ਤਪਾ ਮੰਡੀ (ਲੁਭਾਸ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਵਿਧਾਨ ਸਭਾ ਹਲਕਾ ਭਦੌੜ ਤੋ ਰਾਜਸੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ ਨੇ ਅਪਣੀ ਤਪਾ ਫੇਰੀ ਦੋਰਾਨ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਕੁਮਾਰ ਬਦਰਾ ਦੇ ਗ੍ਰਹਿ ਵਿਖੇ ਪੁੱਜ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੋਕੇ ਬਦਰਾ ਪਰਿਵਾਰ ਵੱਲੋ ਸੰਸਦ ਮੈਂਬਰ ਜਨਾਬ ਸਦੀਕ ਦਾ ਜੋਰਦਾਰ ਢੰਗ ਨਾਲ ਸਨਮਾਨ ਕੀਤਾ ਗਿਆ। ਜਨਾਬ ਸਦੀਕ ਨੇ ਬੋਲਦਿਆਂ ਕਿਹਾ ਕਿ ਹਲਕਾ ਭਦੌੜ ਤੋ ਮਿਲੇ ਪਿਆਰ ਨੂੰ ਕਦੇ ਨਹੀ ਭੁਲਾ ਸਕਦੇ ਜਦਕਿ ਬਦਰਾ ਪਰਿਵਾਰ ਵਰਗੇ ਲੋਕਾਂ ਨੇ 2012 ਦੀਆ ਚੋਣਾਂ ਦੋਰਾਨ ਉਨਾਂ ਦੀ ਖੂੁਬ ਮੱਦਦ ਕੀਤੀ। ਜਿਸ ਕਾਰਨ ਉਹ ਚੋਣ ਜਿੱਤਣ ਵਿਚ ਸਫਲ ਹੋਏ ਸਨ। ਜਿਸ ਕਾਰਨ ਹੀ ਹਲਕਾ ਭਦੌੜ ਦੇ ਪਿਆਰ ਅਤੇ ਸਤਿਕਾਰ ਨੂੰ ਮੈਂ ਕਦੇ ਵੀ ਅਪਣੇ ਦਿਲ ਵਿਚੋ ਕੱਢ ਨਹੀ ਸਕਦਾ ਜਦਕਿ ਅਸਲੀਅਤ ਤਾਂ ਇਹ ਹੈ ਕਿ ਫਰੀਦਕੋਟ ਸੰਸਦੀ ਚੋਣ ਵੇਲੇ ਵੀ ਹਲਕਾ ਭਦੌੜ ਦੇ ਲੋਕਾਂ ਨੇ ਦੂਰ ਦੁਰੇਡੇ ਤੱਕ ਮੇਰੇ ਪਿੱਛੇ ਜਾ ਕੇ ਮੇਰੀ ਰਾਜਸੀ ਮੱਦਦ ਕੀਤੀ ਕਿਉਕਿ ਹਰੇਕ ਪਰਿਵਾਰ ਦੇ ਦੂਜੇ ਸ਼ਹਿਰਾਂ/ਪਿੰਡਾਂ ਵਿਚ ਰਿਸ਼ਤੇਦਾਰੀਆਂ ਜਾਂ ਹੋਰਨਾ ਜਾਣ ਪਹਿਚਾਣ ਕਾਰਨ ਉਨਾਂ ਵੋਟਰਾਂ ਨੂੰ ਮੈਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ। ਜਿਸ ਕਾਰਨ ਹੀ ਦੇਸ਼ ਦੀ ਸਭ ਤੋ ਵੱਡੀ ਪੰਚਾਇਤ ਵਿਚ ਪੁੰਹਚ ਸਕਿਆ ਹਾਂ ਜਦਕਿ ਹੂੁਣ ਵੀ ਲੋਕਾਂ ਦੀ ਆਸ ਅਤੇ ਉਮੀਦਾਂ ਉਪਰ ਖਰਾ ਉਤਰਾਗਾਂ। ਇਸ ਮੋਕੇ ਸੁਰਿੰਦਰ ਕੁਮਾਰ ਬਦਰਾ, ਲਵਲੀ ਬਦਰਾ, ਰਿੱਕੀ ਬਦਰਾ, ਮੁਨੀਸ਼ ਬਹਾਵਲਪੁਰੀਆ, ਸੋਮ ਨਾਥ ਸ਼ਰਮਾਂ, ਗਿਰਧਾਰੀ ਲਾਲ ਸ਼ਹਿਣਾ ਕਾਂਗਰਸ ਆਗੂ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।