕੇ ਦੇ ਲੋਕ ਤਾਂ ਇਥੋ ਤੱਕ ਕਹਿੰਦੇ ਹਨ ਕਿ ਲੋਕਾਂ ਦੀ ਮਿਹਰ ਸਦਕਾ ਬਰਨਾਲਾ ਦੇ ਲੋਕਾਂ ਨੇ ਜੇਕਰ ਮੁਨੀਸ਼ ਬਾਂਸਲ ਨੂੰ ਵਿਧਾਇਕ ਚੁਣਿਆ ਤਦ ਭਾਜਪਾ ਦੇ ਉਸ ਡਬਲ ਇੰਜਣ ਵਾਲੇ ਦਾਅਵੇ ਦੇ ਸਹੀ ਅਰਥ ਨਿਕਲਣਗੇ ਕਿਉਕਿ ਮੁਨੀਸ਼ ਬਾਂਸਲ ਦੇ ਨਾਲ ਹਲਕਾ ਵਾਸੀਆਂ ਦੀ ਸੇਵਾ ਲਈ ਉਨਾਂ ਦੇ ਪਿਤਾ ਸਾਬਕਾ ਰੇਲ ਮੰਤਰੀ ਪਵਨ ਬਾਂਸਲ, ਪਰਿਵਾਰਿਕ ਮੈਂਬਰ ਮਾਤਾ ਸ੍ਰੀਮਤੀ ਮਧੂ ਬਾਂਸਲ, ਪਤਨੀ ਸ਼ਾਇਨਾ ਬਾਂਸਲ ਅਤੇ ਹੋਰ ਪਰਿਵਾਰਿਕ ਮੈਂਬਰ ਹਲਕੇ ਦੀ ਸੇਵਾ ਲਈ ਜੁਟ ਜਾਣਗੇ ਅਤੇ ਹਲਕਾ ਬਰਨਾਲਾ ਵਿਕਾਸ ਅਤੇ ਤਰੱਕੀ ਪੱਖੋ ਪਲੇਠੇ ਹਲਕਿਆਂ ਵਿਚੋ ਭਵਿੱਖ ਵਿਚ ਜਾਣਿਆ ਜਾਵੇਗਾ।