ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਖਿਲਾਫ ਖੁੱਲ ਕੇ ਸਾਹਮਣੇ ਆਏ ਮਸ਼ਹੂਰ ਆਰਟੀਆਈ ਕਾਰਕੁਨ ਮਾਨਿਕ ਗੋਇਲ, ਮਾਮਲਾ ਬਹੁ ਕਰੋੜੀ ਨਰੂਆਣਾ ਜਮੀਨ ਦਾ, ਗੋਇਲ ਨੇ ਮਹਿਤਾ ਦੇ ਪੀਸੀਏ ਦੇ ਪ੍ਰਧਾਨ ਬਣਨ ਤੇ ਵੀ ਸਵਾਲ ਖੜੇ ਕੀਤੇ।
ਬਠਿੰਡਾ 16 ਅਗਸਤ (ਲੁਭਾਸ ਸਿੰਗਲਾ/ ਗੁਰਪ੍ਰੀਤ ਸਿੰਘ) - ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਜੀਰਤ ਮਹਿਤਾ ਤੇ ਮਸ਼ਹੂਰ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਗੰਭੀਰ ਦੋਸ਼ ਲਾਉਂਦਿਆਂ ਰੈੱਡਕਰਾਸ ਬਠਿੰਡਾ ਦੀ ਇੱਕ ਬਹੁਕਰੋੜੀ ਪਰਾਈਮ ਲੈਂਡ ਨੂੰ ਗੈਰਕਨੂੰਨੀ ਢੰਗ ਨਾਲ 30 ਸਾਲਾਂ ਲਈ ਲੀਜ਼ ਤੇ ਲੈਣ ਦਾ ਦਾਅਵਾ ਕੀਤਾ ਹੈ।ਮਾਨਿਕ ਗੋਇਲ ਨੇ ਖੁਲਾਸਾ ਕੀਤਾ ਸੀ ਕਿ ਇੱਕ ਬਜੁਰਗ ਔਰਤ ਦੁਆਰਾ ਸਮਾਜਿਕ ਕੰਮਾਂ ਲਈ ਪਿੰਡ ਨਰੂਆਣਾ ਦੀ 11 ਏਕੜ ਤੋਂ ਵੱਧ ਜਮੀਨ ਰੈੱਡ ਕਰਾਸ ਨੂੰ ਦਾਨ ਕੀਤੀ ਸੀ। ਜਿਸਨੂੰ ਰੈੱਡ ਕਰਾਸ ਸੁਸਾਇਟੀ ਬਠਿੰਡਾ ਅਤੇ ਬਠਿੰਡਾ ਪ੍ਰਸ਼ਾਸ਼ਨ ਦੁਆਰਾ ਰੈੱਡਕਰਾਸ ਪੰਜਾਬ ਦੀ ਪਾਲਿਸੀ ਦੀਆਂ ਗਾਈਡਲਾਈਨਜ਼ ਨੂੰ ਆਮ ਆਦਮੀ ਪਾਰਟੀ ਦੇ ਚਹੇਤੇ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਮੁੰਡੇ ਪਦਮਜੀਤ ਮਹਿਤਾ ਨੂੰ 30 ਸਾਲਾਂ ਲਈ ਕੌਡੀਆਂ ਭਾਅ ਲੀਜ਼ ਤੇ ਦਿੱਤਾ ਗਿਆ ਹੈ। ਇਹ ਨਰੂਆਣਾ ਪਿੰਡ ਦੀ ਜਮੀਨ ਇੱਕ ਪਰਾਈਮ ਬਹੁਕਰੋੜੀ ਜਮੀਨ ਹੈ। ਜਿਸਨੇ ਨੇੜੇ ਏਮਜ਼ ਬਠਿੰਡਾ , ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ , ਕਈ ਨਵੀਆਂ ਬਣ ਰਹੀਆਂ ਕਲੋਨੀਆਂ ਅਤੇ ਆਰ ਟੀ ਏ ਦਾ ਟਰੇਨਿੰਗ ਟਰੈਕ ਹੈ। ਇਸ ਜਮੀਨ ਨੂੰ ਸਰਕਾਰ ਨੇ ਮਹਿਤਾ ਨੂੰ ਘਰੇ ਦੇਣ ਤੋ ਪਹਿਲਾਂ ਕੋਈ ਅਸੈਸਮੈਂਟ (ਕਮਰਸ਼ੀਅਲ ਪ੍ਰੋਪਰਟੀ ਲੈਂਡ, ਅਸੈੱਸਮੈਅਟ ਲੋਕ ਨਿਰਮਾਣ ਵਿਭਾਗ) ਰੈੱਡ ਕਰਾਸ ਪੰਜਾਬ ਦੀ ਪਾਲਿਸੀ ਅਨੁਸਾਰ ਨਹੀਂ ਕਰਵਾਈ ਗਈ। ਕਾਗਜੀ ਜਾਣਕਾਰੀ ਅਨੁਸਾਰ ਰੈੱਡਕਰਾਸ ਅਧਿਕਾਰੀਆਂ ਨੇ ਇਸ ਬਹੁਕਰੋੜੀ ਜਮੀਨ ਨੂੰ ਕਮੱਰਸ਼ੀਅਲ ਪ੍ਰਾਪਰਟੀ ਦੀ ਥਾਂ ਬਿਰਾਨੀ/ਚਾਹੀ ਜਮੀਨ ਦਰਸਾ ਕੇ ਇਸ ਜਮੀਨ ਨੂੰ ਮਹਿਤੇ ਨਾਲ ਰਲ ਕੇ ਕੌਡੀਆਂ ਭਾਅ ਦੇ ਦਿੱਤੀ।
ਰੈੱਡ ਕਰਾਸ ਪੰਜਾਬ ਦੀ ਪਾਲਿਸੀ ਅਨੁਸਾਰ ਕੋਈ ਵੀ ਜਮੀਨ 3-5 ਸਾਲਾਂ ਤੋਂ ਵੱਧ ਲੀਜ/ ਕਿਰਾਏ ਤੇ ਨਹੀਂ ਦਿੱਤੀ ਜਾ ਸਕਦੀ।
ਇਸ ਜਮੀਨ ਨੂੰ ਕੌਡੀਆਂ ਭਾਅ ਦੇਣ ਵੇਲੇ ਵਿੱਚ ਸਰਕਾਰੇ ਦਰਬਾਰੇ, ਰੈੱਡਕਰਾਸ ਦੇ ਉੱਚ ਅਧਿਕਾਰੀਆਂ ਅਤੇ ਪ੍ਰਧਾਨ ਅਮਰਜੀਤ ਮਹਿਤਾ ਦੀ ਗੰਢਤੁੱਪ ਉਸ ਵੇਲੇ ਸਾਹਮਣੇ ਆਉਦੀ ਹੈ ਜਦੋਂ ਖੋਜ ਵਿੱਚ ਪਤਾ ਲਗਦਾ ਹੈ ਕਿ ਅਮਜੀਤ ਮਹਿਤਾ ਦੇ ਪੁੱਤ ਪਦਮਜੀਤ ਮਹਿਤਾ ਨੇ 29 ਜੁਲਾਈ 2024 ਨੂੰ ਹੀ ਐਥੇ ਕਮਰਸ਼ੀਅਲ ਕੰਮ ਕਰਨ ਲਈ ਇੱਕ ਨਵੀਂ ਪ੍ਰਾਈਵੇਟ ਕੰਪਨੀ ' ਖੜੀ ਕੀਤੀ ਹੈ ਅਤੇ ਅਮਰਜੀਤ ਮਹਿਤਾ ਮੀਡੀਆ ਸਣੇ ਸਭਨੂੰ ਕਹਿ ਰਿਹਾ ਹੈ ਕਿ ਐਥੇ ਕੀ ਕਾਰੋਬਾਰ ਕਰਾਂਗੇ ਇਹ 'ਇਨਵੈਸਟ ਪੰਜਾਬ' ਨੂੰ ਦੱਸਾਂਗੇ। ਇਸਤੋਂ ਪਤਾ ਲਗਦਾ ਹੈ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਨਾਲ ਇਹ ਠੱਗੀ ਰਲਕੇ ਕੀਤੀ ਜਾ ਰਹੀ ਹੈ।
ਜ਼ਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਅਮਰਜੀਤ ਮਹਿਤਾ ਅੱਜ ਕਹਿ ਰਿਹਾ ਹੈ ਕਿ ਇਹ ਜਮੀਨ ਸਾਡੇ ਵੱਲੋ ਅਜੇ ਲੀਜ਼ ਤੇ ਨਾਮ ਨਹੀਂ ਹੋਈ, ਪਰ ਇੱਕ ਮਸ਼ਹੂਰ ਅੰਗਰੇਜੀ ਅਖਬਾਰ ਨੂੰ ਬਿਆਨ ਦਿੰਦਿਆ ਬਠਿੰਡਾ ਦੇ ਏਡੀਸੀ ਲਤੀਫ ਅਹਿਮਦ ਨੇ ਦੱਸਿਆ ਹੈ ਕਿ ਇਹ ਜਮੀਨ ਲੀਜ਼ ਤੇ ਦਿੱਤੀ ਜਾ ਚੁੱਕੀ ਹੈ ਅਤੇ ਖੇਡਾਂ ਲਈ ਵਰਤੀ ਜਾਵੇਗੀ। ਕੀ ਖੁਲਾਸਾ ਹੋਣ ਤੋਂ ਬਾਅਦ ਰੈੱਡ ਕਰਾਸ ਜਮੀਨ ਲੀਜ ਦੇ ਕਾਗਜ ਡਲੀਟ ਕਰੇਗਾ ? ਇਹ ਦੇਖਣਾ ਹੋਵੇਗਾ॥
ਅਮਰਜੀਤ ਮਹਿਤਾ ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਉਹ ਹੁਣ ਇਹ ਜਮੀਨ ਦੀ ਪ੍ਰੋਪੋਜਲ ਨੂੰ ਉਹ ਅੱਗੇ ਨਹੀਂ ਵਧਾਵੇਗਾ ਅਤੇ ਵਾਪਿਸ ਲਵੇਗਾ। ਗੋਇਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇ ਅਮਰਜੀਤ ਮਹਿਤਾ ਸੱਚਾ ਹੈ ਅਤੇ ਇਸ ਵਿੱਚ ਕੋਈ ਘੁਟਾਲਾ ਨਹੀਂ ਹੈ ਤਾਂ ਭੱਜ ਕਿਉ ਰਿਹਾ ਹੈ? ਕਿਉ ਇੱਕ ਇਤਰਾਜ ਜਤਾਉਣ 'ਤੇ ਇਹ ਮਹਿਤਾ ਬਹੁਕਰੋੜੀ ਜਮੀਨ ਲੈਣ ਤੋਂ ਭੱਜ ਰਿਹਾ ਹੈ? ਇਸਦੀ ਜਾਂਚ ਹੋਣੀ ਚਾਹੀਦੀ ਹੈ।
ਜਾਰੀ ਬਿਆਨ ਵਿੱਚ ਅਮਰਜੀਤ ਮਹਿਤਾ ਨੇ ਕਿਹਾ ਹੈ ਕਿ ਉਹ ਕੋਰਟ ਵਿੱਚ ਜਾਣਗੇ ਅਤੇ ਮਾਨਹਾਣੀ ਕੇਸ ਕਰਨਗੇ। ਇਸ ਜਵਾਬ ਵਿੱਚ ਮਾਨਿਕ ਗੋਇਲ ਨੇ ਕਿਹਾ ਹੈ ਉਹ ਇਸ ਗੱਲ ਦਾ ਸਵਾਗਤ ਕਰਨਗੇ, ਨਾਲ ਹੀ ਉਹਨਾਂ ਨੇ ਮਹਿਤਾ ਨੂੰ ਕਿਹਾ ਹੈ ਕਿ ਉਹ ਜਮੀਨ ਦੀ ਲੀਜ ਤੋਂ ਭੱਜਣ ਨਾ ਜੇ ਉਹ ਸੱਚੇ ਹਨ।ਨਾਲ ਹੀ ਮਾਨਿਕ ਗੋਇਲ ਨੇ ਕਿਹਾ ਕਿ ਅਮਰਜੀਤ ਮਹਿਤਾ ਸੁਪਰੀਮ ਕੋਰਟ ਦੀਆਂ ਗਾਈਡਲਾਈਨਜ ਅਤੇ ਸੰਵਿਧਾਨ ਨੂੰ ਛਿੱਕੇ ਟੰਗ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣਾਏ ਗਏ ਹਨ, ਜੋ ਕਿ ਪੂਰਨ ਤੌਰ ਤੇ ਗੈਰਕਾਨੂੰਨੀ ਹੈ..। ਇਸ ਦੀ ਪ੍ਰਧਾਨਗੀ ਅਤੇ ਬਠਿੰਡਾ ਰੈੱਡਕਰਾਸ ਵੱਲੋਂ ਇਸ ਸ਼ਖਸ ਨੂੰ ਅਲਾਟ ਕੀਤੀ ਜਮੀਨ ਨੂੰ ਆਉਣ ਵਾਲੇ ਦਿਨਾਂ ਵਿੱਚ ਹਾਈਕੋਰਟ ਵਿੱਚ ਚੈਲੰਜ ਕੀਤਾ ਜਾਵੇਗਾ।
ਐਕਟੀਵਿਟਸ ਮਾਨਿਕ ਗੋਇਲ ਨੇ ਸਪੱਸ਼ਟ ਤੌਰ ਤੇ ਇਹ ਸਾਫ ਕੀਤਾ ਕਿ ਉਹ ਅਮਰਜੀਤ ਮਹਿਤਾ ਦੀ ਕਾਨੂੰਨੀ ਕਾਰਵਾਈ ਦੇ ਚੈਲੰਜ ਨੂੰ ਕਬੂਲਦੇ ਹਨ ਅਤੇ ਮਹਿਤਾ ਵੱਲੋਂ ਕੀਤੇ ਜਾ ਰਹੇ ਹਰ ਤਰ੍ਹਾਂ ਦੇ ਗੈਰਕਾਨੂੰਨੀ ਕੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਨੰਗਾ ਕਰਨਗੇ। ਉਧਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਆਪਣੇ ਰਾਜ ਤੋਂ ਬਾਹਰ ਹੋਣ ਦੇ ਹਵਾਲੇ ਨਾਲ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਕਤ ਉਨਾਂ ਉੱਪਰ ਲਗਾਏ ਸਾਰੇ ਦੋਸ਼ ਬੇ ਬੁਨਿਆਦ ਹਨ ਜਦਕਿ ਉਹਨਾਂ ਆਪਣੇ ਉੱਪਰ ਉਨਾਂ ਦੋਸਾਂ ਨੂੰ ਵੀ ਖਾਰਜ ਕੀਤਾ, ਜਿਨਾਂ ਵਿੱਚ ਉਹਨਾਂ ਦੀਆਂ ਕਈ ਪੜਤਾਲਾਂ ਵਿਜੀਲੈਂਸ ਕੋਲੇ ਬਕਾਇਆ ਹਨ।