ਬਰਨਾਲਾ 28 ਦਸੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਅੰਦਰ ਲੰਘੀਆ 2017 ਦੀਆ ਵਿਧਾਨ ਸਭਾ ਚੋਣਾਂ ਵਿਚ ਜਦ ਪੂਰੇ ਪੰਜਾਬ ਦੇ ਲੋਕ ਕਾਂਗਰਸ ਨੂੰ ਅੱਗੇ ਲਿਆਉਣ ਲਈ ਉਤਾਵਲੇ ਸਨ ਤਦ ਬਰਨਾਲਾ ਜਿਲੇਂ ਦੇ ਲੋਕਾਂ ਨੇ ਪਤਾ ਨਹੀ ਕਿਉ ਚੁੱਪ ਧਾਰ ਕੇ ਅਪਣੇ ਜਿਲੇਂ ਨੂੰ ਮਿਲਣ ਵਾਲੀ ਕੈਬਨਿਟ ਰੈਂਕ ਦੀ ਪਦਵੀ ਨੂੰ ਠੁਕਰਾ ਕੇ ਐਨਾ ਹੇਠਾਂ ਸਿਆਸੀ ਤੋਰ ’ਤੇ ਸੁੱਟਿਆ ਕਿ ਉਕਤ ਰੈਂਕ ਨੂੰ ਜਿਲਾ ਪੱਧਰੀ ਚੇਅਰਮੈਨੀਆਂ ਤੱਕ ਸਮੇਟ ਕੇ ਰੱਖ ਦਿੱਤਾ। ਜਿਸ ਕਾਰਨ ਹੁਣ ਚੇਅਰਮੈਨੀਆਂ ਨੂੰ ਲੈ ਕੇ ਹੇਠਲੇ ਪੱਧਰ ਦੇ ਕੁਝ ਆਗੂ ਢੋਲ ਦੇ ਡੱਗੇ ’ਤੇ ਭੰਗੜਾ ਤਾਂ ਪਾਉਦੇ ਹਨ ਪਰ ਡੱਗੇ ਨਾਲ ਤਾਲ ਪਤਾ ਨਹੀ ਕਿਉ ਨਹੀ ਮਿਲਾ ਰਹੇ ਕਿਉਕਿ ਹਰੇਕ ਆਨੇ ਬਹਾਨੇ ਗੱਲ ਇਹੋ ਕੀਤੀ ਜਾ ਰਹੀ ਹੈ ਕਿ ਇਹੋ ਜਿਹੀ ਚੇਅਰਮੈਨੀ ਛੱਡ ਯਾਰ, ਪਰ ਇਹ ਖੇਡ ਜੋ ਕਦੇ ਅਕਾਲੀਆਂ ਦੀ ਬਰਨਾਲਾ ਵਾਲਿਆਂ ਨੇ ਵਿਗਾੜੀ ਸੀ ਹੁਣ ਅਪ ਵਾਲਿਆਂ ਨੇ ਕਾਂਗਰਸ ਦੀ ਅਜਿਹੀ ਸਿਆਸੀ ਖੇਡ ਵਿਗਾੜੀ ਹੈ ਕਿ ਵਿਧਾਨ ਸਭਾ ਚੋਣਾਂ ਤੋ ਸਵਾ ਦੋ ਵਰੇਂ ਬਾਅਦ ਹੋਈਆ ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਉਮੀਦਵਾਰ ਦੇ ਪੈਰ ਧਰਤੀ ’ਤੇ ਨਹੀ ਲੱਗਣ ਦਿੱਤੇ। ਜਿਸ ਕਾਰਨ ਪਾਰਟੀ ਉਮੀਦਵਾਰ ਮੁੜ ਅਪਣੇ ਹਲਕੇ ਵਿਚੋ ਪਛੜ ਗਿਆ। ਮਾਮਲੇ ਸਬੰਧੀ ਬਰਨਾਲਾ ਤੋ ਆਪ ਵਿਧਾਇਕ ਮੀਤ ਹੇਅਰ ਨੇ ਨਵ ਨਿਯੁਕਤ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋ ਨੂੰ ਚੇਅਰਮੈਨੀ ਮਿਲਣ ਸਬੰਧੀ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਪੱਧਰ ਦੀਆ ਬੁਹਤ ਚੇਅਰਮੈਨੀਆਂ ਚੋਣਾਂ ਹਾਰਨ ਵਾਲੇ ਉਮੀਦਵਾਰਾਂ ਨੂੰ ਵੰਡੀਆ ਹਨ, ਜਿਸ ਦੀ ਕਈ ਮਿਸਾਲਾਂ ਲਈਆ ਜਾ ਸਕਦੀਆ ਹਨ, ਬੇਸ਼ੱਕ ਉਨਾਂ ਨੇ ਸ਼ਾਇਦ ਬਰਨਾਲਾ ਜਿਲੇਂ ਨੂੰ ਇਸ ਕਾਬਿਲ ਨਾ ਸਮਝਿਆ ਹੋਵੇ ਪਰ ਜੋ ਪਾਰਟੀ ਨੇ ਉਨਾਂ ਅਨੁਸਾਰ ਦਿੱਤਾ ਹੈ, ਨੂੰ ਸਵੀਕਾਰ ਕਰਕੇ ਜਿਲੇਂ ਦਾ ਵਿਕਾਸ ਕਰਵਾਉਣ ਚਾਹੀਦਾ ਹੈ, ਵਿਧਾਇਕ ਮੀਤ ਹੇਅਰ ਨੇ ਅੱਗੇ ਕਿਹਾ ਕਿ ਪਹਿਲਾ ਢਿਲੋ 10 ਸਾਲ ਇਹ ਕਹਿੰਦੇ ਰਹੇ ਕਿ ਸਾਡੀ ਸਰਕਾਰ ਨਹੀ। ਜਿਸ ਕਾਰਨ ਹੀ ਵਿਕਾਸ ਨਹੀ ਕਰਵਾ ਸਕੇ ਅਤੇ ਹੁਣ ਵਿਧਾਇਕ ਨਾ ਹੋਣ ਦਾ ਰੋਲਾ ਪਾ ਕੇ ਵਿਕਾਸ ਤੋ ਬਰਨਾਲਾ ਨੂੰ ਫਾਡੀ ਰਖਵਾਇਆ ਗਿਆ ਹੈ, ਪਰ ਹੁਣ ਕੋਈ ਬਹਾਨਾ ਸ਼ਾਇਦ ਨਹੀ ਲੱਗੇਗਾ ਕਿਉਕਿ ਹੁਣ ਤਾਂ ਜਿਲਾ ਯੋਜਨਾ ਬੋਰਡ ਦੀ ਚੇਅਰਮੈਨੀ ਹੱਥ ਆਈ ਹੈ। ਜਿਸ ਕਾਰਨ ਵਿਕਾਸ ਕਰਵਾਉਣ ਦਾ ਪਾਰਟੀ ਅਤੇ ਸਾਬਕਾ ਵਿਧਾਇਕ ਦਾ ਹੱਕ ਹੈ। ਉਨਾਂ ਇਹ ਵੀ ਕਿਹਾ ਕਿ ਢਿਲੋ ਨੂੰ ਪੱਕੇ ਤੋਰ ’ਤੇ ਬਰਨਾਲਾ ਵਿਖੇ ਅਪਣੀ ਰਿਹਾਇਸ ਰੱਖ ਕੇ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣ ਦੇ ਨਾਲ ਜਿਲੇਂ ਦ।ੇ ਵਿਕਾਸ ਲਈ ਇਕ ਮਾਸਟਰ ਪਲਾਨ ਤਿਆਰ ਕਰਨਾ ਚਾਹੀਦਾ ਹੈ, ਪਰ ਹੁਣ ਵੇਖਦੇ ਹਾਂ ਕਿ ਜਿਲੇਂ ਦੀਆ ਜਿਆਦਾਤਰ ਗਲੀਆ ਨਾਲੀਆ ਨੂੰ ਇੱਟਾਂ ਅਤੇ ਸੜਕਾਂ ਨੂੰ ਪੱਥਰ ਅਤੇ ਲੁੱਕ ਨਸੀਬ ਹੁੰਦੀ ਹੈ।