ਬਠਿੰਡਾ (ਲੁਭਾਸ਼ ਸਿੰਗਲਾ/ਭੁੱਲਰ/ਗੁਰਪ੍ਰੀਤ ਸਿੰਘ) :- ਦੇਸ ਅੰਦਰ ਦੋ ਸੂਬਿਆਂ ਹਰਿਆਣਾ ਅਤੇ ਮਹਾਂਰਾਸਟਰ ਦੇ ਨਾਲ ਹੀ ਪੰਜਾਬ ਅੰਦਰਲੀਆ ਵੀ ਵਿਹਲੀਆ ਹੋਈਆ ਚਾਰ ਵਿਧਾਨ ਸਭਾ ਦੀਆ ਸੀਟਾਂ ਉਪਰ ਜਿਮਣੀ ਚੋਣਾਂ ਦੀਆ ਤਾਰੀਖਾਂ ਦਾ ਐਲਾਣ ਚੋਣ ਕਮਿਸ਼ਨਰ ਵੱਲੋ ਕਰ ਦਿੱਤਾ ਗਿਆ ਹੈ। ਜਿਸ ਤੋ ਬਾਅਦ ਸੂਬੇ ਅੰਦਰ ਵਿਕਾਸ ਕਾਰਜਾਂ ਨੂੰ ਠੱਲ ਅਤੇ ਸਿਆਸੀ ਦੂਸ਼ਣਬਾਜੀ 20 ਦਿਨ ਤੱਕ ਜੋਰਾਂ ’ਤੇ ਸੁਣਾਈ ਦੇਵੇਗੀ ਜਦਕਿ ਪੰਜਾਬ ਦੇ ਹੱਕੀ ਮੁੱਦਿਆਂ ਨੂੰ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਆਪ ਸਣੇ ਅਕਾਲੀ ਭਾਜਪਾ ਜੋਰ ਸ਼ੋਰ ਨਾਲ ਚੁੱਕ ਕੇ ਖੁਦ ਨੂੰ ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਨਗੀਆ ਤਾਂ ਜੋ ਵੋਟਾਂ ਦੀ ਭੀੜ ਨੂੰ ਅਪਣੇ ਵੱਲ ਉਲਾਰਿਆ ਜਾ ਸਕੇ। ਪੰਜਾਬ ਅੰਦਰ ਹੋਣ ਜਾ ਰਹੀਆ ਚਾਰ ਵਿਧਾਨ ਸਭਾ ਫਗਵਾੜਾ, ਜਲਾਲਾਬਾਦ, ਮੁਕੇਰੀਆ ਅਤੇ ਦਾਖਾ ਵਿਧਾਨ ਸਭਾ ਹਲਕਿਆਂ ਵਿਚੋ ਚਾਰ ਵੱਖੋ ਵੱਖਰੀਆ ਸਿਆਸੀ ਪਾਰਟੀਆਂ ਦੇ ਕਬਜੇ ਹੇਠੋ ਉਕਤ ਸੀਟਾਂ ਵਿਹਲੀਆ ਹੋਈਆ ਹਨ। ਮੁਕੇਰੀਆ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਅਚਾਨਕ ਮੋਤ ਹੋ ਜਾਣ ਕਾਰਨ ਕਾਂਗਰਸ ਹੱਥੋ ਉਕਤ ਸੀਟ ਨਿਕਲੀ, ਦਾਖਾ ਵਿਧਾਨ ਸਭਾ ਹਲਕੇ ਦੀ ਸੀਟ ਖਾਲੀ ਹੋਣ ਦਾ ਕਾਰਨ ਪੰਜਾਬ ਵਿਧਾਨ ਸਭਾ ਅੰਦਰ 2017 ਦੀਆ ਚੋਣਾਂ ਤੋ ਬਾਅਦ ਵਿਰੋਧੀ ਧਿਰ ਆਗੂ ਦਾ ਅਹੁਦਾ ਸੰਭਾਲਣ ਵਾਲੇ ਅਤੇ ਦਿੱਲੀ ਦੰਗੇਕਾਰੀਆਂ ਨੂੰ ਸਜਾ ਦਿਵਾਉਣ ਦਾ ਅਹਿਦ ਲੈਣ ਵਾਲੇ ਪ੍ਰਸਿੱਧ ਵਕੀਲ ਐਚ.ਐਸ. ਫੂਲਕਾ ਵੱਲੋ ਨੇ ਕੁਝ ਸਮਾਂ ਬਾਅਦ ਹੀ ਅਪਣਾ ਅਸਤੀਫਾ ਦੇ ਦਿੱਤਾ ਸੀ ਪਰ ਉਕਤ ਅਸਤੀਫੇ ਦੇ ਕੁਝ ਸਮਾਂ ਲਟਕਣ ਕਾਰਨ ਸਪੀਕਰ ਖਿਲਾਫ ਤਿੱਖੀ ਬਿਆਨਬਾਜੀ ਕਰਕੇ ਇਨਾਂ ਅਪਣਾ ਅਸਤੀਫਾ ਮਨਜੁਰ ਕਰਵਾਇਆ ਸਣੇ ਜਲਾਲਾਬਾਦ ਤੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਫਗਵਾੜਾ ਸੀਟ ਤੋ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਨੇ 2019 ਦੀਆ ਚੋਣਾਂ ਵਿਚ ਵਿਧਾਇਕ ਤੋ ਸੰਸਦ ਮੈਂਬਰ ਬਣ ਜਾਣ ’ਤੇ ਉਕਤ ਦੋਵੇ ਸੀਟਾਂ ਵਿਹਲੀਆ ਹੋਈਆ ਹਨ। ਪੰਜਾਬ ਅੰਦਰ ਪਿਛਲੇ ਢਾਈ ਦਹਾਕਿਆਂ ਤੋ ਜੇਕਰ ਜਿਮਣੀ ਚੋਣਾਂ ਉਪਰ ਝਾਤ ਮਾਰੀ ਜਾਵੇ ਤਦ ਹਰੇਕ ਸਰਕਾਰ ਦੇ ਰਾਜ ਵਿਚ ਜਿਮਣੀ ਚੋਣਾਂ ਹੋਈਆ ਹਨ, ਬੇਸ਼ੱਕ ਇਨਾਂ ਜਿਮਣੀ ਚੋਣਾਂ ਵਿਚ ਸੱਤਾਧਾਰੀ ਧਿਰ ਦਾ ਹੀ ਹਮੇਸ਼ਾਂ ਹੱਥ ਉਪਰ ਰਹਿੰਦਾ ਹੈ ਕਿਉਕਿ ਸੂਬੇ ਅੰਦਰ ਸਰਕਾਰੀ ਮਸ਼ੀਨਰੀ ਦੀ ਵਰਤੋ ਸਣੇ ਮੋਜੂਦਾ ਹਾਕਮਾਂ ਦਾ ਦਬਦਬਾ ਅਫਸਰਸ਼ਾਹੀ ਅਤੇ ਆਮ ਲੋਕਾਂ ਉਪਰ ਬਣਿਆ ਵਿਖਾਈ ਦਿੰਦਾ ਹੈ। ਜਿਸ ਕਾਰਨ ਹੀ ਸੱਤਾਧਾਰੀ ਧਿਰ ਚੋਣਾਂ ਜਿੱਤਣ ਵਿਚ ਕਾਮਯਾਬ ਰਹਿੰਦੀ ਹੈ। ਪੰਜਾਬ ਅੰਦਰ ਪਿਛਲੀ ਵਿਧਾਨ ਸਭਾ ਵੇਲੇ ਅਕਾਲੀ ਭਾਜਪਾ ਦੇ ਰਾਜ ਵਿਚ ਸਭ ਤੋ ਵਧੇਰੇ ਜਿਮਣੀ ਚੋਣਾਂ ਨੇ ਜਨਮ ਲਿਆ ਪਰ ਇਨਾਂ ਵਿਚੋ ਕੁਝ ਜਿਮਣੀ ਚੋਣਾਂ ਨੇ ਖੁਦ ਜਨਮ ਨਹੀ ਲਿਆ ਸੀ ਬਲਕਿ ਇਨਾਂ ਚੋਣਾਂ ਨੂੰ ਜਨਮ ਦਿੱਤਾ ਗਿਆ ਕਿਉਕਿ ਪਿਛਲੀ ਬਾਦਲ ਸਰਕਾਰ ਵਿਚਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਪਣੀ ਸਰਕਾਰ ਲਈ ਲੋੜੀਦੇ 59 ਵਿਧਾਇਕਾਂ ਦਾ ਅੰਕੜਾ ਅਪਣੀ ਭਾਈਵਾਲ ਭਾਜਪਾ ਤੋ ਬਗੈਰ ਜਟਾਉਣ ਲਈ ਉਤਾਵਲੇ ਸਨ। ਜਿਨਾਂ ਨੇ ਕਈ ਕਾਂਗਰਸ ਵਿਧਾਇਕਾਂ ਨੂੰ ਅਪਣੇ ਤਰੀਕੇ ਨਾਲ ਅਕਾਲੀ ਦਲ ਵਿਚ ਰਲੇਵਾਂ ਕਰਵਾਇਆ ਸੀ। ਜਿਸ ਕਾਰਨ ਤਲਵੰਡੀ ਸਾਬੋ, ਮੋਗਾ, ਧੂਰੀ ਵਰਗੇ ਹਲਕਿਆਂ ਵਿਚ ਜਿਮਣੀ ਚੋਣਾਂ ਨੇ ਜਨਮ ਲਿਆ ਜਦਕਿ ਇਨਾਂ ਚੋਣਾਂ ਵਿਚ ਅਕਾਲੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਨਾਂ ਚੋਣਾਂ ਨੂੰ ਜਿੱਤੀਆ ਸੀ ਜਦਕਿ ਪਟਿਆਲਾ ਜਿਮਣੀ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਅਮਿ੍ਰਤਸਰ ਸਾਹਿਬ ਤੋ ਸੰਸਦ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋਣ ਦੀ ਸੂਰਤ ਵਿਚ ਉਨਾਂ ਦੀ ਪਤਨੀ ਅਤੇ ਮੋਜੂਦਾ ਸੰਸਦ ਮੈਂਬਰ ਪ੍ਰਨੀਤ ਕੋਰ ਨੇ ਭਗਵਾਨ ਦਾਸ ਜੁਨੇਜਾ ਨੂੰ ਚੋਣ ਹਰਾ ਕੇ ਅਪਣੇ ਜੱਦੀ ਹਲਕੇ ’ਤੇ ਅਪਣਾ ਦਬਦਬਾ ਕਾਇਮ ਰੱਖਿਆ ਸੀ ਅਤੇ ਬਲਾਚੋਰ ਦੀ ਸੀਟ ਭਾਜਪਾ ਦੇ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਦੀ ਮੋਤ ਹੋਣ ਕਾਰਨ ਪਾਰਟੀ ਨੇ ਉਨਾਂ ਦੀ ਪਤਨੀ ਨੂੰ ਟਿਕਟ ਦੇ ਕੇ ਵਿਧਾਇਕ ਬਣਾਇਆ ਸੀ। ਜਿਸ ਕਾਰਨ ਪੰਜ ਵਿਚੋ ਚਾਰ ਜਿਮਣੀ ਚੋਣਾਂ ਸੱਤਾਧਾਰੀ ਧਿਰ ਅਕਾਲੀ ਭਾਜਪਾ ਦੇ ਖਾਤੇ ਅਤੇ ਇਕ ਵਿਰੋਧੀ ਧਿਰ ਕਾਂਗਰਸ ਦੇ ਖਾਤੇ ਆਈ ਸੀ। ਪਰ ਫਿਰ ਵੀ ਇਹ ਜਰੂਰੀ ਨਹੀ ਕਿ ਜਿਆਦਾਤਰ ਜਿਮਣੀ ਚੋਣ ਸੱਤਾਧਾਰੀ ਧਿਰ ਹੀ ਜਿੱਤੇ ਕਿਉਕਿ ਗਿੱਦੜਬਹਾ, ਅਜਨਾਲਾ, ਪਟਿਆਲਾ ਸਣੇ ਸ਼ਾਮ ਚੁਰਾਸੀ ਦੀਆ ਚੋਣਾਂ ਹਮੇਸ਼ਾਂ ਸੱਤਾਧਾਰੀ ਧਿਰ ਦੀ ਹਾਰ ਦਾ ਕਾਰਨ ਹੀ ਨਹੀ ਬਣੀਆ ਬਲਕਿ ਇਨਾਂ ਜਿਮਣੀ ਚੋਣਾਂ ਨੇ ਸੱਤਾ ਤਬਦੀਲੀ ਦੇ ਸੰਕੇਤ ਵੀ ਦਿੱਤੇ ਹਨ।
ਜਿਮਣੀ ਚੋਣਾਂ ਨੇ ਪੰਜਾਬ ਨੂੰ ਦਿੱਤੇ ਕਈ ਦਿੱਗਜ ਆਗੂ
ਪੰਜਾਬ ਅੰਦਰ ਜਿਮਣੀ ਚੋਣਾਂ ਨੇ ਪੰਜਾਬ ਨੂੰ ਵੱਡੇ ਕੱਦਾਵਾਰ ਆਗੂ ਵੀ ਦਿੱਤੇ ਹਨ। ਜਿਨਾਂ ਵਿਚੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਸਿਆਸਤ ਅੰਦਰ ਬੇਸ਼ੱਕ ਲੋਕ ਸਭਾ ਚੋਣ ਫਰੀਦਕੋਟ ਤੋ ਚੋਣ ਲੜ ਕੇ ਦਸਤਕ ਦਿੱਤੀ ਸੀ ਪਰ ਪੰਜਾਬ ਦੀ ਅਸੈਬਲੀ ਵਿਚ ਇਨਾਂ ਦੀ ਦਸਤਕ ਜਿਮਣੀ ਚੋਣ ਨੇ ਦਿਵਾਈ ਕਿਉਕਿ ਉਪ ਮੁੱਖ ਮੰਤਰੀ ਬਣਨ ’ਤੇ ਵਿਧਾਨ ਸਭਾ ਦੇ ਵਿਧਾਇਕ ਨਾ ਹੋਣ ਕਾਰਨ ਛੇ ਮਹੀਨਿਆਂ ਅੰਦਰ ਵਿਧਾਨ ਸਭਾ ਮੈਂਬਰ ਬਣਨ ਦੀ ਸ਼ਰਤ ਤਹਿਤ ਇਨਾਂ ਨੇ ਜਲਾਲਾਬਾਦ ਤੋ ਉਸ ਸਮੇਂ ਦੇ ਵਿਧਾਇਕ ਸ਼ੇਰ ਸਿੰਘ ਘੁਬਾਇਆ ਵੱਲੋ ਖਾਲੀ ਕੀਤੀ ਸੀਟ ਉਪਰੋ ਜਿਮਣੀ ਚੋਣ ਲੜ ਕੇ ਚੋਣ ਜਿੱਤੀ। ਜਿਸ ਤੋ ਬਾਅਦ ਹੀ ਇਨਾਂ ਦੀ ਉਪ ਮੁੱਖ ਮੰਤਰੀ ਵਾਲੀ ਕੁਰਸੀ ਸਲਾਮਤ ਰਹਿ ਸਕੀ ਜਦਕਿ ਇਨਾਂ ਦੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਨੇ ਵੀ ਗਿੱਦੜਬਾਹਾ ਤੋ ਬੇਅੰਤ ਸਰਕਾਰ ਵੇਲੇ ਜਿਮਣੀ ਚੋਣ ਜਿੱਤ ਕੇ ਪੰਜਾਬ ਦੀ ਸਿਆਸਤ ਅੰਦਰ ਦਾਖਿਲਾ ਲਿਆ। ਇਸ ਤੋ ਇਲਾਵਾ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਧਾਇਕ ਦਲ ਆਗੂ ਅਤੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਨੇ ਵੀ 1997 ਵਾਲੀ ਬਾਦਲ ਸਰਕਾਰ ਦੇ ਰਾਜ ਵਿਚ ਸੁਨਾਮ ਤੋ ਵਿਧਾਇਕ ਬਾਬੂ ਭਗਵਾਨ ਦਾਸ ਦੀ ਮੋਤ ਕਾਰਨ ਖਾਲੀ ਹੋਈ ਸੁਨਾਮ ਵਿਧਾਨ ਸਭਾ ਸੀਟ ਉਪਰੋ ਜਿਮਣੀ ਚੋਣ ਲੜ ਕੇ ਅਸੈਬਲੀ ਦੀਆ ਪੋੜੀਆ ਚੜੀਆ। ਪਰ ਹੁਣ ਵੇਖਦੇ ਹਾਂ ਕਿ ਇਨਾਂ ਚਾਰ ਜਿਮਣੀ ਚੋਣਾਂ ਵਿਚ ਕਿਹੜਾ ਨਵਾਂ ਆਗੂ ਨਿੱਤਰ ਕੇ ਸਾਹਮਣੇ ਆਵੇਗਾ।
01
---------------------------------------------------------------------------------------------