...... ਕੀ ਭਗਵੰਤ ਮਾਨ ਹੋਣਗੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ?? ..........
ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਤਮਾਮ ਰਾਜਨੀਤਕ ਦਲਾਂ ਨੇ ਬਿਗੁਲ ਵਜਾ ਦਿੱਤਾ ਪਰ ਤੀਸਰੀ ਧਿਰ ਵਜੋਂ ਪੰਜਾਬ ਦੇ ਸਿਆਸੀ ਦ੍ਰਿਸ਼ ਵਿਚ ਆਪਣੀ ਹਾਜ਼ਰੀ ਲਵਾਉਣ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਵੀ ਭੰਬਲਭੂਸੇ ਵਿੱਚ ਜਾਪਦੀ ਹੈ !!!
ਪਾਰਟੀ ਸੁਪਰੀਮੋਂ ਜੋ ਛੇ ਮਹੀਨੇ ਪਹਿਲਾਂ ਪੰਜਾਬ ਦੇ ਦੌਰੇ ਤੇ ਆਏ ਸਨ ਤਾਂ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਪੰਜਾਬ ਤੋਂ ਹੋਵੇਗਾ ਅਤੇ ਸਿੱਖ ਚਿਹਰੇ ਵਜੋਂ ਪੇਸ਼ ਹੋਵੇਗਾ !!!
ਪਰ ਅਸਲ ਹਕੀਕਤ ਕੀ ਹੈ ਉਹ ਪਾਰਟੀ ਦੇ ਸੂਬਾ ਵਿਧਾਇਕ ਵੀ ਨੀ ਜਾਣਦੇ ।
ਇੱਕ ਗੱਲ ਜਰੂਰ ਹੈ ਜੋ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ , ਅਰਵਿੰਦ ਕੇਜਰੀਵਾਲ ਨੇ ਦੀਵਾ ਲਗਾਕੇ ਪੂਰਾ ਪੰਜਾਬ ਛਾਣ ਮਾਰਿਆ , ਵੱਡੇ-ਵੱਡੇ ਨਾਵਾਂ ਤੇ ਚਰਚਾ ਚੱਲੀ ਪਰ ਗੱਲ ਤਣ-ਪੱਤਣ ਨਾ ਲੱਗ ਸਕੀ !!
ਅਖੀਰ ਕੇਜਰੀਵਾਲ ਦੇ ਖੁਦ ਤੇ ਵੀ ਦਾਅ ਚਲਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਲੇਕਿਨ ਉਨ੍ਹਾਂ ਨੂੰ ਵੀ ਬੂਰ ਪੈਂਦਾ ਨਾ ਦਿਖਿਆ ਤਾਂ ਅਖੀਰ ਭਗਵੰਤ ਮਾਨ ਤੇ ਸਹਿਮਤੀ ਹੁੰਦੀ ਦਿਖਾਈ ਦੇਣ ਲੱਗ ਪਈ ।
ਪਰ ਜਦੋਂ ਖੇਤੀ-ਕਾਨੂੰਨ ਰੱਦ ਹੋਏ ਤਾਂ ਮੁੜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਨਾਂਅ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰਿਆਂ ਵਿੱਚ ਗੂੰਜਣ ਲੱਗ ਪਿਆ !!
ਦੋਵਾਂ ਦੀ ਆਪਸੀ ਗੱਲਬਾਤ ਵੀ ਹੋ ਗਈ ਹੈ ਲੇਕਿਨ ਕਿਸਾਨ ਸੰਗਠਨਾਂ ਨੇ ਰਾਜੇਵਾਲ ਨੂੰ ਰਾਜਨੀਤੀ ਵਿੱਚ ਨਾ ਉੱਤਰਣ ਦੀ ਚਿਤਾਵਨੀ ਦਿੱਤੀ ਹੈ ।
ਪਰ ਜਿਸ ਤਰ੍ਹਾਂ ਕੇਜਰੀਵਾਲ ਪਿਛਲੇ ਦਿਨੀਂ ਪੰਜਾਬ ਦੌਰੇ ਤੇ ਆਏ , ਉੱਥੇ ਭਰੇ ਪੰਡਾਲ ਵਿੱਚ 'ਭਗਵੰਤ ਮਾਨ' ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਦੇ ਨਾਅਰੇ ਵੀ ਲੱਗੇ ਲੇਕਿਨ ਕੇਜਰੀਵਾਲ ਨੇ ਦੋ-ਟੁੱਕ ਆਪਣੇ ਵਰਕਰਾਂ ਨੂੰ ਕਹਿ ਦਿੱਤਾ ਕਿ ਜੋ ਵੀ ਕੋਈ ਕਿਸੇ ਆਹੁਦੇ ਦੀ ਮਨਸ਼ਾ ਲੈਕੇ ਬੈਠਾ ਉਹ ਮਨਸ਼ਾ ਆਮ ਆਦਮੀ ਪਾਰਟੀ ਵਿੱਚ ਪੂਰੀ ਨਹੀਂ ਹੋ ਸਕਦੀ ।
ਕੇਜਰੀਵਾਲ ਨੇ ਸਾਫ਼ ਤੇ ਸਪੱਸ਼ਟ ਸੰਦੇਸ਼ ਦੇ ਦਿੱਤਾ ।
ਲੇਕਿਨ ਮੈਨੂੰ ਅੱਜ ਦਿੱਲੀ ਤੋਂ ਕਿਸੇ ਭਰੋਸੇਯੋਗ ਸੱਜਣ ਨੇ ਦੱਸਿਆ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਉਮੀਦਵਾਰ ਦੇ ਨੇੜੇ-ਤੇੜੇ ਵੀ ਨਹੀਂ !!!
ਜਦੋਂ ਮੇਰੇ ਕੰਨ ਵਿਚ ਇਹ ਸ਼ਬਦ ਪਏ ਤਾਂ ਮੇਰੀ ਹੈਰਾਨੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ , ਮੈਂ ਉਸ ਦੀ ਗੱਲ ਤੇ ਕੋਈ ਬਾਹਲਾ ਯਕੀਨ ਨਹੀਂ ਕੀਤਾ ਲੇਕਿਨ ਜਿਸ ਤਰ੍ਹਾਂ ਕੇਜਰੀਵਾਲ ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਂ ਨੂੰ ਲੈਕੇ ਐਲਾਨ ਕਰਨ ਵਿੱਚ ਦੇਰੀ ਕਰ ਰਹੇ ਹਨ ਤਾਂ ਉਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੇ ਮਨ ਵਿੱਚ ਕੋਈ ਹੋਰ ਹੋਵੇ !!!
ਪਰ ਮੇਰੀ ਆਪਣੀ ਨਿੱਜ਼ੀ ਰਾਇ ਹੈ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮਕਬੂਲ ਅਤੇ ਵਰਕਰਾਂ ਵਿੱਚ ਹਰਮਨ-ਪਿਆਰਾ ਨੇਤਾ ਵਜੋਂ ਮਸ਼ਹੂਰ ਨੇ !
ਪਾਰਟੀ ਦੇ ਧਾਕੜ ਸਟਾਰ-ਪ੍ਰਚਾਰਕ ਵੀ ਹਨ ।
ਪਰ ਜੇ ਪਾਰਟੀ ਉਨ੍ਹਾਂ ਦਾ ਐਲਾਨ ਨਾ ਕਰਕੇ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨੂੰ ਜਗ੍ਹਾ ਦੇ ਰਹੀ ਹੈ ਤਾਂ ਅਜਿਹੀ ਗਲਤੀ ਪਾਰਟੀ ਨੂੰ ਪਿਛਲੀ ਵਾਰ ਵਾਂਗ ਭਾਰੀ ਪੈ ਸਕਦੀ ਹੈ , ਹੋ ਸਕਦਾ ਸਾਇਦ ਕਝ ਉਮੀਦਵਾਰ ਟਿਕਟਾਂ ਹੀ ਵਾਪਿਸ ਕਰ ਦੇਣ !!!!
ਪਰ ਮੇਰਾ ਮਨ ਹਜੇ ਵੀ ਅਜਿਹਾ ਹੀ ਕਹਿੰਦਾ ਹੈ ਕਿ ਭਗਵੰਤ ਮਾਨ ਹੀ ਮੁੱਖ ਚਿਹਰਾ ਹੋਣਗੇ !!!!!!!!!
¶ ਸੁਲਤਾਨੀ ¶