ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਦੇ ਕਈ ਕਿਲੋਮੀਟਰ ਲੰਬੇਂ ਕਾਫਲੇ ਨੇ ਜਿੱਤ ’ਤੇ ਮੋਹਰ ਲਗਾਉਣ ਦੇ ਨਾਲ ਵਿਰੋਧੀਆਂ ਦੇ ਸਾਹ ਸੂਤੇ
ਬਰਨਾਲਾ 19 ਫ਼ਰਵਰੀ (ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ):-ਵਿਧਾਨ ਸਭਾ ਹਲਕਾ ਬਰਨਾਲਾ ਤੋ ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਦੇ ਚੋਣ ਪ੍ਰਚਾਰ ਦੇ ਆਖਿਰੀ ਵੇਲੇ ਕਈ ਕਿਲੋਮੀਟਰ ਦੇ ਵੱਡੇ ਸਿਆਸੀ ਕਾਫਲੇ ਨੇ ਜਿੱਥੇ ਮੁਨੀਸ਼ ਬਾਂਸਲ ਨੂੰ ਚਹੁੰ ਕੋਣੇ ਮੁਕਾਬਲੇ ਵਿਚ ਜਿੱਤ ਵੱਲ ਵਧਾਇਆ, ਉਥੇ ਵਿਰੋਧੀਆਂ ਦੇ ਵੀ ਸਾਹ ਸੂਤ ਕੇ ਰੱਖ ਦਿੱਤੇ। ਮੁਨੀਸ਼ ਬਾਂਸਲ ਪਾਰਟੀ ਉਮੀਦਵਾਰ ਨੇ ਦੱਸਿਆਂ ਕਿ ਹਲਕੇ ਅੰਦਰਲੇ ਲੋਕਾਂ ਨੇ ਰੱਜਵਾਂ ਪਿਆਰ ਦਿੱਤਾ ਅਤੇ ਚੋਣ ਪ੍ਰਚਾਰ ਦੇ ਆਖਿਰੀ ਦਿਨ ਸ਼ਹਿਰ ਬਰਨਾਲਾ, ਹੰਡਿਆਇਆ ਅਤੇ ਧਨੌਲਾ ਦੇ ਵਾਰਡ ਕੌਸਲਰ, ਅਹੁਦੇਦਾਰ, ਸ਼ਹਿਰੀਆਂ ਸਣੇ ਹਲਕੇ ਦੇ ਸਮੁੱਚੇ ਪਿੰਡਾਂ ਅੰਦਰਲੀਆ ਗ੍ਰਾਮ ਪੰਚਾਇਤਾਂ ਦੇ ਨੁੰਮਾਇੰਦੇ, ਸੀਨੀਅਰ ਕਾਂਗਰਸ ਆਗੂ, ਵਰਕਰਾਂ ਅਤੇ ਹਲਕੇ ਦੇ ਲੋਕਾਂ ਨੇ ਰੋਡ ਸ਼ੋਅ ਵਿਚ ਹਿੱਸਾ ਲੈ ਕੇ ਪਿਆਰ ਅਤੇ ਵਿਸ਼ਵਾਸ਼ ਜਤਾਇਆ ਜਦਕਿ ਰੋਡ ਸ਼ੋਅ ਦੇ ਇਕਠ ਨੇ ਮੋਹਰ ਲਗਾਈ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਦੀਆ ਨੀਤੀਆ ਲੋਕ ਪੱਖੀ ਸਾਬਿਤ ਹੋਈਆ ਹਨ। ਉਨਾਂ ਅੱਗੇ ਦੱਸਿਆਂ ਕਿ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਜਦਕਿ ਹੁਣ ਹਲਕਾ ਬਰਨਾਲਾ ਮੇਰੀ ਕਰਮਭੂਮੀ ਬਣ ਗਿਆ ਹੈ। ਜਿਸ ਕਾਰਨ ਹਲਕੇ ਅੰਦਰਲੇ ਲੋਕਾਂ ਨੂੰ ਸਿਹਤ, ਵਿਦਿਆਰਥੀਆਂ ਨੂੰ ਸਿੱਖਿਆਂ ਦੇ ਮਿਆਰ ਨੂੰ ਹੋਰ ਵੀ ਵਧੇਰੇ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਰਹਾਗਾਂ। ਉਨਾਂ ਆਪਣੇ ਪਿਤਾ ਪਵਨ ਬਾਂਸਲ ਸਾਬਕਾ ਰੇਲ ਮੰਤਰੀ ਦੇ ਕੀਤੇ ਸਾਰਥਿਕ ਯਤਨਾਂ ਦੀ ਗੱਲ ਕਰਦਿਆਂ ਕਿਹਾ ਕਿ ਜਦ ਵੀ ਸੱਤਾ ਆਈ ਤਦ ਉਨਾਂ ਨੇ ਬਰਨਾਲਾ ਇਲਾਕੇ ਦੇ ਵਿਕਾਸ ਲਈ ਆਪਣਾ ਬਣਦਾ ਫਰਜ ਨਿਭਾਇਆ ਭਾਵੇਂ ਉਹ ਇਲਾਕੇ ਅੰਦਰ ਲੰਘਦੀਆਂ ਸੜਕਾਂ ਦੇ ਜਾਲ ਵਿਛਾਏ, ਰੇਲਵੇ ਓਵਰਬਿ੍ਰਜ, ਰੇਲਵੇ ਟਰੈਕ ਵਿਛਾਉਣ, ਦੋਹਰੀ ਰੇਲਵੇ ਲਾਇਨ ਦੇ ਕੰਮ ਦੀ ਸ਼ੁਰੂਆਤ, ਬਠਿੰਡਾ ਰਾਜਪੁਰਾ ਰੇਲ ਲਾਇਨ ’ਤੇ ਅਨੇਕਾਂ ਯਾਤਰੀ ਗੱਡੀਆਂ ਦੋੜਣ ਲਾਉਣ ਦੇ ਨਾਲ ਰੇਲਵੇ ਪਲੇਟਫਾਰਮਾਂ ’ਤੇ ਗੱਡੀਆ ਦੇ ਸਟਾਪਜ ਕਰਵਾਏ ਤਾਂ ਜੋ ਇਲਾਕੇ ਦੇ ਲੋਕ ਫਾਇਦਾ ਲੇ ਸਕਣ। ਉਧਰ ਬਰਨਾਲਾ ਸ਼ਹਿਰ ਵਾਸੀਆਂ ਦੀ ਸਭ ਤੋ ਵੱਡੀ ਸਮੱਸਿਆਂ ਨੂੰ ਹੱਲ ਕਰਵਾਇਆ, ਬੇਸ਼ੱਕ ਉਸ ਵੇਲੇ ਪਾਰਟੀ ਉਮੀਦਵਾਰ ਮੁਨੀਸ਼ ਬਾਂਸਲ ਦੇ ਪਿਤਾ ਪਵਨ ਬਾਂਸਲ ਸਾਬਕਾ ਰੇਲ ਮੰਤਰੀ ਦੇ ਬਰਨਾਲਾ ਤੋ ਚੋਣ ਲੜਣ ਦੀ ਗੱਲ ਚਿੱਤ ਚੇਤੇ ਵੀ ਨਹੀ ਸੀ ਪਰ ਪਵਨ ਬਾਂਸਲ ਸਾਬਕਾ ਰੇਲ ਮੰਤਰੀ ਨੇ ਰੇਲ ਮੰਤਰੀ ਦਾ ਪਦ ਹੋਣ ਕਾਰਨ ਉਨਾਂ ਆਪਣੇ ਅਹੁਦੇ ਦੀ ਸਾਰਥਿਕ ਵਰਤੋ ਕਰਦਿਆਂ ਰੇਲਵੇ ਵਿਭਾਗ ਦੇ ਨਿਯਮਾਂ ਅਨੁਸਾਰ ਓਵਰਬਿ੍ਰਜ ਬਣਨ ਕਾਰਨ ਰੇਲਵੇ ਫਾਟਿਕ ਪੱਕੇ ਤੌਰ ’ਤੇ ਬੰਦ ਹੋ ਜਾਂਦੇ ਹਨ, ਪਰ ਬਰਨਾਲਾ ਦਾ ਪਹਿਲਾ ਕੱਚਾ ਕਾਲਜ ਵਾਲਾ ਫਾਟਿਕ ਪੰਜਾਬ ਵਿਚ ਹੋਵੇਗਾ, ਜਿਸ ਦੇ ਸਿਰ ’ਤੇ ਓਵਰਬਿ੍ਰਜ ਬਣਿਆ ਹੋਇਆ ਹੈ ਪਰ ਫੇਰ ਵੀ ਫਾਟਿਕ ਰੇਲ ਗੱਡੀ ਆਉਣ ’ਤੇ ਬੰਦ ਹੁੰਦਾ ਹੈ ਅਤੇ 24 ਘੰਟੇ ਖੁੱਲਾ ਰਹਿੰਦਾ ਹੈ। ਜਿਸ ਦੀ ਮਿਸਾਲ ਅਨੇਕਾਂ ਥਾਵਾਂ ’ਤੇ ਦਿੱਤੀ ਜਾਂਦੀ ਹੈ, ਜਿੱਥੇ ਕਿਤੇ ਵੀ ਰੇਲਵੇ ਓਵਰਬਿ੍ਰਜ ਬਣਦਾ ਹੈ। ਹਲਕਾ ਬਰਨਾਲਾ ਦੇ ਲੋਕਾਂ ਨੇ ਅਨੇਕਾਂ ਵਿਧਾਇਕਾਂ ਨੂੰ ਅਪਣੀ ਵੋਟ ਰਾਹੀ ਵਿਧਾਨ ਸਭਾ ਵਿਚ ਭੇਜਿਆ ਪਰ ਸ਼ਾਇਦ ਪਹਿਲੀ ਵਾਰ ਬਾਂਸਲ ਪਰਿਵਾਰ ਮਿਲਿਆ ਹੋਵੇਗਾ। ਜਿਸ ਨੇ ਚੋਣ ਲੜਣ ਤੋ ਪਹਿਲਾ ਲੋਕ ਪੱਖੀ ਕਾਰਜਾਂ ਨੂੰ ਸਾਲਾਂ ਬੰਦੀ ਪਹਿਲਾ ਹੀ ਅੰਜਾਮ ਦਿੱਤਾ। ਹਲਕੇ ਦੇ ਲੋਕ ਤਾਂ ਇਥੋ ਤੱਕ ਕਹਿੰਦੇ ਹਨ ਕਿ ਲੋਕਾਂ ਦੀ ਮਿਹਰ ਸਦਕਾ ਬਰਨਾਲਾ ਦੇ ਲੋਕਾਂ ਨੇ ਜੇਕਰ ਮੁਨੀਸ਼ ਬਾਂਸਲ ਨੂੰ ਵਿਧਾਇਕ ਚੁਣਿਆ ਤਦ ਭਾਜਪਾ ਦੇ ਉਸ ਡਬਲ ਇੰਜਣ ਵਾਲੇ ਦਾਅਵੇ ਦੇ ਸਹੀ ਅਰਥ ਨਿਕਲਣਗੇ ਕਿਉਕਿ ਮੁਨੀਸ਼ ਬਾਂਸਲ ਦੇ ਨਾਲ ਹਲਕਾ ਵਾਸੀਆਂ ਦੀ ਸੇਵਾ ਲਈ ਉਨਾਂ ਦੇ ਪਿਤਾ ਸਾਬਕਾ ਰੇਲ ਮੰਤਰੀ ਪਵਨ ਬਾਂਸਲ, ਪਰਿਵਾਰਿਕ ਮੈਂਬਰ ਮਾਤਾ ਸ੍ਰੀਮਤੀ ਮਧੂ ਬਾਂਸਲ, ਪਤਨੀ ਸ਼ਾਇਨਾ ਬਾਂਸਲ ਅਤੇ ਹੋਰ ਪਰਿਵਾਰਿਕ ਮੈਂਬਰ ਹਲਕੇ ਦੀ ਸੇਵਾ ਲਈ ਜੁਟ ਜਾਣਗੇ ਅਤੇ ਹਲਕਾ ਬਰਨਾਲਾ ਵਿਕਾਸ ਅਤੇ ਤਰੱਕੀ ਪੱਖੋ ਪਲੇਠੇ ਹਲਕਿਆਂ ਵਿਚੋ ਭਵਿੱਖ ਵਿਚ ਜਾਣਿਆ ਜਾਵੇਗਾ।