ਅਨਾਜ ਮੰਡੀ ਵਿਚ ਸਾਉਣੀ ਦੀ ਪ੍ਰਮੁੱਖ ਫਸਲ ਨਰਮੇਂ ਨੇ ਦਸਤਕ ਦਿੱਤੀ, 6100 ਤੱਕ ਪੁੱਜੀ ਬੋਲੀ, ਖਰੀਦ ਸ਼ੁਰੂ
ਤਪਾ ਮੰਡੀ 23 ਅਗਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਸਥਾਨਕ ਸ਼ਹਿਰ ਅੰਦਰ ਸਾਉਣੀ ਦੀ ਪ੍ਰਮੁੱਖ ਫਸਲ ਨਰਮੇਂ ਨੇ ਅਨਾਜ ਮੰਡੀ ਅੰਦਰ ਦਸਤਕ ਦੇ ਦਿੱਤੀ ਹੈ। ਜਿਸ ਦੀ ਪਲੇਠੀ ਖਰੀਦ ਮਾਰਕੀਟ ਕਮੇਟੀ ਵੱਲੋ ਕੱਚਾ ਆੜਤੀਆਂ ਐਸੋਸੀਏਸ਼ਨ ਅਤੇ ਖਰੀਦਦਾਰਾਂ ਦੇ ਸਹਿਯੋਗ ਨਾਲ ਕਰਵਾਈ ਗਈ। ਮਾਰਕੀਟ ਕਗਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਵਾਈਸ ਚੇਅਰਮੈਲ ਭੂਪਿੰਦਰ ਸਿੰਘ ਸਿੱਧੂ ਅਤੇ ਨਗਰ ਕੋਸਲ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਅਤੇ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਨੀਸ਼ ਮੌੜ ਵੱਲੋ ਨਰਮੇਂ ਦੀ ਖਰੀਦ ਦੀ ਸ਼ੁਰੂਆਤ ਕਰਨ ’ਤੋ ਪਹਿਲਾ ਬੋਲੀ ਕਰਵਾਈ ਗਈ। ਵੱਖ ਵੱਖ ਖਰੀਦਦਾਰਾਂ ਵੱਲੋ ਨਰਮੇਂ ਦੀ ਬੋਲੀ ਦੇ ਕੇ ਇਸ ਨੂੰ 6101 ਰੁਪੈ ਤੱਕ ਪਹੁੰਚਾ ਕੇ ਕਿਸਾਨ ਕੁਲਵੰਤ ਸਿੰਘ, ਗੁਰਮੇਲ ਸਿੰਘ ਦੀ ਨਰਮੇਂ ਦੀ ਢੇਰੀ ਆੜਤੀਆਂ ਸੋਹਣ ਲਾਲ ਪਵਨ ਕੁਮਾਰ ਦੀ ਦੁਕਾਨ ਤੋ ਸੂਰਿਆ ਟਰੇਡਿੰਗ ਕੰਪਨੀ ਵੱਲੋ ਖਰੀਦਿਆ ਗਿਆ। ਚੇਅਰਮੈਨ ਧਾਲੀਵਾਲ ਨੇ ਕਿਹਾ ਕਿ ਅੰਦਰਲੀ ਅਨਾਜ ਮੰਡੀ ਅੰਦਰ ਪੁੱਜੀ ਨਰਮੇਂ ਦੀ ਢੇਰੀ ਸਮੁੱਚੇ ਬੋਲੀਕਾਰਾਂ ਨੂੰ ਬੁਲਾਕੇ ਕਰਵਾਈ ਗਈ ਹੈ ਤਾਂ ਜੋ ਕਿਸਾਨ ਨੂੰ ਵਧੇਰੇ ਭਾਅ ਮਿਲ ਸਕੇ। ਉਨਾਂ ਇਹ ਵੀ ਕਿਹਾ ਕਿ ਕਿਸੇ ਵੇਲੇ ਨਰਮੇਂ ਦੀ ਸਭ ਤੋ ਵੱਡੀ ਮੰਡੀ ਸਮਝੀ ਜਾਂਦੀ ਤਪਾ ਅਨਾਜ ਮੰਡੀ ਅੰਦਰ ਭਾਂਵੇਂ ਫਸਲ ਦੀ ਵਿੰਭਨਤਾ ਕਾਰਨ ਹੁਣ ਨਰਮੇਂ ਦੀ ਆਮਦ ਘਟ ਗਈ ਹੈ ਪਰ ਫੇਰ ਵੀ ਪੰਜਾਬ ਸਰਕਾਰ, ਖੇਤੀਬਾੜੀ ਵਿਭਾਗ ਅਤੇ ਮੰਡੀ ਬੋਰਡ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਖੇਤੀ ਦੀ ਥਾਂ ਬਦਲਵੀਆਂ ਫਸਲਾਂ ਅਪਣਾਉਣ ਲਈ ਕਿਹਾ ਜਾਂਦਾ ਰਿਹਾ ਹੈ। ਜਿਸ ਤੋ ਬਾਅਦ ਨਰਮੇਂ ਹੇਠਲੇ ਰਕਬੇ ਵਿਚ ਕਾਫੀ ਵਾਧਾ ਹੋਇਆ ਹੈ। ਉਧਰ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਨੀਸ਼ ਮੌੜ ਨੇ ਕਿਹਾ ਕਿ ਆੜਤੀਆਂ ਹਮੇਸ਼ਾਂ ਹੀ ਕਿਸਾਨ ਦੀ ਭਲਾਈ ਲਈ ਉਸ ਨੂੰ ਵਧੇਰੇ ਭਾਅ ਦਿਵਾਉਣ ਲਈ ਯਤਨ ਕਰਦਾ ਹੈ ਤਾਂ ਜੋ ਕਿਸਾਨ ਵਧੇਰੇ ਖੁਸ਼ਹਾਲ ਰਹੇ। ਇਸ ਮੌਕੇ ਤਰਸੇਮ ਲਾਲ ਮਹਿਤਾ, ਮਦਲ ਲਾਲ ਘੜੈਲਾ, ਦਰਸ਼ਨ ਲਾਲ ਮੌੜ, ਜੀਵਨ ਲਾਲ ਢਿਲਵਾਂ, ਕੁਲਵਿੰਦਰ ਸਿੰਘ, ਧਰਮਿੰਦਰ ਸੋਨੂੰ ਮਾਂਗਟ ਸਣੇ ਵੱਡੀ ਗਿਣਤੀ ਵਿਚ ਆੜਤੀਏ ਅਤੇ ਮਾਰਕੀਟ ਕਮੇਟੀ ਕਰਮਚਾਰੀ ਹਾਜਰ ਸਨ।