ਰਾਮਪੁਰਾ ਫੂਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਪੰਜਾਬ ਅੰਦਰ 300 ਸੋ ਤੋ ਵਧੇਰੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੇ ਨੁੰਮਾਇੰਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਕੁਰਸੀ ਉਪਰ ਬੈਠਣ ਲਈ ਤਰਸ ਚੁੱਕੇ ਹਨ ਜਦਕਿ ਸਰਕਾਰ ਦਾ ਅੱਧਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ। ਪਰ ਪਿਛਲੇ ਕੁਝ ਕੁ ਦਿਨ ਪਹਿਲਾ ਪੰਚਾਇਤ ਸੰਮਤੀ ਦੇ ਅਹੁਦੇਦਾਰਾਂ ਲਈ ਜਾਰੀ ਹੋਏ ਨੋਟੀਫਿਕੇਸ਼ਨ ਤੋ ਬਾਅਦ ਚੇਅਰਮੈਨੀ ਦੇ ਇੱਛਕ ਸਿਆਸੀ ਲੋਕਾਂ ਨੇ ਹਿਲਜੁਲ ਸ਼ੁਰੂ ਕੀਤੀ ਹੈ। ਜਿਲਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਮੋੜ ਅੰਦਰ ਪੈਂਦੇ 15 ਪੰਚਾਇਤ ਸੰਮਤੀ ਜੋਨਾਂ ਵਿਚੋ ਜੇਤੂ ਉਮੀਦਵਾਰਾਂ ਵਿਚੋ ਸਰਕਾਰ ਨੇ ਉਕਤ ਰਾਮਪੁਰਾ ਬਲਾਕ ਦੀ ਸੰਮਤੀ ਦੀ ਵਾਂਗਡੋਰ ਅਪਣੇ 50 ਫੀਸਦੀ ਅੋਰਤਾਂ ਲਈ ਕੀਤੇ ਰਾਖਵੇਕਰਨ ’ਤੇ ਸਹੀ ਲਾਉਦਿਆਂ ਚੇਅਰਮੈਨੀ ਦੀ ਕੁਰਸੀ ਉਪਰ ਅੋਰਤ ਜਨਰਲ ਵਰਗ ਨੂੰ ਕਾਬਜ ਕਰਨ ਦਾ ਫੈਸਲਾ ਲਿਆ ਹੈ। ਜਿਸ ਕਾਰਨ 15 ਜੋਨਾਂ ਵਾਲੀ ਪੰਚਾਇਤ ਸੰਮਤੀ ਵਿਚ ਜਨਰਲ ਅੋਰਤ ਜੈਤੂ ਉਮੀਦਵਾਰਾਂ ਦੀ ਬੁਹਤਾਤ ਹੈ, ਜੋ ਅੱਧੀ ਦਰਜਨ ਦੇ ਕਰੀਬ ਹੈ ਜਦਕਿ ਇਨਾਂ ਵਿਚ ਜਿਆਦਾਤਰ ਨੇ ਸੱਤਾਧਾਰੀ ਧਿਰ ਕਾਂਗਰਸ ਦੇ ਚੋਣ ਨਿਸ਼ਾਨ ਉਪਰ ਜਿੱਤ ਦਰਜ ਕੀਤੀ ਹੈ ਪਰ ਹੂਣ ਚੇਅਰਮੈਨੀ ਦੀ ਦੋੜ ਵਿਚ ਦੋ ਉਮੀਦਵਾਰਾਂ ਦਾ ਨਾਂਅ ਖੁੱਲ ਕੇ ਸਾਹਮਣੇ ਆਉਣ ਲੱਗ ਪਿਆ ਹੈ, ਜਿਨਾਂ ਦਾ ਪਿਛੋਕੜ ਟਕਸਾਲੀ ਕਾਂਗਰਸ ਪਰਿਵਾਰਾਂ ਨਾਲ ਸਬੰਧਤ ਹੈ। ਪਹਿਲੇ ਨਾਂਅ ਵਜੋ ਸ੍ਰੀਮਤੀ ਮਹਿੰਦਰ ਕੌਰ ਗਿੱਲ ਦਾ ਨਾਂਅ ਸਾਹਮਣੇ ਆ ਰਿਹਾ ਹੈ, ਗਿੱਲ ਕਲਾਂ ਦੇ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਜੋਨ ਤੋ ਪਤੀ ਪਤਨੀ ਮਹਿੰਦਰ ਕੌਰ ਗਿੱਲ ਪੰਚਾਇਤ ਸੰਮਤੀ ਅਤੇ ਜਗਰਾਜ ਸਿੰਘ ਗਿੱਲ ਜਿਲਾ ਪ੍ਰੀਸ਼ਦ ਮੈਂਬਰ ਵਜੋ ਜੇਤੂ ਹੋ ਨਿਬੜੇ ਸਨ ਦਾ ਪਰਿਵਾਰ ਮੁੱਢ ਤੋ ਕਾਂਗਰਸੀ ਹੈ। ਸ੍ਰੀਮਤੀ ਗਿੱਲ ਦੇ ਪਤੀ ਜਗਰਾਜ ਸਿੰਘ ਗਿੱਲ ਨੇ ਮਾੜੇ ਸਮਿਆਂ ਦੋਰਾਨ ਵੀ ਕਾਂਗਰਸ ਦੇ ਝੰਡੇ ਨੂੰ ਬੁਲੰਦ ਰੱਖਿਆ ਹੈ ਅਤੇ 1992 ਵਿਚ ਬੇਅੰਤ ਸਰਕਾਰ ਵਿਚ ਖੁਦ ਜਗਰਾਜ ਸਿੰਘ ਗਿੱਲ ਨੇ ਵੀ ਪੰਚਾਇਤ ਸੰਮਤੀ ਰਾਮਪੁਰਾ ਦੇ ਵਾਈਸ ਚੇਅਰਮੈਨ ਵਜੋ ਕੁਰਸੀ ਉਪਰ ਬਿਰਾਜਮਾਨ ਹੋ ਕੇ ਲੋਕਾਂ ਅਤੇ ਪਾਰਟੀ ਦੀ ਸੇਵਾ ਕੀਤੀ ਹੈ ਬੇਸ਼ੱਕ ਉਸ ਵੇਲੇ ਜਗਰਾਜ ਸਿੰਘ ਗਿੱਲ ਪੰਚਾਇਤ ਸੰਮਤੀ ਦੀ ਚੋਣ ਜਿੱਤ ਕੇ ਨਹੀ ਬਲਕਿ ਪੰਚਾਇਤੀ ਰਾਜ ਦੀ ਮੁੱਢਲੀ ਕੜੀ ਸਰਪੰਚਾਂ ਦੀ ਚੋਣ ਵਿਚ ਸਹਿਮਤੀ ਨਾਲ ਸਰਪੰਚਾਂ ਵਿਚੋ ਪੰਚਾਇਤ ਸੰਮਤੀ ਮੈਂਬਰ ਬਣ ਕੇ ਕੁਰਸੀ ਉਪਰ ਕਾਬਜ ਹੋਏ ਸਨ ਜਦਕਿ ਇਸ ਵਾਰ ਪਤੀ ਪਤਨੀ ਨੇ ਜੋਨ ਉਪਰ ਜਿੱਤ ਕੇ ਇਕ ਕੀਰਤੀਮਾਨ ਸਥਾਪਿਤ ਕੀਤਾ ਹੈ, ਜਦਕਿ ਸ੍ਰੀਮਤੀ ਗਿੱਲ ਇਸ ਕੁਰਸੀ ਉਪਰ ਸਭ ਤੋ ਵੱਡੇ ਚੇਹਰੇ ਵਜੋ ਵੇਖੇ ਜਾ ਰਹੇ ਹਨ। ਉਧਰ ਜੋਨ ਪਿੱਥੋ ਤੋ ਪੰਚਾਇਤ ਸੰਮਤੀ ਦੀ ਚੋਣ ਜਿੱਤਣ ਵਾਲੇ ਨੌਜਵਾਨ ਆਗੁੂ ਸੈਂਬਰ ਸਿੰਘ ਗਾਹਲੇ ਦੀ ਮਾਤਾ ਸ੍ਰੀਮਤੀ ਸਿੰਦਰ ਕੋਰ ਨੇ ਵੱਡੀ ਜਿੱਤ ਦਰਜ ਕਰਕੇ ਕੁਰਸੀ ਵੱਲ ਅਪਣੇ ਕਦਮ ਵਧਾ ਦਿੱਤੇ ਹਨ ਜਦਕਿ ਨੋਜਵਾਨ ਆਗੂ ਸੈਂਬਰ ਸਿੰਘ ਗਾਹਲੇ ਨੇ ਲੰਬੇਂ ਸਮੇਂ ਤੋ ਕਾਂਗਰਸ ਨਾਲ ਖੜ ਕੇ ਵਫਾਦਾਰ ਹੋਣ ਦਾ ਸਬੂਤ ਦਿੱਤਾ ਹੋਇਆ ਹੈ ਭਾਵੇਂ ਇਨਾਂ ਸਿਆਸੀ ਕੁਰਸੀਆਂ ਉਪਰ ਮੋਜੂਦਾ ਸਮੇਂ ਦੇ ਹਾਕਮਾਂ ਦੀ ਸਹਿਮਤੀ ਨਾਲ ਹੀ ਬੈਠਿਆ ਜਾਂਦਾ ਹੁੰਦਾ ਹੈ ਪਰ ਹਲਕੇ ਅੰਦਰ ਵਿਧਾਇਕ ਬੇਸ਼ੱਕ ਆਪ ਪਾਰਟੀ ਦੇ ਚੋਣ ਨਿਸ਼ਾਨ ਉਪਰ ਜੇਤੂ ਜਗਦੇਵ ਸਿੰਘ ਕਮਾਲੂ ਹਨ ਪਰ ਉਨਾਂ ਦੀ ਪਾਰਟੀ ਪੰਚਾਇਤ ਸੰਮਤੀ ਚੋਣਾਂ ਵਿਚ ਰਾਮਪੁਰਾ ਬਲਾਕ ਅੰਦਰ ਖਾਤਾ ਵੀ ਨਹੀ ਖੋਲ ਸਕੇ ਸਨ। ਉਧਰ ਪਿਛਲੀਆ ਰਵਾਇਤਾਂ ਅਨੁਸਾਰ ਸੱਤਾ ਧਿਰ ਦਾ ਹੀ ਹਮੇਸ਼ਾਂ ਇਨਾਂ ਚੋਣਾਂ ਵਿਚ ਹੱਥ ਉਪਰ ਰਹਿੰਦਾ ਹੈ। ਜਿਸ ਕਾਰਨ ਹਲਕੇ ਦੇ ਇੰਚਾਰਜ ਵਜੋ ਵਿਚਰਣ ਵਾਲੇ ਹਰਮੰਦਰ ਸਿੰਘ ਜੱਸੀ ਸਾਬਕਾ ਰਾਜ ਮੰਤਰੀ ਦਾ ਹੱਥ ਚੇਅਰਮੈਨੀ ਦੀ ਕੁਰਸੀ ਉਪਰ ਬੈਠਣ ਵਾਲੇ ਵਿਅਕਤੀ ਨਾਲ ਹੋਣਾ ਚਾਹੀਦਾ ਹੈ ਪਰ ਇਥੇ ਗਿੱਲ ਅਤੇ ਗਾਹਲੇ ਪਰਿਵਾਰ ਸਾਬਕਾ ਰਾਜ ਮੰਤਰੀ ਜੱਸੀ ਦੇ ਵਾਫਾਦਾਰਾਂ ਵਿਚ ਹੋਣ ਦੇ ਨਾਲ ਸਾਬਕਾ ਜਿਲਾ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆਂ ਦੇ ਵੀ ਨੇੜਲਿਆਂ ਵਿਚੋ ਇਕ ਹਨ। ਪਰ ਚੇਅਰਮੈਨੀ ਦੀ ਕੁਰਸੀ ਲਈ ਸ੍ਰੀਮਤੀ ਸਿੰਦਰ ਕੋਰ ਪਿੱਥੋ ਨੇ ਅੰਦਰਖਾਤੇ ਜੋੜ ਤੋੜ ਸ਼ੁਰੂ ਕਰ ਦੇਣ ਦੇ ਨਾਲ ਬੁਹਤੇ ਉਮੀਦਵਾਰਾਂ ਤੋ ਹਾਂ ਵੀ ਅਖਵਾ ਲੈਣ ਦੇ ਨਾਲ ਗਿੱਲ ਪਰਿਵਾਰ ਨਾਲ ਵੀ ਸਹਿਮਤੀ ਬਣਾਉਣ ਦੀ ਗੱਲ ਚਲ ਰਹੀ ਹੈ। ਪਰ ਸਿਆਸਤ ਵਿਚ ਆਖਿਰੀ ਸਮੇਂ ਤੱਕ ਕੁਝ ਨਹੀ ਕਿਹਾ ਜਾ ਸਕਦਾ ਹੈ ਵਾਲੀ ਕਹਾਵਤ ਇਥੇ ਵੀ ਢੁੱਕਵੀ ਸਾਬਿਤ ਹੋ ਸਕਦੀ ਹੈ ਕਿਉਕਿ ਇਨਾਂ ਤੋ ਇਲਾਵਾ ਮਨਦੀਪ ਕੋਰ ਬੁੱਗਰ, ਰਣਜੀਤ ਕੋਰ ਭੂੰਦੜ ਅਤੇ ਕਰਮਜੀਤ ਕੋਰ ਸੂਚ ਦਾ ਨਾਂਅ ਵੀ ਜਨਰਲ ਕੈਟਾਗਿਰੀ ਵਿਚ ਦਰਜ ਹਨ। ਜਿਸ ਕਾਰਨ ਸਿਆਸੀ ਖੇਡ ਕਿਸੇ ਵੇਲੇ ਵੀ ਬਦਲ ਸਕਦੀ ਹੈ। ਰਾਮਪੁਰਾ ਜੋਨ ਅੰਦਰਲੇ ਇਨਾਂ ਜੇਤੂਆਂ ਤੋ ਇਲਾਵਾ ਹਰਦੇਵ ਸਿੰਘ ਢੱਡੇ, ਨਾਇਬ ਸਿੰਘ ਕਰਾੜਵਾਲਾ, ਅਰਜਿੰਦਰ ਸਿੰਘ ਬੱਲੋ, ਦਰਸ਼ਨ ਸਿੰਘ ਜਿਉਦ, ਰਣਜੀਤ ਸਿੰਘ ਕੋਟੜਾਕੋੜਾ, ਗੁਰਮੀਤ ਕੌਰ ਖੋਖਰ ਆਜਾਦ, ਕਰਮਜੀਤ ਕੋਰ ਗਿੱਲ ਖੁਰਦ, ਗੁਰਦੀਪ ਸਿੰਘ ਡਿੱਖ ਅਤੇ ਮਾਸਟਰ ਦਰਸ਼ਨ ਸਿੰਘ ਨੰਦਗੜ ਕੋਟੜਾ ਦੇ ਨਾਂਅ ਵੀ ਦਰਜ ਹਨ, ਪਰ ਇਨਾਂ ਜੈਤੂਆਂ ਵਿਚ ਕਾਂਗਰਸ ਲਈ ਲੰਘੀਆ ਲੋਕ ਸਭਾ ਚੋਣਾਂ ਵਿਚ ਇਕ ਵੱਡਾ ਸਿਆਸੀ ਝਟਕਾ ਵੀ ਸਾਬਿਤ ਹੋਇਆ ਸੀ ਕਿਉਕਿ ਕਾਂਗਰਸ ਅਪਣੀ ਇਕ ਜੇਤੂ ਉਮੀਦਵਾਰ ਨੂੰ ਸਰਕਾਰ ਹੋਣ ਦੇ ਬਾਵਜੂਦ ਵੀ ਅਪਣੇ ਨਾਲ ਨਹੀ ਖੜਾ ਸਕੀ ਸੀ, ਜੇਠੂਕੇ ਜੋਨ ਤੋ ਸੰਮਤੀ ਮੈਂਬਰ ਮਨਪ੍ਰੀਤ ਕੋਰ ਨੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਦੀ ਅਗਵਾਈ ਵਿਚ ਅਕਾਲੀ ਦਲ ਦਾ ਸਿਆਸੀ ਤੋਰ ’ਤੇ ਪੱਲਾ ਫੜ ਲਿਆ ਸੀ। ਜਿਸ ਕਾਰਨ ਅਕਾਲੀ ਦਲ ਅਪਣਾ ਖਾਤਾ ਅਸਿੱਧੇ ਢੰਗ ਨਾਲ ਖੋਲਣ ਵਿਚ ਕਾਮਯਾਬ ਹੋਇਆ ਸੀ ਅਤੇ ਆਜਾਦ ਚੋਣ ਜਿੱਤਣ ਵਾਲੀ ਬੀਬੀ ਗੁਰਮੀਤ ਕੋਰ ਖੋਖਰ ਨੇ ਕਾਂਗਰਸ ਪਾਰਟੀ ਵਿਚ ਰਲੇਵਾਂ ਕਰ ਲਿਆ ਸੀ। ਉਧਰ ਸਰਕਾਰ ਵੱਲੋ ਰਾਮਪੁਰਾ ਪੰਚਾਇਤ ਸੰਮਤੀ ਦੀ ਵਾਈਸ ਚੇਅਰਮੈਨੀ ਦਾ ਅਹੁਦਾ ਐਸ.ਸੀ ਵਰਗ ਲਈ ਰਾਖਵਾਂ ਰੱਖਿਆ ਹੈ। ਜਿਸ ਉਪਰ ਦਰਸ਼ਨ ਸਿੰਘ ਜਿਉਦ ਦਾ ਨਾਂਅ ਸਾਹਮਣੇ ਆ ਰਿਹਾ ਹੈ।