ਬਠਿੰਡਾ (ਲੁਭਾਸ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਅਪਣੀ ਕੈਬਨਿਟ ਵਿਚ ਕੀਤੇ ਫੇਰ ਬਦਲ ਦੇ ਤਹਿਤ ਹਲਕਾ ਰਾਮਪੁਰਾ ਫੂਲ ਦੀ ਪ੍ਰਤੀਨਿਧਤਾ ਕਰਨ ਵਾਲੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਵਿਭਾਗ ਵਿਚ ਤਬਦੀਲੀ ਕੀਤੀ ਗਈ ਹੈ। ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਹੁਣ ਮਾਲ ਅਤੇ ਮੁੜ ਵਸੇਬਾ ਵਿਭਾਗ ਸੋਪਿਆ ਗਿਆ ਹੈ। ਜਿਸ ਦੇ ਸਬੰਧ ਵਿਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਵਿਭਾਗ ਅੰਦਰ ਉਨਾਂ ਦੀ ਡਿੳੂਟੀ ਲਗਾਈ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਕਿਉਕਿ ਪਹਿਲਾ ਵੀ ੳੂੁਰਜਾ ਮੰਤਰੀ ਹੋਣ ਨਾਤੇ ਸਰਕਾਰ ਅੰਦਰ ਸਵਾ 13 ਮਹੀਨਿਆਂ ਦੇ ਕਾਰਜਕਾਲ ਦੋਰਾਨ ਪਾਵਰਕਾਮ ਵੱਲੋ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਦਾ ਅਪਣਾ ਵਾਅਦਾ ਦੁਹਰਾਇਆ ਹੈ। ਉਨਾਂ ਅਪਣੇ ਕਾਰਜਕਾਲ ਦੋਰਾਨ ਡਿੳੂਟੀ ਦੋਰਾਨ ਮਿ੍ਰਤਕ ਪਰਿਵਾਰਾਂ ਦੇ ਮੈਂਬਰਾਂ ਨੂੰ ਨੋਕਰੀਆਂ ਦਿਵਾਉਣ ਸਣੇ ਸੈਕੜੇ ਭਰਤੀਆ ਵਿਭਾਗ ਅੰਦਰ ਕਰਵਾਈਆ। ਜਿਸ ਨਾਲ ਪਾਵਰਕਾਮ ਵਿਭਾਗ ਅੰਦਰ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਹੋਇਆ ਜਦਕਿ ਪਿਛਲੇ ਪੋਣੇ ਦੋ ਸਾਲ ਤੋ ਐਸ.ਸੀ ਅਤੇ ਬੀ.ਸੀ ਵਰਗ ਦੇ ਲੋਕਾਂ ਵੱਲ ਪਾਵਰਕਾਮ ਵੱਲੋ ਖੜਾਏ ਲੱਖਾਂ ਰੁਪੈ ਦੇ ਬਿਲ ਉਨਾਂ ਨੇ ਮੁਆਫ ਕਰਵਾ ਕੇ ਇਕ ਨਵੀ ਪਿਰਤ ਪਾਈ ਸੀ। ਜਿਸ ਨਾਲ ਪੰਜਾਬ ਦੇ ਹਜਾਰਾਂ ਪਰਿਵਾਰਾਂ ਨੂੰ ਹਨੇਰੇ ਵਿਚੋ ਕੱਢ ਕੇ ਰੋਸ਼ਨੀ ਵਿਚ ਲਿਆਂਦਾ ਸੀ। ਕੈਬਨਿਟ ਮੰਤਰੀ ਕਾਂਗੜ ਨੇ ਅੱਗੇ ਬੋਲਦਿਆਂ ਕਿਹਾ ਕਿ ਬੇਸ਼ੱਕ ਕਾਂਗਰਸ ਦੇ ਕਾਰਜਕਾਲ ਦੋਰਾਨ ਮਾਲ ਵਿਭਾਗ ਪਹਿਲਾ ਵੀ ਵਧੀਆ ਤਰੀਕੇ ਨਾਲ ਚਲ ਰਿਹਾ ਸੀ ਪਰ ਉਨਾਂ ਦਾ ਯਤਨ ਹੋਵੇਗਾ ਕਿ ਮਾਲ ਵਿਭਾਗ ਪਾਰਦਰਸੀ ਅਤੇ ਵਧੀਆ ਤਰੀਕੇ ਨਾਲ ਅਪਣੀਆ ਸੇਵਾਵਾਂ ਪੰਜਾਬ ਦੇ ਵਸਿੰਦਿਆਂ ਨੂੰ ਦੇਵੇ ਤਾਂ ਜੋ ਪਿਛਲੀਆ ਅਕਾਲੀ ਭਾਜਪਾ ਦੇ ਰਾਜ ਵਾਲੀਆ ਸਰਕਾਰਾਂ ਵੇਲੇ ਮਾਲ ਵਿਭਾਗ ਦੀ ਖਰਾਬ ਹੋਈ ਦਿੱਖ ਨੂੰ ਪੂਰੀ ਤਰਾਂ ਸਾਫ ਸੁਥਰਾ ਬਣਾਇਆ ਜਾ ਸਕੇ ਕਿਉਕਿ ਉਕਤ ਵਿਭਾਗ ਨਾਲ ਸਿੱਧੇ ਤੋਰ ’ਤੇ ਕਿਸਾਨਾਂ ਸਣੇ ਹਰੇਕ ਵਿਅਕਤੀ ਦਾ ਵਾਹ ਵਾਸਤਾ ਹੈ। ਜਿਕਰਯੋਗ ਹੈ 20 ਅਪ੍ਰੈਲ 2018 ਨੂੰ ਪੰਜਾਬ ਸਰਕਾਰ ਦੇ ਦੂੁਜੇ ਵਜਾਰਤੀ ਵਾਧੇ ਵਿਚ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਉਰਜਾ ਮੰਤਰੀ ਵਜੋ ਕੈਪਟਨ ਸਰਕਾਰ ਨੇ ਅਪਣੀ ਵਜਾਰਤ ਵਿਚ ਸ਼ਾਮਿਲ ਕੀਤਾ ਸੀ ਕਿਉਕਿ ਕੈਬਨਿਟ ਮੰਤਰੀ ਕਾਂਗੜ ਨੇ ਕਾਂਗਰਸ ਵਿਚ ਆਉਣ ਤੋ ਬਾਅਦ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦਾ ਡੱਟਵਾਂ ਸਾਥ ਦੇ ਕੇ ਪਾਰਟੀ ਲਈ ਹਮੇਸ਼ਾਂ ਹੀ ਦਿੱਤੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਸੀ। ਉਧਰ ਕਾਂਗੜ ਦੇ ਪੁਰਾਣੇ ਬਿਜਲੀ ਵਿਭਾਗ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਵਾਲੇ ਕੀਤਾ ਗਿਆ ਹੈ। ਕੈਬਨਿਟ ਮੰਤਰੀ ਕਾਂਗੜ ਦੀ ਟੀਮ ਵਿਚਲੇ ਕਰਮਜੀਤ ਸਿੰਘ ਖਾਲਸਾ ਪ੍ਰਧਾਨ, ਕਮਲ ਕਾਂਤ ਪ੍ਰਧਾਨ ਪੈਂਥਰਜ ਕਲੱਬ, ਪ੍ਰਧਾਨ ਰਾਕੇਸ਼ ਬਾਹੀਆ, ਪ੍ਰਧਾਨ ਰਾਕੇਸ਼ ਸਹਾਰਾ, ਮਹੇਸ਼ ਕੁਮਾਰ ਰਿੰਕਾ ਜਨਰਲ ਸਕੱਤਰ, ਇੰਦਰਜੀਤ ਢਿਲੋ, ਪ੍ਰਧਾਨ ਸੁਨੀਲ ਕੁਮਾਰ ਬਿੱਟਾ, ਪ੍ਰਧਾਨ ਸੰਜੀਵ ਢੀਗਰਾਂ ਟੀਨਾ, ਸੁਰਿੰਦਰ ਸਿੰਘ ਮਹਿਰਾਜ, ਅਸ਼ੋਕ ਕੁਮਾਰ ਆੜਤੀਆਂ, ਪ੍ਰਧਾਨ ਭੋਲਾ ਸ਼ਰਮਾਂ, ਸੁਰੇਸ਼ ਬਾਹੀਆ ਪ੍ਰਧਾਨ, ਪ੍ਰਧਾਨ ਚਰਨਜੀਤ ਜਟਾਣਾ, ਕੋਸਲਰ ਸੁਰਜੀਤ ਸਿੰਘ, ਪ੍ਰਧਾਨ ਨਰੇਸ਼ ਕੁਮਾਰ ਸਿਉਪਾਲ, ਤਿੱਤਰ ਮਾਨ, ਬੂਟਾ ਸਿੰਘ ਮੀਡੀਆ, ਸੰਨੀ ਬਾਹੀਆ, ਮੁਕੇਸ਼ ਗੋਇਲ ਕਾਂਗਰਸ ਆਗੂ, ਅਮਰਿੰਦਰ ਸਿੰਘ ਰਾਜਾ, ਸਰਪੰਚ ਇੰਦਰਜੀਤ ਸਿੰਘ ਭੋਡੀਪੁਰਾ, ਸਰਪੰਚ ਸੁਖਦੇਵ ਸਿੰਘ ਰਾਈਆ, ਜਿਲਾ ਜਨਰਲ ਸਕੱਤਰ ਕੁਲਦੀਪ ਗਰਗ ਕਾਲਾ, ਲਛਮਣ ਸਿੰਘ ਰਾਈਆ, ਅਵਤਾਰ ਸਿੰਘ ਫੂਲੇਵਾਲਾ ਜਿਲਾ ਪ੍ਰੀਸ਼ਦ ਮੈਂਬਰ ਜੱਗੀ ਸ਼ਰਮਾਂ ਯੂਥ ਆਗੂ, ਮੇਜਰ ਸਿੰਘ ਜੀ.ਐਸ, ਟੈਣੀ ਬੁੱਗਰ, ਪੰਨਾ ਲਾਲ ਢੀਗਰਾਂ, ਯਸ਼ਪਾਲ ਢੀਗਰਾਂ, ਰਾਜੇਸ਼ ਗਰਗ, ਰਾਕੇਸ਼ ਗਰਗ, ਜਗਦੀਪ ਕਾਕਾ, ਗੁਰਪ੍ਰੀਤ ਸੀਟਾ, ਮਨਦੀਪ ਕਰਕਰਾ ਸਾਬਕਾ ਪ੍ਰਧਾਨ, ਰਾਜੂ ਜੇਠੀ ਪ੍ਰਧਾਨ, ਸੁਰੇਸ਼ ਕੁਮਾਰ ਕਾਲਾ, ਤਰੁਣ ਗੋਇਲ ਟੋਨੀ, ਰਾਮ ਨਾਥ ਜਿੰਦਲ, ਜਗਦੇਵ ਸਿੰਘ ਪ੍ਰਧਾਨ ਸਣੇ ਵੱਡੀ ਗਿਣਤੀ ਵਿਚ ਹਲਕਾ ਵਾਸੀਆਂ ਨੇ ਕੈਬਨਿਟ ਮੰਤਰੀ ਕਾਂਗੜ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਦੀ ਟੀਮ ਹਮੇਸ਼ਾਂ ਉਨਾਂ ਦੀ ਅਗਵਾਈ ਵਿਚ ਪਾਰਟੀ ਦੀ ਬਿਹਤਰੀ ਲਈ ਕੰਮ ਕਰੇਗੀ।