ਸਿਹਤ ਮੰਤਰੀ ਵਿਜੈ ਸਿੰਗਲਾ ਦੇ ਬਰਖਾਸਤ ਹੋਣ `ਤੇ ਗਾਇਕ ਸਿੱਧੂ ਮੂਸੇ ਵਾਲੇ ਨੇ ਦੇਖੋ ਕੀ ਕਿਹਾ, ਇਸਟਾਗ੍ਰਾਮ `ਤੇ ਸ਼ੇਅਰ ਕੀਤੀ ਪੋਸਟ
7ਡੇਅਨਿਊਜ ਸਰਵਿਸ
ਤਪਾ ਮੰਡੀ, (ਵਿਸ਼ਵਜੀਤ ਸ਼ਰਮਾ/ਲੁਭਾਸ਼ ਸਿੰਗਲਾ)-
ਪੰਜਾਬ ਦੇ ਦੁਨੀਆਂ ਭਰ `ਚ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਕੈਬਨਿਟ ਤੋਂ ਬਰਖਾਸਤ ਕਰਨ ਤੋਂ ਬਾਅਦ ਇੱਕ ਪੋਸਟ ਪਾਈ ਹੈ, ਜਿਸ `ਚ ਉਸਨੇ ਇੱਕ ਧਾਰਮਿਕ ਦੋਹਾ ਲਿਖਿਆ ਹੈ, "ਆਪੇ ਮਰ ਜਾਂਦੇ, ਜੇਹੜੇ ਦੂਜਿਆ ਨੂੰ ਮਾਰਦੇ"
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਕਾਂਗਰਸ ਦੀ ਟਿਕਟ `ਤੇ ਮਾਨਸਾ ਤੋਂ ਉਮੀਦਵਾਰ ਸੀ ਅਤੇ ਵਿਜੈ ਸਿੰਗਲਾ ਤੋਂ ਹਾਰ ਗਏ ਸੀ, ਉਸ ਤੋ ਬਾਅਦ ਸਿੱਧੂ ਨੂੰ ਇਹ ਗੱਲ ਸਮਝ ਨਹੀ ਆ ਰਹੀ ਸੀ ਕਿ ਕਰੌੜਾ ਦਿਲਾਂ `ਤੇ ਰਾਜ ਕਰਨ ਵਾਲਾ ਇਕ ਆਮ ਇਨਸਾਨ ਤੋਂ ਕਿਵੇਂ ਹਾਰ ਗਿਆ.