ਜਿਲੇਂ ਦੇ ਹਲਕਾ ਭਦੌੜ ਦੀਆ ਸਿਰਫ ਮਾਰਕੀਟ ਕਮੇਟੀਆਂ ਅਹੁਦੇਦਾਰਾਂ ਤੋ ਵਾਝੀਆਂ ਰਹੀਆ
7 ਡੇਅ ਨਿੳੂੁਜ ਸਰਵਿਸ
ਬਰਨਾਲਾ, (ਲੁੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਸਰਕਾਰ ਵੱਲੋ ਜਿਲੇਂ ਭਰ ਵਿਚਲੇ ਤਿੰਨ ਵਿਧਾਨ ਸਭਾ ਹਲਕਿਆਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਵਿਚਲੀਆ ਕੁੱਲ 5 ਮਾਰਕੀਟ ਕਮੇਟੀਆਂ ਵਿਚੋ ਤਿੰਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਐਲਾਣ ਦਿੱਤੇ ਗਏ ਹਨ ਕਿਉਕਿ ਹਲਕਾ ਬਰਨਾਲਾ ਦੀ ਵਾਂਗਡੋਰ ਸੰਭਾਲਣ ਵਾਲੇ ਕੇਵਲ ਸਿੰਘ ਢਿਲੋ ਸਾਬਕਾ ਵਿਧਾਇਕ ਅਤੇ ਮਹਿਲ ਕਲਾਂ ਹਲਕੇ ਦੀ ਇੰਚਾਰਜ ਬੀਬੀ ਹਰਚੰਦ ਕੌਰ ਘਨੋਰੀ ਸਾਬਕਾ ਵਿਧਾਇਕ ਨੇ ਆਪੋ ਆਪਣੇ ਹਲਕੇ ਵਿਚਲੀਆ ਕ੍ਰਮਵਾਰ ਬਰਨਾਲਾ ਅਤੇ ਧਨੋਲਾ (ਬਰਨਾਲਾ ਹਲਕਾ) ਅਤੇ ਮਹਿਲ ਕਲਾਂ ਹਲਕੇ ਦੀ ਇਕੋ ਇਕ ਮਹਿਲ ਕਲਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਸਰਕਾਰ ਦੇ ਮੰਡੀਕਰਨ ਬੋਰਡ ਤੋ ਐਲਾਣ ਕਰਵਾ ਦਿੱਤਾ ਹੈ ਪਰ ਹਲਕਾ ਭਦੌੜ ਜੋ ਇਸ ਵੇਲੇ ਸਿਆਸੀ ਪੱਖ ਤੋ ਲਵਾਰਿਸ ਹਲਕੇ ਵਜੋ ਜਾਣਿਆ ਜਾ ਰਿਹਾ ਹੈ ਇਕ ਵਾਰ ਫੇਰ ਮਾਰਕੀਟ ਕਮੇਟੀ ਦੀ ਚੇਅਰਮੈਨੀ ਲਈ ਵੀ ਪਛੜ ਗਿਆ ਹੈ। ਜਿਸ ਦਾ ਸਰਕਾਰ ਵੱਲੋ ਜਾਰੀ ਕੀਤੀ ਦੂਜੀ ਸੂਚੀ ਵਿਚ ਵੀ ਕੋਈ ਨਾਂਅ ਵਿਖਾਈ ਨਹੀ ਦਿੱਤਾ। ਜਿਸ ਕਾਰਨ ਕਾਂਗਰਸ ਦੇ ਰਾਜ ਵਿਚ ਬਿਨਾਂ ਸਿਆਸੀ ਮਾਈ ਬਾਪ ਤੋ ਚਲ ਰਿਹਾ ਹਲਕਾ ਭਦੌੜ ਦੇ ਕਾਂਗਰਸ ਆਗੂ ਖੁਦ ਨੂੰ ਇਕ ਵਾਰ ਫੇਰ ਯਤੀਮ ਵਿਖਾਈ ਦਿੱਤੇ ਭਾਵੇਂ ਇਸ ਸਬੰਧੀ ਪਿਛਲੀਆ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਦਰਜਾ ਬ ਦਰਜਾ ਆਗੂਆਂ ਨੇ ਹਲਕਾ ਭਦੌੜ ਅੰਦਰ ਫੇਰੀ ਪਾਉਣ ਵੇਲੇ ਇਸ ਨੂੰ ਜਲਦ ਹੀ ਹਲਕਾ ਇੰਚਾਰਜ ਦੇਣ ਦੀ ਗੱਲ ਹਰੇਕ ਸਿਆਸੀ ਸਟੇਜ ਤੋ ਐਲਾਣੀ ਅਤੇ ਖੁਦ ਵੀ ਇਸ ਉਪਰ ਮਿਹਰ ਭਰਿਆ ਹੱਥ ਰੱਖਣ ਦੀ ਗੱਲ ਕਹੀ ਪਰ ਗਰਜ ਨਿਕਲਣ ਸਾਰ ਹੀ ਸਭ ਕੁਝ ਪਹਿਲਾ ਵਰਗਾ ਹੋਇਆ ਵਿਖਾਈ ਦਿੱਤਾ। ਜਿਸ ਦਾ ਅੱਜ ਸਿਆਸੀ ਅਸਰ ਵੀ ਵੇਖਣ ਨੂੰ ਮਿਲਿਆ। ਹਲਕਾ ਭਦੌੜ ਅੰਦਰ ਪੈਣ ਵਾਲੀਆ ਤਪਾ ਅਤੇ ਭਦੌੜ ਮਾਰਕੀਟ ਕਮੇਟੀਆਂ ਦੇ ਦਰਜਨ ਭਰ ਚੇਅਰਮੈਨ/ਵਾਇਸ ਚੇਅਰਮੈਨ ਬਣਨ ਦੇ ਦਾਅਵੇਦਾਰ ਅੱਜ ਸ਼ੋਸ਼ਲ ਮੀਡੀਆ ਅਤੇ ਵੈਬ ਸਾਈਟਾਂ ਉਪਰ ਆਈਆ ਜਿਲੇ ਦੀਆ ਬਾਕੀ ਚੇਅਰਮੈਨ/ਵਾਈਸ ਚੇਅਰਮੈਨ ਦੀਆ ਸੂਚੀਆ ਫਰੋਲਦੇ ਹੀ ਥੱਕ ਗਏ। ਹਲਕਾ ਭਦੌੜ ਦੇ ਇਕ ਸੀਨੀਅਰ ਕਾਂਗਰਸ ਆਗੂੁ ਨੇ ਦੱਬੀ ਆਵਾਜ ਵਿਚ ਦੱਸਿਆਂ ਕਿ ਹਲਕਾ ਭਦੌੜ ਲਈ ਸਰਕਾਰ ਵੱਲੋ ਮਤਰੇਈ ਮਾਂ ਵਾਲਾ ਸਲੂਕ ਸਮਝ ਤੋ ਪਰ ਹੈ ਕਿਉਕਿ ਹਲਕਾ ਭਦੌੜ ਨੇ ਹਮੇਸ਼ਾਂ ਹੀ ਪਾਰਟੀ ਦੀ ਚੜਦੀ ਕਲਾ ਅਤੇ ਹਰੇਕ ਚੋਣਾਂ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ, ਜਦਕਿ ਚਾਹੀਦਾ ਤਾਂ ਇਹ ਸੀ ਕਿ ਹਲਕੇ ਤੋ ਚੋਣ ਲੜਣ ਵਾਲੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਚਗਰਾਈ ਦੇ ਸਿਆਸੀ ਪਾਲਾ ਬਦਲਣ ਦਾ ਪਤਾ ਲੱਗਣ ਸਾਰ ਹੀ ਸਰਕਾਰ ਨੂੰ ਇਥੋ ਦੀ ਵਾਂਗਡੋਰ ਕਿਸੇ ਆਗੂ ਨੂੰ ਪੱਕੇ ਤੋਰ ’ਤੇ ਸੰਭਾ ਦੇਣੀ ਚਾਹੀਦੀ ਸੀ ਤਾਂ ਜੋ ਆਮ ਲੋਕ ਅਤੇ ਪਾਰਟੀ ਵਰਕਰ ਆਪਣੀਆ ਮੰਗਾਂ ਅਤੇ ਮੁਸ਼ਕਿਲਾਵਗਾਂ ਤੋ ਇਨਾਂ ਨੂੰ ਜਾਣੂ ਕਰਵਾਉਦੇ ਅਤੇ ਵਿਕਾਸ ਕਾਰਜਾਂ ਲਈ ਸਰਕਾਰ ਵੱਲੋ ਭੇਜਿਆ ਜਾਣ ਵਾਲੇ ਫੰਡ ਵਿਚੋ ਕੋਈ ਹੋਰ ਚੁੰਗ ਕੱਢਣ ਤੋ ਗੁਰੇਜ ਕਰਦਾ ਪਰ ਸਰਕਾਰ ਅਤੇ ਪਾਰਟੀ ਨੇ ਅਜਿਹਾ ਨਾ ਕਰਕੇ ਵਰਕਰਾਂ ਦੀ ਅਣਦੇਖੀ ਕੀਤੀ ਹੈ। ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ।
ਕਿਸੇ ਵੇਲੇ ਸਿਆਸੀ ਪੱਖ ਤੋ ਬੋਲਦੀ ਸੀ ਹਲਕਾ ਭਦੌੜ ਦੀ ਤੂਤੀ
ਅਕਾਲੀ ਭਾਜਪਾ ਦੀ ਪਿਛਲੀ ਗਠਜੋੜ ਸਰਕਾਰ ਵੇਲੇ ਹਲਕਾ ਭਦੌੜ ਦੀ ਸਿਆਸੀ ਪੱਖ ਤੋ ਤੂਤੀ ਬੋਲਦੀ ਸੀ ਕਿਉਕਿ ਇਸ ਵੇਲੇ ਇਸ ਦੀਆ ਆਪਣੀਆ ਦੋਵੇ ਮਾਰਕੀਟ ਕਮੇਟੀਆਂ ਨੂੰ ਟਿੱਚ ਕਰਕੇ ਜਾਣਨ ਵਾਲੇ ਕਿਸੇ ਵੀ ਅਹੁਦੇਦਾਰ ਦੀ ਚੋਣ ਨਾ ਹੋਣ ਕਾਰਨ ਜਿੱਥੇ ਕਾਂਗਰਸੀ ਆਗੂ ਨਿਰਾਸ਼ਾ ਦੇ ਆਲਮ ਵਿਚ ਹਨ, ਉਥੇ ਪਿਛਲੀ ਗਠਜੋੜ ਸਰਕਾਰ ਦੇ ਰਾਜ ਵਿਚ ਹਲਕਾ ਇੰਚਾਰਜ ਵਜੋ ਵਿਚਰ ਰਹੇ ਸਾਬਕਾ ਪਿ੍ਰੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਤਪਾ ਅਤੇ ਭਦੌੜ ’ਤੇ ਆਪਣਾ ਸਿਆਸੀ ਕਬਜਾ ਰੱਖਣ ਦੇ ਨਾਲ ਮਾਰਕੀਟ ਕਮੇਟੀ ਧਨੋਲਾ ਦਾ ਵੀ ਚੇਅਰਮੈਨ ਆਖਿਰੀ ਸਮੇਂ ਤੱਕ ਲੱਗਣ ਨਹੀ ਦਿੱਤਾ ਸੀ ਕਿਉਕਿ ਹਲਕਾ ਭਦੌੜ ਪੋਣੀ ਦਰਜਣ ਪਿੰਡ ਧਨੋਲਾ ਮਾਰਕੀਟ ਕਮੇਟੀ ਵਿਚ ਪੈਂਦੇ ਹਨ। ਜਿਸ ਕਾਰਨ ਗੁਰੂ ਅਤੇ ਬਰਨਾਲਾ ਤੋ ਗਠਜੋੜ ਇੰਚਾਰਜ ਵਿਚ ਇਸ ਮਾਮਲੇ ਨੂੰ ਲੈ ਕੇ ਸਿਆਸੀ ਪੇਚ ਫਸਿਆ ਹੋਇਆ ਸੀ ਕਿ ਚੇਅਰਮੈਨ ਕਿਸ ਹਲਕੇ ਦੇ ਵਿਅਕਤੀ ਨੂੰ ਬਣਾਇਆ ਜਾਵੇ ਅਤੇ ਗੁਰੂ ਨੇ ਆਖਿਰ ਤੱਕ ਧਨੋਲਾ ਮਾਰਕੀਟ ਕਮੇਟੀ ਨੂੰ ਚੇਅਰਮੈਨੀ ਤੋ ਸੁੰਲਾ ਹੀ ਰੱਖ ਦਿੱਤਾ ਸੀ ਪਰ ਅੱਜ ਹਲਕਾ ਭਦੌੜ ਖੁਦ ਸਿਆਸੀ ਪੱਖ ਤੋ ਯਤੀਮ ਹੋਇਆ ਪਿਆ ਹੈ। ਜਿਸ ਦੀ ਆਪਣੀ ਮਾਰਕੀਟ ਕਮੇਟੀ ਤਪਾ ਅਤੇ ਭਦੌੜ ਨੂੰ ਚੇਅਰਮੈਨ/ਵਾਈਸ ਚੇਅਰਮੈਨ ਤੱਕ ਨਸੀਬ ਨਹੀ ਹੋਏ। ਹੁਣ ਵੇਖਦੇ ਹਾਂ ਕਿ ਪਾਰਟੀ ਆਗੂ ਕਦ ਤੱਕ ਉਠ ਦੇ ਬੁੱਲ ਡਿੱਗਣ ਤੱਕ ਉਡੀਕ ਕਰਦੇ ਹਨ।