ਤਲਵੰਡੀ ਸਾਬੋ, ਜਸਵੀਰ ਸਿੱਧੂ - ਸਥਾਨਕ ਮੰਡੀ ਦੇ ਇੱਕ ਵਿਸ਼ੇਸ ਹਾਲ ਵਿਖੇ ਪਿਆਸ ਇੱਕ ਦਿਲ ਦੀ ਗੀਤਕਾਰ ਕਾਲਾ ਸਰਾਵਾਂ ਦਾ ਗੀਤ ‘ਹੱਕ ਦੀ ਮਿਹਨਤ’ ਰਿਲੀਜ਼ ਕੀਤਾ ਗਿਆ ਇਹ ਗੀਤ ਗੁਰਵਿੰਦਰ ਸਾਈ ਦੀ ਅਵਾਜ਼ ਵਿੱਚ ਗਾਇਆ ਗਿਆ ਹੈ। ਜੋ ਕਿ ਪੰਜਾਬੀ ਦੇ ਪ੍ਰਸਿੱਧ ਸੂਫੀ ਗਾਇਕ ਹਨ। ਇਸ ਸਬੰਧੀ ਜਦੋਂ ਕਾਲਾ ਸਰਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਕਲਮ ਤੋਂ ਲਿਖੇ ਗੀਤ ਪਹਿਲਾਂ ਵੀ ਬਹੁਤ ਸਾਰੇ ਕਲਾਕਾਰ ਗਾ ਚੁੱਕੇ ਹਨ। ਉਹ ਹਮੇਸਾਂ ਸਮਾਜ ਨੂੰ ਸੇਧ ਦੇਣ ਵਾਲਾ ਹੀ ਲਿਖਦੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਕੁੱਝ ਸਿੱਖ ਸਕੇ। ਉਹਨਾਂ ਕਿਹਾ ਕਿ ਅਸ਼ਲੀਲ ਗੀਤਾਂ ਦੇ ਸਹਾਰੇ ਤੇ’ ਤਰੱਕੀ ਕਰਨ ਵਾਲੇ ਗੀਤਕਾਰ ਅਤੇ ਗਾਇਕ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਕੰਢੇ ਬੀਜ ਰਹੇ ਹਨ। ਕਾਲਾ ਸਰਾਵਾਂ ਨੇ ਗੀਤਕਾਰਾਂ ਅਤੇ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਕੁੱਝ ਨੂੰ ਨਵਾਂ ਅਤੇ ਨਰੋਆਂ ਦੇਣ ਤਾਂ ਜੋ ਸਾਡਾ ਸਮਾਜ ਹੋਰ ਵੀ ਵਧੀਆਂ ਬਣ ਸਕੇ।