ਕੱੁਝ ਗਾਇਕ ਅਜਿਹੇ ਹੁੰਦੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਨ ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਿਚ ਤੱਤਪਰ ਰਹਿੰਦੇ ਹਨ। ਇਨਾਂ ਹੀ ਸੁਰੀਲੇ ਗਾਇਕਾਂ ਵਿੱੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਅੰਮਿ੍ਰਤ ਦਿਓਲ। ਅੰਮਿ੍ਰਤ ਨੇ 3 ਜਨਵਰੀ 1997 ਨੂੰ ਪਿੰਡ ਹਰਦਾਸਪੁਰਾ ਜਿਲਾ ਬਰਨਾਲਾ ਵਿਖੇ ਪਿਤਾ ਬਲਜੀਤ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੇ ਕੁੱਖੋ ਜਨਮ ਲੈ ਕੇ ਬਾਰਵੀਂ ਤੱਕ ਦੀ ਸਿੱਖਿਆ ਗੌਰਮਿੰਟ ਸੀਨੀ.ਸਕੈ ਸਕੂਲ ਛਾਪਾ ਤੋਂ ਪ੍ਰਾਪਤ ਕਰਨ ਤੋਂ ਬਾਅਦ ਅੰਮਿ੍ਰਤ ਦਿਓਲ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਉਸਤਾਦ ਬਿੱਲੂ ਗਿੱਲ ਨੂੰ ਧਾਰਿਆ। ਫਿਰ ਮੁੜ ਪਿੱਛੇ ਨਹੀ ਦੇਖਿਆ ਅਤੇ ਗਾਇਕੀ ਖੇਤਰ ਨੂੰ ਪੱਕੇ ਤੌਰ ਤੇ ਅਪਣਾ ਲਿਆ। ਗਾਇਕ ਅੰਮਿ੍ਰਤ ਦਿਓਲ ਨੇ ਗੋਇਲ ਮਿਊਜਿਕ ਕੰਪਨੀ ਦੇ ਲੇਬਲ ਹੇਠ ਗੀਤ ਡਾਇਮੰਡ, ਗਰਲਫ੍ਰੈਂਡ, ਕੋਕਾ ਰਿਕਾਰਡ ਕਰਵਾਇਆ ਤਾਂ ਅੰਮਿ੍ਰਤ ਦਿਓਲ ਦੀ ਚਾਰੇ ਪਾਸੇ ਬੱਲੇ-ਬੱਲੇ ਹੋ ਗਈ ਅਤੇ ਉਹ ਸਥਾਪਿਤ ਗਾਇਕਾਂ ਦੀ ਕਤਾਰ ਵਿੱਚ ਖੜਾ ਹੋ ਗਿਆ। ਅੰਮਿ੍ਰਤ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰੇ੍ਰਮੀ ਜਾਣਨ ਲੱਗ ਪਏ ਅਤੇ ਵਧੀਆ ਗਾਇਕੀ ਬਦਲੇ ਉਹ ਅਨੇਕਾਂ ਸਟੇਜਾਂ ਤੋਂ ਸਨਮਾਨਿਤ ਹੋ ਚੁੱਕਾ ਹੈ ਅਤੇ ਹੁਣ ਅੰਮਿ੍ਰਤ ਦਿਓਲ ਆਪਣਾ ਗਾਇਕੀ ਦਾ ਲੋਹਾ ਪੂਰੇ ਪੰਜਾਬ ਵਿੱਚ ਮਨਾ ਚੁੱਕਾ ਹੈ। ਪ੍ਰਮਾਤਮਾ ਕਰੇ ਅੰਮਿ੍ਰਤ ਦਿਓਲ ਪੰਜਾਬੀ ਮਾਂ-ਬੋਲੀ ਦੀ ਸੇਵਾ ਇੰਝ ਹੀ ਕਰਦਾ ਰਹੇ।
ਕੁਲਜੀਤ ਸਿੰਘ ਢੀਂਗਰਾ