ਕਿਸਾਨ ਅੰਦੋਲਨ ਵਿਚ ਇਕ ਸਾਲ ਤੋਂ ਵੱਧ ਸਮਾਂ ਲਗਾ ਕੇ ਆਏ ਫੋਟੋਗ੍ਰਾਫਰ ਦਾ ਹੋਇਆ ਭਰਵਾਂ ਸਵਾਗਤ
7ਡੇਅ ਨਿਊਜ ਸਰਵਿਸ
ਤਪਾ ਮੰਡੀ 15 ਦਸੰਬਰ (ਵਿਸ਼ਵਜੀਤ ਸ਼ਰਮਾ/ਲੁਭਾਸ ਸਿੰਗਲਾ/ਗੁਰਪ੍ਰੀਤ ਸਿੰਘ/ਬੰਟੀ ਦੀਕਸ਼ਿਤ)-ਸਥਾਨਕ ਮੰਡੀ ਨਿਵਾਸੀ ਫੋਟੋਗ੍ਰਾਫਰ ਜਗਦੇਵ ਸਿੰਘ ਨੇ ਇੱਕ ਸਾਲ ਇੱਕ ਮਹੀਨਾ ਕਿਸਾਨ ਅੰਦੋਲਨ ਵਿੱਚ ਲਗਾਇਆ ਅਤੇ ਕਿਸਾਨ ਸ਼ੰਘਰਸ ਦੀਆਂ ਫੋਟੋਆਂ ਪ੍ਰਤੀ ਆਪਣੀ ਸੇਵਾ ਅੰਦੋਲਨ ਨੂੰ ਦਿੱਤੀ। ਫੋਟੋਗ੍ਰਾਫਰ ਜਗਦੇਵ ਸਿੰਘ ਭਾਵੇਂ ਅਪਾਹਿਜ ਹੈ ਪਰ ਉਨਾਂ ਵਿੱਚ ਏਨੀ ਹਿੰਮਤ ਹੈ ਕਿ ਆਮ ਵਿਅਕਤੀ ਤੋਂ ਵੱਧ ਕੰਮ ਕਰਦੇ ਹਨ। ਅੱਜ ਉਨਾਂ ਦੇ ਵਾਪਸ ਆਉਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੀਮ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਸਨਮਾਨ ਵੀ ਕੀਤਾ। ਇਸ ਮੌਕੇ ਜਗਦੇਵ ਸਿੰਘ ਨੇ ਦੱਸਿਆ ਕਿ ਮੇਰੇ ਮਨ ’ਚ ਇੰਨਾਂ ਸਮਾ ਸਿੰਘੂ ਬਾਰਡਰ ’ਤੇ ਰਹਿਣ ਦਾ ਨਹੀ ਸੀ ਪਰ ਜਦ ਮੈਂ ਉਥੇ ਕੁਝ ਦਿਨ ਗੁਜ਼ਾਰੇ ਤਾਂ ਮੇਰੇ ਮਨ ਵਿਚ ਵੀ ਉਥੇ ਰਹਿਣ ਲਈ ਮਜ਼ਬੂਰ ਹੋ ਗਿਆ ਕਿਉਕਿ ਮੈ ਏਨੇ ਵੱਡੇ ਸੰਘਰਸ਼ ਦੀਆਂ ਫੋਟੋਆਂ ਸਾਂਭਣ ਚਾਹੁੰਦਾ ਸੀ ਤਾ ਕਿ ਸਾਡੀਆ ਆਉਣ ਵਾਲੀਆਂ ਨਸ਼ਲਾਂ ਨੂੰ ਇਸ ਵਾਰੇ ਪਤਾ ਲੱਗੇ ਕਿ ਕਿਵੇਂ ਸਾਡੇ ਬਜ਼ੂਰਗਾਂ ਨੇ ਸੰਘਰਸ਼ ਕਰਕੇ ਇਹ ਕਾਲੇ ਕਾਨੂੰਨ ਰੱਦ ਕਰਵਾਏ ਹਨ। ਇਹ ਸਾਰੀਆ ਫੋਟੋਆਂ ਇਕ ਇਤਹਾਸ ਵਾਂਗ ਆਉਣ ਵਾਲੇ ਸਮੇ ’ਚ ਸਾਭੀਆਂ ਜਾਣਗੀਆਂ। ਸੋ ਇਸ ਲਈ ਮੈਂ ਨਿਰਣਾ ਕੀਤਾ ਕਿ ਜੱਦੋਂ ਤੱਕ ਸੰਂਘਰਸ਼ ਚੱਲੇਗਾ ਮੈਂ ੳਦੋਂ ਤੱਕ ਇਥੇ ਹੀ ਰਹਾਂਗਾ।
ਪਿੰਡ ਪਹੁੰਚਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਲਾ ਸਿੱਧੂ, ਰਾਜ ਸਿੰਘ ਸਿੱਧੂ, ਜਗਦੇਵ ਸਿੰਘ ਔਜਲਾ, ਜਗਜੀਤ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਜੈਲਦਾਰ, ਰਣਜੀਤ ਸਿੰਘ ਠੋਕਾ, ਜਗਰੂਪ ਸਿੰਘ ਜੈਲਦਾਰ, ਨੰਬਰਦਾਰ ਜਗਰਾਜ ਸਿੰਘ ਹੋਰਾਂ ਨੇ ਉਨਾਂ ਨੂੰ ਸਨਮਾਨ ਦਿੱਤਾ ਤੇ ਉਨਾਂ ਦੇ ਵੱਲੋਂ ਕੀਤੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜਥੇਬੰਦੀ ਵੱਲੋਂ ਉਨਾਂ ਨੂੰ ਸਨਮਾਨਤ ਵੀ ਕੀਤਾ ਤੇ ਖੁੱਲੀ ਜੀਪ ਰਾਹੀਂ ਉਨਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਜਗਦੇਵ ਸਿੰਘ ਨੇ ਦੱਸਿਆ ਕਿ ਮੈਨੂੰ ਮੁੱਢ ਤੋਂ ਹੀ ਲਗਨ ਸੀ ਕਿ ਕਿਸਾਨ ਅੰਦੋਲਨ ਵਿਚ ਜਾ ਕੇ ਆਪਣੀ ਫੋਟੋਗ੍ਰਾਫੀ ਸਬੰਧੀ ਅੰਦੋਲਨ ਨੂੰ ਸੇਵਾ ਦਿੱਤੀ ਜਾਵੇ । ਉਨਾਂ ਇਹ ਵੀ ਕਿਹਾ ਕਿ ਮੈਨੂੰ ਉਥੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੂਰਨ ਸਹਿਯੋਗ ਦਿੱਤਾ ।