ਕੌੜਾ ਸੱਚ : ਪਤਾਂਜਲੀ ਯੋਗਪੀਠ ਦੇ ਰਸੋਈ ਵਰਤੋ ਵਾਲੇ ਘਰੈਲੂ ਖਾਣ ਪੀਣ ਵਾਲੀਆ ਵਸਤਾਂ ਦੇ 33 ਫੀਸਦੀ ਨਮੂਨੇ ਫੇਲ, ਭਾਰਤੀਆਂ ਦੀ ਸਿਹਤ ਨਾਲ ਖਿਲਵਾੜ
7ਡੇਅ ਨਿਊਜ ਸਰਵਿਸ,
ਅੱਜ ਦੇ ਜਮਾਨੇ ਵਿਚ ਖਾਣ ਪੀਣ ਵਾਲੀਆ ਵਸਤਾਂ ਹਰ ਕੰਪਨੀ ਇਸ਼ਤਿਹਾਰਬਾਜੀ ਰਾਹੀ ਵੇਚਦੀਆ ਹਨ, ਵੱਡੇ ਵੱਡੇ ਸਿਤਾਰਿਆਂ, ਿਕੇਟ ਖਿਡਾਰੀਆਂ ਅਤੇ ਕੁੜੀਆ ਤੋ ਇਸ਼ਤਿਹਾਰਬਾਜੀ ਕਰਵਾ ਕੇ ਅਪਣਾ ਸਮਾਨ ਮਹਿੰਗੇ ਭਾਅ ਵਿਚ ਹਰੇਕ ਹੱਥ ਅਤੇ ਘਰ ਤੱਕ ਉਪੜਣਾ ਕਰਨ ਦੀਆ ਅਣਥੱਕ ਕੋਸ਼ਿਸਾਂ ਕਰਦੀ ਹੈ। ਸਮੁੱਚੇ ਕਾਰੋਬਾਰ ਨੂੰ ਪਛਾੜ ਕੇ ਅਜੌਕੀ ਸਰਕਾਰ ਦੀ ਛਤਰਛਾਇਆ ਹੇਠ ਕੁਝ ਹੀ ਸਮੇਂ ਵਿਚ ਬਾਜਾਰ ਵਿਚ ਆਈ ਪਤਾਂਜਲੀ ਕੰਪਨੀ ਨੇ ਅਪਣੇ ਪ੍ਰਚਾਰ, ਸੁੱਧਤਾ ਸਣੇ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦੇ ਦਾਅਵੇ ਨਾਲ ਸਮੁੱਚੇ ਬਾਜਾਰ ਅੰਦਰ ਰਸੋਈ ਵਿਚ ਲੋੜੀਦੇ ਘਰੇਲੂ ਸਮਾਨ ’ਤੇ ਕਬਜਾ ਜਮਾ ਲਿਆ ਹੈ, ਜਿਸ ਕਾਰਨ ਸੋ ਫੀਸਦੀ ਸੁੱਧਤਾ ਦਾ ਦਾਅਵਾ ਭਰਨ ਵਾਲੇ ਕੰਪਨੀ ਦੇ ਕਰਤਾਧਰਤਾ ਵਪਾਰੀ ਕਮ ਯੋਗ ਗੁਰੂ ਅਖਵਾਉਣ ਵਾਲੇ ਬਾਬਾ ਰਾਮਦੇਵ ਨੇ ਇਸ ਕੰਪਨੀ ਦਾ ਕਾਰੋਬਾਰ ਨੂੰ ਕੁਝ ਸਮੇਂ ਵਿਚ ਹੀ ਅਰਬਾਂ ਖਰਬਾਂ ਰੁਪੈ ਤੱਕ ਪਹੁੰਚਾ ਦਿੱਤਾ। ਜਿਸ ਦੇ ਪ੍ਰਚਾਰ ਦੇ ਬੋਰਡ ਹਰੇਕ ਚੌਂਕ ਚੁਰਾਹੇ ਵਿਚ ਟੰਗੇ ਤੁਹਾਨੂੰ ਵਿਖਾਈ ਦਿੰਦੇ ਹਨ। ਅਪਣੀ ਸ਼ੁੱਧਤਾ ਦਾ ਦਮ ਭਰਨ ਵਾਲੀ ਇਸ ਕੰਪਨੀ ਦੇ ਸਮਾਨ ਦੀ ਕੁਆਲਟੀ ਬਾਰੇ ਜਾਣਕਾਰੀ ਲੈਣ ਲਈ ਮਨਿਸਟਰੀ ਆਫ ਹੈਲਥ ਉਤਰਾਖੰਡ ਤੋ ਸੂਚਨਾ ਅਧਿਕਾਰ ਰਾਹੀ
ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤਪਾਲ ਗੋਇਲ ਨੇ ਮੰਗ ਕੀਤੀ ਕਿ ਪਤਾਂਜਲੀ ਯੋਗਪੀਠ ਸ੍ਰੀ ਹਰਿਦੁਆਰ ਦੇ ਖਾਣ ਪੀਣ ਵਾਲੇ ਸਮਾਨ ਦੇ ਪਹਿਲੀ ਅਪ੍ਰੈਲ 2015 ਤੋ ਮਈ 2021 ਤੱਕ ਜੋ ਨਮੂਨੇ ਸਿਹਤ ਵਿਭਾਗ ਨੇ ਭਰੇ, ਉਨਾਂ ਦੀ ਗਿਣਤੀ ਅਤੇ ਲੈਬ ਰਿਪੋਰਟ ਦੀ ਜਾਣਕਾਰੀ ਦਰਸਾਈ ਜਾਵੇ। ਖਾਧ ਸੁਰੱਖਿਆ ਵਿਭਾਗ ਸ੍ਰੀ ਹਰਿਦੁਆਰ ਦੇ ਲੋਕ ਸੂਚਨਾ ਅਧਿਕਾਰੀ ਆਰ.ਐਸ.ਪਾਲ ਵੱਲੋ ਅਪਣੇ ਪੱਤਰ ਨੰਬਰ 436 ਰਾਹੀ ਜੋ ਜਾਣਕਾਰੀ ਭੇਜੀ ਗਈ, ਉਹ ਹੈਰਾਨੀਜਨਕ ਹੈ। ਉਸ ਮੁਤਾਬਿਕ ਸਬੰਧਤ ਤਾਰੀਖ ਤੋ ਪਤਾਂਜਲੀ ਯੋਗਪੀਠ ਦੇ ਖਾਣ ਪੀਣ ਦੇ ਸਮਾਨ ਦੇ ਕੁੱਲ 15 ਨਮੂਨੇ ਭਰੇ ਗਏ।
ਜਿਨਾਂ ਵਿਚੋ 5 ਨਮੂੁਨੇ ਘਟੀਆ (ਸਬ ਸਟੈਂਡਰਡ) ਯਾਨਕਿ ਤਹਿ ਮਾਪਦੰਡਾਂ ਮੁਤਾਬਿਕ ਨਹੀ ਸਨ। ਮਿਲੀ ਰਿਪੋਰਟ ਅਨੁਸਾਰ ਹਲਦੀ ਦਾ ਇਕ ਸੈਂਪਲ ਸਬ ਸਟੈਂਡਰਡ, 28 ਜੁਲਾਈ 18 ਨੂੰ ਭਰਿਆ ਸਰੌ ਦੇ ਤੇਲ, 19 ਜੁਲਾਈ 2019 ਨੂੰ ਭਰਿਆ ਪਤਾਂਜਲੀ ਦੇ ਪਨੀਰ ਵੀ ਘਟੀਆ ਸੀ, ਜਦਕਿ ਇਸੇ ਦਿਨ ਹੀ ਦਹੀ ਦਾ ਸੈਂਪਲ ਵੀ ਫੇਲ ਰਿਹਾ, 2 ਨਵੰਬਰ 2020 ਨੂੰ ਪਤਾਂਜਲੀ ਦੇ ਸਰੋਂ ਦਾ ਤੇਲ ਦਾ ਨਮੂਨਾ ਵੀ ਫੇਲ ਸਾਬਿਤ ਹੋਇਆ। ਜਿਸ ਤੋ ਸਪੱਸਟ ਹੋਇਆ ਕਿ 6 ਸਾਲਾਂ ਵਿਚ ਪਤਾਂਜਲੀ ਦੇ ਕੁੱਲ 15 ਨਮੂਨਿਆਂ ਵਿਚੋ 5 ਫੇਲ ਹੋਏ ਜੋ ਅੰਕੜਿਆਂ ਮੁਤਾਬਿਕ 33 ਫੀਸਦੀ ਹੈ। ਜਿਸ ਤੋ ਸਪੱਸਟ ਹੁੱਦਾ ਹੈ ਕਿ ਉਚੀ ਦੁਕਾਨ ਫਿੱਕਾ ਪਕਵਾਨ, ਸੋ ਸਰਕਾਰੀ ਅੰਕੜਿਆਂ ਮੁਤਾਬਿਕ ਪਤਾਂਜਲੀ ਯੋਗਪੀਠ ’ਤੇ ਉਕਤ ਕਹਾਵਤ ਸੋ ਫੀਸਦੀ ਢੁੱਕਦੀ ਹੈ, ਕਿਉਕਿ ਵੱਡੇ ਵੱਡੇ ਦਾਅਵੇ ਕਰਨ ਵਾਲੀ ਕੰਪਨੀ ਦੇ ਘਰੈਲੂ ਸਮਾਨ ਦੀ ਵਰਤੋ ਵਿਚ 33 ਫੀਸਦੀ ਦਾ ਫੇਲ ਹੋ ਜਾਣਾ ਬੁਹਤ ਹੀ ਹੈਰਾਨੀਜਨਕ ਹੈ ਜਦਕਿ ਕੰਪਨੀ ਵੱਲੋ ਸੋ ਫੀਸਦੀ ਸ਼ੁੱਧਤਾ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿਸ ਕਾਰਨ ਭਾਰਤੀ ਜਨਤਾ ਨੂੰ ਜਜਬਾਤਾਂ ਦੀ ਥਾਂ ਪਰਖ ਕੇ ਚੀਜ ਵਰਤਣੀ ਚਾਹੀਦੀ ਹੈ, ਜੋ ਹਰੇਕ ਦੀ ਸਿਹਤ ਲਈ ਠੀਕ ਹੋਵੇ।
--------------------------