ਵਿਭਾਗ ਨੇ ਸਰਪੰਚ ਨੂੰ ਬਤੋਰ ਪ੍ਰਬੰਧਕ ਨਿਯੁਕਤ ਕੀਤਾ
ਤਪਾ ਮੰਡੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਨੇੜਲੇ ਪਿੰਡ ਤਾਜੋਕੇ ਵਿਖੇ ਗ੍ਰਾਮ ਪੰਚਾਇਤ ਦੇ ਮੋਜੂਦਾ ਸਰਪੰਚ ਅਤੇ ਚੋਣ ਹਾਰਨ ਵਾਲੇ ਧੜੇ ਦੀ ਛਤਰੀ ਹੇਠ ਆਏ ਪੰਚਾਂ ਵਿਚਕਾਰ ਚਲ ਰਹੇ ਸਿਆਸੀ ਰੇੜਕੇ ਵਿਚ ਸਰਪੰਚ ਧੜੇ ਨੇ ਜਿੱਤ ਹਾਸਿਲ ਕਰ ਲਈ ਹੈ ਕਿਉਕਿ ਪ੍ਰਸਾਸਨ ਵੱਲੋ ਸਰਪੰਚ ਨੂੰ ਪਿੰਡ ਅੰਦਰਲੇ ਵਿਕਾਸ ਕਾਰਜਾਂ ਵਿਚਲੀ ਖੜੋਤ ਨੂੰ ਖਤਮ ਕਰਨ ਲਈ ਪ੍ਰਬੰਧਕ ਨਿਸੁਕਤ ਕਰ ਦਿੱਤਾ ਹੈ। ਸਰਪੰਚ ਗੁਰਮੀਤ ਸਿੰਘ ਤਾਜੋਕੇ ਨੇ ਦੱਸਿਆਂ ਕਿ ਲੰਘੀਆ ਪੰਚਾਇਤੀ ਚੋਣਾਂ ਦੋਰਾਨ ਉਨਾਂ ਨੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਤਿਹਾਸਿਕ ਜਿੱਤ ਦਰਜ ਕੀਤੀ ਸੀ ਜਦਕਿ ਅਪਣੇ ਵਾਅਦੇ ਅਨੁਸਾਰ ਸਮੁੱਚੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਦਾ ਵਿਕਾਸ ਕਰਵਾਉਣ ਦੇ ਟੀਚੇ ਨੂੰ ਸਰ ਕਰਨ ਦਾ ਬੀੜਾ ਚੁੱਕ ਲਿਆ ਸੀ ਪਰ ਪਿੰਡ ਵਿਚਲੀ ਸਿਆਸੀ ਧੱੜੇਬੰਦੀ ਅਤੇ ਵਿਕਾਸ ਕਾਰਜਾਂ ਵਿਚ ਅੜਿੱਕਾ ਬਣਨ ਦੇ ਮੰਤਵ ਤਹਿਤ ਕੁਝ ਪੰਚਾਂ ਨੂੰ ਗ੍ਰਾਮ ਪੰਚਾਇਤ ਦੇ ਉਲਟ ਭੁਗਤਣ ਲਈ ਲਗਾਤਾਰ ਦਬਾਅ ਬਣਾਇਆ ਗਿਆ ਪਰ ਹੁਣ ਵਿਭਾਗ ਵੱਲੋ ਉਨਾਂ ਨੂੰ ਬਤੋਰ ਪ੍ਰਬੰਧਕ ਨਿਯੁਕਤ ਕਰਕੇ ਪਿੰਡ ਅੰਦਰ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਲਈ ਕਿਹਾ ਗਿਆ ਹੈ। ਜਿਸ ਉਪਰ ਡੱਟ ਕੇ ਪਹਿਰਾ ਦੇਣ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਾਅਦੇ ਅਤੇ ਦਾਅਵੇ ਨੂੰ ਬਰਕਰਾਰ ਰੱਖਿਆ ਜਾਵੇਗਾ। ਸਰਪੰਚ ਗੁਰਮੀਤ ਸਿੰਘ ਨੂੰ ਪ੍ਰਬੰਧਕ ਨਿਯੁਕਤ ਕਰਨ ’ਤੇ ਮੰਦਰ ਸਿੰਘ ਭੁੱਲਰ, ਨਾਹਰ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ ਸਾਬਕਾ ਪੰਚ, ਰਵਿੰਦਰ ਸਿੰਘ, ਹਰਮੇਲ ਸਿੰਘ, ਕਰਮਜੀਤ ਸਿੰਘ, ਮੱਖਣ ਸਿੰਘ, ਪਾਲ ਸਿੰਘ, ਬੁੱਧ ਸਿੰਘ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਭੂਰਾ ਸਿੰਘ ਸਾਬਕਾ ਪੰਚ, ਜਗਸੀਰ ਸਿੰਘ ਭੁੱਲਰ, ਇੰਦਰਜੀਤ ਸਿੰਘ ਪੰਚ, ਚਰਨਜੀਤ ਕੌਰ ਪੰਚ, ਰਾਜਵਿੰਦਰ ਸਿੰਘ ਪੰਚ, ਨਸੀਬ ਕੁਮਾਰ, ਪਰਮਜੀਤ ਸਿੰਘ ਟੀਟੂ, ਸੰਦੀਪ ਸਿੰਘ ਸੇਖੋ ਸਣੇ ਸਮੁੱਚੀ ਰਵੀਦਾਸ ਧਰਮਸ਼ਾਲਾ ਕਮੇਟੀ ਵੱਲੋ ਵਿਭਾਗ ਦਾ ਧੰਨਵਾਦ ਕੀਤਾ ਗਿਆ ਹੈ। ਜਿਨਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਭਾਈਚਾਰਕ ਸਾਝ ਸਣੇ ਲੋਕਤੰਤਰ ਵਿਧੀ ਨਾਲ ਜਿੱਤੇ ਨੁੰਮਾਇੰਦੇ ਦੀ ਪਦਵੀ ਨੂੰ ਬਰਕਰਾਰ ਰੱਖਿਆ ਹੈ। ਜਿਕਰਯੋਗ ਹੈ ਕਿ ਸਰਪੰਚ ਗੁਰਮੀਤ ਸਿੰਘ ਤਾਜੋਕੇ ਦੀ ਸਿਆਸੀ ਜਿੱਤ ਵਿਚ ਪਿੰਡ ਦੇ ਇਕ ਨਾਮਵਾਰ ਸਮਾਜ ਸੇਵੀ ਵਿਅਕਤੀ ਦਾ ਵੱਡਾ ਯੋਗਦਾਨ ਹੈ।